ਪੰਜਾਬ-ਚੰਡੀਗੜ੍ਹ ਦਾ ਮੌਸਮ ਅੱਜ ਰਹੇਗਾ ਸਾਫ਼, ਤਾਪਮਾਨ ‘ਚ ਆਈ ਹਲਕੀ ਗਿਰਾਵਟ, ਪਰ ਅਜੇ ਵੀ ਆਮ ਨਾਲੋਂ ਵੱਧ
ਮੌਸਮ ਵਿਗਿਆਨ ਕੇਂਦਰ ਅਨੁਸਾਰ ਪੰਜਾਬ-ਚੰਡੀਗੜ੍ਹ ਨਾਲ ਲੱਗਦੇ ਪਹਾੜੀਆਂ ਇਲਾਕਿਆਂ 'ਚ ਬਰਫ਼ਬਾਰੀ ਆਮ ਨਾਲੋਂ ਕਾਫ਼ੀ ਘੱਟ ਹੋਈ ਹੈ। ਇਹੀ ਕਾਰਨ ਹੈ ਕਿ ਉੱਤਰ ਭਾਰਤ 'ਚ ਤਾਪਮਾਨ ਆਮ ਨਾਲੋਂ ਵੱਧ ਦੇਖਿਆ ਜਾ ਰਿਹਾ ਹੈ। ਉੱਥੇ ਹੀ ਅਗਲੇ ਇੱਕ ਹਫ਼ਤੇ ਤੱਕ ਕਿਸੇ ਵੀ ਪ੍ਰਕਾਰ ਦੀ ਵੈਸਟਰਨ ਡਿਸਟਰਬੈਂਸ ਦੇ ਐਕਟਿਵ ਹੋਣ ਦੀ ਸੰਭਾਵਨਾ ਨਹੀਂ ਹੈ। ਅਜਿਹੇ 'ਚ ਅਗਲੇ ਇੱਕ ਹਫ਼ਤੇ ਤੱਕ ਪੰਜਾਬ ਤੇ ਚੰਡੀਗੜ੍ਹ ਵਿੱਚ ਮੀਂਹ ਦੀ ਸੰਭਾਵਾਨਾ ਨਹੀਂ ਹੈ। ਤਾਪਮਾਨ ਵਿੱਚ ਥੋੜੀ ਗਿਰਾਵਟ ਦੇਖੀ ਜਾ ਸਕਦੀ ਹੈ, ਪਰ ਮੌਸਮ ਖੁਸ਼ਕ ਰਹੇਗਾ।
ਪੰਜਾਬ-ਚੰਡੀਗੜ੍ਹ ‘ਚ ਨਵੰਬਰ ਮਹੀਨਾ ਖੁਸ਼ਕ ਰਿਹਾ ਹੈ। ਇਸ ਮਹੀਨੇ ਇੱਥੇ 99 ਫੀਸਦੀ ਘੱਟ ਬਾਰਿਸ਼ ਹੋਈ ਹੈ, ਜਿਸ ਦੇ ਚੱਲਦੇ ਇਸ ਵਾਰ ਨਵੰਬਰ ‘ਚ ਠੰਡ ਵੀ ਘੱਟ ਪਈ ਹੈ। ਬੀਤੀ ਦਿਨੀਂ ਪੰਜਾਬ ਦੇ ਤਾਪਮਾਨ ‘ਚ 1.2 ਡਿਗਰੀ ਤੇ ਚੰਡੀਗੜ੍ਹ ਦੇ ਤਾਪਮਾਨ ‘ਚ 1.9 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੀ ਸੀ। ਘੱਟੋਂ-ਘੱਟ ਤਾਪਮਾਨ ਅਜੇ ਵੀ ਆਮ ਤੋਂ 2.6 ਡਿਗਰੀ ਵੱਧ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਅੱਜ ਧੁੰਦ ਦਾ ਅਲਰਟ ਨਹੀਂ ਹੈ, ਪਰ ਬੁੱਧਵਾਰ ਨੂੰ ਕਈ ਇਲਾਕਿਆਂ ‘ਚ ਧੁੰਦਾ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ।
