ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਚੰਡੀਗੜ੍ਹ ‘ਚ ਬਾਦਸ਼ਾਹ ਦੇ ਨਾਈਟ ਕਲੱਬ ਸਮੇਤ 2 ਦੇ ਬਾਹਰ ਧਮਾਕੇ, 3 ਦਸੰਬਰ ਨੂੰ ਪੀਐਮ ਮੋਦੀ ਦਾ ਹੈ ਦੌਰਾ

Chandigarh Night Clubs Blasts: ਇਨ੍ਹਾਂ ਧਮਾਕਿਆਂ ਤੋਂ ਬਾਅਦ ਦੋਵੇਂ ਕਲੱਬਾਂ ਦੇ ਸ਼ੀਸ਼ੇ ਟੁੱਟ ਗਏ, ਕਿਸੇ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਦੱਸਿਆ ਜਾ ਰਿਹਾ ਹੈ ਵਿਸਫੋਟਕ ਸੁੱਟਣ ਵਾਲੇ ਬਾਈਕ 'ਤੇ ਸਵਾਰ ਹੋ ਕੇ ਆਏ ਸਨ। ਘਟਨਾ ਸਵੇਰ ਕਰੀਬ 4 ਵਜੇ ਦੀ ਦੱਸੀ ਜਾ ਰਹੀ ਹੈ। ਜਿਕਰਯੋਗ ਹੈ ਕਿ ਆਉਂਦੀ 3 ਦਸੰਬਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਚੰਡੀਗੜ੍ਹ ਆਉਣ ਵਾਲੇ ਹਨ। ਉਸਤੋਂ ਪਹਿਲਾਂ ਇਹ ਘਟਨਾ ਕਈ ਸਵਾਲ ਖੜੇ ਕਰ ਰਹੀ ਹੈ।

ਚੰਡੀਗੜ੍ਹ ‘ਚ ਬਾਦਸ਼ਾਹ ਦੇ ਨਾਈਟ ਕਲੱਬ ਸਮੇਤ 2 ਦੇ ਬਾਹਰ ਧਮਾਕੇ, 3 ਦਸੰਬਰ ਨੂੰ ਪੀਐਮ ਮੋਦੀ ਦਾ ਹੈ ਦੌਰਾ
Follow Us
mohit-malhotra
| Updated On: 26 Nov 2024 14:40 PM

ਮੰਗਲਵਾਰ ਤੜਕੇ ਚੰਡੀਗੜ੍ਹ ਦੇ ਸੈਕਟਰ 26 ਵਿੱਚ ਦੋ ਨਾਈਟ ਕਲੱਬਾਂ ਨੇੜੇ ਧਮਾਕੇ ਹੋਏ, ਜਿਸ ਤੋਂ ਬਾਅਦ ਇਲਾਕੇ ਵਿੱਚ ਹਫੜਾ-ਦਫੜੀ ਮੱਚ ਗਈ। ਚੰਡੀਗੜ੍ਹ ਦੇ ਜਿਨ੍ਹਾਂ ਦੋ ਨਾਈਟ ਕਲੱਬਾਂ ਬਾਹਰ ਧਮਾਕੇ ਹੋਏ, ਉਨ੍ਹਾਂ ‘ਚੋਂ Seivelle Bar & Lounge ਦੇ ਮਾਲਕ ਰੈਪਰ ਬਾਦਸ਼ਾਹ ਹਨ। ਜਾਣਕਾਰੀ ਮੁਤਾਬਕ ਦੋ ਅਣਪਛਾਤੇ ਬਾਈਕ ਸਵਾਰਾਂ ਨੇ ਦੇਸੀ ਬੰਬ ਨਾਲ ਇਹ ਧਮਾਕੇ ਕੀਤੇ। ਧਮਾਕੇ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਫੈਲ ਗਈ ਹੈ। ਘਟਨਾ ਦੌਰਾਨ ਨਾਈਟ ਕਲੱਬ ਦੇ ਸ਼ੀਸ਼ੇ ਵੀ ਟੁੱਟ ਗਏ। ਖਾਸ ਗੱਲ ਇਹ ਹੈ ਕਿ 3 ਦਸੰਬਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਚੰਡੀਗੜ੍ਹ ਪਹੁੰਚ ਰਹੇ ਹਨ। ਉਨ੍ਹਾਂ ਦੀ ਫੇਰੀ ਤੋਂ ਪਹਿਲਾਂ ਹੋਏ ਇਨ੍ਹਾਂ ਧਮਾਕਿਆਂ ਕਾਰਨ ਸੁਰੱਖਿਆ ਨੂੰ ਲੈ ਕੇ ਕਈ ਸਵਾਲ ਖੜੇ ਹੋ ਰਹੇ ਹਨ।

ਰਾਹਤ ਦੀ ਗੱਲ ਇਹ ਹੈ ਕਿ ਧਮਾਕੇ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਧਮਾਕੇ ਨੂੰ ਗੰਭੀਰਤਾ ਨਾਲ ਲੈਂਦਿਆਂ ਚੰਡੀਗੜ੍ਹ ਪੁਲਿਸ ਨੇ ਫੋਰੈਂਸਿਕ ਟੀਮ ਨੂੰ ਬੁਲਾਇਆ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਧਮਾਕੇ ਦੇ ਪਿੱਛੇ ਦਾ ਕਾਰਨ ਜਾਣਨ ਲਈ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਰਾਤ ਕਰੀਬ 3.15 ਵਜੇ ਪਹਿਲਾਂ ਧਮਾਕਾ ਹੋਇਆ ਅਤੇ ਦੂਜਾ ਧਮਾਕਾ 4 ਵਜੇ ਦੇ ਕਰੀਬ ਹੋਇਆ।

ਪਟਾਕਿਆਂ ਵਿੱਚ ਵਰਤੇ ਜਾਣ ਵਾਲੇ ਪੋਟਾਸ਼ ਦੀ ਹੋਈ ਵਰਤੋਂ-ਪੁਲਿਸ ਸੂਤਰ

ਚੰਡੀਗੜ੍ਹੇ ਦੇ ਡੀਐਸਪੀ ਦਿਲਬਾਗ ਸਿੰਘ ਨੇ ਦੱਸਿਆ ਕਿ ਘਟਨਾ ਦਾ ਇੱਕ ਸੀਸੀਟੀਵੀ ਵੀ ਸਾਹਮਣੇ ਆਇਆ ਹੈ। ਜਿਸ ਵਿੱਚ ਸਵੇਰੇ 3.15 ਵਜੇ ਇਕ ਨੌਜਵਾਨ ਕਲੱਬ ਵੱਲ ਬੰਬ ਵਰਗੀ ਕੋਈ ਚੀਜ਼ ਸੁੱਟ ਰਿਹਾ ਹੈ। ਜਿਸ ਤੋਂ ਬਾਅਦ ਜ਼ਬਰਦਸਤ ਧਮਾਕਾ ਹੋ ਗਿਆ। ਧੂੰਆਂ ਉੱਠਦੇ ਹੀ ਨੌਜਵਾਨ ਉਥੋਂ ਭੱਜ ਗਿਆ। ਚੰਡੀਗੜ੍ਹ ਪੁਲਿਸ ਦੇ ਸੂਤਰਾਂ ਅਨੁਸਾਰ ਇਨ੍ਹਾਂ ਬੰਬਾਂ ਵਿੱਚ ਪਟਾਕਿਆਂ ਬਣਾਉਣ ਲਈ ਵਰਤੇ ਜਾਣ ਵਾਲੇ ਪੋਟਾਸ਼ ਦੀ ਵਰਤੋਂ ਕਰਕੇ ਦੇਸੀ ਬੰਬ ਨਾਲ ਧਮਾਕਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਹਮਲਾਵਰਾਂ ਨੂੰ ਫੜਨ ਲਈ ਪੁਲਿਸ ਨੇੜੇ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ ਤੇ ਲੋਕਾਂ ਤੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ।

