ਚੰਡੀਗੜ੍ਹ ਦੇ ਹਸਪਤਾਲ ‘ਚੋਂ ਫਾਂਸੀ ਦੀ ਸਜ਼ਾ ਕੱਟਣ ਵਾਲਾ ਕੈਦੀ ਫ਼ਰਾਰ, ਦੋਸ਼ੀ ਨੇ 5 ਸਾਲ ਦੀ ਬੱਚੀ ਨਾਲ ਕੀਤੀ ਸੀ ਦਰਿੰਦਗੀ
ਸੋਨੂੰ 'ਤੇ 5 ਸਾਲ ਦੀ ਬੱਚੀ ਨਾਲ ਕੁਕਰਮ ਤੇ ਉਸ ਦਾ ਕਤਲ ਕਰਨ ਦਾ ਦੋਸ਼ ਹੈ। ਇਸ ਮਾਮਲੇ 'ਚ ਕੋਰਟ ਨੇ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। ਉਹ ਜੇਲ੍ਹ 'ਚ ਸਜ਼ਾ ਕੱਟ ਰਿਹਾ ਸੀ ਤੇ ਇਸ ਦੌਰਾਨ ਉਹ ਬੀਮਾਰ ਹੋਇਆ, ਜਿਸ ਤੋਂ ਬਾਅਦ ਪੰਜਾਬ ਪੁਲਿਸ ਉਸ ਨੂੰ ਚੈਕਅਪ ਦੇ ਲਈ ਚੰਡੀਗੜ੍ਹ ਦੇ ਜੀਐਮਸੀਐਚ ਹਸਪਤਾਲ 'ਚ ਲੈ ਕੇ ਆਈ ਸੀ।
ਚੰਡੀਗੜ੍ਹ ਦੇ ਹਸਪਤਾਲ ਤੋਂ ਫਾਂਸੀ ਦੀ ਸਜ਼ਾ ਕੱਟ ਰਿਹਾ ਕੈਦੀ ਫ਼ਰਾਰ ਹੋ ਗਿਆ ਹੈ। ਕੈਦੀ ਪੁਲਿਸ ਮੁਲਾਜ਼ਮ ਨੂੰ ਧੱਕਾ ਮਾਰ ਕੇ ਫ਼ਰਾਰ ਹੋ ਗਿਆ। ਇਸ ਦੌਰਾਨ ਉਸ ਨੇ ਪੁਲਿਸ ਮੁਲਾਜ਼ਮ ਤੋਂ ਹੱਥਕੜੀ ਵੀ ਛੁਡਵਾ ਲਈ। ਮਾਮਲੇ ‘ਚ ਹੁਣ ਪੰਜਾਬ ਪੁਲਿਸ ਵੀ ਕੈਦੀ ਦੀ ਤਲਾਸ਼ ‘ਚ ਜੁੱਟ ਗਈ ਹੈ। ਕੈਦੀ ਸੌਨੂੰ ਸਿੰਘ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਹ ਲੁਧਿਆਣਾ ਸੈਂਟ੍ਰਲ ਜੇਲ੍ਹ ‘ਚ ਫਾਂਸੀ ਦੀ ਸਜ਼ਾ ਕੱਟਾ ਰਿਹਾ ਸੀ।
ਸੋਨੂੰ ‘ਤੇ 5 ਸਾਲ ਦੀ ਬੱਚੀ ਨਾਲ ਕੁਕਰਮ ਤੇ ਉਸ ਦਾ ਕਤਲ ਕਰਨ ਦਾ ਦੋਸ਼ ਹੈ। ਇਸ ਮਾਮਲੇ ‘ਚ ਕੋਰਟ ਨੇ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। ਉਹ ਜੇਲ੍ਹ ‘ਚ ਸਜ਼ਾ ਕੱਟ ਰਿਹਾ ਸੀ ਤੇ ਇਸ ਦੌਰਾਨ ਉਹ ਬੀਮਾਰ ਹੋਇਆ, ਜਿਸ ਤੋਂ ਬਾਅਦ ਪੰਜਾਬ ਪੁਲਿਸ ਉਸ ਨੂੰ ਚੈਕਅਪ ਦੇ ਲਈ ਚੰਡੀਗੜ੍ਹ ਦੇ ਜੀਐਮਸੀਐਚ ਹਸਪਤਾਲ ‘ਚ ਲੈ ਕੇ ਆਈ ਸੀ।
