Drug Peddler Arrested: ਜਲੰਧਰ ਦਿਹਾਤੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 2 ਨਸ਼ਾ ਤਸਕਰਾਂ ਸਣੇ 110 ਬੋਰੀਆਂ ਬਰਾਮਦ
ਜਲੰਧਰ ਪੁਲਿਸ ਨੇ 2 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਟਰੱਕ ਵਿੱਚੋਂ 110 ਬੋਰੀਆਂ ਬਰਾਮਦ ਕੀਤੀਆਂ ਹਨ। ਪੁਲਿਸ ਨੇ ਨਸ਼ਾਂ ਤਸਕਰਾਂ ਖਿਲਾਫ ਮਾਮਲ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਲੰਧਰ ਨਿਊਜ਼: ਜਲੰਧਰ ਦੀ ਦਿਹਾਤੀ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕੀਤੀ ਹੈ। ਦੱਸ ਦਈਏ ਕਿ ਜਲੰਧਰ ਦੇ ਥਾਣਾ ਫਿਲੌਰ ਦੀ ਪੁਲਿਸ ਵੱਲੋਂ ਅੰਤਰਰਾਜੀ 2 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਟਰੱਕ ਵਿੱਚੋਂ 110 ਬੋਰੀਆਂ ਬਰਾਮਦ ਕੀਤੀਆਂ ਗਈਆਂ ਹਨ। ਪੰਜਾਬ ਦੀ ਮਾਨ ਸਰਕਾਰ ਨਸ਼ੇ ਨੂੰ ਖਤਮ ਕਰਨ ਲਈ ਮੁਹਿੰਮ ਚਲਾ ਰਹੀ ਹੈ। ਜਿਸ ਤਹਿਤ ਪੰਜਾਬ ਪੁਲਿਸ (Punjab Police) ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਨੇ ਨਸ਼ਾਂ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੇ ਕੀਤੀ ਪ੍ਰੈਸ ਕਾਨਫਰੰਸ
ਇਸ ਮਾਮਲੇ ਨੂੰ ਲੈ ਕੇ ਜਲੰਧਰ ਦਿਹਾਤੀ ਪੁਲਿਸ ਵੱਲੋਂ ਪ੍ਰੈਸ ਕਾਨਫਰੰਸ (Press Conference) ਕੀਤੀ ਗਈ। ਜਾਣਕਾਰੀ ਦਿੰਦਿਆ ਜਲੰਧਰ ਦਿਹਾਤੀ ਪੁਲਿਸ ਦੇ ਕਪਤਾਨ ਮੁਖਵਿੰਦਰ ਸਿੰਘ ਨੇ ਦੱਸਿਆ ਕਿ ਅਫਸਰ ਥਾਣਾ ਫਿਲੌਰ ਇੰਸਪੈਕਟਰ ਹਰਜਿੰਦਰ ਸਿੰਘ ਮੁੱਖ ਅਤੇ ਪਰਮਜੀਤ ਸਿੰਘ ਪੁਲਿਸ ਪਾਰਟੀ ਸਮੇਤ ਅੱਡਾ ਲਸਾੜਾ ਗੱਡੀਆ ਦੀ ਚੈਕਿੰਗ ਕਰ ਰਹੇ ਸੀ। ਇਸ ਚੈਕਿੰਗ ਦੌਰਾਨ ਫਿਲੌਰ ਸ਼ਹਿਰ ਵੱਲੋਂ ਇੱਕ ਟਰੱਕ ਆਉਂਦਾ ਦਖਾਈ ਦਿੱਤਾ। ਜਿਸ ਨੂੰ ਇੰਸਪੈਕਟਰ ਹਰਜਿੰਦਰ ਸਿੰਘ ਨੇ ਪੂਰੀ ਮੁਸਤੈਦੀ ਨਾਲ ਨਾਕਾਬੰਦੀ ਕਰਕੇ ਸਾਥੀ ਕ੍ਰਮਚਾਰੀਆ ਦੀ ਮਦਦ ਨਾਲ ਰੋਕਿਆ।
