ਇਸਰੋ ਪੰਜਾਬ ‘ਚ ਬਣਾਏਗਾ ਸਪੇਸ ਮਿਊਜ਼ੀਅਮ, ਚੰਦਰਯਾਨ-3 ਦੀ ਲਾਂਚਿੰਗ ਵੇਖ ਕੇ ਪਰਤੇ ਬੱਚਿਆਂ ਨਾਲ ਗੱਲਬਾਤ ਤੋਂ ਬਾਅਦ ਬੋਲੇ ਸੀਐੱਮ ਮਾਨ
ISRO Space Museum in Punjab: ਬੱਚਿਆਂ ਨੇ ਚੰਦਰਯਾਨ-3 ਦੀ ਲਾਂਚਿੰਗ ਸਬੰਧੀ ਆਪਣੇ ਤਜ਼ਰਬੇ ਮੁੱਖ ਮੰਤਰੀ ਨਾਲ ਸਾਂਝੇ ਕੀਤੇ। ਮੁੱਖ ਮੰਤਰੀ ਨੇ ਕਿਹਾ ਕਿ ਇਹ ਬੜੇ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਇਸਰੋ ਨੇ ਪੰਜਾਬ ਵਿੱਚ ਸਪੇਸ ਮਿਊਜ਼ੀਅਮ ਬਣਾਉਣ ਵਿੱਚ ਗਹਿਰੀ ਦਿਲਚਸਪੀ ਦਿਖਾਈ ਹੈ।
ਚੰਡੀਗੜ੍ਹ ਨਿਊਜ਼। ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਜਿਸ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਚੰਦਰਯਾਨ-3 (Chandrayaan-3) ਦੀ ਲਾਂਚਿੰਗ ਦੇਖਣ ਲਈ ਮੁਫ਼ਤ ਟੂਰ ਮੁਹੱਈਆ ਕਰਵਾਇਆ ਹੈ। ਇਸ ਕਦਮ ਦਾ ਉਦੇਸ਼ ਵਿਦਿਆਰਥੀਆਂ ਦੀ ਸਮਝ ਨੂੰ ਹੋਰ ਵਿਸ਼ਾਲ ਕਰਨਾ ਹੈ। ਉਨ੍ਹਾਂ ਦੱਸਿਆ ਕਿ ਸਕੂਲ ਆਫ਼ ਐਮੀਨੈਂਸ ਤੋਂ ਚੁਣੇ ਗਏ 15 ਲੜਕਿਆਂ ਅਤੇ 15 ਲੜਕੀਆਂ ਦੇ ਬੈਚ ਨੂੰ ਇਸ ਯਾਤਰਾ ਲਈ ਭੇਜਿਆ ਗਿਆ ਸੀ।
ਇੰਡੀਅਨ ਸਪੇਸ ਐਂਡ ਰਿਸਰਚ ਆਰਗੇਨਾਈਜੇਸ਼ਨ (ਇਸਰੋ) ਪੰਜਾਬ ਵਿੱਚ ਇੱਕ ਪੁਲਾੜ ਅਜਾਇਬ ਘਰ ਸਥਾਪਤ ਕਰੇਗਾ, ਜਿੱਥੇ ਬੱਚੇ ਰਾਕੇਟ ਵਿਗਿਆਨ ਦੀਆਂ ਬਾਰੀਕੀਆਂ ਸਿੱਖ ਸਕਣਗੇ। ਇਹ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀਹਰੀਕੋਟਾ ਤੋਂ ਚੰਦਰਯਾਨ-3 ਦੀ ਲਾਂਚਿੰਗ ਤੋਂ ਬਾਅਦ ਵਾਪਸ ਪਰਤੇ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਦਿੱਤੀ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਸ ਪ੍ਰੋਜੈਕਟ ਦੀ ਸਥਾਪਨਾ ਲਈ ਸੂਬਾ ਸਰਕਾਰ ਇਸਰੋ ਨੂੰ ਪੂਰਾ ਸਹਿਯੋਗ ਦੇਵੇਗੀ। ਇਸ ਮਿਊਜ਼ੀਅਮ ਦੀ ਸਥਾਪਨਾ ਨਾਲ ਸੂਬੇ ਵਿੱਚ ਵਿਗਿਆਨ ਸੱਭਿਆਚਾਰ ਨੂੰ ਪ੍ਰਫੁੱਲਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸਰੋ ਆਉਣ ਵਾਲੇ ਦਿਨਾਂ ਵਿੱਚ ਲਗਭਗ 13 ਵੱਖ-ਵੱਖ ਪ੍ਰੋਜੈਕਟਾਂ ‘ਤੇ ਹੋਰ ਪੁਲਾੜ ਅਤੇ ਮਿਜ਼ਾਈਲ ਪ੍ਰੋਗਰਾਮ ਆਯੋਜਿਤ ਕਰੇਗਾ, ਜਿਸ ਵਿੱਚ ਰਾਜ ਦੇ ਹੋਰ ਵਿਦਿਆਰਥੀਆਂ ਨੂੰ ਵਿਗਿਆਨ ਅਤੇ ਤਕਨਾਲੋਜੀ ਬਾਰੇ ਆਪਣੇ ਗਿਆਨ ਦਾ ਵਿਸਥਾਰ ਕਰਨ ਲਈ ਭੇਜਿਆ ਜਾਵੇਗਾ।ਇਸਰੋ ਨਾਲ ਗੱਲਬਾਤ ਕੀਤੀ ਹੈ ਕਿ 13 ਸੈਟਾਲਾਈਟਾਂ ਜਿਹੜੀਆਂ ਆਉਣ ਵਾਲੇ ਸਮੇਂ ਚ ਲਾਂਚ ਕੀਤੀਆਂ ਜਾਣਗੀਆਂ, ਉੱਥੇ ਸਾਡੇ ਬੱਚੇ ਲਾਂਚਿੰਗ ਸਮਾਗਮ ਤੇ ਜਾਣਗੇਇੱਕ ਹੋਰ ਖ਼ੁਸ਼ੀ ਦੀ ਗੱਲ ਹੈ ਕਿ ਇਸਰੋ ਸਪੇਸ ਮਿਊਜ਼ੀਅਮ ਪੰਜਾਬ ਚ ਖੋਲ੍ਹਣ ਜਾ ਰਿਹਾ ਹੈ pic.twitter.com/uby5ph7oTe
— Bhagwant Mann (@BhagwantMann) July 16, 2023
#Chandrayaan3 ਦੀ ਲਾਂਚਿੰਗ ਵੇਖ ਪਰਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀਜਾਣ ਕੇ ਖ਼ੁਸ਼ੀ ਹੋਈ ਸਾਰੇ ਬੱਚੇ ਕੁਝ ਨਾ ਕੁਝ ਉੱਥੋਂ ਸਿੱਖ ਕੇ ਆਏ ਨੇਆਉਣ ਵਾਲੇ ਸਮੇਂ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਚ ਇਸੇ ਤਰਾਂ ਹੀ ਬੱਚਿਆਂ ਨੂੰ ਸਿੱਖਣ ਲਈ ਭੇਜਿਆ ਕਰਾਂਗੇ
ਇਹ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਸਰਕਾਰੀ ਸਕੂਲਾਂ pic.twitter.com/JCp0RCzKPE — Bhagwant Mann (@BhagwantMann) July 16, 2023
‘ਮੁਫ਼ਤ ਟੂਰ ਦੇਣ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ’
ਮਾਨ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਲਾਂਚਿੰਗ ਦੇਖਣ ਲਈ ਮੁਫ਼ਤ ਟੂਰ ਦੇਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਇਸ ਕਦਮ ਦਾ ਉਦੇਸ਼ ਵਿਦਿਆਰਥੀਆਂ ਦੀ ਸਮਝ ਨੂੰ ਹੋਰ ਵਿਸ਼ਾਲ ਕਰਨਾ ਹੈ। ਉਨ੍ਹਾਂ ਦੱਸਿਆ ਕਿ ਸਕੂਲ ਆਫ਼ ਐਮੀਨੈਂਸ ਤੋਂ ਚੁਣੇ ਗਏ 15 ਲੜਕਿਆਂ ਅਤੇ 15 ਲੜਕੀਆਂ ਦੇ ਬੈਚ ਨੂੰ ਇਸ ਯਾਤਰਾ ਲਈ ਭੇਜਿਆ ਗਿਆ ਸੀ। ਇਨ੍ਹਾਂ ਵਿੱਚੋਂ ਜ਼ਿਆਦਾਤਰ ਵਿਦਿਆਰਥੀਆਂ ਨੇ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਹਵਾਈ ਜਹਾਜ਼ ਵਿੱਚ ਸਫ਼ਰ ਕੀਤਾ। ਇਨ੍ਹਾਂ ਵਿਦਿਆਰਥੀਆਂ ਦੇ ਆਉਣ-ਜਾਣ, ਖਾਣ-ਪੀਣ ਅਤੇ ਰਿਹਾਇਸ਼ ਦਾ ਸਾਰਾ ਖਰਚਾ ਪੰਜਾਬ ਸਰਕਾਰ ਨੇ ਚੁੱਕਿਆ ਹੈ। ਇਹ ਵਿਦਿਆਰਥੀ ਅਤੇ ਉਨ੍ਹਾਂ ਦੇ ਨਾਲ ਗਏ ਅਧਿਆਪਕ ਉਸੇ ਹੋਟਲ ਵਿੱਚ ਠਹਿਰੇ ਹੋਏ ਸਨ ਜਿੱਥੇ ਸਿੱਖਿਆ ਮੰਤਰੀ ਹਰਜੋਤ ਬੈਂਸ ਠਹਿਰੇ ਸਨ। ਮਾਨ ਨੇ ਕਿਹਾ ਕਿ ਵਿਦਿਆਰਥੀਆਂ ਦੇ ਗਿਆਨ ਦਾ ਵਿਸਥਾਰ ਕਰਨ ਲਈ ਥਿਊਰੀ ਨਾਲੋਂ ਪ੍ਰੈਕਟੀਕਲ ਜ਼ਿਆਦਾ ਅਹਿਮ ਭੂਮਿਕਾ ਨਿਭਾਉਂਦਾ ਹੈ, ਇਸ ਲਈ ਇਹ ਟੂਰ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਨ ਲਈ ਅਹਿਮ ਸਾਬਤ ਹੋਵੇਗਾ।ਵੱਖ-ਵੱਖ ਜ਼ਿਲ੍ਹਿਆਂ ਤੋਂ 30 ਬੱਚੇ ਚੰਦਰਯਾਨ-3 ਦੀ ਲਾਂਚਿੰਗ ਵੇਖ ਕੇ ਆਏ ਨੇਬੱਚੇ ਬਹੁਤ ਕੁਝ ਸਿੱਖ ਕੇ ਆਏ ਨੇ, ਦੇਸ਼ ਦੇ ਨਾਮੀ ਵਿਗਿਆਨੀਆਂ ਨਾਲ ਇਹਨਾਂ ਨੇ ਗੱਲਬਾਤ ਕੀਤੀਸਿੱਖਿਆ ਮੰਤਰੀ ਹਰਜੋਤ ਬੈਂਸ ਜੀ ਵਿਸ਼ੇਸ਼ ਉਪਰਾਲੇ ਲਈ ਵਧਾਈ ਦੇ ਹੱਕਦਾਰ ਨੇ pic.twitter.com/FAdezFwoZJ
— Bhagwant Mann (@BhagwantMann) July 16, 2023ਇਹ ਵੀ ਪੜ੍ਹੋ
ਸਕੂਲ ਦੇ ਪ੍ਰਿੰਸੀਪਲਾਂ ਦਾ ਅਗਲਾ ਬੈਚ 23 ਨੂੰ ਜਾਵੇਗਾ ਸਿੰਗਾਪੁਰ
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਸਕੂਲਾਂ ਦੇ ਪ੍ਰਿੰਸੀਪਲਾਂ ਦੇ ਦੋ ਗਰੁੱਪ 23 ਜੁਲਾਈ ਨੂੰ ਸਿੰਗਾਪੁਰ ਭੇਜੇਗੀ ਤਾਂ ਜੋ ਉੱਥੋਂ ਦੀ ਸਿੱਖਿਆ ਪ੍ਰਣਾਲੀ ਦਾ ਨਵਾਂ ਤਜਰਬਾ ਹਾਸਲ ਕੀਤਾ ਜਾ ਸਕੇ। ਅਤੀਤ ਵਿੱਚ ਵੀ ਕੁਝ ਅਧਿਆਪਕਾਂ ਨੂੰ ਇਸੇ ਤਰ੍ਹਾਂ ਦੀ ਸਿਖਲਾਈ ਲਈ ਸਿੰਗਾਪੁਰ ਭੇਜਿਆ ਗਿਆ ਸੀ ਅਤੇ ਇਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਅਧਿਆਪਕ ਦੁਨੀਆ ਭਰ ਵਿੱਚ ਪ੍ਰਚਲਿਤ ਸਿੱਖਿਆ ਵਿੱਚ ਵਧੀਆ ਅਭਿਆਸਾਂ ਤੋਂ ਜਾਣੂ ਹੋ ਸਕਣ।


