ਗੁਰਦਾਸਪੁਰ ਦੇ ਪਿੰਡ ਚੌਂਤਰਾ ਨੋਮਨੀ ਨਾਲੇ ਦਾ ਪੁਲ ਹੋਇਆ ਨੀਵਾਂ, ਲੋਕ ਪ੍ਰੇਸ਼ਾਨ; ਬੱਚਿਆਂ ਦਾ ਸਕੂਲ ਕਾਲਜ ਜਾਣਾ ਹੋਇਆ ਬੰਦ
ਸਰਹੱਦੀ ਪਿੰਡ ਚੌਂਤਰਾ ਸਲਾਚ ਚੱਕਰੀ ਅਤੇ ਵਜ਼ੀਰਪੁਰ ਦੇ ਲੋਕਾਂ ਨੇ ਇਹ ਮੰਗ ਕੀਤੀ ਹੈ ਕਿ ਸਰਕਾਰ ਨੂੰ ਇਸ ਪੁਲੀ ਦਾ ਨਿਰਮਾਣ ਉੱਚਾ ਕਰਵਾਉਣਾ ਚਾਹੀਦਾ ਹੈ ਤਾਂ ਕਿ ਇਨ੍ਹਾਂ ਦਿਨਾਂ ਦੇ ਵਿੱਚ ਸਕੂਲ ਦੇ ਬੱਚੇ ਜੋ ਕਿ ਸਕੂਲ ਨਹੀਂ ਜਾ ਸਕਦੇ ਅਤੇ ਜੇ ਕੋਈ ਬਿਮਾਰ ਹੁੰਦਾ ਹੈ ਤਾਂ ਉਸ ਨੂੰ ਵੀ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਗੁਰਦਾਸਪੁਰ ਭਾਰਤ ਪਾਕਿਸਤਾਨ ਸਰਹੱਦ ਦੇ ਅਖੀਰਲੇ ਪਿੰਡ ਚੌਂਤਰਾ ਨੋਮਨੀ ਨਾਲੇ ਦੀ ਸਫਾਈ ਨਾ ਹੋਣ ਕਰਕੇ ਅਤੇ ਨੋਮਨੀ ਨਾਲੇ ਤੇ ਬਣਿਆ ਪੁੱਲ ਨੀਵਾਂ ਹੋਣ ਕਰਕੇ ਪਾਣੀ ਪੁੱਲ ਦੇ ਉੱਪਰੋਂ ਗੁਜਰ ਰਿਹਾ ਹੈ। ਜਿਸ ਕਰਕੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਕਈ ਦਿਨਾਂ ਤੋਂ ਬੱਚਿਆਂ ਦਾ ਸਕੂਲ ਕਾਲਜ ਜਾਣਾ ਵੀ ਬੰਦ ਹੈ ਅਤੇ ਇਸ ਪੁਲ ਕਰਕੇ ਬੀਐਸਐਫ ਦੇ ਜਵਾਨਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਨਾਲੇ ਦੇ ਉਪਰੋਂ ਨਿਕਲ ਰਿਹਾ ਪਾਣੀ, ਲੋਕ ਪ੍ਰੇਸ਼ਾਨ
ਦੇਸ਼ ਨੂੰ ਆਜ਼ਾਦ ਹੋਏ 80 ਸਾਲ ਦਾ ਸਮਾਂ ਹੋ ਚੁੱਕਿਆ ਹੈ। ਉੱਥੇ ਹੀ ਭਾਵੇਂ ਐਡਵੈਂਚਰ ਦੇ ਲਈ ਵੱਖ-ਵੱਖ ਸੁਵਿਧਾਵਾਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਪਰ ਕੁਝ ਅਜਿਹੇ ਥਾਂ ਜੋ ਕਿ ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਪਿੰਡ ਲੱਗਦੇ ਹਨ। ਜਿਨਾਂ ਦੇ ਲੋਕ ਅੱਜ ਵੀ ਆਪਣੇ ਆਪ ਨੂੰ ਆਜ਼ਾਦ ਨਹੀਂ ਸਮਝਦੇ ਲਗਾਤਾਰ ਹੋ ਰਹੀ ਬਰਸਾਤ ਤੋਂ ਬਾਅਦ ਨੋਮਨੀ ਨਾਲੇ ਦੀ ਸਫਾਈ ਨਾ ਹੋਣ ਕਰਕੇ ਅਤੇ ਨਜਾਇਜ਼ ਕਬਜ਼ਿਆਂ ਦੇ ਕਰਕੇ ਨੋਮਨੀ ਨਾਲੇ ਦਾ ਪਾਣੀ ਬਾਹਰ ਆ ਜਾਂਦਾ ਹੈ। ਜਿਸ ਕਰਕੇ ਪੁੱਲ ਦੇ ਉੱਪਰੋਂ ਲੰਘਣ ਦੇ ਲਈ ਇੱਕ ਮਾਤਰ ਰਸਤਾ ਜੋ ਕਿ ਸਰਹੱਦੀ ਪਿੰਡ ਚੌਤਰਾ ਸਲਾਚ ਨੂੰ ਜੋੜਦਾ ਹੈ ਤੇ ਅੱਗੇ ਬੀਐਸਐਫ ਦੀ ਪੋਸਟਾਂ ਨੂੰ ਜੋੜਦਾ ਹੈ ਉਹ ਵੀ ਰਸਤਾ ਬੰਦ ਹੋ ਜਾਂਦਾ ਹੈ।
ਪਿਛਲੇ ਕਈ ਦਿਨ ਤੋਂ ਲਗਾਤਾਰ ਹੋਈ ਬਰਸਾਤ ਤੋਂ ਬਾਅਦ ਨੋਮਣੀ ਨਾਲੇ ਤੋਂ ਪਾਣੀ ਬਾਹਰ ਆਣ ਕਰਕੇ ਚੌਂਤਰਾ ਪਿੰਡ ਨੂੰ ਜਾਂਦੇ ਰਸਤੇ ਦੇ ਉੱਪਰ ਪਾਣੀ ਪੁੱਲ ਤੋਂ ਬਾਹਰ ਆ ਰਿਹਾ ਹੈ। ਜਿਸ ਕਰਕੇ ਤਿੰਨ ਤੋਂ ਚਾਰ ਫੁੱਟ ਤੱਕ ਪਾਣੀ ਦਾ ਪੱਧਰ ਪੁੱਲ ਤੋਂ ਉੱਪਰ ਚੱਲ ਰਿਹਾ ਹੈ। ਜਿਸ ਕਰਕੇ ਨਾ ਤਾਂ ਬੱਚੇ ਸਕੂਲ ਜਾਂ ਪਾ ਰਹੇ ਹਨ ਅਤੇ ਜੇ ਕੋਈ ਬਿਮਾਰ ਹੁੰਦਾ ਹੈ ਤਾਂ ਉਸ ਨੂੰ ਵੀ ਕਈ ਕਿਲੋ ਮੀਟਰ ਘੁੰਮ ਕੇ ਜਾਣਾ ਪੈਂਦਾ ਹੈ। ਜਿਸ ਕਰਕੇ ਲੋਕ ਕਾਫੀ ਜ਼ਿਆਦਾ ਪ੍ਰੇਸ਼ਾਨ ਹੋ ਚੁੱਕੇ ਹਨ।
ਪੁਲੀ ਦਾ ਉੱਚਾ ਨਿਰਮਾਣ ਕਰਵਾਉਣ ਦੀ ਮੰਗ
ਸਰਹੱਦੀ ਪਿੰਡ ਚੌਂਤਰਾ ਸਲਾਚ ਚੱਕਰੀ ਅਤੇ ਵਜ਼ੀਰਪੁਰ ਦੇ ਲੋਕਾਂ ਨੇ ਇਹ ਮੰਗ ਕੀਤੀ ਹੈ ਕਿ ਸਰਕਾਰ ਨੂੰ ਇਸ ਪੁਲੀ ਦਾ ਨਿਰਮਾਣ ਉੱਚਾ ਕਰਵਾਉਣਾ ਚਾਹੀਦਾ ਹੈ ਤਾਂ ਕਿ ਇਨ੍ਹਾਂ ਦਿਨਾਂ ਦੇ ਵਿੱਚ ਸਕੂਲ ਦੇ ਬੱਚੇ ਜੋ ਕਿ ਸਕੂਲ ਨਹੀਂ ਜਾ ਸਕਦੇ ਅਤੇ ਜੇ ਕੋਈ ਬਿਮਾਰ ਹੁੰਦਾ ਹੈ ਤਾਂ ਉਸ ਨੂੰ ਵੀ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪ੍ਰਸ਼ਾਸਨਿਕ ਅਧਿਕਾਰੀ ਵੀ ਆ ਕੇ ਇੱਕ ਵਾਰ ਸਾਰ ਨਹੀਂ ਲੈਂਦੇ, ਇਸ ਕਰਕੇ ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਪੁਲੀ ਦਾ ਉੱਚਾ ਨਿਰਮਾਣ ਕਰਵਾਇਆ ਜਾਵੇ ਤਾਂ ਕਿ ਉਹ ਆਪਣਾ ਜੀਵਨ ਬਸਰ ਕਰ ਸਕਣ।
