ਚੰਡੀਗੜ੍ਹ ‘ਚ 2 ਮੰਜ਼ਿਲਾ ਇਮਾਰਤ ਡਿੱਗੀ: ਮਲਬੇ ਹੇਠ ਫਸੇ 5 ਲੋਕਾਂ ਨੂੰ ਬਚਾਇਆ, NDRF ਵੱਲੋਂ ਬਚਾਅ ਕਾਰਜ ਜਾਰੀ

Updated On: 

04 Jul 2026 19:47 PM IST

Chandigarh Two storey building collapsed: ਮਲਬੇ ਵਿੱਚੋਂ ਬਚੇ ਰਮੇਸ਼ ਨੇ ਕਿਹਾ, "ਇਮਾਰਤ ਦੇ ਅੰਦਰ 20 ਤੋਂ 25 ਲੋਕ ਸਨ। ਸ਼ਾਮ 4:20 ਵਜੇ ਦੇ ਕਰੀਬ ਅਚਾਨਕ ਭੂਚਾਲ ਵਰਗਾ ਝਟਕਾ ਲਗਿਆ। ਜਿਸ ਨਾਲ ਇਮਾਰਤ ਅੰਦਰ ਸਾਰੇ ਲੋਕ ਦੱਬ ਗਏ।

ਚੰਡੀਗੜ੍ਹ ਚ 2 ਮੰਜ਼ਿਲਾ ਇਮਾਰਤ ਡਿੱਗੀ: ਮਲਬੇ ਹੇਠ ਫਸੇ 5 ਲੋਕਾਂ ਨੂੰ ਬਚਾਇਆ, NDRF ਵੱਲੋਂ ਬਚਾਅ ਕਾਰਜ ਜਾਰੀ

ਚੰਡੀਗੜ੍ਹ ਵਿੱਚ ਸ਼ਨੀਵਾਰ ਨੂੰ ਇੱਕ ਦੋ ਮੰਜ਼ਿਲਾ ਇਮਾਰਤ ਅਚਾਨਕ ਢਹਿ ਗਈ। ਜਿਸ ਕਾਰਨ ਇਮਾਰਤ ਦੇ ਮਾਲਕ ਅਤੇ ਮਜ਼ਦੂਰ ਮਲਬੇ ਹੇਠ ਦੱਬ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਟੀਮਾਂ ਤੁਰੰਤ ਇੰਡਸਟਰੀਅਲ ਏਰੀਆ ਫੇਜ਼ 2 ਪਹੁੰਚੀਆਂ। ਮਲਬੇ ਹੇਠ ਦੱਬੇ ਪੰਜ ਲੋਕਾਂ ਨੂੰ ਬਚਾਇਆ ਗਿਆ ਹੈ। ਮਲਬੇ ਵਿੱਚੋਂ ਬਚੇ ਰਮੇਸ਼ ਨੇ ਕਿਹਾ, “ਇਮਾਰਤ ਦੇ ਅੰਦਰ 20 ਤੋਂ 25 ਲੋਕ ਸਨ। ਸ਼ਾਮ 4:20 ਵਜੇ ਦੇ ਕਰੀਬ ਅਚਾਨਕ ਭੂਚਾਲ ਵਰਗਾ ਝਟਕਾ ਲਗਿਆ। ਜਿਸ ਨਾਲ ਇਮਾਰਤ ਅੰਦਰ ਸਾਰੇ ਲੋਕ ਦੱਬ ਗਏ। ਫਸੇ ਲੋਕਾਂ ਨੂੰ ਬਚਾਉਣ ਲਈ ਤੁਰੰਤ NDRF ਟੀਮ ਨੂੰ ਬੁਲਾਇਆ ਗਿਆ। JCB ਦੀ ਮਦਦ ਨਾਲ ਲੈਂਟਰ ਨੂੰ ਹਟਾਇਆ ਗਿਆ। ਤਾਂ ਜੋ ਲੋਕਾਂ ਨੂੰ ਅੰਦਰ ਹਵਾ ਜਾ ਸਕੇ ਅਤੇ ਉੱਥੇ ਫਸੇ ਲੋਕਾਂ ਨੂੰ ਬਚਾਇਆ ਜਾ ਸਕੇ।

