AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਚੰਡੀਗੜ੍ਹ ਹੈੱਡ ਕਾਂਸਟੇਬਲ ਕਤਲ ਕਾਂਡ: ਪੁੱਤ ਨੂੰ ਹਥਿਆਰ ਦੇਣ ਵਾਲਾ ਹਰਿਦੁਆਰ ਤੋਂ ਗ੍ਰਿਫ਼ਤਾਰ, ਮਿਲਿਆ 4 ਦਿਨਾਂ ਦਾ ਰਿਮਾਂਡ

ਚੰਡੀਗੜ੍ਹ ਦੇ ਸੈਕਟਰ-22 ਵਿੱਚ ਤਾਇਨਾਤ ਪੰਜਾਬ ਪੁਲਿਸ ਦੇ ਹੈੱਡ ਕਾਂਸਟੇਬਲ ਨਿਤਿਨ ਦੇ ਸਨਸਨੀਖੇਜ਼ ਕਤਲ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੁਲਿਸ ਨੇ ਕਤਲ ਵਿੱਚ ਵਰਤਿਆ ਗਿਆ ਦੇਸੀ ਕੱਟਾ ਮੁਹੱਈਆ ਕਰਵਾਉਣ ਵਾਲੇ ਮੁੱਖ ਸਪਲਾਇਰ ਮੁਹੰਮਦ ਸ਼ਾਹੀਨ (ਸਾਵੇਜ਼) ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਚੰਡੀਗੜ੍ਹ ਹੈੱਡ ਕਾਂਸਟੇਬਲ ਕਤਲ ਕਾਂਡ: ਪੁੱਤ ਨੂੰ ਹਥਿਆਰ ਦੇਣ ਵਾਲਾ ਹਰਿਦੁਆਰ ਤੋਂ ਗ੍ਰਿਫ਼ਤਾਰ, ਮਿਲਿਆ 4 ਦਿਨਾਂ ਦਾ ਰਿਮਾਂਡ
tv9-punjabi
| Updated On: 29 Sep 2026 19:37 PM IST
Share

ਚੰਡੀਗੜ੍ਹ ਦੇ ਸੈਕਟਰ-22 ਵਿੱਚ ਤਾਇਨਾਤ ਪੰਜਾਬ ਪੁਲਿਸ ਦੇ ਹੈੱਡ ਕਾਂਸਟੇਬਲ ਨਿਤਿਨ ਦੇ ਸਨਸਨੀਖੇਜ਼ ਕਤਲ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੁਲਿਸ ਨੇ ਕਤਲ ਵਿੱਚ ਵਰਤਿਆ ਗਿਆ ਦੇਸੀ ਕੱਟਾ ਮੁਹੱਈਆ ਕਰਵਾਉਣ ਵਾਲੇ ਮੁੱਖ ਸਪਲਾਇਰ ਮੁਹੰਮਦ ਸ਼ਾਹੀਨ (ਸਾਵੇਜ਼) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਇਸ ਵਾਰਦਾਤ ਵਿੱਚ ਸ਼ਾਮਲ ਤੀਜੇ ਮੁਲਜ਼ਮ ਸਾਹਿਲ ਦਾ ਨਾਂ ਵੀ ਸਾਹਮਣੇ ਆਇਆ ਹੈ, ਜਿਸ ਦੇ ਉੱਤਰ ਪ੍ਰਦੇਸ਼ ਦੇ ਮੇਰਠ ਸ਼ਹਿਰ ਵਿੱਚ ਲੁਕੇ ਹੋਣ ਦੀ ਸੂਚਨਾ ਮਿਲੀ ਹੈ। ਪੁਲਿਸ ਵੱਲੋਂ ਉਸ ਨੂੰ ਕਾਬੂ ਕਰਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

