ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦਾਂ ਨੂੰ ਭੇਟ ਕੀਤੀ ਸ਼ਰਧਾਂਜਲੀ, ਕਾਰਗਿਲ ਵਿਜੇ ਦਿਵਸ ਮੌਕੇ ਚੰਡੀਗੜ੍ਹ ਪਹੁੰਚੇ

Updated On: 

26 Jul 2026 11:35 AM IST

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕਾਰਗਿਲ ਵਿਜੇ ਦਿਵਸ ਹਰ ਸਾਲ ਭਾਰਤੀ ਸੈਨਿਕਾਂ ਦੀ ਬਹਾਦਰੀ ਤੇ ਕੁਰਬਾਨੀ ਨੂੰ ਯਾਦ ਕਰਨ ਲਈ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਕਾਰਗਿਲ ਯੁੱਧ 'ਚ ਬਹਾਦਰ ਸੈਨਿਕਾਂ ਸ਼ਹੀਦ ਹੋਏ, ਜਿਨ੍ਹਾਂ 'ਚ ਪੰਜਾਬ ਦੇ 65 ਸੈਨਿਕ ਵੀ ਸ਼ਾਮਲ ਸਨ। ਇਹ ਪ੍ਰੋਗਰਾਮ ਆਰਮੀ ਵੈਲਫੇਅਰ ਬੋਰਡ ਵੱਲੋਂ ਸ਼ਹੀਦਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਸਨਮਾਨ ਲਈ ਵੱਖ-ਵੱਖ ਸੰਗਠਨਾਂ ਨਾਲ ਮਿਲ ਕੇ ਆਯੋਜਿਤ ਕੀਤਾ ਗਿਆ ਸੀ।

ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦਾਂ ਨੂੰ ਭੇਟ ਕੀਤੀ ਸ਼ਰਧਾਂਜਲੀ, ਕਾਰਗਿਲ ਵਿਜੇ ਦਿਵਸ ਮੌਕੇ ਚੰਡੀਗੜ੍ਹ ਪਹੁੰਚੇ

ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦਾਂ ਨੂੰ ਭੇਟ ਕੀਤੀ ਸ਼ਰਧਾਂਜਲੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਾਰਗਿਲ ਵਿਜੇ ਦਿਵਸ ਦੇ ਮੌਕੇ ‘ਤੇ ਚੰਡੀਗੜ੍ਹ ਵਿਖੇ ਵਾਰ ਮੇਮੋਰਿਅਲ ਦਾ ਦੌਰਾ ਕੀਤਾ ਤੇ ਕਾਰਗਿਲ ਯੁੱਧ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਸਮਾਗਮ ‘ਚ ਫੌਜ ਦੇ ਅਧਿਕਾਰੀਆਂ, ਸਰਕਾਰੀ ਨੁਮਾਇੰਦਿਆਂ ਤੇ ਹੋਰ ਪਤਵੰਤਿਆਂ ਨੇ ਸ਼ਿਰਕਤ ਕੀਤੀ। ਸਮਾਰੋਹ ਦੌਰਾਨ ਮੁੱਖ ਮੰਤਰੀ ਨੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੀਆਂ ਕੁਰਬਾਨੀਆਂ ਲਈ ਉਨ੍ਹਾਂ ਦਾ ਸਨਮਾਨ ਕੀਤਾ। ਉਨ੍ਹਾਂ ਨੇ ਯਾਦਗਾਰ ‘ਤੇ ਭਾਰਤੀ ਫੌਜ ਨੂੰ ਸਮਰਪਿਤ ਇੱਕ ਵਿਸ਼ੇਸ਼ ਸੰਦੇਸ਼ ਵੀ ਲਿਖਿਆ।

ਪੰਜਾਬ ਦੇ ਸੈਨਿਕਾਂ ਦੀ ਕੁਰਬਾਨੀ ਨੂੰ ਯਾਦ ਕੀਤਾ

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕਾਰਗਿਲ ਵਿਜੇ ਦਿਵਸ ਹਰ ਸਾਲ ਭਾਰਤੀ ਸੈਨਿਕਾਂ ਦੀ ਬਹਾਦਰੀ ਤੇ ਕੁਰਬਾਨੀ ਨੂੰ ਯਾਦ ਕਰਨ ਲਈ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਕਾਰਗਿਲ ਯੁੱਧ ‘ਚ ਬਹਾਦਰ ਸੈਨਿਕਾਂ ਸ਼ਹੀਦ ਹੋਏ, ਜਿਨ੍ਹਾਂ ‘ਚ ਪੰਜਾਬ ਦੇ 65 ਸੈਨਿਕ ਵੀ ਸ਼ਾਮਲ ਸਨ। ਇਹ ਪ੍ਰੋਗਰਾਮ ਆਰਮੀ ਵੈਲਫੇਅਰ ਬੋਰਡ ਵੱਲੋਂ ਸ਼ਹੀਦਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਸਨਮਾਨ ਲਈ ਵੱਖ-ਵੱਖ ਸੰਗਠਨਾਂ ਨਾਲ ਮਿਲ ਕੇ ਆਯੋਜਿਤ ਕੀਤਾ ਗਿਆ ਸੀ।