ਡੀਐਸਪੀ ਨੇ ਦੱਸਿਆ ਕਿ ਸਵੇਰੇ 3.25 ਵਜੇ ਸਾਨੂੰ ਕੰਟਰੋਲ ਰੂਮ ਵਿੱਚ ਨਿੱਜੀ ਸਮੱਸਿਆ ਦੀ ਸੂਚਨਾ ਮਿਲੀ ਸੀ। ਸਾਡੇ ਜਾਂਚ ਅਧਿਕਾਰੀ ਮੌਕੇ ‘ਤੇ ਗਏ। ਉਥੇ ਕਲੱਬ ਦਾ ਸ਼ੀਸ਼ਾ ਟੁੱਟਿਆ ਹੋਇਆ ਮਿਲਿਆ। ਪੁਲਿਸ ਨੇ ਬਿਆਨ ਦਰਜ ਕਰਨ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਹੈ।

ਛੇਤੀ ਪਹੁੰਚੇਗੀ ਪੀਐਮ ਦੀ ਸੁਰੱਖਿਆ ਟੀਮ

3 ਦਸੰਬਰ ਨੂੰ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੰਡੀਗੜ੍ਹ ਆਉਣ ਦਾ ਪ੍ਰੋਗਰਾਮ ਹੈ। ਇਸ ਕਾਰਨ ਪੁਲਿਸ ਚੌਕਸ ਹੈ। ਹਾਲਾਂਕਿ ਇਸ ਘਟਨਾ ਨੇ ਪੁਲਿਸ ਦਾ ਤਣਾਅ ਹੋਰ ਵਧਾ ਦਿੱਤਾ ਹੈ। ਪੁਲਿਸ ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਦੀ ਸੁਰੱਖਿਆ ਟੀਮ ਵੀ ਇੱਕ-ਦੋ ਦਿਨਾਂ ਵਿੱਚ ਚੰਡੀਗੜ੍ਹ ਆਉਣ ਵਾਲੀ ਹੈ।

ਚੰਡੀਗੜ੍ਹ ‘ਚ ਕਲੱਬਾਂ ਦੇ ਬਾਹਰ ਜਿਸ ਵੇਲ੍ਹੇ ਧਮਾਕੇ ਹੋਏ, ਉਸ ਵੇਲ੍ਹੇ ਇਹ ਕਲਬ ਬੰਦ ਸਨ। ਇਸ ਕਾਰਨ ਧਮਾਕਿਆਂ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ ਸੀ। ਮੌਕੇ ‘ਤੇ ਸਿਰਫ ਇਕ ਸੁਰੱਖਿਆ ਗਾਰਡ ਮੌਜੂਦ ਸੀ। ਉਸ ਨੇ ਹੀ ਪੁਲਿਸ ਨੂੰ ਸੂਚਨਾ ਦਿੱਤੀ।

2 ਨਕਾਬਪੋਸ਼ਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਕਲੱਬ ਦੇ ਸੁਰੱਖਿਆ ਗਾਰਡ ਪਵਿੱਤਰ ਸਿੰਘ ਨੇ ਦੱਸਿਆ ਕਿ ਧਮਾਕੇ ਦੀ ਆਵਾਜ਼ ਸੁਣ ਕੇ ਜਦੋਂ ਉਹ ਆਏ ਤਾਂ ਦੇਖਿਆ ਕਿ ਮੇਨ ਗੇਟ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ। ਉੱਥੇ ਇੱਕ ਹੋਰ ਸੁਰੱਖਿਆ ਗਾਰਡ ਸੀ। ਹਮਲਾਵਰਾਂ ਵਿੱਚੋਂ ਇੱਕ ਗਾਰਡ ਨੂੰ ਕਹਿ ਰਿਹਾ ਸੀ, “ਤੁਸੀਂ ਮੇਰਾ ਕੁਝ ਨਹੀਂ ਕਰ ਸਕਦਾ?” ਉਸਦਾ ਮੂੰਹ ਢੱਕਿਆ ਹੋਇਆ ਸੀ। ਮੁਲਜ਼ਮ ਬਾਈਕ ‘ਤੇ ਆਇਆ ਸੀ। ਇਸ ਦੌਰਾਨ ਇੱਕ ਨੌਜਵਾਨ ਨੇ ਬਾਈਕ ਸਟਾਰਟ ਕਰਕੇ ਬੈਠਾ ਰਿਹਾ। ਜਦੋਂਕਿ ਦੂਜੇ ਨੇ ਧਮਾਕਾ ਕੀਤਾ।

