AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਚੰਡੀਗੜ੍ਹ ‘ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਦੋਸਤ ਗੰਭੀਰ ਜ਼ਖ਼ਮੀ, 10-12 ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਜ਼ਖਮੀ ਨੌਜਵਾਨ ਨੂੰ ਡਾਕਟਰੀ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ। ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਇੱਕ ਫੋਰੈਂਸਿਕ ਟੀਮ ਨੇ ਵੀ ਅਪਰਾਧ ਵਾਲੀ ਥਾਂ ਤੋਂ ਸਬੂਤ ਇਕੱਠੇ ਕੀਤੇ।

ਚੰਡੀਗੜ੍ਹ 'ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਦੋਸਤ ਗੰਭੀਰ ਜ਼ਖ਼ਮੀ, 10-12 ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ
ਚੰਡੀਗੜ੍ਹ ‘ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਦੋਸਤ ਗੰਭੀਰ ਜ਼ਖ਼ਮੀ
amanpreet-kaur
| Updated On: 15 Jun 2026 10:45 AM IST
Share

ਚੰਡੀਗੜ੍ਹ ਦੇ ਵਿਕਾਸ ਨਗਰ, ਮੌਲੀ ਜਾਗਰਾਂ ‘ਚ ਐਤਵਾਰ ਦੇਰ ਰਾਤ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਕਰੀਬ 10-12 ਹਮਲਾਵਰਾਂ ਨੇ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ, ਜਿਸ ਨਾਲ ਉਸ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਮ੍ਰਿਤਕ ਦੀ ਪਛਾਣ 25 ਸਾਲਾ ਤੋਤਾ ਵਜੋਂ ਹੋਈ ਹੈ, ਜਦਕਿ ਉਸ ਦੇ ਦੋਸਤ 22 ਸਾਲਾ ਆਕਾਸ਼ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਤੇ ਉਹ ਇਸ ਸਮੇਂ ਇਲਾਜ ਅਧੀਨ ਹੈ। ਮੁੱਢਲੀ ਜਾਣਕਾਰੀ ਅਨੁਸਾਰ, ਹਮਲੇ ‘ਚ ਲਗਭਗ 10 ਤੋਂ 12 ਹਮਲਾਵਰ ਸ਼ਾਮਲ ਸਨ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਤੇ ਦੋਵੇਂ ਨੌਜਵਾਨਾਂ ਨੂੰ ਡਾਕਟਰੀ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ, ਹਾਲਾਂਕਿ ਇਸ ਦੌਰਾਨ ਤੋਤਾ ਦੀ ਮੌਤ ਹੋ ਗਈ। ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਇੱਕ ਫੋਰੈਂਸਿਕ ਟੀਮ ਨੇ ਵੀ ਅਪਰਾਧ ਵਾਲੀ ਥਾਂ ਤੋਂ ਸਬੂਤ ਇਕੱਠੇ ਕੀਤੇ। ਪੁਲਿਸ ਸ਼ੱਕੀਆਂ ਦੀ ਪਛਾਣ ਕਰਨ ਤੇ ਉਨ੍ਹਾਂ ਦਾ ਪਤਾ ਲਗਾਉਣ ਲਈ ਆਲੇ ਦੁਆਲੇ ਦੇ ਇਲਾਕੇ ‘ਚ ਲੱਗੇ ਕੈਮਰਿਆਂ ਤੋਂ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ।

ਬਾਜ਼ਾਰ ਜਾਂਦੇ ਸਮੇਂ ਹਮਲਾ

ਪੁਲਿਸ ਦੇ ਅਨੁਸਾਰ, ਮੌਲੀ ਜਾਗਰਾਂ ਦੇ ਵਿਕਾਸ ਨਗਰ ਦਾ ਰਹਿਣ ਵਾਲਾ ਤੋਤਾ, ਐਤਵਾਰ ਰਾਤ ਲਗਭਗ 10:30 ਵਜੇ ਆਪਣੇ ਦੋਸਤ ਆਕਾਸ਼ (22) ਨਾਲ ਬਾਜ਼ਾਰ ਜਾ ਰਿਹਾ ਸੀ। ਇਸ ਦੌਰਾਨ 10 ਤੋਂ 12 ਹਥਿਆਰਬੰਦ ਹਮਲਾਵਰਾਂ ਨੇ ਉਨ੍ਹਾਂ ਨੂੰ ਘੇਰ ਲਿਆ। ਹਮਲਾਵਰਾਂ ਨੇ ਪਹਿਲਾਂ ਦੋਵਾਂ ਨੌਜਵਾਨਾਂ ‘ਤੇ ਹਮਲਾ ਕੀਤਾ। ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਹਮਲਾਵਰਾਂ ਨੇ ਉਨ੍ਹਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ।

