AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਚੰਡੀਗੜ੍ਹ ਭਾਜਪਾ ਦਫ਼ਤਰ ਗ੍ਰਨੇਡ ਹਮਲੇ ਦੀ ਜਾਂਚ ਕਰੇਗੀ NIA, ਪੁਰਤਗਾਲ, ਫਰਾਂਸ ਤੇ ਜਰਮਨੀ ਦੇ ਹੈਂਡਲਰਾਂ ਦੇ ਨਾਂ ਆਏ ਸਾਹਮਣੇ

ਚੰਡੀਗੜ੍ਹ ਦੇ ਸੈਕਟਰ-37 ਸਥਿਤ ਪੰਜਾਬ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੂਬਾਈ ਮੁੱਖ ਦਫ਼ਤਰ ਤੇ 1 ਅਪ੍ਰੈਲ ਨੂੰ ਹੋਏ ਗ੍ਰਨੇਡ ਹਮਲੇ ਦੀ ਤਫ਼ਤੀਸ਼ ਹੁਣ NIA ਵੱਲੋਂ ਅਮਲ ਵਿੱਚ ਲਿਆਂਦੀ ਜਾਵੇਗੀ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਇਸ ਮਾਮਲੇ ਦੀ ਜਾਂਚ NIA ਹਵਾਲੇ ਕਰਨ ਦੇ ਰਸਮੀ ਹੁਕਮ ਜਾਰੀ ਕੀਤੇ ਜਾਣ ਤੋਂ ਬਾਅਦ, ਜਾਂਚ ਏਜੰਸੀ ਨੇ ਨਵੀਂ ਐੱਫ.ਆਈ.ਆਰ. ਦਰਜ ਕਰਕੇ ਪੂਰੇ ਮਾਮਲੇ ਦੀ ਵਾਗਡੋਰ ਆਪਣੇ ਹੱਥ ਲੈ ਲਈ ਹੈ।

ਚੰਡੀਗੜ੍ਹ ਭਾਜਪਾ ਦਫ਼ਤਰ ਗ੍ਰਨੇਡ ਹਮਲੇ ਦੀ ਜਾਂਚ ਕਰੇਗੀ NIA, ਪੁਰਤਗਾਲ, ਫਰਾਂਸ ਤੇ ਜਰਮਨੀ ਦੇ ਹੈਂਡਲਰਾਂ ਦੇ ਨਾਂ ਆਏ ਸਾਹਮਣੇ
File Photo
tv9-punjabi
| Updated On: 25 Sep 2026 09:21 AM IST
Share

ਚੰਡੀਗੜ੍ਹ ਦੇ ਸੈਕਟਰ-37 ਸਥਿਤ ਪੰਜਾਬ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੂਬਾਈ ਮੁੱਖ ਦਫ਼ਤਰ ਤੇ 1 ਅਪ੍ਰੈਲ ਨੂੰ ਹੋਏ ਗ੍ਰਨੇਡ ਹਮਲੇ ਦੀ ਤਫ਼ਤੀਸ਼ ਹੁਣ NIA ਵੱਲੋਂ ਅਮਲ ਵਿੱਚ ਲਿਆਂਦੀ ਜਾਵੇਗੀ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਇਸ ਮਾਮਲੇ ਦੀ ਜਾਂਚ NIA ਹਵਾਲੇ ਕਰਨ ਦੇ ਰਸਮੀ ਹੁਕਮ ਜਾਰੀ ਕੀਤੇ ਜਾਣ ਤੋਂ ਬਾਅਦ, ਜਾਂਚ ਏਜੰਸੀ ਨੇ ਨਵੀਂ ਐੱਫ.ਆਈ.ਆਰ. ਦਰਜ ਕਰਕੇ ਪੂਰੇ ਮਾਮਲੇ ਦੀ ਵਾਗਡੋਰ ਆਪਣੇ ਹੱਥ ਲੈ ਲਈ ਹੈ। ਹੁਣ ਇਸ ਸੰਵੇਦਨਸ਼ੀਲ ਕੇਸ ਦੀ ਸੁਣਵਾਈ NIA ਦੀ ਵਿਸ਼ੇਸ਼ ਅਦਾਲਤ ਵਿੱਚ ਚੱਲੇਗੀ। ਜਾਂਚ ਦੌਰਾਨ ਪੁਰਤਗਾਲ, ਫਰਾਂਸ ਅਤੇ ਜਰਮਨੀ ਵਿੱਚ ਬੈਠੇ ਵਿਦੇਸ਼ੀ ਹੈਂਡਲਰਾਂ ਦੀ ਸ਼ਮੂਲੀਅਤ ਦੇ ਅਹਿਮ ਸਬੂਤ ਸਾਹਮਣੇ ਆਏ ਹਨ।