ਅਦਾਲਤ ਵੱਲੋਂ ਦਿੱਤਾ ਗਿਆ ਮੁੱਖ ਮੁਲਜ਼ਮ ਅਰਮਾਨ ਦਾ 3 ਦਿਨਾਂ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਉਪਰੰਤ ਪੁਲਿਸ ਨੇ ਉਸ ਨੂੰ ਹਥਿਆਰ ਸਪਲਾਇਰ ਸਮੇਤ ਅਦਾਲਤ ਵਿੱਚ ਪੇਸ਼ ਕੀਤਾ। ਸੁਣਵਾਈ ਦੌਰਾਨ ਜਾਂਚ ਅਧਿਕਾਰੀਆਂ ਨੇ ਦੋਵਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕਰਨ ਲਈ ਹੋਰ ਰਿਮਾਂਡ ਦੀ ਮੰਗ ਕੀਤੀ। ਅਦਾਲਤ ਨੇ ਪੁਲਿਸ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਦੋਵਾਂ ਮੁਲਜ਼ਮਾਂ ਨੂੰ ਹੋਰ 4 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ।

ਹਰਿਦੁਆਰ ਤੋਂ ਲਿਆਂਦਾ ਗਿਆ ਸੀ ਦੇਸੀ ਕੱਟਾ

ਪੁਲਿਸ ਅਨੁਸਾਰ ਪਹਿਲੇ 3 ਦਿਨਾਂ ਦੇ ਰਿਮਾਂਡ ਦੌਰਾਨ ਸਖ਼ਤੀ ਨਾਲ ਕੀਤੀ ਗਈ ਪੁੱਛਗਿੱਛ ਵਿੱਚ ਅਰਮਾਨ ਨੇ ਖ਼ੁਲਾਸਾ ਕੀਤਾ ਸੀ ਕਿ ਉਹ ਵਾਰਦਾਤ ਵਿੱਚ ਵਰਤਿਆ ਗਿਆ ਦੇਸੀ ਕੱਟਾ ਉੱਤਰਾਖੰਡ ਦੇ ਹਰਿਦੁਆਰ ਤੋਂ ਲੈ ਕੇ ਆਇਆ ਸੀ। ਇਸ ਇਕਬਾਲੀਆ ਬਿਆਨ ਮਗਰੋਂ ਚੰਡੀਗੜ੍ਹ ਪੁਲਿਸ ਦੀ ਵਿਸ਼ੇਸ਼ ਟੀਮ ਅਰਮਾਨ ਨੂੰ ਨਾਲ ਲੈ ਕੇ ਹਰਿਦੁਆਰ ਪਹੁੰਚੀ ਅਤੇ ਉਸ ਵਿਅਕਤੀ ਦੀ ਨਿਸ਼ਾਨਦੇਹੀ ਕਰਵਾਈ ਜਿਸ ਨੇ ਹਥਿਆਰ ਦਿੱਤਾ ਸੀ। ਇਸ ਦੌਰਾਨ ਪੁਲਿਸ ਨੇ ਮੁਹੰਮਦ ਸ਼ਾਹੀਨ ਨੂੰ ਹਿਰਾਸਤ ਵਿੱਚ ਲੈ ਲਿਆ। ਹੁਣ ਪੁਲਿਸ ਇਹ ਪਤਾ ਲਗਾਉਣ ਵਿੱਚ ਜੁਟੀ ਹੈ ਕਿ ਸ਼ਾਹੀਨ ਨੇ ਇਹ ਹਥਿਆਰ ਕਿੱਥੋਂ ਹਾਸਲ ਕੀਤਾ ਸੀ ਅਤੇ ਇਸ ਨਾਜਾਇਜ਼ ਹਥਿਆਰਾਂ ਦੀ ਸਪਲਾਈ ਚੇਨ ਵਿੱਚ ਹੋਰ ਕਿਹੜੇ-ਕਿਹੜੇ ਲੋਕ ਸ਼ਾਮਲ ਹਨ।

