ਪੁਲਾੜ ‘ਚ ਫਿਰ ਲੰਬੀ ਛਾਲ, ਮਿਸ਼ਨ ‘ਤੇ ਇਸਰੋ ਦਾ ਸਭ ਤੋਂ ਛੋਟਾ ਰਾਕੇਟ
ਇਸ ਰਾਕੇਟ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਦੀ ਕੀਮਤ ਬਹੁਤ ਘੱਟ ਹੈ। ਇਹ ਥੋੜ੍ਹੇ ਸਮੇਂ ਵਿੱਚ ਤਿਆਰ ਹੋ ਜਾਂਦਾ ਹੈ ਅਤੇ ਇਸ ਰਾਹੀਂ ਕਈ ਉਪਗ੍ਰਹਿਆਂ ਨੂੰ ਇੱਕੋ ਸਮੇਂ ਆਰਬਿਟ ਵਿੱਚ ਰੱਖਿਆ ਜਾ ਸਕਦਾ ਹੈ। ਇਸ ਨੂੰ ਲਾਂਚ ਕਰਨ ਲਈ ਵੱਡੇ ਬੁਨਿਆਦੀ ਢਾਂਚੇ ਦੀ ਲੋੜ ਨਹੀਂ ਹੁੰਦੀ ਹੈ।
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਅੱਜ ਯਾਨੀ ਸ਼ੁੱਕਰਵਾਰ ਸਵੇਰੇ 9.18 ਵਜੇ ਸਮਾਲ ਸੈਟੇਲਾਈਟ ਲਾਂਚ ਵਹੀਕਲ (SSLV-D2) ਲਾਂਚ ਕੀਤਾ ਹੈ। ਛੋਟੇ ਸੈਟੇਲਾਈਟਾਂ ਨੂੰ ਪੁਲਾੜ ਵਿੱਚ ਛੱਡਣ ਲਈ ਤਿਆਰ ਕੀਤਾ ਗਿਆ ਇਹ ਸਭ ਤੋਂ ਛੋਟਾ ਰਾਕੇਟ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਲਾਂਚ ਕੀਤਾ ਗਿਆ ਸੀ। ਇਹ SSLV ਦਾ ਸੈਂਕੇਡ ਐਡੀਸ਼ਨ ਹੈ।
ਲਗਭਗ 15 ਮਿੰਟ ਦੀ ਉਡਾਣ ਦੌਰਾਨ, ਇਹ ਰਾਕੇਟ ਪੁਲਾੜ ਵਿੱਚ ਤਿੰਨ ਉਪਗ੍ਰਹਿ ਛੱਡੇਗਾ, ਜਿਸ ਵਿੱਚ ਇਸਰੋ ਦਾ ਈਓਐਸ-07, ਯੂਐਸ ਅਧਾਰਤ ਫਰਮ ਐਂਟਾਰਿਸ ਦਾ ਜੈਨਸ-1 ਅਤੇ ਚੇਨਈ ਸਥਿਤ ਪੁਲਾੜ ਸਟਾਰਟਅਪ ਦਾ ਅਜ਼ਾਦੀਸੈਟ-2 ਸੈਟੇਲਾਈਟ ਸ਼ਾਮਲ ਹੈ। ਇਸਰੋ ਮੁਤਾਬਕ ਇਸ ਦੇ ਜ਼ਰੀਏ 500 ਕਿਲੋਗ੍ਰਾਮ ਦਾ ਸੈਟੇਲਾਈਟ ਧਰਤੀ ਦੇ ਹੇਠਲੇ ਪੰਧ ‘ਚ ਛੱਡਿਆ ਜਾ ਸਕਦਾ ਹੈ।