ਪੁਲਿਸ ਵੱਲੋਂ ਪੁੱਛਗਿੱਛ ਕਰਨ ‘ਤੇ ਟਰੱਕ ਡਰਾਈਵਰ ਵਿਅਕਤੀ ਨੇ ਆਪਣਾ ਨਾਮ ਦਲਜੀਤ ਸਿੰਘ ਉਰਫ ਜੀਤਾ ਪੁੱਤਰ ਸੰਤੋਖ ਸਿੰਘ ਵਾਸੀ ਪਿੰਡ ਪਾਕਦੀਮ ਥਾਣਾ ਫਿਲੌਰ ਜਿਲ੍ਹਾ ਜਲੰਧਰ ਅਤੇ ਦੂਸਰੇ ਵਿਅਕਤੀ ਨੇ ਆਪਣਾ ਨਾਮ ਪਰਮਿੰਦਰ ਸਿੰਘ ਉਰਫ ਪਿੰਦਰ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਢੱਕ ਬੰਸੀਆ ਥਾਣਾ ਫਿਲੌਰ ਜਿਲ੍ਹਾ ਜਲੰਧਰ ਦੱਸਿਆ।
ਚੈਕਿੰਗ ਦੌਰਾਨ ਹੋਈ ਵੱਡੀ ਬਰਾਮਦਗੀ
ਟਰੱਕ ਦੀ ਬਾਡੀ ਉਪਰੋਂ ਰੱਸਿਆ ਨਾਲ ਬੰਨ੍ਹੀ ਤਰਪਾਲ ਨੂੰ ਖੋਲ੍ਹ ਕੇ ਚੈੱਕ ਕੀਤਾ ਗਿਆ ਤਾਂ ਟਰੱਕ ਦੀ ਬਾਡੀ ਵਿੱਚੋਂ 30 ਬੋਰੇ ਪਲਾਸਟਿਕਾਂ ਵਿੱਚੋਂ ਕੱਚੀ ਆਲੂ ਚਿਪਸ ਬਰਾਮਦ ਹੋਈ ਅਤੇ ਬਾਕੀ 134 ਪਲਾਸਟਿਕਾਂ ਵਿੱਚੋਂ ਡੋਡੇ ਚੂਰਾ ਪੋਸਤ ਬਰਾਮਦ ਹੋਇਆ। ਟਰੱਕ ਦੇ ਕੈਬਿਨ ਨੂੰ ਚੈੱਕ ਕਰਨ ‘ਤੇ ਡਰਾਈਵਰ ਸੀਟ ਦੇ ਪਿੱਛਲੇ ਪਾਸੇ ਤੋਂ 3 ਬੋਰੇ ਡੋਡੇ ਚੂਰਾ ਪੋਸਤ ਅਤੇ ਕਲੀਨਰ ਸੀਟ ਦੇ ਪਿੱਛਲੇ ਪਾਸੇ ਤੋਂ 3 ਬੋਰੇ ਚੂਰਾ ਪੋਸਤ ਬਰਾਮਦ ਹੋਇਆ।
ਪੁਲਿਸ ਨੇ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ ਐਨ.ਡੀ.ਪੀ.ਐਸ (NDPS) ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਮੁਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਦਲਜੀਤ ਸਿੰਘ ਕਿੱਤੇ ਵਜੋਂ ਡਰਾਈਵਰੀ ਕਰਦਾ ਹੈ। ਅਤੇ ਇਸ ਖਿਲਾਫ ਪਹਿਲਾਂ ਵੀ ਨਸ਼ਾ ਸਪਲਾਈ ਕਰਨ ਦੇ 3 ਮੁਕੱਦਮੇ, ਨਜਾਇਜ਼ ਅਸਲਾ ਰੱਖਣ ਦਾ 11 ਮੁਕੱਦਮੇ ਅਤੇ ਚੋਰੀ ਦੇ 2 ਮੁਕੱਦਮਿਆਂ ਸਣੇ ਕੁੱਲ 17 ਮੁਕੱਦਮੇ ਦਰਜ ਹਨ। 2013 ਵਿੱਚ ਵੀ 9 ਕੁਇੰਟਲ ਡੋਡੇ ਚੂਰਾ ਔਸਤ ਫਿਲੌਰ ਪੁਲਿਸ ਵੱਲੋਂ ਇਸ ਤੋਂ ਫੜੇ ਗਏ ਸਨ।
ਇਹ ਵੀ ਪੜ੍ਹੋ
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