ਮੇਰਠ ਚ ਲੁਕੇ ਤੀਜੇ ਸਾਥੀ ਸਾਹਿਲ ਦੀ ਭਾਲ ਤੇਜ਼

ਪੁਲਿਸ ਨੇ ਅਦਾਲਤ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਾਂਚ ਅੱਗੇ ਵਧਣ ਨਾਲ ਇਸ ਪੂਰੇ ਘਟਨਾਕ੍ਰਮ ਵਿੱਚ ਸਾਹਿਲ ਨਾਮੀ ਇੱਕ ਹੋਰ ਮੁਲਜ਼ਮ ਦੀ ਭੂਮਿਕਾ ਸਾਹਮਣੇ ਆਈ ਹੈ, ਜੋ ਇਸ ਵੇਲੇ ਮੇਰਠ ਵਿੱਚ ਲੁਕਿਆ ਹੋਇਆ ਹੈ। ਪੁਲਿਸ ਟੀਮਾਂ ਉਸ ਦੀ ਗ੍ਰਿਫ਼ਤਾਰੀ ਲਈ ਸਰਗਰਮ ਹਨ। ਸਰਕਾਰੀ ਧਿਰ ਨੇ ਦਲੀਲ ਦਿੱਤੀ ਕਿ ਸਾਹਿਲ ਦੀ ਗ੍ਰਿਫ਼ਤਾਰੀ ਨਾਲ ਕਤਲ ਦੀ ਸਾਜ਼ਿਸ਼, ਹਥਿਆਰਾਂ ਦੀ ਤਸਕਰੀ ਅਤੇ ਯੋਜਨਾਬੰਦੀ ਨਾਲ ਜੁੜੇ ਕਈ ਅਹਿਮ ਤੱਥ ਬੇਨਕਾਬ ਹੋ ਸਕਦੇ ਹਨ। ਇਸ ਤੋਂ ਇਲਾਵਾ ਵਾਰਦਾਤ ਤੋਂ ਪਹਿਲਾਂ ਇਨ੍ਹਾਂ ਵਿਚਾਲੇ ਹੋਏ ਆਪਸੀ ਸੰਪਰਕ ਬਾਰੇ ਵੀ ਸੱਚ ਸਾਹਮਣੇ ਲਿਆਉਣਾ ਬਾਕੀ ਹੈ, ਜਿਸ ਕਾਰਨ ਅਦਾਲਤ ਨੇ 4 ਦਿਨਾਂ ਦਾ ਰਿਮਾਂਡ ਮਨਜ਼ੂਰ ਕੀਤਾ।

ਵਿਆਹ ਦੀ ਜ਼ਿੱਦ ਅਤੇ 10 ਲੱਖ ਰੁਪਏ ਨੂੰ ਲੈ ਕੇ ਹੋਇਆ ਸੀ ਝਗੜਾ

ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਅਰਮਾਨ ਤੁਰੰਤ ਵਿਆਹ ਕਰਵਾਉਣ ਦੀ ਜ਼ਿੱਦ ਕਰ ਰਿਹਾ ਸੀ। ਬੁੱਧਵਾਰ ਦੀ ਰਾਤ ਉਸ ਨੇ ਆਪਣੇ ਪਿਤਾ ਨਿਤਿਨ ਅੱਗੇ ਵਿਆਹ ਕਰਵਾਉਣ ਦੀ ਗੱਲ ਰੱਖੀ ਸੀ, ਪਰ ਪਿਤਾ ਨੇ ਉਸ ਨੂੰ ਪਹਿਲਾਂ 21 ਸਾਲ ਦੀ ਕਾਨੂੰਨੀ ਉਮਰ ਪੂਰੀ ਕਰਨ ਦੀ ਸਲਾਹ ਦਿੱਤੀ। ਇਸ ਮਗਰੋਂ ਅਰਮਾਨ ਨੇ ਨਵਾਂ ਕਾਰੋਬਾਰ ਸ਼ੁਰੂ ਕਰਨ ਲਈ ਪਿਤਾ ਕੋਲੋਂ 10 ਲੱਖ ਰੁਪਏ ਦੀ ਮੰਗ ਕੀਤੀ, ਜਿਸ ਨੂੰ ਨਿਤਿਨ ਨੇ ਸਿਰੇ ਤੋਂ ਨਕਾਰ ਦਿੱਤਾ। ਇਸ ਗੱਲ ਨੂੰ ਲੈ ਕੇ ਪਿਓ-ਪੁੱਤ ਵਿਚਾਲੇ ਤਿੱਖੀ ਬਹਿਸ ਹੋਈ। ਹਾਲਾਂਕਿ ਮਾਂ ਦੇ ਦਖ਼ਲ ਤੋਂ ਬਾਅਦ ਮਾਮਲਾ ਸ਼ਾਂਤ ਹੋ ਗਿਆ ਅਤੇ ਸਾਰੇ ਆਪੋ-ਆਪਣੇ ਕਮਰਿਆਂ ਵਿੱਚ ਸੌਣ ਚਲੇ ਗਏ, ਪਰ ਅਰਮਾਨ ਦੇ ਮਨ ਵਿੱਚ ਗੁੱਸਾ ਬਰਕਰਾਰ ਸੀ।