ਚੰਡੀਗੜ੍ਹ ਦਾ ਉਹ ਇਲਾਕਾ ਜਿੱਥੇ ਇਹ ਧਮਾਕੇ ਹੋਏ ਹਨ, ਉਹ ਪ੍ਰਾਈਮ ਲੋਕੇਸ਼ਨ ਤੇ ਹੈ। ਨੇੜੇ ਹੀ ਸਬਜ਼ੀ ਮੰਡੀ ਹੈ। ਇਸ ਤੋਂ ਇਲਾਵਾ ਕਈ ਕੇਂਦਰੀ ਅਦਾਰੇ ਵੀ ਇਸ ਦੇ ਨੇੜੇ ਸਥਿਤ ਹਨ। ਨਾਲ ਹੀ ਪੁਲਿਸ ਲਾਈਨ ਅਤੇ ਸੈਕਟਰ-26 ਥਾਣਾ ਵੀ ਹੈ।

Punjab Floods: ਖੇਤ ਡੁੱਬੇ... ਘਰ ਟੁੱਟੇ...ਪੰਜਾਬ ਵਿੱਚ ਹੜ੍ਹਾਂ ਨਾਲ ਤਬਾਹੀ ਦੀ ਵੇਖੋ Ground Report
Punjab Floods: ਖੇਤ ਡੁੱਬੇ... ਘਰ ਟੁੱਟੇ...ਪੰਜਾਬ ਵਿੱਚ ਹੜ੍ਹਾਂ ਨਾਲ ਤਬਾਹੀ ਦੀ ਵੇਖੋ Ground Report...
Punjab Flood Video: ਪੰਜਾਬ 'ਚ ਹੜ੍ਹਾਂ ਦਾ ਕਹਿਰ, ਡੁੱਬੇ ਅੰਮ੍ਰਿਤਸਰ ਦੇ ਕਈ ਪਿੰਡ, ਲੋਕਾਂ ਨੇ ਦੱਸੀ ਹੱਡਬੀਤੀ
Punjab Flood Video: ਪੰਜਾਬ 'ਚ ਹੜ੍ਹਾਂ ਦਾ ਕਹਿਰ, ਡੁੱਬੇ ਅੰਮ੍ਰਿਤਸਰ ਦੇ ਕਈ ਪਿੰਡ, ਲੋਕਾਂ ਨੇ ਦੱਸੀ ਹੱਡਬੀਤੀ...
Punjab Flood: ਪੰਜਾਬ ਤੋਂ ਹਿਮਾਚਲ ਅਤੇ ਦਿੱਲੀ ਤੋਂ ਯੂਪੀ ਤੱਕ ਅਗਲੇ 7 ਦਿਨਾਂ ਲਈ ਭਾਰੀ ਮੀਂਹ ਦੀ ਚੇਤਾਵਨੀ, IMD ਦਾ ਅਲਰਟ
Punjab Flood: ਪੰਜਾਬ ਤੋਂ ਹਿਮਾਚਲ ਅਤੇ ਦਿੱਲੀ ਤੋਂ ਯੂਪੀ ਤੱਕ ਅਗਲੇ 7 ਦਿਨਾਂ ਲਈ ਭਾਰੀ ਮੀਂਹ ਦੀ ਚੇਤਾਵਨੀ, IMD ਦਾ ਅਲਰਟ...
Punjab Flood: ਪੰਜਾਬ ਨਾਲ ਕੇਂਦਰ ਕਰ ਰਿਹਾ ਮਤਰਿਆ ਵਿਵਹਾਰ, ਆਪ ਆਗੂ ਅਮਨ ਅਰੋੜਾ ਦਾ ਆਰੋਪ
Punjab Flood: ਪੰਜਾਬ ਨਾਲ ਕੇਂਦਰ ਕਰ ਰਿਹਾ ਮਤਰਿਆ ਵਿਵਹਾਰ, ਆਪ ਆਗੂ ਅਮਨ ਅਰੋੜਾ ਦਾ ਆਰੋਪ...
