ਸਮਾਰਟ ਫੋਨ ਚਲਾਉਣ ਵਿੱਚ ਪੰਜਾਬ ਦੀਆਂ ਔਰਤਾਂ ਨਿਕਲੀਆਂ ਅੱਗੇ, ਦੇਸ਼ ਵਿੱਚੋਂ ਲਿਆ ਤੀਜਾ ਸਥਾਨ
ਪੰਜਾਬ ਦੀਆਂ ਔਰਤਾਂ ਨੇ ਸਮਾਰਟ ਫੋਨ ਦੀ ਵਰਤੋਂ ਵਿੱਚ ਮਰਦਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਸੂਬੇ ਵਿੱਚ 96.7 ਪ੍ਰਤੀਸ਼ਤ ਔਰਤਾਂ ਸਮਾਰਟ ਫੋਨ ਦੀ ਵਰਤੋਂ ਕਰ ਰਹੀਆਂ ਹਨ, ਜਦੋਂ ਕਿ 94 ਪ੍ਰਤੀਸ਼ਤ ਮਰਦ ਸਮਾਰਟ ਫੋਨ ਦੀ ਵਰਤੋਂ ਕਰ ਰਹੇ ਹਨ। ਪਿੰਡਾਂ ਵਿੱਚ ਵੀ 91.2 ਪ੍ਰਤੀਸ਼ਤ ਔਰਤਾਂ ਸਮਾਰਟ ਫੋਨ ਦੀ ਵਰਤੋਂ ਕਰ ਰਹੀਆਂ ਹਨ।

ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ ਔਰਤਾਂ ਜ਼ਿਆਦਾ ਫੋਨ ਚਲਾਉਂਦੀਆਂ ਹਨ ਜਾਂ ਮਰਦ। ਤਾਂ ਤੁਹਾਡਾ ਜਵਾਬ ਕੀ ਹੋਵੇਗਾ ?… ਸਾਇਦ ਪੁਰਸ਼…ਪਰ ਅਜਿਹਾ ਨਹੀਂ ਹੈ ਹਾਲ ਹੀ ਵਿੱਚ ਹੋਏ Ministry of Statistics and Programme Implementation ਦੇ ਤਾਜ਼ਾ ਸਰਵੇਖਣ ਰਿਪੋਰਟ ਦੇ ਅਨੁਸਾਰ, ਪੰਜਾਬ ਦੀਆਂ ਔਰਤਾਂ ਸਮਾਰਟ ਫੋਨ ਦੀ ਵਰਤੋਂ ਵਿੱਚ ਦੇਸ਼ ਭਰ ਵਿੱਚ ਤੀਜੇ ਸਥਾਨ ‘ਤੇ ਹਨ। ਇਹ ਸਰਵੇਖਣ ਇਹ ਪਤਾ ਲਗਾਉਣ ਲਈ ਕੀਤਾ ਗਿਆ ਸੀ ਕਿ ਸ਼ਹਿਰਾਂ ਅਤੇ ਪਿੰਡਾਂ ਵਿੱਚ ਔਰਤਾਂ ਅਤੇ ਮਰਦ ਕਿਸ ਕਿਸਮ ਦੇ ਮੋਬਾਈਲ ਦੀ ਵਰਤੋਂ ਜ਼ਿਆਦਾ ਕਰ ਰਹੇ ਹਨ।
ਪੰਜਾਬ ਦੀਆਂ ਔਰਤਾਂ ਨੇ ਸਮਾਰਟ ਫੋਨ ਦੀ ਵਰਤੋਂ ਵਿੱਚ ਮਰਦਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਸੂਬੇ ਵਿੱਚ 96.7 ਪ੍ਰਤੀਸ਼ਤ ਔਰਤਾਂ ਸਮਾਰਟ ਫੋਨ ਦੀ ਵਰਤੋਂ ਕਰ ਰਹੀਆਂ ਹਨ, ਜਦੋਂ ਕਿ 94 ਪ੍ਰਤੀਸ਼ਤ ਮਰਦ ਸਮਾਰਟ ਫੋਨ ਦੀ ਵਰਤੋਂ ਕਰ ਰਹੇ ਹਨ। ਪਿੰਡਾਂ ਵਿੱਚ ਵੀ 91.2 ਪ੍ਰਤੀਸ਼ਤ ਔਰਤਾਂ ਸਮਾਰਟ ਫੋਨ ਦੀ ਵਰਤੋਂ ਕਰ ਰਹੀਆਂ ਹਨ।
ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦੀ ਤਾਜ਼ਾ ਸਰਵੇਖਣ ਰਿਪੋਰਟ ਦੇ ਅਨੁਸਾਰ, ਪੰਜਾਬ ਦੀਆਂ ਔਰਤਾਂ ਸਮਾਰਟ ਫੋਨ ਦੀ ਵਰਤੋਂ ਦੇ ਮਾਮਲੇ ਵਿੱਚ ਦੇਸ਼ ਵਿੱਚ ਤੀਜੇ ਸਥਾਨ ‘ਤੇ ਹਨ। ਇਹ ਸਰਵੇਖਣ ਇਹ ਪਤਾ ਲਗਾਉਣ ਲਈ ਕੀਤਾ ਗਿਆ ਸੀ ਕਿ ਸ਼ਹਿਰਾਂ ਅਤੇ ਪਿੰਡਾਂ ਵਿੱਚ ਮਰਦਾਂ ਅਤੇ ਔਰਤਾਂ ਦੁਆਰਾ ਕਿਸ ਕਿਸਮ ਦੇ ਮੋਬਾਈਲ ਦੀ ਵਰਤੋਂ ਵਧੇਰੇ ਕੀਤੀ ਜਾ ਰਹੀ ਹੈ।
ਕੇਂਦਰੀ ਮੰਤਰਾਲੇ ਵੱਲੋਂ ਇਹ ਸਰਵੇਖਣ 15 ਤੋਂ 29 ਸਾਲ ਦੀ ਉਮਰ ਦੀਆਂ ਔਰਤਾਂ ‘ਤੇ ਕੀਤਾ ਹੈ ਜਿਨ੍ਹਾਂ ਨੇ ਪਿਛਲੇ ਤਿੰਨ ਮਹੀਨਿਆਂ ਵਿੱਚ ਸਮਾਰਟ ਫੋਨ ਦੀ ਵਰਤੋਂ ਕੀਤੀ ਹੈ। ਸ਼ਹਿਰੀ ਔਰਤਾਂ ਵਿੱਚ ਸਮਾਰਟ ਫੋਨ ਦੀ ਵਰਤੋਂ ਵਿੱਚ ਗੋਆ ਸਿਖਰ ‘ਤੇ ਹੈ ਜਿੱਥੇ 100 ਪ੍ਰਤੀਸ਼ਤ ਔਰਤਾਂ ਸਮਾਰਟ ਫੋਨ ਦੀ ਵਰਤੋਂ ਕਰ ਰਹੀਆਂ ਹਨ। ਮਣੀਪੁਰ 97.9 ਪ੍ਰਤੀਸ਼ਤ ਦੇ ਨਾਲ ਦੂਜੇ ਸਥਾਨ ‘ਤੇ ਹੈ। ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚੋਂ, ਪੁਡੂਚੇਰੀ, ਲਕਸ਼ਦੀਪ ਅਤੇ ਲੱਦਾਖ 100 ਪ੍ਰਤੀਸ਼ਤ ਦੇ ਨਾਲ ਸਿਖਰ ‘ਤੇ ਹਨ। ਜੇਕਰ ਅਸੀਂ ਸਮੁੱਚੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੋਵਾਂ ਦੀ ਗੱਲ ਕਰੀਏ, ਤਾਂ 93.2 ਫੀਸਦ ਔਰਤਾਂ ਸਮਾਰਟ ਫੋਨ ਦੀ ਵਰਤੋਂ ਕਰ ਰਹੀਆਂ ਹਨ। ਸਿਰਫ਼ ਕਰੀਬ 3 ਫੀਸਦ ਔਰਤਾਂ ਆਮ ਮੋਬਾਈਲ ਫੋਨ ਦੀ ਵਰਤੋਂ ਕਰ ਰਹੀਆਂ ਹਨ।
93.7 ਫੀਸਦ ਮਹਿਲਾਵਾਂ ਕੋਲ ਹਨ ਫੋਨ