ਮੌਸਮ ਵਿਗਿਆਨ ਕੇਂਦਰ ਅਨੁਸਾਰ ਪੰਜਾਬ-ਚੰਡੀਗੜ੍ਹ ਨਾਲ ਲੱਗਦੇ ਪਹਾੜੀਆਂ ਇਲਾਕਿਆਂ ‘ਚ ਬਰਫ਼ਬਾਰੀ ਆਮ ਨਾਲੋਂ ਕਾਫ਼ੀ ਘੱਟ ਹੋਈ ਹੈ। ਇਹੀ ਕਾਰਨ ਹੈ ਕਿ ਉੱਤਰ ਭਾਰਤ ‘ਚ ਤਾਪਮਾਨ ਆਮ ਨਾਲੋਂ ਵੱਧ ਦੇਖਿਆ ਜਾ ਰਿਹਾ ਹੈ। ਉੱਥੇ ਹੀ ਅਗਲੇ ਇੱਕ ਹਫ਼ਤੇ ਤੱਕ ਕਿਸੇ ਵੀ ਪ੍ਰਕਾਰ ਦੀ ਵੈਸਟਰਨ ਡਿਸਟਰਬੈਂਸ ਦੇ ਐਕਟਿਵ ਹੋਣ ਦੀ ਸੰਭਾਵਨਾ ਨਹੀਂ ਹੈ। ਅਜਿਹੇ ‘ਚ ਅਗਲੇ ਇੱਕ ਹਫ਼ਤੇ ਤੱਕ ਪੰਜਾਬ ਤੇ ਚੰਡੀਗੜ੍ਹ ਵਿੱਚ ਮੀਂਹ ਦੀ ਸੰਭਾਵਾਨਾ ਨਹੀਂ ਹੈ। ਤਾਪਮਾਨ ਵਿੱਚ ਥੋੜੀ ਗਿਰਾਵਟ ਦੇਖੀ ਜਾ ਸਕਦੀ ਹੈ, ਪਰ ਮੌਸਮ ਖੁਸ਼ਕ ਰਹੇਗਾ।
ਪੰਜਾਬ ਦੀ ਹਵਾ ਹੋਈ ਸਾਫ਼, ਚੰਡੀਗੜ੍ਹ ਦੇ ਹਾਲਾਤ ਖ਼ਰਾਬ
ਪੰਜਾਬ ਦੀ ਹਵਾ ਸਾਫ਼ ਹੋ ਰਹੀ ਹੈ। ਕੁੱਝ ਹਫ਼ਤਿਆਂ ਪਹਿਲਾਂ ਅੰਮ੍ਰਿਤਸਰ ਦਾ AQI 300 ਤੋਂ ਪਾਰ ਸੀ, ਜੋ ਹੁਣ 118 ਤੱਕ ਪਹੁੰਚ ਗਿਆ ਹੈ। ਇਸੇ ਤਰ੍ਹਾਂ ਬਠਿੰਡਾ ‘ਚ 117, ਜਲੰਧਰ ‘ਚ 151, ਖੰਨਾ ‘ਚ 191, ਪਟਿਆਲਾ ‘ਚ 184, ਲੁਧਿਆਣਾ ‘ਚ 138 ਤੇ ਰੂਪਨਗਰ ‘ਚ 123 AQI ਦਰਜ ਕੀਤਾ ਗਿਆ। ਮੰਡੀ ਗੋਬਿੰਦਗੜ੍ਹ ਦੀ ਹਵਾ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਹੈ ਜਿੱਥੇ ਦਾ AQI 207 ਦਰਜ ਕੀਤਾ ਗਿਆ।
ਚੰਡੀਗੜ੍ਹ ‘ਚ ਸਾਹ ਲੈਣਾ ਅਜੇ ਵੀ ਮੁਸ਼ਕਲ ਹੋ ਰਿਹਾ ਹੈ। ਇੱਥੇ AQI ਖ਼ਤਰਨਾਕ ਪੱਧਰ ‘ਤੇ ਬਣਿਆ ਹੋਇਆ ਹੈ। ਚੰਡੀਗੜ੍ਹ ਦੇ ਸੈਕਟਰ 53 ‘ਚ AQI 300 ਤੱਕ ਪਹੁੰਚ ਗਿਆ, ਜਦਕਿ ਸੈਕਟਰ 22 ‘ਚ AQI 259 ਅਤੇ ਸੈਕਟਰ 25 ‘ਚ AQI 236 ਤੱਕ ਪਹੁੰਚ ਗਿਆ ਹੈ।