ਇਸ ਦੌਰਾਨ ਉਸ ਨੇ ਟਾਇਲਟ ਜਾਣ ਦਾ ਬਹਾਨਾ ਬਣਾਇਆ। ਦੇਰ ਰਾਤ ਕਰੀਬ 12 ਵਜੇ ਉਸ ਨੇ ਕਿਹਾ ਕਿ ਉਸ ਨੇ ਟਾਇਲਟ ਜਾਣਾ ਹੈ। ਉਸ ਦੀ ਨਿਗਰਾਨੀ ‘ਚ ਤੈਨਾਤ ਪੁਲਿਸ ਮੁਲਾਜ਼ਮ ਉਸ ਨੂੰ ਟਾਇਲਟ ਲੈ ਕੇ ਜਾਣ ਲੱਗਾ। ਹਾਲਾਂਕਿ, ਇਸ ਦੌਰਾਨ ਕੈਦੀ ਮੌਕਾ ਦੇਖ ਕੇ ਪੁਲਿਸ ਮੁਲਾਜ਼ਮ ਨੂੰ ਧੱਕਾ ਮਾਰ ਕੇ ਫ਼ਰਾਰ ਹੋ ਗਿਆ। ਇਸ ਦੌਰਾਨ ਹਸਪਤਾਲ ‘ਚ ਹਫੜਾ-ਧਫੜੀ ਮੱਚ ਗਈ। ਪੰਜਾਬ ਪੁਲਿਸ ਦੇ ਨਾਲ ਚੰਡੀਗੜ੍ਹ ਪੁਲਿਸ ਵੀ ਕੈਦੀ ਦੀ ਤਲਾਸ਼ ‘ਚ ਲੱਗ ਗਈ।
ਬੱਚੀ ਨਾਲ ਕੁਕਰਮ ਕਰ ਕੀਤਾ ਕਤਲ
ਕੈਦੀ ਸੋਨੂੰ ਨੂੰ ਮਾਰਚ 2025 ‘ਚ ਲੁਧਿਆਣਾ ਦੀ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਸੀ। ਸੋਨੂੰ ‘ਤੇ ਆਰੋਪ ਲੱਗਾ ਸੀ ਕਿ ਉਸ ਨੇ 28 ਦਸੰਬਰ 2023 ਨੂੰ ਇੱਕ ਪੰਜ ਸਾਲਾ ਬੱਚੀ ਨੂੰ ਚਾਕਲੇਟ ਦਾ ਲਾਲਚ ਦੇ ਕੇ ਆਪਣੇ ਕਮਰੇ ‘ਚ ਬੁਲਾਇਆ। ਉਸ ਨੇ ਬੱਚੀ ਨਾਲ ਕੁਕਰਮ ਕੀਤਾ ਤੇ ਉਸ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਲਾਸ਼ ਨੂੰ ਬਾਕਸ ਬੈੱਡ ‘ਚ ਲੁਕਾ ਦਿੱਤਾ ਤੇ ਫ਼ਰਾਰ ਹੋ ਗਿਆ।
ਬੱਚੀ ਦੇ ਲਾਪਤਾ ਹੋਣ ‘ਤੇ ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਸੀਸੀਟੀਵੀ ਫੂਟੇਜ਼ ‘ਚ ਸੋਨੂੰ ਬੱਚੀ ਦੇ ਨਾਲ ਜਾਂਦੇ ਹੋਏ ਨਜ਼ਰ ਆਇਆ। ਕਮਰੇ ਦਾ ਤਾਲਾ ਤੋੜਨ ‘ਤੇ ਪੁਲਿਸ ਨੂੰ ਬੈੱਡ ਅੰਦਰੋਂ ਬੱਚੀ ਦੀ ਲਾਸ਼ ਮਿਲੀ। ਡੀਐਨਏ ਰਿਪੋਰਟ ਤੇ ਹੋਰ ਸਬੂਤਾਂ ਦੇ ਆਧਾਰ ‘ਤੇ ਪੁਲਿਸ ਨੇ ਸੋਨੂੰ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ।


