ਕਾਨੂੰਨੀ ਲੜਾਈ ਲੜਣ ਲਈ ਤਿਆਰ, ਰੇਚਲ ਗੁਪਤਾ ਨੇ ਲਗਾਏ MGI ‘ਤੇ ਇਲਜ਼ਾਮ
ਰੇਚਲ ਗੁਪਤਾ ਨੇ ਕਿਹਾ ਹੈ ਕਿ ਰੱਬ ਅੱਗੇ ਇਹ ਵੀ ਪ੍ਰਾਰਥਨਾ ਕਰਦੀ ਹੈ ਕਿ ਉਸ ਕੁੜੀ ਨਾਲ ਕੁਝ ਵੀ ਗਲਤ ਨਾ ਹੋਵੇ। ਰੇਚਲ ਨੇ ਅੱਗੇ ਕਿਹਾ ਕਿ ਉਹ ਆਪਣੀ ਸਾਖ ਨਾਲ ਕਿਸੇ ਵੀ ਤਰ੍ਹਾਂ ਸਮਝੌਤਾ ਨਹੀਂ ਕਰੇਗੀ ਅਤੇ ਹੁਣ ਉਹ ਇਹ ਲੜਾਈ ਕਾਨੂੰਨੀ ਤਰੀਕੇ ਨਾਲ ਲੜੇਗੀ।

Rachel Gupta Controversy: ਸਾਲ 2024 ਵਿੱਚ ਮਿਸ ਗ੍ਰੈਂਡ ਇੰਟਰਨੈਸ਼ਨਲ ਬਣੇ ਜਲੰਧਰ, ਪੰਜਾਬ ਦੀ ਰੇਚਲ ਗੁਪਤਾ ਨੇ ਤਾਜ ਵਾਪਸ ਕਰ ਦਿੱਤਾ ਹੈ। ਇਸ ਦੌਰਾਨ, ਰੇਚਲ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਐਮਜੀਆਈ ‘ਤੇ ਮਾਨਸਿਕ ਪਰੇਸ਼ਾਨੀ ਦੇ ਗੰਭੀਰ ਇਲਜ਼ਾਮ ਲਗਾਏ ਹਨ। ਰੇਚਲ ਨੇ ਕਿਹਾ ਕਿ ਉਸ ਨਾਲ ਬਹੁਤ ਬੁਰਾ ਸਲੂਕ ਕੀਤਾ ਗਿਆ ਤੇ ਗਲਤ ਸ਼ਬਦਾਂ ਦੀ ਵਰਤੋਂ ਕਰਕੇ ਉਸ ਨੂੰ ਪ੍ਰੇਸ਼ਾਨ ਕੀਤਾ ਗਿਆ।
ਐਮਜੀਆਈ ਨਾਲ ਹੋਏ ਇਕਰਾਰਨਾਮੇ ਬਾਰੇ ਉਨ੍ਹਾਂ ਕਿਹਾ ਕਿ ਕੰਪਨੀ ਕੀਤੇ ਗਏ ਇਕਰਾਰਨਾਮੇ ਅਨੁਸਾਰ ਕੰਮ ਕਰ ਰਹੀ ਸੀ। ਪਰ ਉਸ ਨੂੰ ਐਮਜੀਆਈ ਦੇ ਮੈਂਬਰਾਂ ਅਤੇ ਸੀਈਓ ਦੁਆਰਾ ਪਰੇਸ਼ਾਨ ਕੀਤਾ ਗਿਆ। ਇੰਨਾ ਹੀ ਨਹੀਂ, ਉਸ ‘ਤੇ ਦਬਾਅ ਵੀ ਪਾਇਆ ਗਿਆ, ਪਰ ਉਹ ਝੁਕੇ ਨਹੀਂ ਅਤੇ ਪੈਸੇ ਵਾਪਸ ਕਰਵਾ ਲਏ ਤੇ ਹੁਣ ਇਕਰਾਰਨਾਮਾ ਖਤਮ ਕਰ ਦਿੱਤਾ ਗਿਆ ਹੈ।