ਸੁੱਤੇ ਪਏ ਪਿਤਾ ਦੇ ਸਿਰ ਵਿੱਚ ਮਾਰੀ ਗੋਲੀ

ਵੀਰਵਾਰ ਤੜਕਸਾਰ ਅਰਮਾਨ ਨੇ ਕਮਰੇ ਵਿੱਚ ਗਹਿਰੀ ਨੀਂਦ ਸੁੱਤੇ ਪਏ ਆਪਣੇ ਪਿਤਾ ਨਿਤਿਨ ਦੇ ਸਿਰ ਵਿੱਚ ਦੇਸੀ ਕੱਟੇ ਨਾਲ ਗੋਲੀ ਦਾਗ਼ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਕਤਲ ਕਰਨ ਤੋਂ ਬਾਅਦ ਅਰਮਾਨ ਨੇ ਪੁਲਿਸ ਨੂੰ ਮਨਘੜਤ ਕਹਾਣੀਆਂ ਸੁਣਾ ਕੇ ਗੁੰਮਰਾਹ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ। ਪੁੱਛਗਿੱਛ ਦੌਰਾਨ ਉਸ ਦੇ ਬਿਆਨਾਂ ਵਿੱਚ ਵੱਡੇ ਵਖਰੇਵੇਂ ਸਾਹਮਣੇ ਆਏ, ਜਿਸ ਮਗਰੋਂ ਪੁਲਿਸ ਨੇ ਜਦੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ।

Follow Us
Goldy Brar ਅਮਰੀਕਾ ਦੀ ਮੋਸਟ ਵਾਂਟੇਡ ਲਿਸਟ 'ਚ ਸ਼ਾਮਲ, FBI ਨੇ ਕੀਤਾ 10 ਕਰੋੜ ਦੇ ਇਨਾਮ ਦਾ ਐਲਾਨ
Goldy Brar ਅਮਰੀਕਾ ਦੀ ਮੋਸਟ ਵਾਂਟੇਡ ਲਿਸਟ 'ਚ ਸ਼ਾਮਲ, FBI ਨੇ ਕੀਤਾ 10 ਕਰੋੜ ਦੇ ਇਨਾਮ ਦਾ ਐਲਾਨ...
LPU Protest: ਬਖ਼ਸ਼ੇ ਨਹੀਂ ਜਾਣਗੇ ਦੋਸ਼ੀ...LPU ਪਹੁੰਚੇ DGP ਗੌਰਵ ਯਾਦਵ ਨੇ ਲਿਆ ਹਾਲਾਤ ਦਾ ਜਾਇਜ਼ਾ
LPU Protest: ਬਖ਼ਸ਼ੇ ਨਹੀਂ ਜਾਣਗੇ ਦੋਸ਼ੀ...LPU ਪਹੁੰਚੇ DGP ਗੌਰਵ ਯਾਦਵ ਨੇ ਲਿਆ ਹਾਲਾਤ ਦਾ ਜਾਇਜ਼ਾ...
LPU 'ਚ 10 ਦਿਨਾਂ ਲਈ ਕਲਾਸਾਂ ਰੱਦ, ਮਿਡ-ਟਰਮ ਪ੍ਰੀਖਿਆਵਾਂ ਵੀ ਟਲੀਆਂ, ਵਿਦਿਆਰਥੀਆਂ ਦਾ ਵੱਡਾ ਖੁਲਾਸਾ!
LPU 'ਚ 10 ਦਿਨਾਂ ਲਈ ਕਲਾਸਾਂ ਰੱਦ, ਮਿਡ-ਟਰਮ ਪ੍ਰੀਖਿਆਵਾਂ ਵੀ ਟਲੀਆਂ, ਵਿਦਿਆਰਥੀਆਂ ਦਾ ਵੱਡਾ ਖੁਲਾਸਾ!...
ਦੇਸ਼ ਭਰ ਵਿੱਚ ਮੀਂਹ ਨੇ ਮਚਾਈ ਤਬਾਹੀ, ਪੰਜਾਬ ਤੋਂ ਲੈ ਕੇ ਮਹਾਰਾਸ਼ਟਰ ਤੱਕ...ਕਿਹੋ ਜਿਹਾ ਰਹੇਗਾ ਮੌਸਮ? ਜਾਣੋ...
ਦੇਸ਼ ਭਰ ਵਿੱਚ ਮੀਂਹ ਨੇ ਮਚਾਈ ਤਬਾਹੀ, ਪੰਜਾਬ ਤੋਂ ਲੈ ਕੇ ਮਹਾਰਾਸ਼ਟਰ ਤੱਕ...ਕਿਹੋ ਜਿਹਾ ਰਹੇਗਾ ਮੌਸਮ? ਜਾਣੋ......
LPU 'ਚ ਰੇਪ ਦੇ ਇਲਜ਼ਾਮਾਂ ਤੋਂ ਬਾਅਦ ਅੱਗਜ਼ਨੀ ਤੇ ਵਿਦਿਆਰਥੀ ਅੰਦੋਲਨ
LPU 'ਚ ਰੇਪ ਦੇ ਇਲਜ਼ਾਮਾਂ ਤੋਂ ਬਾਅਦ ਅੱਗਜ਼ਨੀ ਤੇ ਵਿਦਿਆਰਥੀ ਅੰਦੋਲਨ...
ਜਲੰਧਰ 'ਚ ਨੌਜਵਾਨ ਤੇ ਕਾਤਲਾਨਾ ਹਮਲਾ; ਕੁੱਤੇ ਨੇ ਨਿਭਾਈ ਵਫ਼ਾਦਾਰੀ
ਜਲੰਧਰ 'ਚ ਨੌਜਵਾਨ ਤੇ ਕਾਤਲਾਨਾ ਹਮਲਾ; ਕੁੱਤੇ ਨੇ ਨਿਭਾਈ ਵਫ਼ਾਦਾਰੀ...
ਮੁੰਬਈ ਵਿੱਚ ਗਣਪਤੀ ਵਿਸਰਜਨ, ਜੈਕਾਰਿਆਂ ਦੇ ਵਿਚਕਾਰ ਬੱਪਾ ਨੂੰ ਵਿਦਾਈ
ਮੁੰਬਈ ਵਿੱਚ ਗਣਪਤੀ ਵਿਸਰਜਨ, ਜੈਕਾਰਿਆਂ ਦੇ ਵਿਚਕਾਰ ਬੱਪਾ ਨੂੰ ਵਿਦਾਈ...
ਡਿਜੀਟਲ ਗੋਲਡ ਤੇ ਕੱਸੇਗਾ ਸ਼ਿਕੰਜਾ, ਸਰਕਾਰ ਕਰਨ ਜਾ ਰਹੀ ਨਿਯਮਾਂ ਵਿੱਚ ਵੱਡੇ ਬਦਲਾਅ ?
ਡਿਜੀਟਲ ਗੋਲਡ ਤੇ ਕੱਸੇਗਾ ਸ਼ਿਕੰਜਾ, ਸਰਕਾਰ ਕਰਨ ਜਾ ਰਹੀ ਨਿਯਮਾਂ ਵਿੱਚ ਵੱਡੇ ਬਦਲਾਅ ?...
Xi Jinping US Visit: : ਅਮਰੀਕਾ-ਚੀਨ ਸਬੰਧਾਂ ਦਾ ਭਵਿੱਖ... ਟਰੰਪ-ਜਿਨਪਿੰਗ ਮੁਲਾਕਾਤ ਦੇ ਕੀ ਮਾਇਨੇ?
Xi Jinping US Visit: : ਅਮਰੀਕਾ-ਚੀਨ ਸਬੰਧਾਂ ਦਾ ਭਵਿੱਖ... ਟਰੰਪ-ਜਿਨਪਿੰਗ ਮੁਲਾਕਾਤ ਦੇ ਕੀ ਮਾਇਨੇ?...