ਚੰਡੀਗੜ੍ਹ ‘ਚ ਨਸ਼ਿਆਂ ਵਿਰੁੱਧ ਪੁਲਿਸ ਦਾ ਐਕਸ਼ਨ; 11 ਦਿਨਾਂ ‘ਚ 119 FIR, 120 ਗ੍ਰਿਫ਼ਤਾਰ
ਚੰਡੀਗੜ੍ਹ ਦੇ ਪ੍ਰਸ਼ਾਸਕ ਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਪੁਲਿਸ ਤੇ ਪ੍ਰਸ਼ਾਸਨ ਨੂੰ 30 ਸਤੰਬਰ ਤੱਕ ਸ਼ਹਿਰ 'ਚੋਂ ਨਸ਼ੇ ਦੇ ਗੈਰ-ਕਾਨੂੰਨੀ ਕਾਰੋਬਾਰ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੀ ਸਖ਼ਤ ਡੈੱਡਲਾਈਨ ਦਿੱਤੀ ਗਈ ਹੈ। ਪ੍ਰਸ਼ਾਸਕ ਨੇ ਨਿਰਦੇਸ਼ ਦਿੱਤੇ ਹਨ ਕਿ ਡੈੱਡਲਾਈਨ ਲੰਘਣ ਤੋਂ ਬਾਅਦ ਜੇਕਰ ਕਿਸੇ ਵੀ ਇਲਾਕੇ 'ਚ ਨਸ਼ੇ ਦੀ ਬਿਕਰੀ ਹੁੰਦੀ ਪਾਈ ਗਈ, ਤਾਂ ਸਬੰਧਤ ਐਸਐਚਓ ਤੇ ਫੀਲਡ ਸਟਾਫ਼ ਵਿਰੁੱਧ ਸਖ਼ਤ ਪ੍ਰਸ਼ਾਸਨਿਕ ਕਾਰਵਾਈ ਕੀਤੀ ਜਾਵੇਗੀ।
ਚੰਡੀਗੜ੍ਹ ਨੂੰ ਨਸ਼ਾ ਮੁਕਤ ਕਰਨ ਲਈ ਚੰਡੀਗੜ੍ਹ ਪੁਲਿਸ ਵੱਲੋਂ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼ਹਿਰ ਭਰ ‘ਚ ਨਸ਼ਾ ਤਸਕਰਾਂ ਤੇ ਅਪਰਾਧਿਕ ਅਨਸਰਾਂ ਖ਼ਿਲਾਫ਼ ਕਾਰਵਾਈ ਜਾਰੀ ਹੈ। ਪਿਛਲੇ 11 ਦਿਨਾਂ ਦੌਰਾਨ ਪੁਲਿਸ ਨੇ ਐਨਡੀਪੀਐਸ ਐਕਟ ਤਹਿਤ 119 ਮਾਮਲੇ ਦਰਜ ਕਰਕੇ ਲਗਭਗ 120 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਇਲਾਵਾ ਸ਼ੱਕ ਦੇ ਆਧਾਰ ‘ਤੇ 296 ਲੋਕਾਂ ਨੂੰ ਇਹਤਿਆਤੀ ਤੌਰ ‘ਤੇ ਹਿਰਾਸਤ ‘ਚ ਲਿਆ ਗਿਆ ਹੈ।
ਚੰਡੀਗੜ੍ਹ ਦੇ ਪ੍ਰਸ਼ਾਸਕ ਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਪੁਲਿਸ ਤੇ ਪ੍ਰਸ਼ਾਸਨ ਨੂੰ 30 ਸਤੰਬਰ ਤੱਕ ਸ਼ਹਿਰ ‘ਚੋਂ ਨਸ਼ੇ ਦੇ ਗੈਰ-ਕਾਨੂੰਨੀ ਕਾਰੋਬਾਰ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੀ ਸਖ਼ਤ ਡੈੱਡਲਾਈਨ ਦਿੱਤੀ ਗਈ ਹੈ। ਪ੍ਰਸ਼ਾਸਕ ਨੇ ਨਿਰਦੇਸ਼ ਦਿੱਤੇ ਹਨ ਕਿ ਡੈੱਡਲਾਈਨ ਲੰਘਣ ਤੋਂ ਬਾਅਦ ਜੇਕਰ ਕਿਸੇ ਵੀ ਇਲਾਕੇ ‘ਚ ਨਸ਼ੇ ਦੀ ਬਿਕਰੀ ਹੁੰਦੀ ਪਾਈ ਗਈ, ਤਾਂ ਸਬੰਧਤ ਐਸਐਚਓ ਤੇ ਫੀਲਡ ਸਟਾਫ਼ ਵਿਰੁੱਧ ਸਖ਼ਤ ਪ੍ਰਸ਼ਾਸਨਿਕ ਕਾਰਵਾਈ ਕੀਤੀ ਜਾਵੇਗੀ।
