ਅਕਾਲੀ ਆਗੂ ਦੇ ਪੁੱਤਰ ਦੀ ਗੋਲੀ ਲੱਗਣ ਨਾਲ ਮੌਤ, ਲਾਇਸੰਸੀ ਰਿਵਾਲਵਰ ਤੋਂ ਅਚਾਨਕ ਚੱਲੀ ਗੋਲੀ

Published: 

26 Jul 2026 11:15 AM IST

ਇਹ ਘਟਨਾ ਦੇਰ ਰਾਤ 11:30 ਦੇ ਕਰੀਬ ਵਾਪਰੀ। ਹਾਲਾਂਕਿ ਘਟਨਾ ਦੇ ਸਹੀ ਕਾਰਨਾਂ ਬਾਰੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ, ਪਰ ਮੁੱਢਲੀ ਜਾਣਕਾਰੀ ਮੁਤਾਬਕ ਅਮਨਿੰਦਰ ਸਿੰਘ ਘਰ ਵਾਪਸ ਆਉਣ ਤੋਂ ਬਾਅਦ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਫਾਇਰ ਕੱਢਣਾ ਚਾਹੁੰਦਾ ਸੀ। ਇਸ ਦੌਰਾਨ ਇੱਕ ਗੋਲੀ ਰਿਵਾਲਵਰ 'ਚ ਫਸ ਗਈ ਸੀ, ਜਿਵੇਂ ਹੀ ਉਸ ਨੇ ਗੋਲੀ ਕੱਢਣ ਲਈ ਹਥਿਆਰ ਨੇੜੇ ਲਿਆਂਦਾ ਤੇ ਰਿਵਾਲਵਰ ਤੋਂ ਫਾਇਰ ਹੋ ਗਿਆ।

ਅਕਾਲੀ ਆਗੂ ਦੇ ਪੁੱਤਰ ਦੀ ਗੋਲੀ ਲੱਗਣ ਨਾਲ ਮੌਤ, ਲਾਇਸੰਸੀ ਰਿਵਾਲਵਰ ਤੋਂ ਅਚਾਨਕ ਚੱਲੀ ਗੋਲੀ

ਅਕਾਲੀ ਆਗੂ ਦੇ ਪੁੱਤਰ ਦੀ ਗੋਲੀ ਲੱਗਣ ਨਾਲ ਮੌਤ, ਰਿਵਾਲਵਰ ਤੋਂ ਅਚਾਨਕ ਚੱਲੀ ਗੋਲੀ

ਮੋਗਾ ਜ਼ਿਲ੍ਹੇ ਦੇ ਪਿੰਡ ਬੁੱਟਰ ਕਲਾਂ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਆਗੂ ਹਰਭੁਪਿੰਦਰ ਸਿੰਘ ਲਾਡੀ ਦੇ ਪੁੱਤਰ ਐਡਵੋਕੇਟ ਅਮਨਿੰਦਰ ਸਿੰਘ ਦੀ ਆਪਣੀ ਹੀ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਇਸ ਘਟਨਾ ਤੋਂ ਬਾਅਦ ਪਿੰਡ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਦੇਰ ਰਾਤ ਵਾਪਰਿਆ ਹਾਦਸਾ

ਜਾਣਕਾਰੀ ਮੁਤਾਬਕ, ਇਹ ਘਟਨਾ ਦੇਰ ਰਾਤ 11:30 ਦੇ ਕਰੀਬ ਵਾਪਰੀ। ਹਾਲਾਂਕਿ ਘਟਨਾ ਦੇ ਸਹੀ ਕਾਰਨਾਂ ਬਾਰੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ, ਪਰ ਮੁੱਢਲੀ ਜਾਣਕਾਰੀ ਮੁਤਾਬਕ ਅਮਨਿੰਦਰ ਸਿੰਘ ਘਰ ਵਾਪਸ ਆਉਣ ਤੋਂ ਬਾਅਦ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਫਾਇਰ ਕੱਢਣਾ ਚਾਹੁੰਦਾ ਸੀ।

ਇਸ ਦੌਰਾਨ ਇੱਕ ਗੋਲੀ ਰਿਵਾਲਵਰ ‘ਚ ਫਸ ਗਈ ਸੀ, ਜਿਵੇਂ ਹੀ ਉਸ ਨੇ ਗੋਲੀ ਕੱਢਣ ਲਈ ਹਥਿਆਰ ਨੇੜੇ ਲਿਆਂਦਾ ਤੇ ਰਿਵਾਲਵਰ ਤੋਂ ਫਾਇਰ ਹੋ ਗਿਆ। ਗੋਲੀ ਸਿੱਧੀ ਉਸ ਦੇ ਸਿਰ ‘ਤੇ ਲੱਗੀ, ਜਿਸ ਨਾਲ ਉਸ ਦੀ ਮੌਤ ਹੋ ਗਈ।

ਪੁਲਿਸ ਜਾਂਚ ਜਾਰੀ

ਪੁਲਿਸ ਨੇ ਘਟਨਾ ਦੀ ਖ਼ਬਰ ਮਿਲਦੇ ਹੀ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ। ਇਸ ਘਟਨਾ ਦਾ ਪਤਾ ਲਗਾਉਣ ਲਈ ਮਾਮਲੇ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਨੇ ਬੀਤੀ ਦੇਰ ਰਾਤ ਹੀ ਅਮਨਿੰਦਰ ਸਿੰਘ ਦੀ ਲਾਸ਼ ਨੂੰ ਮੁਰਦਾਘਰ ‘ਚ ਰਖਵਾ ਦਿੱਤਾ ਸੀ। ਉਸ ਦੇ ਬਹੁਤ ਸਾਰੇ ਰਿਸ਼ਤੇਦਾਰ ਵਿਦੇਸ਼ਾਂ ‘ਚ ਰਹਿੰਦੇ ਹਨ, ਇਸ ਲਈ ਅੰਤਿਮ ਸਸਕਾਰ ਦੋ ਦਿਨਾਂ ਬਾਅਦ ਕੀਤਾ ਜਾਵੇਗਾ।

Loading...
Unable to load recommendations.
Follow Us