ਸ਼ਹੀਦ ਇੱਕ ਪਰਿਵਾਰ ਦੇ ਨਹੀਂ, ਪੂਰੇ ਦੇਸ਼ ਦੇ ਹੁੰਦੇ ਹਨ: ਭਗਵੰਤ ਮਾਨ

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜੋ ਕੌਮ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀ ਹੈ, ਉਹ ਹਮੇਸ਼ਾ ਚੜ੍ਹਦੀ ਕਲਾ ‘ਚ ਰਹਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹੀਦ ਸਿਰਫ਼ ਆਪਣੇ ਪਰਿਵਾਰ ਦੇ ਨਹੀਂ, ਸਗੋਂ ਪੂਰੇ ਦੇਸ਼ ਦੇ ਹੁੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸੈਨਿਕਾਂ ਦੀ ਹਿੰਮਤ ਤੇ ਸਮਰਪਣ ਕਾਰਨ ਅਸੀਂ ਘਰ ਚੈਨ ਦੀ ਨੀਂਦ ਸੌਂਦੇ ਹਾਂ।

ਕਾਰਗਿਲ ਯੁੱਧ ਦੌਰਾਨ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕਰਦੇ ਹੋਏ

ਕਾਰਗਿਲ ਯੁੱਧ ਦੇ ਸਮੇਂ ਨੂੰ ਯਾਦ ਕਰਦੇ ਹੋਏ, ਸੀਐਮ ਭਗਵੰਤ ਮਾਨ ਨੇ ਕਿਹਾ ਕਿ ਉਹ ਉਸ ਸਮੇਂ ਪਟਿਆਲਾ ‘ਚ ਰਹਿ ਰਹੇ ਸਨ ਤੇ ਇੱਕ ਕਲਾਕਾਰ ਵਜੋਂ ਕੰਮ ਕਰ ਰਹੇ ਸਨ। ਉਨ੍ਹਾਂ ਯਾਦ ਕੀਤਾ ਕਿ ਉਨ੍ਹਾਂ ਨੇ ਯੁੱਧ ਦੌਰਾਨ ਸ਼ੋਅ ਆਯੋਜਿਤ ਕੀਤੇ ਸਨ ਤੇ ਉਨ੍ਹਾਂ ਪ੍ਰਦਰਸ਼ਨਾਂ ਤੋਂ ਕਮਾਈ ਸੈਨਿਕਾਂ ਲਈ ਯੋਗਦਾਨ ਵਜੋਂ ਭਾਰਤੀ ਫੌਜ ਨੂੰ ਭੇਜੀ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਹਮੇਸ਼ਾ ਸ਼ਹੀਦਾਂ ਨੂੰ ਸਲਾਮ ਕਰਦਾ ਹਾਂ। ਉਨ੍ਹਾਂ ਦੇ ਕਾਰਨ, ਅਸੀਂ ਅੱਜ ਸੁਰੱਖਿਅਤ ਹਾਂ। ਭਾਵੇਂ ਠੰਢ ਹੋਵੇ ਜਾਂ ਅਤਿ ਦੀ ਗਰਮੀ, ਸਾਡੇ ਸੈਨਿਕ ਸਰਹੱਦਾਂ ‘ਤੇ ਤਾਇਨਾਤ ਰਹਿੰਦੇ ਹਨ।

Loading...
Unable to load recommendations.
Follow Us
Related Stories
ਪੰਜਾਬ ਦੇ 7 ਲੱਖ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਸੂਬਾ ਪੱਧਰੀ ਹੜਤਾਲ, ਸਰਕਾਰੀ ਦਫ਼ਤਰਾਂ ‘ਚ ਕੰਮਕਾਜ ਰਹੇਗਾ ਠੱਪ
ਲੁਧਿਆਣਾ ਪੁਲਿਸ ਦੀ ਵੱਡੀ ਕਾਰਵਾਈ, ਸਪੈਸ਼ਲ ਸੈੱਲ ਨੇ 5 ਕਿਲੋ ਅਫ਼ੀਮ ਤੇ ਬਰੇਜ਼ਾ ਕਾਰ ਸਮੇਤ ਤਸਕਰ ਕੀਤਾ ਗ੍ਰਿਫ਼ਤਾਰ
ਕੋਟਕਪੂਰਾ ਦੇ ਪਿੰਡ ਖਾਰਾ ਪਹੁੰਚੇ ਸਪੀਕਰ ਸੰਧਵਾਂ, ਸਰਕਾਰੀ ਸਕੂਲ ਦਾ ਲਿਆ ਜਾਇਜ਼ਾ; RO ਪਲਾਂਟ ਤੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
ਜਲੰਧਰ ‘ਚ ਬਲੈਕਮੇਲਿੰਗ ਤੋਂ ਤੰਗ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਮੌਤ ਤੋਂ ਪਹਿਲਾਂ ਬਣਾਈ ਵੀਡੀਓ; ਪਰਿਵਾਰ ਨੇ ਲਾਏ ਗੰਭੀਰ ਇੰਲਜ਼ਾਮ
ਪੰਜਾਬ ‘ਚ ਪਿਆਜ਼ ਦੇ ਭਾਅ ਵਧਣ ਨਾਲ ਵਿਗੜਿਆ ਰਸੋਈ ਦਾ ਬਜਟ, ਜਾਣੋ ਕਿਉਂ ਅਸਮਾਨੀ ਚੜ੍ਹੇ ਸਬਜ਼ੀਆਂ ਦੇ ਰੇਟ
ਖੰਡ ਦੀਆਂ ਵਧੀਆਂ ਕੀਮਤਾਂ ਖ਼ਿਲਾਫ਼ ਪੰਜਾਬ ਕਾਂਗਰਸ ਦਾ ਪ੍ਰਦਰਸ਼ਨ, ਗਵਰਨਰ ਹਾਊਸ ਵੱਲ ਜਾ ਰਹੇ ‘ਤੇ ਪੁਲਿਸ ਨੇ ਚਲਾਈ ਵਾਟਰ ਕੈਨਨ