ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Amritsar Blast: ਦਰਬਾਰ ਸਾਹਿਬ ਨੇੜੇ ਧਮਾਕਿਆਂ ਨੂੰ ਲੈ ਕੇ ਡੀਜੀਪੀ ਪੰਜਾਬ ਵੱਲੋਂ ਵੱਡਾ ਖੁਲਾਸਾ, 5 ਲੋਕ ਗ੍ਰਿਫ਼ਤਾਰ

ਇੱਕ ਹਫਤੇ ਵਿੱਚ ਦਰਬਾਰ ਸਾਹਿਬ ਨੇੜੇ ਤੀਸਰਾ ਧਮਾਕੇ ਦੀ ਖਬਰ ਸਾਹਮਣੇ ਆ ਰਹੀ ਹੈ। ਇਹ ਧਮਾਕਾ ਦੇਰ ਰਾਤ 1 ਵਜੇ ਹੋਈ ਹੈ। ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਡੀਜੀਪੀ ਪੰਜਾਬ 11 ਵਜੇ ਪ੍ਰੈਸ ਕਾਨਫਰੰਸ ਕਰਨਗੇ।

Follow Us
tv9-punjabi
| Updated On: 11 May 2023 08:56 AM

ਅੰਮ੍ਰਿਤਸਰ ਨਿਊਜ਼: ਸ੍ਰੀ ਹਰਿਮੰਦਰ ਸਾਹਿਬ ਨੇੜੇ ਦੇਰ ਰਾਤ ਕਰੀਬ 1 ਵਜੇ ਧਮਾਕਾ ਹੋਇਆ ਹੈ। ਜਿਸ ਤੋਂ ਬਾਅਦ ਸਹਿਮ ਦਾ ਮਾਹੌਲ ਹੈ। ਦੱਸ ਦਈਏ ਕਿ ਇੱਕ ਹਫਤੇ ਵਿੱਚ ਇਹ ਦਰਬਾਰ ਸਾਹਿਬ ਨੇੜੇ ਧਮਾਕੇ ਦੀ ਤੀਸਰੀ ਘਟਨਾ ਹੈ। ਇਸ ਤੋਂ ਪਹਿਲਾਂ ਹਰਿਮੰਦਰ ਸਾਹਿਬ ਨੇੜੇ 8 ਮਈ ਨੂੰ ਹੈਰੀਟੇਜ ਸਟਰੀਟ ਅਤੇ 6 ਮਈ (ਸ਼ਨੀਵਾਰ) ਨੂੰ ਵੀ ਧਮਾਕਾ ਹੋਇਆ ਸੀ। ਪੰਜਾਬ ਪੁਲਿਸ ਅਤੇ ਫੋਰੈਂਸਿਕ ਟੀਮ (Forensic team) ਮੌਕੇ ‘ਤੇ ਮੌਜੂਦ ਹੈ। ਪੁਲਿਸ ਟੀਮਾਂ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ।

ਡੀਪੀਜੀ ਪੰਜਾਬ ਨੇ ਟਵੀਟ ਕਰ ਦੱਸਿਆ ਕਿ ਮਾਮਲੇ ਵਿੱਚ 5 ਮਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਜਿਨ੍ਹਾਂ ਨੇ ਇਹ ਪੂਰੀ ਸਾਜ਼ਿਸ਼ ਰਚੀ ਸੀ। ਡੀਜੀਪੀ ਪੰਜਾਬ 11 ਵਜੇ ਇਸ ਮਾਮਲੇ ਵਿੱਚ ਪ੍ਰੈਸ ਕਾਨਫਰੰਸ ਕਰ ਸਕਦੇ ਹਨ।

ਅੰਮ੍ਰਿਤਸਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਹਰਿਮੰਦਰ ਸਾਹਿਬ ਦੀਆਂ ਸੜਕਾਂ ‘ਤੇ ਲਗਾਤਾਰ ਧਮਾਕੇ ਦੀਆਂ ਘਟਾਨਾਵਾਂ ਸਾਹਮਣੇ ਆ ਰਹੀਆਂ ਹਨ। ਦੇਰ ਰਾਤ ਸ੍ਰੀ ਹਰਿਮੰਦਰ ਸਾਹਿਬ ਦੇ ਸ੍ਰੀ ਗੁਰੂ ਰਾਮਦਾਸ ਸਰਾਂ ਦੇ ਨੇੜੇ ਗਲਿਆਰੇ ‘ਚ ਤੀਸਰਾ ਧਮਾਕਾ ਹੋਇਆ ਹੈ। ਇਸ ਧਮਾਕੇ ਤੋਂ ਬਾਅਦ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਨੇ ਸ੍ਰੀ ਗੁਰੂ ਰਾਮਦਾਸ ਸਰਾਂ ਤੋਂ ਕਮਰਾ ਨੰਬਰ 225 ਦੀ ਇੱਕ ਲੜਕੀ ਅਤੇ ਲੜਕੇ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਨ੍ਹਾਂ ਦੋਵਾਂ ਤੋਂ ਸ਼ੱਕੀ ਸਮਾਨ ਵੀ ਬਰਾਮਦ ਕੀਤੀ ਗਿਆ ਹੈ। ਦੱਸ ਦਈਏ ਕਿ ਪਹਿਲਾਂ ਧਮਾਕਾ ਹੈਰੀਟੇਜ ਸਟਰੀਟ (Heritage Street) ‘ਤੇ 6 ਮਈ ਨੂੰ ਹੋਇਆ, ਦੂਜਾ ਧਮਾਕਾ ਹੈਰੀਟੇਜ ਸਟਰੀਟ ‘ਤੇ 8 ਮਈ ਨੂੰ ਹੋਇਆ ਅਤੇ ਹੁਣ ਤੀਸਰਾ ਧਮਾਕਾ 11 ਮਈ ਨੂੰ ਦੇਰ ਰਾਤ ਹੋਇਆ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