POSCO ਐਕਟ ਦੇ ਦੋਸ਼ੀ ਨੂੰ ਮਿਲੀ ਪੈਰੋਲ, ਹੋਇਆ ਸ਼ਾਨਦਾਰ ਸਵਾਗਤ, ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ
ਚੰਡੀਗੜ੍ਹ ਤੋਂ ਵਾਇਰਲ ਹੋਈ ਵੀਡੀਓ 'ਚ ਵਾਹਨਾਂ ਦੀਆਂ ਛੱਤਾਂ 'ਤੇ ਬੈਠੇ, ਖਿੜਕੀਆਂ 'ਤੇ ਲਟਕਦੇ ਅਤੇ ਬਿਨਾਂ ਹੈਲਮੇਟ ਤੋਂ ਦੋਪਹੀਆ ਵਾਹਨਾਂ 'ਤੇ ਸਵਾਰ ਨੌਜਵਾਨ ਜਸ਼ਨ ਮਨਾਉਣ ਦੇ ਨਾਂ 'ਤੇ ਹੰਗਾਮਾ ਕਰਦੇ ਦੇਖੇ ਗਏ, ਜਿਸ ਤੋਂ ਬਾਅਦ ਪੁਲਿਸ ਹਰਕਤ 'ਚ ਆ ਗਈ।

POSCO ਐਕਟ ਦੇ ਦੋਸ਼ੀ ਨੂੰ ਮਿਲੀ ਪੈਰੋਲ, ਹੋਇਆ ਸ਼ਾਨਦਾਰ ਸਵਾਗਤ, ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ
ਚੰਡੀਗੜ੍ਹ ਨਿਊਜ਼। ਚੰਡੀਗੜ੍ਹ ਦੀਆਂ ਸੜਕਾਂ ‘ਤੇ ਸ਼ਰੇਆਮ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੇ ਲੋਕਾਂ ਦੀ ਵੀਡੀਓ ਨੂੰ ਲੈ ਕੇ ਇਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ। ਚੰਡੀਗੜ੍ਹ ਪੁਲਿਸ ਨੇ ਇਸ ਮਾਮਲੇ ਵਿੱ 8 ਲੋਕਾਂ ਦੇ ਚਲਾਨ ਵੀ ਕੀਤੇ ਹਨ। ਚਲਾਨ ਕੱਟੇ ਗਏ ਲੋਕਾਂ ਤੋਂ ਪੁੱਛਗਿੱਛ ਕਰਨ ‘ਤੇ ਪੁਲਿਸ ਨੂੰ ਪਤਾ ਲੱਗਾ ਕਿ ਬਦਨਾਮ ਅਪਰਾਧੀ ਨਾਨੀ ਨੂੰ ਪੈਰੋਲ ਮਿਲਣ ਤੋਂ ਬਾਅਦ ਚੰਡੀਗੜ੍ਹ ਦੇ ਧਨਾਸ ਇਲਾਕੇ ‘ਚ ਹੁੜਦੰਗ ਮਚਾਇਆ ਸੀ।
ਬਦਨਾਮ ਬਦਮਾਸ਼ ਨਾਨੀ ਖਿਲਾਫ ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ ‘ਚ ਕਈ ਵੱਖ-ਵੱਖ ਮਾਮਲੇ ਦਰਜ ਹਨ। ਉਹ ਇਸ ਸਮੇਂ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਪੋਕਸੋ ਐਕਟ ਤਹਿਤ ਸਜ਼ਾ ਕੱਟ ਰਿਹਾ ਹੈ। ਅਤੇ ਜਦੋਂ ਉਹ ਜੇਲ੍ਹ ਤੋਂ ਬਾਹਰ ਆਇਆ ਤਾਂ ਉਸਦੇ ਦੋਸਤਾਂ ਨੇ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਉਸਦਾ ਸਵਾਗਤ ਕਰਨ ਲਈ ਸੜਕ ‘ਤੇ ਨੰਗਾ ਨਾਚ ਕੀਤਾ।