ਬਚਾਅ ਟੀਮ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੋ ਲੋਕਾਂ ਦੇ ਫਸੇ ਹੋਣ ਦੀਆਂ ਰਿਪੋਰਟਾਂ ਮਿਲੀਆਂ ਹਨ। ਜਿਨ੍ਹਾਂ ਵਿੱਚੋਂ ਇੱਕ ਇਮਾਰਤ ਦਾ ਮਾਲਕ ਹੈ ਅਤੇ ਦੂਜਾ ਇੱਕ ਮਜ਼ਦੂਰ ਹੈ।

ਐਸਪੀ ਚਾਵਲਾ ਨੇ ਦੱਸਿਆ ਕਿ ਇਮਾਰਤ ਕਾਫ਼ੀ ਪੁਰਾਣੀ ਸੀ। ਉਦਯੋਗਿਕ ਖੇਤਰ ਵਿੱਚ ਪਲਾਟ ਨੰਬਰ 28/9 ‘ਤੇ ਬਣੀ ਹੋਈ ਸੀ, ਸਕ੍ਰੈਪ ਦਾ ਕੰਮ ਚੱਲ ਰਿਹਾ ਸੀ।ਇਮਾਰਤ ਪੁਰਾਣੀ ਹੋਣ ਕਾਰਨ ਛੱਤ ਡਿੱਗ ਗਈ। ਪੁਲਿਸ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਫਿਲਹਾਲ, ਇਹ ਪਤਾ ਲੱਗਿਆ ਹੈ ਕਿ ਪਹਿਲੀ ਮੰਜ਼ਿਲ ‘ਤੇ ਕੰਮ ਕਰ ਰਹੇ ਦੋ ਲੋਕ ਦੱਬੇ ਹੋਏ ਹਨ। ਬਚਾਅ ਟੀਮਾਂ ਆਪਣਾ ਕੰਮ ਜਾਰੀ ਰੱਖ ਰਹੀਆਂ ਹਨ।

ਚੰਡੀਗੜ੍ਹ ‘ਚ ਦੋ ਦਿਨਾਂ ਵਿੱਚ ਦੂਜਾ ਹਾਦਸਾ

ਮਾਨਸੂਨ ਆਉਣ ਤੋਂ ਬਾਅਦ ਦੋ ਦਿਨਾਂ ਵਿੱਚ ਚੰਡੀਗੜ੍ਹ ਵਿੱਚ ਦੋ ਹਾਦਸੇ ਹੋ ਚੁੱਕੇ ਹਨ। ਕੱਲ੍ਹ, 3 ਜੁਲਾਈ ਨੂੰ ਚੰਡੀਗੜ੍ਹ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸੀਸੀਈਟੀ) ਦੇ ਪੁਰਾਣੇ ਮਲਟੀਪਰਪਜ਼ ਹਾਲ ਦੀ ਛੱਤ ਮੀਂਹ ਦੌਰਾਨ ਡਿੱਗ ਗਈ। ਹਾਲਾਂਕਿ, ਇਮਾਰਤ ਨੂੰ ਪਹਿਲਾਂ ਹੀ ਅਸੁਰੱਖਿਅਤ ਘੋਸ਼ਿਤ ਕਰ ਦਿੱਤਾ ਗਿਆ ਸੀ ਅਤੇ ਖਾਲੀ ਕਰਵਾ ਲਿਆ ਗਿਆ ਸੀ। ਇਸ ਲਈ ਇਸ ਘਟਨਾ ਵਿੱਚ ਕੋਈ ਵੀ ਜ਼ਖਮੀ ਨਹੀਂ ਹੋਇਆ।

4 ਜੁਲਾਈ ਨੂੰ, ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼ 2 ਵਿੱਚ ਹੋਟਲ ਦ ਫਰਨ ਦੇ ਨੇੜੇ ਪਲਾਟ ਨੰਬਰ 28/9 ‘ਤੇ ਇੱਕ ਪੁਰਾਣੀ ਇਮਾਰਤ ਅਚਾਨਕ ਡਿੱਗ ਗਈ। ਕੁਝ ਲੋਕਾਂ ਦੇ ਮਲਬੇ ਹੇਠ ਫਸਣ ਦਾ ਖਦਸ਼ਾ ਤੋਂ ਬਾਅਦ ਪੁਲਿਸ, ਪ੍ਰਸ਼ਾਸਨ ਅਤੇ ਆਫ਼ਤ ਪ੍ਰਬੰਧਨ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਬਚਾਅ ਅਤੇ ਰਾਹਤ ਕਾਰਜ ਜਾਰੀ ਹਨ।

Follow Us
Related Stories
ਅੰਮ੍ਰਿਤਸਰ ਪਹੁੰਚੇ ਪੰਜਾਬ ਯੂਥ ਕਾਂਗਰਸ ਦੇ ਨਵੇਂ ਪ੍ਰਧਾਨ ਸ਼ੁਭਮ ਸ਼ਰਮਾ, ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ; ਗੁਰੂ ਸਾਹਿਬ ਦਾ ਕੀਤਾ ਸ਼ੁਕਰਾਨਾ
ਦਿੱਲੀ-ਹਲਵਾਰਾ ਫਲਾਈਟ ‘ਚ 2 ਵਾਰੀ ਆਈ ਤਕਨੀਕੀ ਖ਼ਰਾਬੀ, ਯਾਤਰਿਆਂ ਦੇ ਸੁੱਕੇ ਸਾਹ; ਹੋਈ ਸੁਰੱਖਿਅਤ ਲੈਂਡਿੰਗ
ਖੰਨਾ ‘ਚ ਵੈਸ਼ਨੋ ਦੇਵੀ ਜਾ ਰਹੇ ਪਰਿਵਾਰ ਦੇ 2 ਨੌਜਵਾਨਾਂ ਦੀ ਸੜਕ ਹਾਦਸੇ ‘ਚ ਮੌਤ, ਟਰੱਕ ਨੇ ਮਾਰੀ ਟੱਕਰ
ਫ਼ਰੀਦਕੋਟ ਕੇਂਦਰੀ ਜੇਲ੍ਹ ਦੀ ਬੈਰਕ ‘ਚ ਲੜਾਈ ਛੁਡਾਉਣ ਗਏ ਕੈਦੀ ‘ਤੇ ਕੈਂਚੀ ਨਾਲ ਜਾਨਲੇਵਾ ਹਮਲਾ, ਹਸਪਤਾਲ ਜੇਰੇ ਇਲਾਜ
ਵਿਦਿਆਰਥੀਆਂ ਦੇ ਸੁਝਾਵਾਂ ਦੇ ਆਧਾਰ ‘ਤੇ ਸਿੱਖਿਆ ਢਾਂਚੇ ਨੂੰ ਦਿੱਤਾ ਜਾਵੇਗਾ ਨਵਾਂ ਰੂਪ, ਹਰਜੋਤ ਬੈਂਸ ਬੋਲੇ- ਸਕੂਲਾਂ ‘ਚ AI ਪੜ੍ਹਾਈ ਹੋਵੇਗੀ ਸ਼ੁਰੂ
ਚੰਨੀ ਦੇ ਘਰ ਮੀਟਿੰਗ ‘ਤੇ ਰਾਜਾ ਵੜਿੰਗ ਦੀ ਪ੍ਰਤੀਕਿਰਿਆ, ਬੋਲੇ- ਇਸ ‘ਚ ਕੋਈ ਚਿੰਤਾ ਦੀ ਗੱਲ ਨਹੀਂ