NIA ਨੇ ਇਸ ਕੇਸ ਨਾਲ ਜੁੜਿਆ ਸਾਰਾ ਰਿਕਾਰਡ ਹਾਸਲ ਕਰਨ ਲਈ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਪਹੁੰਚ ਕੀਤੀ ਸੀ। ਅਦਾਲਤ ਨੇ ਮਾਮਲੇ ਨਾਲ ਸਬੰਧਤ ਸਮੁੱਚਾ ਨਿਆਂਇਕ ਰਿਕਾਰਡ NIA ਦੀ ਵਿਸ਼ੇਸ਼ ਅਦਾਲਤ ਨੂੰ ਸੌਂਪਣ ਦੇ ਹੁਕਮ ਦਿੱਤੇ ਹਨ। ਇਸ ਰਿਕਾਰਡ ਵਿੱਚ ਚੰਡੀਗੜ੍ਹ ਪੁਲਿਸ ਵੱਲੋਂ 13 ਜੁਲਾਈ ਨੂੰ ਦਾਇਰ ਕੀਤੀ ਗਈ ਚਾਰਜਸ਼ੀਟ, ਸਾਰੇ ਜ਼ਰੂਰੀ ਦਸਤਾਵੇਜ਼, ਅਧੂਰੀ ਜਾਂਚ ਨਾਲ ਜੁੜੇ ਕਾਗਜ਼ਾਤ ਅਤੇ ਹੁਣ ਤੱਕ ਦੀ ਅਦਾਲਤੀ ਕਾਰਵਾਈ ਦਾ ਵੇਰਵਾ ਸ਼ਾਮਲ ਹੈ। ਜੇਲ੍ਹ ਵਿੱਚ ਬੰਦ ਸਾਰੇ 11 ਮੁਲਜ਼ਮਾਂ ਨੂੰ ਹੁਣ NIA ਦੀ ਵਿਸ਼ੇਸ਼ ਅਦਾਲਤ ਅੱਗੇ ਪੇਸ਼ ਕੀਤਾ ਜਾਵੇਗਾ।

ਪੁਲਿਸ ਨੇ 11 ਮੁਲਜ਼ਮਾਂ ਨੂੰ ਕੀਤਾ ਸੀ ਕਾਬੂ

ਵਾਰਦਾਤ ਤੋਂ ਬਾਅਦ ਸੈਕਟਰ-39 ਥਾਣੇ ਦੀ ਪੁਲਿਸ ਨੇ ਸ਼ੁਰੂਆਤੀ ਪੜਾਅ ਵਿੱਚ ਵਿਸਫੋਟਕ ਪਦਾਰਥ ਐਕਟ ਦੀ ਧਾਰਾ-3 ਤਹਿਤ ਮੁਕੱਦਮਾ ਦਰਜ ਕੀਤਾ ਸੀ। ਮਾਮਲੇ ਦੀ ਪੜਤਾਲ ਕਰਦਿਆਂ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ 11 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਸੀ, ਜੋ ਇਸ ਵੇਲੇ ਜੇਲ੍ਹ ਵਿੱਚ ਬੰਦ ਹਨ। ਚੰਡੀਗੜ੍ਹ ਪੁਲਿਸ ਨੇ 13 ਜੁਲਾਈ 2026 ਨੂੰ ਅਦਾਲਤ ਵਿੱਚ ਇਸ ਸਬੰਧੀ ਚਾਰਜਸ਼ੀਟ ਪੇਸ਼ ਕੀਤੀ ਸੀ।