ਇਸ ਹਮਲੇ ‘ਚ ਦੋਵੇਂ ਨੌਜਵਾਨ ਗੰਭੀਰ ਜ਼ਖਮੀ ਹੋ ਗਏ, ਜਿਸ ਕਾਰਨ ਉਹ ਸੜਕ ‘ਤੇ ਡਿੱਗ ਪਏ। ਸਥਾਨਕ ਨਿਵਾਸੀ ਮੌਕੇ ‘ਤੇ ਪਹੁੰਚੇ ਤੇ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ। ਮੌਲੀ ਜਾਗਰਾਂ ਪੁਲਿਸ ਸਟੇਸ਼ਨ ਦੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਤੋਤਾ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਪਰ ਉਸ ਦੀ ਮੌਤ ਹੋ ਗਈ। ਉਸ ਦੇ ਦੋਸਤ ਆਕਾਸ਼ ਦਾ ਇਲਾਜ ਜਾਰੀ ਹੈ।

Follow Us
NPCI ਵਿਵਾਦ 'ਤੇ ਵਿਰੋਧੀ ਧਿਰ ਦਾ ਹੰਗਾਮਾ, ਸਰਬ ਪਾਰਟੀ ਬੈਠਕ ਤੋਂ ਕੀਤਾ ਵਾਕਆਊਟ
NPCI ਵਿਵਾਦ 'ਤੇ ਵਿਰੋਧੀ ਧਿਰ ਦਾ ਹੰਗਾਮਾ, ਸਰਬ ਪਾਰਟੀ ਬੈਠਕ ਤੋਂ ਕੀਤਾ ਵਾਕਆਊਟ...
ਲਾਰੈਂਸ ਬਿਸ਼ਨੋਈ ਗੈਂਗ ਨੇ ਆਮਿਰ ਖਾਨ ਨੂੰ ਧਮਕਾਇਆ, ਲਵ ਜੇਹਾਦ ਦੇ ਨਾਮ 'ਤੇ ਦਿੱਤੀ ਚੇਤਾਵਨੀ
ਲਾਰੈਂਸ ਬਿਸ਼ਨੋਈ ਗੈਂਗ ਨੇ ਆਮਿਰ ਖਾਨ ਨੂੰ ਧਮਕਾਇਆ, ਲਵ ਜੇਹਾਦ ਦੇ ਨਾਮ 'ਤੇ ਦਿੱਤੀ ਚੇਤਾਵਨੀ...
ਧਰਮ ਯੁੱਧ ਮੋਰਚੇ ਦਾ ਐਲਾਨ ਪੰਜਾਬੀਆਂ ਨੂੰ ਗੁੰਮਰਾਹ ਕਰਨ ਲਈ ਸਿਆਸੀ ਡਰਾਮਾ, ਬਲਤੇਜ ਪੰਨੂ ਦਾ SAD 'ਤੇ ਨਿਸ਼ਾਨਾ
ਧਰਮ ਯੁੱਧ ਮੋਰਚੇ ਦਾ ਐਲਾਨ ਪੰਜਾਬੀਆਂ ਨੂੰ ਗੁੰਮਰਾਹ ਕਰਨ ਲਈ ਸਿਆਸੀ ਡਰਾਮਾ, ਬਲਤੇਜ ਪੰਨੂ ਦਾ SAD 'ਤੇ ਨਿਸ਼ਾਨਾ...
NEET UG 2026: ਲੁਧਿਆਣਾ ਦੇ ਆਰੀਅਨ ਗੁਪਤਾ ਬਣੇ Joint Toppers, ਮਾਪਿਆਂ ਤੇ ਪੰਜਾਬ ਦਾ ਵਧਾਇਆ ਮਾਣ
NEET UG 2026: ਲੁਧਿਆਣਾ ਦੇ ਆਰੀਅਨ ਗੁਪਤਾ ਬਣੇ Joint Toppers, ਮਾਪਿਆਂ ਤੇ ਪੰਜਾਬ ਦਾ ਵਧਾਇਆ ਮਾਣ...