ਹੌਟਸਪੌਟਸ ‘ਤੇ ਪੁਲਿਸ ਦੀਆਂ ਛਾਪੇਮਾਰੀਆਂ
ਐਸਐਸਪੀ ਕੰਵਰਦੀਪ ਕੌਰ ਤੇ ਐਸਪੀ ਸਿਟੀ ਵਿਜੇ ਕੁਮਾਰ ਦੀ ਅਗਵਾਈ ਹੇਠ ਪੁਲਿਸ ਟੀਮਾਂ ਸ਼ਹਿਰ ਦੇ ਸੰਵੇਦਨਸ਼ੀਲ ਇਲਾਕਿਆਂ, ਕਲੋਨੀਆਂ, ਜੰਗਲਾਤ ਖੇਤਰਾਂ ਤੇ ਸੁਨਸਾਨ ਇਮਾਰਤਾਂ ‘ਚ ਲਗਾਤਾਰ ਤਲਾਸ਼ੀ ਅਭਿਆਨ ਚਲਾ ਰਹੀਆਂ ਹਨ। ਪੁਲਿਸ ਪੁਰਾਣੇ ਨਸ਼ਾ ਤਸਕਰਾਂ ਤੇ ਜ਼ਮਾਨਤ ‘ਤੇ ਬਾਹਰ ਆਏ ਅਪਰਾਧੀਆਂ ਦੀਆਂ ਗਤੀਵਿਧੀਆਂ ‘ਤੇ ਵੀ ਨਜ਼ਰ ਰੱਖ ਰਹੀ ਹੈ।
ਹੁਣ ਤੱਕ ਦੀਆਂ ਬਰਾਮਦਗੀਆਂ
ਪੁਲਿਸ ਵੱਲੋਂ ਚਲਾਈ ਗਈ ਇਸ ਮੁਹਿੰਮ ਦੌਰਾਨ ਵੱਡੀ ਮਾਤਰਾ ‘ਚ ਨਸ਼ੀਲੇ ਪਦਾਰਥ ਅਤੇ ਗੈਰ-ਕਾਨੂੰਨੀ ਹਥਿਆਰ ਬਰਾਮਦ ਕੀਤੇ ਗਏ ਹਨ। ਹੁਣ ਤੱਕ ਪੁਲਿਸ ਦੇ ਆਪ੍ਰੇਸ਼ਨ ਦੌਰਾਨ ਹੇਰੋਇਨ, ਆਈਸ ਡਰੱਗ, ਗਾਂਜ਼ਾ, ਨਸ਼ੀਲੇ ਟੀਕੇ, ਚਾਕੂ, ਹੁੱਕਾ ਤੇ ਉਸ ਨਾਲ ਸਬੰਧਤ ਸਮਾਨ ਸਮੇਤ ਹੋਰ ਵੀ ਚੀਜ਼ਾ ਬਰਾਮਦ ਕੀਤੀਆਂ ਹਨ।
ਸਪਲਾਈ ਲਾਈਨ ਨੂੰ ਤੋੜਨਾ ਸਭ ਤੋਂ ਵੱਡੀ ਚੁਣੌਤੀ
ਹਾਲਾਂਕਿ ਪੁਲਿਸ ਦੀ ਇਸ ਕਾਰਵਾਈ ਨਾਲ ਛੋਟੇ ਪੱਧਰ ‘ਤੇ ਨਸ਼ਾ ਵੇਚਣ ਅਤੇ ਪੀਣ ਵਾਲੇ ਫੜੇ ਜਾ ਰਹੇ ਹਨ, ਪਰ ਪੁਲਿਸ ਅੱਗੇ ਸਭ ਤੋਂ ਵੱਡੀ ਚੁਣੌਤੀ ਇਹ ਪਤਾ ਲਗਾਉਣਾ ਹੈ ਕਿ ਨਸ਼ੇ ਦੀ ਮੁੱਖ ਸਪਲਾਈ ਕਿੱਥੋਂ ਹੋ ਰਹੀ ਹੈ। ਕੀ ਇਹ ਨਸ਼ਾ ਪੰਜਾਬ, ਹਰਿਆਣਾ, ਦਿੱਲੀ ਜਾਂ ਹਿਮਾਚਲ ਪ੍ਰਦੇਸ਼ ਰਾਹੀਂ ਚੰਡੀਗੜ੍ਹ ਪਹੁੰਚ ਰਿਹਾ ਹੈ, ਜਾਂ ਸ਼ਹਿਰ ਅੰਦਰ ਹੀ ਕੋਈ ਵੱਡਾ ਨੈੱਟਵਰਕ ਐਕਟਿਵ ਹੈ, ਇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।