ਰੇਚਲ ਨੇ ਕਿਹਾ ਕਿ ਉਹ ਐਮਜੀਆਈ ਨਾਲ ਕੀਤੇ ਗਏ ਇਕਰਾਰਨਾਮੇ ਅਨੁਸਾਰ ਕੰਮ ਕਰ ਰਹੀ ਸੀ, ਪਰ ਜਦੋਂ ਉਨ੍ਹਾਂ ਨੇ ਉਸ ਨੂੰ ਮਾਨਸਿਕ ਤੌਰ ‘ਤੇ ਪਰੇਸ਼ਾਨ ਕੀਤਾ, ਤਾਂ ਉਸ ਨੇ ਤਾਜ ਵਾਪਸ ਕਰ ਦਿੱਤਾ। ਰੇਚਲ ਨੇ ਕਿਹਾ ਕਿ ਇਕਰਾਰਨਾਮੇ ਅਨੁਸਾਰ ਉਸ ਨੂੰ ਇੱਕ ਵੀ ਰੁਪਿਆ ਨਹੀਂ ਦਿੱਤਾ ਗਿਆ ਹੈ। ਇਹ ਸਭ MGI ਦੁਆਰਾ ਘੜਿਆ ਜਾ ਰਿਹਾ ਮਨਘੜਤ ਮਾਮਲਾ ਹੈ।
ਐਮਜੀਆਈ ਨੇ ਇਕਰਾਰਨਾਮੇ ਅਨੁਸਾਰ ਪੈਸੇ ਨਹੀਂ ਦਿੱਤੇ
ਆਪਣੀ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਕੱਪੜਿਆਂ ਤੋਂ ਲੈ ਕੇ ਰਹਿਣ-ਸਹਿਣ ਤੱਕ ਦੇ ਸਾਰੇ ਖਰਚੇ ਖੁਦ ਕੀਤੇ ਹਨ ਜਦੋਂ ਕਿ ਐਮਜੀਆਈ ਨੇ ਇਕਰਾਰਨਾਮੇ ਅਨੁਸਾਰ ਪੈਸੇ ਨਹੀਂ ਦਿੱਤੇ ਹਨ। ਉਨ੍ਹਾਂ ਨੇ ਫਿਲੀਪੀਨਜ਼ ਦੀ ਕ੍ਰਿਸਟੀਨ ਓਪੀਏਟੇਜਾ ਨੂੰ ‘ਮਿਸ ਗ੍ਰੈਂਡ ਇੰਟਰਨੈਸ਼ਨਲ’ ਦਾ ਤਾਜ ਪ੍ਰਾਪਤ ਕਰਨ ‘ਤੇ ਵਧਾਈ ਵੀ ਦਿੱਤੀ। ਉਹ ਪਹਿਲੀ ਰਨਰ ਅੱਪ ਹੈ ਇਸ ਲਈ ਹੁਣ ਇਹ ਤਾਜ ਉਸ ਨੂੰ ਦਿੱਤਾ ਜਾ ਰਿਹਾ ਹੈ।
ਪਰ ਉਹ ਰੱਬ ਅੱਗੇ ਇਹ ਵੀ ਪ੍ਰਾਰਥਨਾ ਕਰਦੀ ਹੈ ਕਿ ਉਸ ਕੁੜੀ ਨਾਲ ਕੁਝ ਵੀ ਗਲਤ ਨਾ ਹੋਵੇ। ਰੇਚਲ ਨੇ ਅੱਗੇ ਕਿਹਾ ਕਿ ਉਹ ਆਪਣੀ ਸਾਖ ਨਾਲ ਕਿਸੇ ਵੀ ਤਰ੍ਹਾਂ ਸਮਝੌਤਾ ਨਹੀਂ ਕਰੇਗੀ ਅਤੇ ਹੁਣ ਉਹ ਇਹ ਲੜਾਈ ਕਾਨੂੰਨੀ ਤਰੀਕੇ ਨਾਲ ਲੜੇਗੀ।