ਗ਼ੈਰ-ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਲੱਗਣ ਮਗਰੋਂ NIA ਹਵਾਲੇ ਹੋਈ ਜਾਂਚ

ਚਾਰਜਸ਼ੀਟ ਵਿੱਚ ਮੁਲਜ਼ਮਾਂ ਖ਼ਿਲਾਫ਼ ਗ਼ੈਰ-ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (ਯੂ.ਏ.ਪੀ.ਏ.) ਦੀਆਂ ਸਖ਼ਤ ਧਾਰਾਵਾਂ ਜੋੜੀਆਂ ਗਈਆਂ ਸਨ। ਯੂ.ਏ.ਪੀ.ਏ. ਲੱਗਣ ਉਪਰੰਤ ਨਿਯਮਾਂ ਅਨੁਸਾਰ ਜਾਂਚ ਕੌਮੀ ਜਾਂਚ ਏਜੰਸੀ ਨੂੰ ਤਬਦੀਲ ਕੀਤੀ ਗਈ। ਪੁਲਿਸ ਜਾਂਚ ਵਿੱਚ ਕਈ ਅਹਿਮ ਨੁਕਤਿਆਂ ਤੇ ਡੂੰਘੀ ਛਾਣਬੀਣ ਬਾਕੀ ਸੀ। ਹੁਣ NIA ਇਨ੍ਹਾਂ ਬਕਾਇਆ ਪਹਿਲੂਆਂ ਨੂੰ ਕੇਂਦਰ ਵਿੱਚ ਰੱਖ ਕੇ ਅੱਗੇ ਵਧੇਗੀ ਅਤੇ ਵਿਦੇਸ਼ੀ ਲਿੰਕ ਸਮੇਤ ਇਸ ਦਹਿਸ਼ਤੀ ਸਾਜ਼ਿਸ਼ ਦੇ ਹਰ ਤਾਰ ਦੀ ਪੜਤਾਲ ਕਰੇਗੀ।

ਪੁਰਤਗਾਲ, ਫਰਾਂਸ ਤੇ ਜਰਮਨੀ ਨਾਲ ਜੁੜੇ ਤਾਰ

ਚੰਡੀਗੜ੍ਹ ਪੁਲਿਸ ਦੀ ਮੁੱਢਲੀ ਪੜਤਾਲ ਵਿੱਚ ਇਸ ਹਮਲੇ ਦੇ ਪਿੱਛੇ ਵਿਦੇਸ਼ੀ ਨੈੱਟਵਰਕ ਹੋਣ ਦਾ ਖ਼ੁਲਾਸਾ ਹੋਇਆ ਸੀ। ਪੁਲਿਸ ਅਨੁਸਾਰ ਪੁਰਤਗਾਲ, ਜਰਮਨੀ ਅਤੇ ਫਰਾਂਸ ਵਿੱਚ ਬੈਠੇ ਵਿਦੇਸ਼ੀ ਹੈਂਡਲਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿਵਾਉਣ ਲਈ ਵੱਖ-ਵੱਖ ਕਿਸ਼ਤਾਂ ਵਿੱਚ ਤਕਰੀਬਨ ਡੇਢ ਲੱਖ ਰੁਪਏ ਭੇਜੇ ਸਨ। ਹਮਲਾ ਕਰਨ ਵਾਲੇ ਗੁਰਤੇਜ ਉਰਫ਼ ਤੇਜੀ ਅਤੇ ਅਮਨਪ੍ਰੀਤ ਸਿੰਘ ਉਰਫ਼ ਅਮਨ ਨੂੰ ਪੰਜ-ਪੰਜ ਹਜ਼ਾਰ ਰੁਪਏ ਮਿਲੇ ਸਨ, ਜਦਕਿ ਅਮਨਪ੍ਰੀਤ ਦੇ ਬੈਂਕ ਖਾਤੇ ਵਿੱਚ 10 ਹਜ਼ਾਰ ਰੁਪਏ ਟਰਾਂਸਫਰ ਕੀਤੇ ਗਏ ਸਨ।