Hydrogen Train: ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ PM ਮੋਦੀ ਨੇ ਦਿਖਾਈ ਹਰੀ ਝੰਡੀ, ਟੀਵੀ9 ਪੰਜਾਬੀ ਨਾਲ ਕਰੋ ਪਹਿਲਾ ਸਫ਼ਰ
Hydrogen Train: ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ PM ਮੋਦੀ ਨੇ ਦਿਖਾਈ ਹਰੀ ਝੰਡੀ, ਟੀਵੀ9 ਪੰਜਾਬੀ ਨਾਲ ਕਰੋ ਪਹਿਲਾ ਸਫ਼ਰ...
Satluj: ਭਾਰਤ ਧਰਮ ਨਿਰਪੱਖ ਦੇਸ਼... ਰਵਨੀਤ ਬਿੱਟੂ ਭਾਈਚਾਰਕ ਸਾਂਝ ਖਰਾਬ ਨਾ ਕਰਨ ... SGPC ਦੇ ਤਲਖ ਤੇਵਰ
Satluj: ਭਾਰਤ ਧਰਮ ਨਿਰਪੱਖ ਦੇਸ਼... ਰਵਨੀਤ ਬਿੱਟੂ ਭਾਈਚਾਰਕ ਸਾਂਝ ਖਰਾਬ ਨਾ ਕਰਨ ... SGPC ਦੇ ਤਲਖ ਤੇਵਰ...
Punjab Congress: ਪੰਜਾਬ ਕਾਂਗਰਸ ਵਿੱਚ ਧੜੇਬੰਦੀ 'ਤੇ ਹਾਈਕਮਾਨ ਸਖ਼ਤ, ਬਾਗ਼ੀ ਆਗੂਆਂ ਨੂੰ ਨਹੀਂ ਮਿਲਣਗੇ ਰਾਹੁਲ ਗਾਂਧੀ
Punjab Congress: ਪੰਜਾਬ ਕਾਂਗਰਸ ਵਿੱਚ ਧੜੇਬੰਦੀ 'ਤੇ ਹਾਈਕਮਾਨ ਸਖ਼ਤ, ਬਾਗ਼ੀ ਆਗੂਆਂ ਨੂੰ ਨਹੀਂ ਮਿਲਣਗੇ ਰਾਹੁਲ ਗਾਂਧੀ...
ਮੁਕੇਰੀਆਂ ਤੋਂ ਸੀਐਮ ਭਗਵੰਤ ਮਾਨ ਦੇ ਵਿਰੋਧੀਆਂ ਦੇ ਸਿੱਧੇ ਨਿਸ਼ਾਨੇ, ਸੁਖਬੀਰ ਬਾਦਲ ਤੇ ਮਜੀਠਿਆ ਤੇ ਕਹਿ ਦਿੱਤੀ ਵੱਡੀ ਗੱਲ
ਮੁਕੇਰੀਆਂ ਤੋਂ ਸੀਐਮ ਭਗਵੰਤ ਮਾਨ ਦੇ ਵਿਰੋਧੀਆਂ ਦੇ ਸਿੱਧੇ ਨਿਸ਼ਾਨੇ, ਸੁਖਬੀਰ ਬਾਦਲ ਤੇ ਮਜੀਠਿਆ ਤੇ ਕਹਿ ਦਿੱਤੀ ਵੱਡੀ ਗੱਲ...
PM Modi Chandigarh Visit: ਚੰਡੀਗੜ੍ਹ ਦੌਰੇ ਦੌਰਾਨ ਪੀਐਮ ਮੋਦੀ ਕਿਹੜੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਣ...? ਵੇਖੋ
PM Modi Chandigarh Visit: ਚੰਡੀਗੜ੍ਹ ਦੌਰੇ ਦੌਰਾਨ ਪੀਐਮ ਮੋਦੀ ਕਿਹੜੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਣ...? ਵੇਖੋ...