ਅੰਕੜਿਆਂ ਅਨੁਸਾਰ ਸੂਬੇ ਵਿੱਚ 93.7 ਫੀਸਦ ਔਰਤਾਂ ਕੋਲ ਸਮਾਰਟ ਫੋਨ ਹਨ। ਇਸ ਵਿੱਚ 98.5 ਫੀਸਦ ਸ਼ਹਿਰੀ ਅਤੇ 91 ਫੀਸਦ ਪੇਂਡੂ ਔਰਤਾਂ ਸ਼ਾਮਲ ਹਨ। ਇਸੇ ਤਰ੍ਹਾਂ, ਪਿੰਡਾਂ ਵਿੱਚ ਜ਼ਿਆਦਾਤਰ ਔਰਤਾਂ ਕੋਲ ਆਮ ਮੋਬਾਈਲ ਫੋਨ ਹਨ, ਜਿਸਦੀ ਪ੍ਰਤੀਸ਼ਤਤਾ 5.3 ਹੈ। ਸ਼ਹਿਰਾਂ ਵਿੱਚ ਸਿਰਫ਼ 0.7 ਫੀਸਦ ਔਰਤਾਂ ਕੋਲ ਆਮ ਮੋਬਾਈਲ ਫੋਨ ਹਨ।
ਇਹ ਵੀ ਪੜ੍ਹੋ
ਪੇਂਡੂ ਔਰਤਾਂ ਕਰ ਰਹੀਆਂ ਨੇ ਇੰਟਰਨੈੱਟ ਦਾ ਵਾਧੂ ਇਸਤੇਮਾਲ
ਰਿਪੋਰਟ ਅਨੁਸਾਰ, ਪੰਜਾਬ ਦੀਆਂ 95 ਫੀਸਦ ਔਰਤਾਂ ਦਿਨ ਵਿੱਚ ਇੱਕ ਵਾਰ ਇੰਟਰਨੈੱਟ ਦੀ ਵਰਤੋਂ ਜ਼ਰੂਰ ਕਰਦੀਆਂ ਹਨ। ਜਦੋਂ ਕਿ ਪਿੰਡਾਂ ਵਿੱਚ 96.4 ਫੀਸਦ ਔਰਤਾਂ ਦਿਨ ਵਿੱਚ ਇੱਕ ਵਾਰ ਇੰਟਰਨੈੱਟ ਦੀ ਵਰਤੋਂ ਕਰ ਰਹੀਆਂ ਹਨ, ਸ਼ਹਿਰੀ ਔਰਤਾਂ ਦੀ ਪ੍ਰਤੀਸ਼ਤਤਾ 92.5 ਫੀਸਦ ਹੈ। ਇਸੇ ਤਰ੍ਹਾਂ, 4.9 ਫੀਸਦ ਔਰਤਾਂ ਹਫ਼ਤੇ ਵਿੱਚ ਇੱਕ ਵਾਰ ਇੰਟਰਨੈੱਟ ਦੀ ਵਰਤੋਂ ਕਰ ਰਹੀਆਂ ਹਨ। ਇਸ ਵਿੱਚ, ਸ਼ਹਿਰੀ ਔਰਤਾਂ ਦੀ ਪ੍ਰਤੀਸ਼ਤਤਾ 7.3 ਫੀਸਦ ਹੈ ਅਤੇ ਪੇਂਡੂ ਔਰਤਾਂ ਦੀ ਪ੍ਰਤੀਸ਼ਤਤਾ 3.6 ਹੈ। ਇੰਟਰਨੈੱਟ ਦੀ ਵਰਤੋਂ ਦੀ ਬਾਰੰਬਾਰਤਾ ਦੇ ਅਨੁਸਾਰ, ਇਹ ਡੇਟਾ ਪਿਛਲੇ ਤਿੰਨ ਮਹੀਨਿਆਂ ਦੌਰਾਨ ਇੰਟਰਨੈੱਟ ਦੀ ਵਰਤੋਂ ਦੇ ਅਨੁਸਾਰ ਇਕੱਠਾ ਕੀਤਾ ਗਿਆ ਹੈ।
ਪਿੰਡਾਂ ਦੇ ਲੋਕ ਕਰ ਰਹੇ ਹਨ Online Shoping
ਪਿਛਲੇ ਇੱਕ ਮਹੀਨੇ ਦੌਰਾਨ ਕੀਤੇ ਗਏ ਇੱਕ ਸਰਵੇਖਣ ਅਨੁਸਾਰ, ਪਿੰਡਾਂ ਵਿੱਚ 26.8 ਫੀਸਦ ਲੋਕ ਔਨਲਾਈਨ ਖਰੀਦਦਾਰੀ ਕਰ ਰਹੇ ਹਨ। 11.4 ਫੀਸਦ ਲੋਕ ਖਾਣ-ਪੀਣ ਦੀਆਂ ਚੀਜ਼ਾਂ ਦਾ ਆਰਡਰ ਦੇ ਰਹੇ ਹਨ, ਜਦੋਂ ਕਿ 73.9 ਫੀਸਦ ਲੋਕ ਗੈਰ-ਭੋਜਨ ਵਾਲੀਆਂ ਚੀਜ਼ਾਂ ਦਾ ਆਰਡਰ ਦੇ ਰਹੇ ਹਨ।