ਤਸਵੀਰ ਵਾਇਰਲ ਹੋਣ ਮਗਰੋਂ ਭੱਜੇ, ਹਰਿਆਣਾ ਤੋਂ ਹੋਏ ਕਾਬੂ

ਹਮਲਾ ਕਰਨ ਤੋਂ ਅਗਲੇ ਦਿਨ ਜਦੋਂ ਤੇਜੀ ਅਤੇ ਅਮਨ ਨੂੰ ਪਤਾ ਲੱਗਾ ਕਿ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਚੁੱਕੀਆਂ ਹਨ ਤਾਂ ਦੋਵੇਂ ਘਬਰਾ ਗਏ। ਗ੍ਰਿਫ਼ਤਾਰੀ ਦੇ ਡਰੋਂ ਉਹ ਪਹਿਲਾਂ ਖਾਟੂ ਸ਼ਿਆਮ ਪਹੁੰਚੇ ਅਤੇ ਉੱਥੋਂ ਹਰਿਆਣਾ ਦੇ ਰੇਵਾੜੀ ਚਲੇ ਗਏ। ਹਾਲਾਂਕਿ, ਪੁਲਿਸ ਨੇ ਤਕਨੀਕੀ ਜਾਂਚ ਦੇ ਆਧਾਰ ਤੇ ਦੋਵਾਂ ਨੂੰ ਉੱਥੋਂ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਪੂਰੀ ਦਹਿਸ਼ਤੀ ਸਾਜ਼ਿਸ਼ ਅਤੇ ਵਿਦੇਸ਼ੀ ਫੰਡਿੰਗ ਦੇ ਰਾਜ਼ ਉਗਲੇ ਸਨ।

ਪਾਕਿਸਤਾਨ ਤੋਂ ਡਰੋਨ ਰਾਹੀਂ ਸਪਲਾਈ ਹੋਏ ਹਥਿਆਰ ਤੇ ਕੋਡਵਰਡ

ਜਾਂਚ ਰਿਪੋਰਟ ਮੁਤਾਬਕ ਭਾਜਪਾ ਦਫ਼ਤਰ ਤੇ ਹਮਲੇ ਦਾ ਤਾਣਾ-ਬਾਣਾ ਪੁਰਤਗਾਲ ਬੈਠੇ ਬਲਜੋਤ ਸਿੰਘ ਉਰਫ਼ ਜੋਤਾ ਨੇ ਬੁਣਿਆ ਸੀ, ਜਿਸ ਦਾ ਸਾਥ ਫਰਾਂਸ ਵਿੱਚ ਬੈਠੇ ਸੁਰਜੀਤ ਉਰਫ਼ ਸਰਪੰਚ ਅਤੇ ਜਰਮਨੀ ਵਿੱਚ ਬੈਠੇ ਔਜਲਾ ਨੇ ਦਿੱਤਾ। ਇਸ ਮਕਸਦ ਲਈ ਸਰਹੱਦ ਪਾਰ ਪਾਕਿਸਤਾਨ ਤੋਂ ਡਰੋਨ ਰਾਹੀਂ ਦੋ ਹੈਂਡ ਗ੍ਰਨੇਡ, ਇੱਕ ਪਿਸਤੌਲ ਅਤੇ 25 ਤੋਂ 30 ਕਾਰਤੂਸ ਭਾਰਤ ਵਿੱਚ ਪਹੁੰਚਾਏ ਗਏ ਸਨ। ਆਪਸੀ ਗੱਲਬਾਤ ਦੌਰਾਨ ਮੁਲਜ਼ਮ ਗ੍ਰਨੇਡ ਲਈ ਪਿਆਜ਼ ਅਤੇ ਕਾਰਤੂਸਾਂ ਲਈ ਦਾਣੇ ਕੋਡਵਰਡ ਦੀ ਵਰਤੋਂ ਕਰਦੇ ਸਨ। ਪੁਲਿਸ ਮੁਤਾਬਕ ਇਸੇ ਗੁੰਝਲਦਾਰ ਨੈੱਟਵਰਕ ਰਾਹੀਂ ਭਾਜਪਾ ਦਫ਼ਤਰ ਤੇ ਹਮਲਾ ਕਰਵਾਉਣ ਦੀ ਸਾਜ਼ਿਸ਼ ਨੂੰ ਅੰਜਾਮ ਦਿੱਤਾ ਗਿਆ ਸੀ।

