Amritsar Blast: ਅੱਤਵਾਦੀ ਹਮਲੇ ਦਾ ਸ਼ੱਕ, NIA ਤੇ NSG ਨੇ ਸ੍ਰੀ ਦਰਬਾਰ ਸਾਹਿਬ ਨੇੜੇ ਹੋਏ ਹਮਲੇ ਦੀ ਜਾਂਚ ਕੀਤੀ ਸ਼ੁਰੂ
ਹਰਿਮੰਦਰ ਸਾਹਿਬ ਦੇ ਕੋਲ ਹੈਰੀਟੇਜ ਰੋਡ 'ਤੇ 32 ਘੰਟਿਆਂ ਵਿੱਚ ਹੋਏ ਦੋ ਧਮਾਕਿਆਂ ਤੋਂ ਬਾਅਦ ਹੁਣ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਅਤੇ ਰਾਸ਼ਟਰੀ ਸੁਰੱਖਿਆ ਗਾਰਡ (ਐਨਐਸਜੀ) ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੇਰ ਰਾਤ NIA ਦੀ ਟੀਮ ਤੋਂ ਬਾਅਦ NSG ਦੀ ਟੀਮ ਵੀ ਮੰਗਲਵਾਰ ਸਵੇਰੇ ਵਿਰਾਸਤ ਮਾਰਗ ਪਹੁੰਚ ਗਈ। ਦੋਵਾਂ ਟੀਮਾਂ ਨੇ ਮੌਕੇ 'ਤੇ ਹੀ ਘਟਨਾ ਵਾਲੀ ਥਾਂ ਨੂੰ ਮੁੜ ਰਿਕੀਰੀਏਟ ਕੀਤਾ ਅਤੇ ਪੂਰੇ ਇਲਾਕੇ ਦਾ ਮੁਆਇਨਾ ਵੀ ਕੀਤਾ।
ਅੰਮ੍ਰਿਤਸਰ। ਸ਼ਹਿਰ ਦੇ ਹੈਰੀਟੇਜ ਰੋਡ ‘ਤੇ ਹੋਏ ਬੰਬ ਧਮਾਕੇ ਦੇ ਮਾਮਲੇ ‘ਚ ਪੁਲਿਸ ਅਜੇ ਤੱਕ ਕਾਰਨਾਂ ਤੱਕ ਨਹੀਂ ਪਹੁੰਚ ਸਕੀ ਹੈ। ਪੰਜਾਬ ਪੁਲਿਸ (Punjab Police) ਅੱਤਵਾਦੀ ਹਮਲੇ, ਸ਼ਰਾਰਤ ਜਾਂ ਨਿੱਜੀ ਕਾਰਨ ਤਿੰਨੋਂ ਤੱਥਾਂ ਨੂੰ ਧਿਆਨ ਵਿਚ ਰੱਖ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਪਰ ਐਨਆਈਏ ਅਤੇ ਐਨਐਸਜੀ ਦੇ ਦਾਖ਼ਲ ਹੋਣ ਨਾਲ ਦਹਿਸ਼ਤੀ ਮਾਡਿਊਲ ਦੀ ਸੰਭਾਵਨਾ ਵਧ ਗਈ ਹੈ। ਹਾਲਾਂਕਿ NIA ਅਤੇ NSG ਦੀ ਟੀਮ ਨੇ ਮੀਡੀਆ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
NIA ਦੀ ਟੀਮ ਨੇ ਸੋਮਵਾਰ ਰਾਤ ਨੂੰ ਹੈਰੀਟੇਜ ਰੋਡ ਦੀ ਜਾਂਚ ਕਰ ਰਹੀ ਫੋਰੈਂਸਿਕ ਟੀਮ (Forensic Team) ਨਾਲ ਵੀ ਮੁਲਾਕਾਤ ਕੀਤੀ। ਫੋਰੈਂਸਿਕ ਟੀਮ ਵੱਲੋਂ ਹੁਣ ਤੱਕ ਬਣਾਏ ਗਏ ਨੋਟਾਂ ‘ਤੇ ਵੀ ਵਿਚਾਰ ਕੀਤਾ ਗਿਆ। ਐਨਆਈਏ ਵੀ ਫੋਰੈਂਸਿਕ ਟੀਮ ਦੇ ਨਾਲ ਮੌਕੇ ‘ਤੇ ਪਹੁੰਚ ਗਈ ਸੀ। ਇਸ ਤੋਂ ਬਾਅਦ ਟੀਮ ਨੇ ਜਾਂਚ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ ਹੈ।


