ਚੰਡੀਗੜ੍ਹ ਰੇਲਵੇ ਸਟੇਸ਼ਨ ‘ਤੇ ਬੂਮ ਬੈਰਿਅਰ ਦਾ ਕੰਮ ਸ਼ੁਰੂ, QR ਕੋਡ ਸਕੈਨ ਕਰਨ ਤੋਂ ਬਾਅਦ ਹੀ ਮਿਲੇਗੀ ਐਂਟਰੀ
Chandigarh Railway Station Boom Barrier: ਨਵੇਂ ਸਿਸਟਮ ਦੇ ਤਹਿਤ ਯਾਤਰੀਆਂ ਨੂੰ ਛੱਡਣ ਦੇ ਲਿਜਾਉਣ ਵਾਲੇ ਮੈਂਬਰ ਸਿੱਧੇ ਪਲੈਟਫਾਰਮ ਤੱਕ ਨਹੀਂ ਪਹੁੰਚ ਸਕਣਗੇ। ਉਨ੍ਹਾਂ ਨੂੰ ਏਅਰ ਕੋਨਕੋਰਸ 'ਚ ਇੰਤਜ਼ਾਰ ਕਰਨਾ ਹੋਵੇਗਾ। ਇੱਥੋਂ ਤੱਕ ਕਿ ਜੇਕਰ ਕਿਸੇ ਯਾਤਰੀ ਦੀ ਟ੍ਰੇਨ ਲੇਟ ਹੋ ਗਈ ਤਾਂ ਉਸ ਨੂੰ ਵੀ ਪਲੈਟਫਾਰਮ ਤੱਕ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ ਤੇ ਉਸ ਨੂੰ ਏਅਰ ਕੋਨਕੋਰਸ 'ਚ ਇੰਤਜ਼ਾਰ ਕਰਨਾ ਪਵੇਗਾ।
ਚੰਡੀਗੜ੍ਹ ਰੇਲਵੇ ਸਟੇਸ਼ਨ ‘ਤੇ ਬੂਮ ਬੈਰਿਅਰ ਲਗਾਉਣ ਦਾ ਕੰਮ ਆਖਿਰਕਾਰ ਸ਼ੁਰੂ ਹੋ ਗਿਆ ਹੈ। ਚਾਰ ਮਹੀਨੇ ਪਹਿਲਾ ਇਸ ਦਾ ਐਲਾਨ ਕੀਤਾ ਗਿਆ ਸੀ ਤੇ ਹੁਣ ਕੰਪਨੀ ਨੇ ਪੰਚਕੁਲਾ ਤੇ ਚੰਡੀਗੜ੍ਹ ਦੋਵੇਂ ਪਾਸਿਓਂ ਇਸ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਬੂਮ ਬੈਰਿਅਰ ਲਗਾਉਣ ਤੋਂ ਬਾਅਦ ਯਾਤਰੀ ਕੇਵਲ QR ਕੋਡ ਸਕੈਨ ਕਰਨ ਤੋਂ ਬਾਅਦ ਹੀ ਪਲੈਟਫਾਰਮ ਤੱਕ ਪਹੁੰਚ ਸਕਣਗੇ।
ਨਵੇਂ ਸਿਸਟਮ ਦੇ ਤਹਿਤ ਯਾਤਰੀਆਂ ਨੂੰ ਛੱਡਣ ਦੇ ਲਿਜਾਉਣ ਵਾਲੇ ਮੈਂਬਰ ਸਿੱਧੇ ਪਲੈਟਫਾਰਮ ਤੱਕ ਨਹੀਂ ਪਹੁੰਚ ਸਕਣਗੇ। ਉਨ੍ਹਾਂ ਨੂੰ ਏਅਰ ਕੋਨਕੋਰਸ ‘ਚ ਇੰਤਜ਼ਾਰ ਕਰਨਾ ਹੋਵੇਗਾ। ਇੱਥੋਂ ਤੱਕ ਕਿ ਜੇਕਰ ਕਿਸੇ ਯਾਤਰੀ ਦੀ ਟ੍ਰੇਨ ਲੇਟ ਹੋ ਗਈ ਤਾਂ ਉਸ ਨੂੰ ਵੀ ਪਲੈਟਫਾਰਮ ਤੱਕ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ ਤੇ ਉਸ ਨੂੰ ਏਅਰ ਕੋਨਕੋਰਸ ‘ਚ ਇੰਤਜ਼ਾਰ ਕਰਨਾ ਪਵੇਗਾ।
ਸਟੇਸ਼ਨ ‘ਤੇ ਯਾਤਰੀਆਂ ਨੂੰ ਇੰਤਜ਼ਾਰ ਦੇ ਲਈ ਵੱਡਾ ਏਅਰ ਕੋਨਕੋਰਸ ਤਿਆਰ ਕੀਤਾ ਜਾ ਰਿਹਾ ਹੈ। ਇਸ ਦਾ ਕੰਮ ਆਖਿਰੀ ਪੜਾਅ ‘ਤੇ ਹੈ ਤੇ ਇਸ ‘ਚ ਬੈਠਣ ਤੇ ਇੰਤਜ਼ਾਰ ਕਰਨ ਲਈ ਸਵਿਧਾਵਾਂ ਜਲਦੀ ਹੀ ਉਪਲੱਬਧ ਕਰਵਾਈਆਂ ਜਾਣਗੀਆਂ।
ਪਹਿਲੇ ਪੜਾਅ ‘ਚ ਵੱਡੇ ਸਟੇਸ਼ਨਾਂ ‘ਤੇ ਹੋਵੇਗੀ ਸ਼ੁਰੂਆਤ
ਜਾਣਕਾਰੀ ਮੁਤਾਬਕ ਪਹਿਲੇ ਪੜਾਅ ‘ਚ ਰੇਲਵੇ ਉਨ੍ਹਾਂ ਸਟੇਸ਼ਨਾਂ ‘ਤੇ ਇਹ ਪ੍ਰੋਸੈਸ ਸ਼ੁਰੂ ਕਰੇਗਾ, ਜਿੱਥੇ ਰੋਜ਼ਾਨਾ 20 ਹਜ਼ਾਰ ਤੋਂ ਵੱਧ ਯਾਤਰੀਆਂ ਦਾ ਫੁਟ ਫਾਲ ਹੁੰਦਾ ਹੈ। ਇਸ ਤੋਂ ਬਾਅਦ ਸਿਸਟਮ ਨੂੰ ਹੋਰ ਸਟੇਸ਼ਨਾਂ ‘ਤੇ ਵੀ ਲਾਗੂ ਕੀਤਾ ਜਾਵੇਗਾ।
ਸਟੇਸ਼ਨ ‘ਤੇ ਯਾਤੀਰਆ ਨੂੰ ਇੱਕ ਪਲੈਟਫਾਰਮ ਤੋਂ ਦੂਸਰੇ ਪਲੈਟਫਾਰਮ ਤੱਕ ਜਾਣ ਲਈ ਫੁਟ ਓਵਰਬ੍ਰਿਜ ਦਾ ਕੰਮ 70 ਫ਼ੀਸਦੀ ਤੱਕ ਪੂਰਾ ਹੋ ਚੁੱਕਿਆ ਹੈ। ਜਾਣਕਾਰੀ ਅਨੁਸਾਰ ਸਟੇਸ਼ਨ ਦੇ ਦੋਵੇਂ ਪਾਸੇ 12 ਮੀਟਰ ਚੌੜੇ ਦੋ ਫੁਟ ਓਵਰਬ੍ਰਿਜ ਬਣਾਏ ਜਾ ਰਹੇ ਹਨ। ਇੱਕ ਕਾਲਕਾ ਬ੍ਰਿਜ ਕਾਲਕਾ ਵੱਲ ਤੋਂ ਦੂਜਾ ਅੰਬਾਲਾ ਵੱਲ ਨੂੰ ਬਣਾਇਆ ਗਿਆ ਹੈ। ਇਨ੍ਹਾਂ ਬ੍ਰਿਜਾਂ ਨੂੰ ਪੰਚਕੁਲਾ ਤੇ ਚੰਡੀਗੜ੍ਹ ਸਟੇਸ਼ਨ ਭਵਨ ਨਾਲ ਜੋੜਿਆ ਜਾਵੇਗਾ।


