Police ਨੇ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ, ਦੋ ਕਿੱਲੋ ਹੈਰੋਇਨ ਅਤੇ ਹਥਿਆਰ ਬਰਾਮਦ ਕਈ ਗ੍ਰਿਫਤਾਰ
ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੂਸਾਰ ਪੰਜਾਬ ਪੁਲਿਸ ਨੇ ਮਾੜੇ ਅਨਸਰਾਂ ਖਿਲਾਫ ਮੁਹਿੰਮ ਚਲਾਈ ਹੋਈ ਹੈ। ਇਸਦੇ ਤਹਿਤ ਫਿਰੋਜਪੁਰ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ ਹੈਰੋਇਨ, ਹਥਿਆਰ ਅਤੇ ਨਕਦੀ ਬਰਾਮਦ ਕੀਤੀ। ਇਸਤੋਂ ਇਲਾਵਾ ਕਈ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ।
ਫਿਰੋਜ਼ਪੁਰ। ਪੰਜਾਬ ਪੁਲਿਸ ਨੇ ਅਪਰੇਸ਼ਨ ਵਿਜਿਲ ਦੌਰਾਨ 2 ਕਿਲੋ 298 ਗ੍ਰਾਮ ਹੈਰੋਇਨ ਸਮੇਤ 19 ਵਿਅਕਤੀਆਂ ਨੂੰ ਐਨ.ਡੀ.ਪੀ.ਐਸ. ਐਕਟ ਅਧੀਨ 12 ਕੇਸਾਂ ਵਿੱਚ 525 ਨਸ਼ੀਲੇ ਕੈਪਸੂਲਾਂ ਸਮੇਤ ਕਾਬੂ ਕਰਕੇ, ਆਬਕਾਰੀ ਐਕਟ ਅਧੀਨ 145 ਲੀਟਰ ਨਜਾਇਜ਼ ਸ਼ਰਾਬ, 20 ਕਿੱਲੋ ਲਾਹਣ ਸਮੇਤ ਕਈ ਬਦਮਾਸ਼ਾਂ ਨੂੰ ਕਾਬੂ ਕੀਤਾ ਗਿਆ ਹੈ। ਗਿ੍ਫ਼ਤਾਰ 5500 ਰੁਪਏ, ਅਸਲਾ ਅਤੇ ਚਾਰ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ।
ਇਸ ਤੋਂ ਇਲਾਵਾ ਪੁਲਿਸ ਵੱਲੋਂ ਸਰਹੱਦੀ ਜ਼ਿਲਾ ਫਿਰੋਜਪੁਰ ਵਿਖੇ ਬੱਸ ਸਟੈਂਡ, ਰੇਲਵੇ ਸਟੇਸ਼ਨ ਦੀ ਵੀ ਚੈਕਿੰਗ ਕੀਤੀ। ਮਾਮਲੇ ਨੂੰ ਐੱਸਐੱਸਪੀ ਵੱਲੋਂ ਪ੍ਰੈੱਸ ਕਾਨਫਰੰਸ ਵੀ ਕੀਤੀ ਗਈ। ਐਸ.ਐਸ.ਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਡੀ.ਜੀ.ਪੀ.ਪੰਜਾਬ ਦੀਆਂ ਹਦਾਇਤਾਂ ‘ਤੇ ਫ਼ਿਰੋਜ਼ਪੁਰ ਵਿਖੇ ਅਪ੍ਰੇਸ਼ਨ ਵਿਜੀਲ ਚਲਾਇਆ ਗਿਆ।