Follow Us
ਪੰਜਾਬ ਡਰਾਉਣ-ਧਮਕਾਉਣ ਦੀ ਰਾਜਨੀਤੀ ਅੱਗੇ ਨਹੀਂ ਝੁਕੇਗਾ... ਮੋਹਾਲੀ 'ਚ ED ਰੇਡ ਨੂੰ ਲੈ ਕੇ ਭੜਕੀਲ AAP
ਪੰਜਾਬ ਡਰਾਉਣ-ਧਮਕਾਉਣ ਦੀ ਰਾਜਨੀਤੀ ਅੱਗੇ ਨਹੀਂ ਝੁਕੇਗਾ... ਮੋਹਾਲੀ 'ਚ ED ਰੇਡ ਨੂੰ ਲੈ ਕੇ ਭੜਕੀਲ AAP...
ਜਲੰਧਰ: ਗੁਰਬਾਣੀ ਦੇ ਸ਼ਬਦਾਂ 'ਤੇ ਨੱਚੇ ਲੋਕ ਤਾਂ ਗੁੱਸੇ 'ਚ ਆਈਆਂ ਸਿੱਖ ਜਥੇਬੰਦੀਆਂ, ਕੀਤੀ ਸ਼ਿਕਾਇਤ
ਜਲੰਧਰ: ਗੁਰਬਾਣੀ ਦੇ ਸ਼ਬਦਾਂ 'ਤੇ ਨੱਚੇ ਲੋਕ ਤਾਂ ਗੁੱਸੇ 'ਚ ਆਈਆਂ ਸਿੱਖ ਜਥੇਬੰਦੀਆਂ, ਕੀਤੀ ਸ਼ਿਕਾਇਤ...
Election Commission Controversy: ਗਿਆਨੇਸ਼ ਕੁਮਾਰ 'ਤੇ ਕੇਜਰੀਵਾਲ ਦੇ ਗੰਭੀਰ ਇਲਜ਼ਾਮ, EC ਦੀ ਨਿਰਪੱਖਤਾ 'ਤੇ ਸਵਾਲ
Election Commission Controversy: ਗਿਆਨੇਸ਼ ਕੁਮਾਰ 'ਤੇ ਕੇਜਰੀਵਾਲ ਦੇ ਗੰਭੀਰ ਇਲਜ਼ਾਮ, EC ਦੀ ਨਿਰਪੱਖਤਾ 'ਤੇ ਸਵਾਲ...
ਗੁਰਦਾਸਪੁਰ ਗ੍ਰੇਨੇਡ ਹਮਲੇ ਦਾ ਮੁਲਜ਼ਮ ਕਾਬੂ, ਐਨਕਾਊਂਟਰ ਦੌਰਾਨ ਲੱਗੀ ਲੱਤ 'ਤੇ ਗੋਲੀ
ਗੁਰਦਾਸਪੁਰ ਗ੍ਰੇਨੇਡ ਹਮਲੇ ਦਾ ਮੁਲਜ਼ਮ ਕਾਬੂ, ਐਨਕਾਊਂਟਰ ਦੌਰਾਨ ਲੱਗੀ ਲੱਤ 'ਤੇ ਗੋਲੀ...
ਚੋਣ ਕਮਿਸ਼ਨ ਦਾ ਅੰਦਰ ਅੰਦਰੂਨੀ ਮਤਭੇਦਾਂ ਦੇ ਇਲਜ਼ਾਮਾਂ 'ਤੇ ਸਪੱਸ਼ਟੀਕਰਨ, ਸੱਚ ਹੈ SIR ਵਿਵਾਦ ?
ਚੋਣ ਕਮਿਸ਼ਨ ਦਾ ਅੰਦਰ ਅੰਦਰੂਨੀ ਮਤਭੇਦਾਂ ਦੇ ਇਲਜ਼ਾਮਾਂ 'ਤੇ ਸਪੱਸ਼ਟੀਕਰਨ, ਸੱਚ ਹੈ SIR ਵਿਵਾਦ ?...
ਤਿਉਹਾਰੀ ਸੀਜ਼ਨ ਤੋਂ ਪਹਿਲਾਂ ਸਿਹਤ ਵਿਭਾਗ ਦਾ ਐਕਸ਼ਨ, ਬਰਨਾਲਾ ਵਿੱਚ 200 ਕਿਲੋ ਉੱਲੀ ਵਾਲੀ ਬਰਫ਼ੀ ਨਸ਼ਟ
ਤਿਉਹਾਰੀ ਸੀਜ਼ਨ ਤੋਂ ਪਹਿਲਾਂ ਸਿਹਤ ਵਿਭਾਗ ਦਾ ਐਕਸ਼ਨ, ਬਰਨਾਲਾ ਵਿੱਚ 200 ਕਿਲੋ ਉੱਲੀ ਵਾਲੀ ਬਰਫ਼ੀ ਨਸ਼ਟ...
ਚੰਡੀਗੜ੍ਹ ਵਿੱਚ ਮੁਫ਼ਤ iPhone ਦਾ ਲੰਗਰ, ਕਾਰੋਬਾਰੀ ਤ੍ਰੇਹਨ ਬੋਲੇ - ਡਰਾਅ ਰਾਹੀਂ ਹੋਵੇਗਾ ਫੈਸਲਾ, ਘਰ ਜਾ ਕੇ ਦੇਵਾਂਗੇ ਫੋਨ
ਚੰਡੀਗੜ੍ਹ ਵਿੱਚ ਮੁਫ਼ਤ iPhone ਦਾ ਲੰਗਰ, ਕਾਰੋਬਾਰੀ ਤ੍ਰੇਹਨ ਬੋਲੇ - ਡਰਾਅ ਰਾਹੀਂ ਹੋਵੇਗਾ ਫੈਸਲਾ, ਘਰ ਜਾ ਕੇ ਦੇਵਾਂਗੇ ਫੋਨ...
ਪੰਥਕ ਅਤੇ ਪੰਜਾਬ ਦੇ ਮਸਲੇ ਹੱਲ ਕਰਨ ਲਈ ਇੱਕਜੁਟ ਹੋਣ ਦੀ ਲੋੜ...ਚੰਦੂਮਾਜਰਾ ਦੀ ਪੰਥਕ ਪਾਰਟੀਆਂ ਨੂੰ ਅਪੀਲ
ਪੰਥਕ ਅਤੇ ਪੰਜਾਬ ਦੇ ਮਸਲੇ ਹੱਲ ਕਰਨ ਲਈ ਇੱਕਜੁਟ ਹੋਣ ਦੀ ਲੋੜ...ਚੰਦੂਮਾਜਰਾ ਦੀ ਪੰਥਕ ਪਾਰਟੀਆਂ ਨੂੰ ਅਪੀਲ...
ਸਭ ਕੁਝ ਸੁਖਬੀਰ ਬਾਦਲ ਦੀ ਸਰਪ੍ਰਸਤੀ ਹੇਠ ਹੋ ਰਿਹਾ... ਚਾਵਲਾ ਰੇਪ ਕੇਸ ਨੂੰ ਲੈ ਕੇ ਭੜਕੇ ਪੰਨੂ
ਸਭ ਕੁਝ ਸੁਖਬੀਰ ਬਾਦਲ ਦੀ ਸਰਪ੍ਰਸਤੀ ਹੇਠ ਹੋ ਰਿਹਾ... ਚਾਵਲਾ ਰੇਪ ਕੇਸ ਨੂੰ ਲੈ ਕੇ ਭੜਕੇ ਪੰਨੂ...