PM Modi With Putin In SCO Meeting: ਚੀਨ ਵਿੱਚ ਮੋਦੀ-ਪੁਤਿਨ ਦੀ ਮੀਟਿੰਗ ਵਿੱਚ ਹੋਇਆ ਇਹ ਵੱਡਾ ਫੈਸਲਾ
PM Modi With Putin In SCO Meeting: ਚੀਨ ਵਿੱਚ ਮੋਦੀ-ਪੁਤਿਨ ਦੀ ਮੀਟਿੰਗ ਵਿੱਚ ਹੋਇਆ ਇਹ ਵੱਡਾ ਫੈਸਲਾ...
ਹੜ੍ਹ ਪੀੜਤਾਂ ਨੂੰ ਕਿਸ ਤਰ੍ਹਾਂ ਮਦਦ ਪਹੁੰਚਾ ਰਹੀ AAP ਸਰਕਾਰ, ਜਾਣੋ ਮੰਤਰੀ ਬਰਿੰਦਰ ਗੋਇਲ ਨੇ ਕੀ ਕਿਹਾ?
ਹੜ੍ਹ ਪੀੜਤਾਂ ਨੂੰ ਕਿਸ ਤਰ੍ਹਾਂ ਮਦਦ ਪਹੁੰਚਾ ਰਹੀ AAP ਸਰਕਾਰ, ਜਾਣੋ ਮੰਤਰੀ ਬਰਿੰਦਰ ਗੋਇਲ ਨੇ ਕੀ ਕਿਹਾ?...
Himachal Pradesh Flood: ਮਨਾਲੀ ਵਿੱਚ ਬਿਆਸ ਨਦੀ ਨੇ ਮਚਾਈ ਤਬਾਹੀ , ਟੁੱਟੀਆਂ ਕਈ ਸੜਕਾਂ
Himachal Pradesh Flood: ਮਨਾਲੀ ਵਿੱਚ ਬਿਆਸ ਨਦੀ ਨੇ ਮਚਾਈ ਤਬਾਹੀ , ਟੁੱਟੀਆਂ ਕਈ ਸੜਕਾਂ...
Himachal Pradesh Flood News: ਮਨਾਲੀ ਵਿੱਚ ਭਾਰੀ ਮੀਂਹ ਨਾਲ ਘਰਾਂ ਨੂੰ ਨੁਕਸਾਨ, ਗ੍ਰਾਉਂਤ 'ਤੇ tv9punjabi
Himachal Pradesh Flood News: ਮਨਾਲੀ ਵਿੱਚ ਭਾਰੀ ਮੀਂਹ ਨਾਲ ਘਰਾਂ ਨੂੰ ਨੁਕਸਾਨ, ਗ੍ਰਾਉਂਤ 'ਤੇ tv9punjabi...
Punjab Flood: ਪਠਾਨਕੋਟ ਵਿੱਚ ਘਰ ਡਿੱਗਣ ਦਾ ਵੀਡੀਓ ਵਾਇਰਲ, ਤਾਸ਼ ਦੇ ਪੱਤਿਆਂ ਵਿਖਰਿਆ ਮਕਾਨ
Punjab Flood: ਪਠਾਨਕੋਟ ਵਿੱਚ ਘਰ ਡਿੱਗਣ ਦਾ ਵੀਡੀਓ ਵਾਇਰਲ, ਤਾਸ਼ ਦੇ ਪੱਤਿਆਂ ਵਿਖਰਿਆ ਮਕਾਨ...