ਕਪੂਰਥਲਾ: ਜੋਤੀ ਢਾਬੇ ਤੋਂ ਮਿਲਿਆ ਕੁਆਇੰਟਲਾਂ ਦੇ ਹਿਸਾਬ ਨਾਲ ਬੀਫ਼, ਬੇਸਮੈਂਟ ‘ਚ ਹੁੰਦੀ ਸੀ ਪੈਕਿੰਗ
ਹਿੰਦੂ ਸੰਗਠਨ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਬੀਫ ਨੂੰ ਕਿੱਲੋ-ਕਿੱਲੋ ਦੀ ਪੈਕਿੰਗ 'ਚ ਪੈਕ ਕੀਤਾ ਗਿਆ ਸੀ ਤੇ ਇਸ ਨੂੰ ਵੱਖ-ਵੱਖ ਹੋਟਲਾਂ ਵਿੱਚ ਭੇਜਿਆ ਜਾਣਾ ਸੀ। ਹਿੰਦੂ ਸੰਗਠਨ ਦੇ ਇੱਕ ਆਗੂ ਨੇ ਦੱਸਿਆ ਕਿ ਉਹ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਇਸ ਢਾਬੇ ਦੀ ਗਸ਼ਤ ਕਰ ਰਹੇ ਸਨ, ਉਨ੍ਹਾਂ ਨੇ ਜਦੋਂ ਢਾਬੇ ਅੰਦਰ ਜਾ ਕੇ ਦੇਖਿਆ ਤਾਂ ਬੇਸਮੈਂਟ 'ਚ ਵੱਡੇ-ਵੱਡੇ ਫਰਿੱਜ ਰੱਖੇ ਹੋਏ ਸਨ ਤੇ ਕੁਆਇੰਟਲਾਂ ਦੇ ਹਿਸਾਬ ਨਾਲ ਬੀਫ਼ ਰੱਖਿਆ ਹੋਇਆ ਸੀ।

ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਫਗਵਾੜਾ ਤੇ ਗੋਰਾਇਆ ਵਿਚਕਾਰ ਹਾਈਵੇਅ ‘ਤੇ ਸਥਿਤ ਜੋਤੀ ਢਾਬੇ ਤੋਂ ਕੁਇੰਟਲਾਂ ਦੇ ਹਿਸਾਬ ਨਾਲ ਬੀਫ (ਗਾਂ ਦਾ ਮਾਸ) ਬਰਾਮਦ ਹੋਇਆ ਹੈ। ਇਸ ਸਬੰਧ ਵਿੱਚ ਵਧੇਰੇ ਜਾਣਕਾਰੀ ਦਿੰਦੇ ਹੋਏ ਵੱਖ-ਵੱਖ ਹਿੰਦੂ ਸੰਗਠਨਾਂ ਦੇ ਆਗੂ ਅਤੇ ਗਊ ਰਕਸ਼ਕ ਸੰਗਠਨ ਦੇ ਮੈਂਬਰ ਮੌਕੇ ‘ਤੇ ਪਹੁੰਚੇ ਅਤੇ ਦੇਖਿਆ ਕਿ ਢਾਬੇ ਦੇ ਅੰਦਰ ਇੱਕ ਵੱਡਾ ਫ੍ਰੀਜ਼ਰ ਬਣਾਇਆ ਗਿਆ ਸੀ, ਜਿਸ ‘ਚ ਕੁਇੰਟਲਾਂ ਦੇ ਹਿਸਾਬ ਨਾਲ ਬੀਫ਼ ਰੱਖਿਆ ਗਿਆ ਸੀ।
ਹਿੰਦੂ ਸੰਗਠਨ ਤੇ ਗਊ ਰਕਸ਼ਕ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਬੀਫ ਨੂੰ ਕਿੱਲੋ-ਕਿੱਲੋ ਦੀ ਪੈਕਿੰਗ ‘ਚ ਪੈਕ ਕੀਤਾ ਗਿਆ ਸੀ ਤੇ ਇਸ ਨੂੰ ਵੱਖ-ਵੱਖ ਹੋਟਲਾਂ ‘ਚ ਭੇਜਿਆ ਜਾਣਾ ਸੀ। ਸੰਗਠਨ ਦੇ ਇੱਕ ਆਗੂ ਨੇ ਦੱਸਿਆ ਕਿ ਉਹ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਇਸ ਢਾਬੇ ਦੀ ਗਸ਼ਤ ਕਰ ਰਹੇ ਸਨ, ਉਨ੍ਹਾਂ ਨੇ ਜਦੋਂ ਢਾਬੇ ਅੰਦਰ ਜਾ ਕੇ ਦੇਖਿਆ ਤਾਂ ਬੇਸਮੈਂਟ ‘ਚ ਵੱਡੇ-ਵੱਡੇ ਫਰਿੱਜ ਰੱਖੇ ਹੋਏ ਸਨ ਤੇ ਕੁਆਇੰਟਲਾਂ ਦੇ ਹਿਸਾਬ ਨਾਲ ਬੀਫ਼ ਰੱਖਿਆ ਹੋਇਆ ਸੀ।
ਇਸ ਘਟਨਾ ਦੇ ਸਬੰਧ ਵਿੱਚ ਫਗਵਾੜਾ ਪੁਲਿਸ ਦੇ ਵਿਸ਼ੇਸ਼ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ। ਹਿੰਦੂ ਸੰਗਠਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਢਾਬੇ ਦੇ ਮਾਲਕਾਂ ਅਤੇ ਇਸ ਘਿਨਾਉਣੇ ਕੰਮ ਨੂੰ ਅੰਜਾਮ ਦੇਣ ਵਾਲੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਹਿੰਦੂ ਸੰਗਠਨਾਂ ਨੇ ਕਿਹਾ ਹੈ ਕਿ ਇਸ ਸਬੰਧ ਵਿੱਚ ਸੱਤ ਬੰਗਾਲੀ ਮੁਸਲਮਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਦੋਂ ਕਿ ਅਪਰਾਧ ਦਾ ਮਾਸਟਰਮਾਈਂਡ ਭੱਜਣ ਵਿੱਚ ਕਾਮਯਾਬ ਹੋ ਗਿਆ, ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ।