ਚਮਕੌਰ ਸਾਹਿਬ ਦੇ ਲੋਕਾਂ ਨੂੰ ਵੱਡੀ ਸੌਗਾਤ, CM ਮਾਨ ਨੇ ਸਬ-ਡਿਵੀਜ਼ਨਲ ਹਸਪਤਾਲ ਦਾ ਕੀਤਾ ਉਦਘਾਟਨ
Chamkaur Sahib Sub-Divisional Hopsital: ਸੀਐਮ ਮਾਨ ਨੇ ਕਿਹਾ ਕਿ ਇਸ ਧਰਤੀ 'ਤੇ ਜਿੱਥੇ ਇੰਨੀਆਂ ਵੱਡੀਆਂ ਕੁਰਬਾਨੀਆਂ ਹੋਈਆਂ ਹਨ ਤੇ ਇੱਥੋਂ ਦੇ ਐਮਐਲਏ ਸਾਹਿਬ ਮੈਨੂੰ ਮੰਗ ਪੱਤਰ ਦੇ ਰਹੇ ਹਨ, ਪਰ ਇੱਥੇ ਕਿ ਮੰਗ ਪੱਤਰ ਦੇਣਾ ਚਾਹੀਦਾ ਹੈ? ਉਨ੍ਹਾਂ ਨੇ ਕਿਹਾ ਕਿ ਇੱਥੇ ਮੰਗ ਪੱਤਰ ਨਹੀਂ ਸਗੋਂ ਹੱਕ ਪੱਤਰ ਦੇਣਾ ਚਾਹੀਦਾ ਹੈ। ਇਹ ਇੱਥੇ ਦੀ ਧਰਤੀ ਦਾ ਹੱਕ ਹੈ। ਉਨ੍ਹਾਂ ਨੇ ਕਿਹਾ ਕਿ ਅੱਗੇ ਤੋਂ ਤੁਸੀਂ ਮੰਗ ਪੱਤਰ ਨਹੀਂ, ਸਗੋਂ ਇਸ ਨੂੰ ਹੱਕ ਪੱਤਰ ਕਹੋਗੇ। ਇਹ ਤੁਹਾਡਾ ਹੱਕ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਅੱਜ ਚਮਕੌਰ ਸਾਹਿਬ ਦੇ ਲੋਕਾਂ ਨੂੰ ਇੱਕ ਵੱਡੀ ਸੌਗਾਤ ਦਿੱਤੀ ਹੈ। ਉਨ੍ਹਾਂ ਨੇ ਇੱਥੇ ਅੱਜ ਸਬ-ਡਿਵੀਜ਼ਨਲ ਹਸਪਤਾਲ ਦਾ ਉਦਘਾਟਨ ਕੀਤਾ ਹੈ। ਚਮਕੌਰ ਸਾਹਿਬ ਦੇ ਲੋਕਾਂ ਨੂੰ ਹੁਣ ਇਸ ਹਸਪਤਾਲ ‘ਚ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਮਿਲਣਗੀਆਂ। ਇਸ ਦੇ ਨਾਲ ਇੱਥੇ ਦਵਾਈਆਂ ਤੇ ਸਿਹਤ ਸਬੰਧੀ ਹੋਰ ਸੇਵਾਵਾਂ ਵੀ ਮਿਲਣਗੀਆਂ।
ਸਬ-ਡਿਵੀਜ਼ਨਲ ਹਸਪਤਾਲ ਦੇ ਉਦਘਾਟਨ ਸਮਾਰੋਹ ਦੌਰਾਨ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਚਮਕੌਰ ਸਾਹਿਬ ਦੀ ਧਰਤੀ ਇਤਿਹਾਸਕ ਹੈ, ਇੱਥੇ ਜ਼ੁਲਮ-ਜ਼ਬਰ ਦੇ ਖਿਲਾਫ਼ ਲੜਾਈਆਂ ਲੜੀਆਂ ਗਈਆਂ। ਉਨ੍ਹਾਂ ਕਿਹਾ ਜਦੋਂ ਮੈਂ ਇਸ ਧਰਤੀ ਤੋਂ ਲੰਗਦਾ ਹਾਂ, ਮੈ ਜ਼ਰੂਰ ਇਹ ਗੱਲ ਸੋਚਦਾ ਉਹ ਕਿਹੜੀ ਘੜੀ ਹੋਵੇਗੀ, ਜਦੋਂ ਗੁਰੂ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ। ਛੋਟੇ ਸਾਹਿਬਜ਼ਾਦਿਆਂ ਨੂੰ ਕੈਦ ਕਰ ਲਿਆ ਗਿਆ। ਕਈ ਸ਼ਹੀਦੀਆਂ ਹੋਈਆਂ, ਪਰ ਫਿਰ ਵੀ ਜੋਸ਼ ‘ਚ ਕੋਈ ਕਮੀਂ ਨਹੀਂ ਆਈ। ਗੁਰੂ ਸਾਹਿਬ (ਗੁਰੂ ਗੋਬਿੰਦ ਸਿੰਘ ਜੀ) ਦਾ ਕਿੰਨਾ ਵੱਡਾ ਜਿਗਰਾ ਹੋਵੇਗਾ।
ਮੰਗ ਪੱਤਰ ਨਹੀਂ, ਹੱਕ ਪੱਤਰ…
ਸੀਐਮ ਮਾਨ ਨੇ ਕਿਹਾ ਕਿ ਇਸ ਧਰਤੀ ‘ਤੇ ਜਿੱਥੇ ਇੰਨੀਆਂ ਵੱਡੀਆਂ ਕੁਰਬਾਨੀਆਂ ਹੋਈਆਂ ਹਨ ਤੇ ਇੱਥੋਂ ਦੇ ਐਮਐਲਏ ਸਾਹਿਬ ਮੈਨੂੰ ਮੰਗ ਪੱਤਰ ਦੇ ਰਹੇ ਹਨ, ਪਰ ਇੱਥੇ ਕਿ ਮੰਗ ਪੱਤਰ ਦੇਣਾ ਚਾਹੀਦਾ ਹੈ? ਉਨ੍ਹਾਂ ਨੇ ਕਿਹਾ ਕਿ ਇੱਥੇ ਮੰਗ ਪੱਤਰ ਨਹੀਂ ਸਗੋਂ ਹੱਕ ਪੱਤਰ ਦੇਣਾ ਚਾਹੀਦਾ ਹੈ। ਇਹ ਇੱਥੇ ਦੀ ਧਰਤੀ ਦਾ ਹੱਕ ਹੈ। ਉਨ੍ਹਾਂ ਨੇ ਕਿਹਾ ਕਿ ਅੱਗੇ ਤੋਂ ਤੁਸੀਂ ਮੰਗ ਪੱਤਰ ਨਹੀਂ, ਸਗੋਂ ਇਸ ਨੂੰ ਹੱਕ ਪੱਤਰ ਕਹੋਗੇ। ਇਹ ਤੁਹਾਡਾ ਹੱਕ ਹੈ।
ਮਹਿਲਾਵਾਂ ਦੀ ਭਾਗੀਦਾਰੀ ਦੀ ਸ਼ਲਾਘਾ
ਸੀਐਮ ਮਾਨ ਨੇ ਇਸ ਦੌਰਾਨ ਇਕੱਠ ‘ਚ ਵੱਡੀ ਮਾਤਰਾ ‘ਚ ਪਹੁੰਚੀਆਂ ਮਹਿਲਾਵਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਅੱਜ ਇੱਥੇ ਉਦਘਾਟਨ ਸਮਾਰੋਹ ‘ਚ ਵੱਡੀ ਗਿਣਤੀ ‘ਚ ਮਹਿਲਾਵਾਂ ਆਈਆਂ ਹਨ। ਮਹਿਲਾਵਾਂ ਨੂੰ ਇਸ ਤਰ੍ਹਾਂ ਦੇ ਸਮਾਰੋਹਾਂ ‘ਚ ਆਉਣਾ ਚਾਹੀਦਾ ਹੈ ਤੇ ਸੁਣਨਾ ਚਾਹੀਦਾ ਹੈ ਕਿ ਕੌਣ ਕੀ ਕਹਿ ਰਿਹਾ ਹੈ। ਜੇ ਮਹਿਲਾਵਾਂ ਬਿਨਾਂ ਘਰ ਨਹੀਂ ਚੱਲ ਸਕਦੇ ਹੈ, ਚੁਲ੍ਹੇ ਨਹੀਂ ਚੱਲ ਸਕਦੇ ਤਾਂ ਮੁਲਕ ਵੀ ਨਹੀਂ ਚੱਲ ਸਕਦੇ।
ਵਿਰੋਧੀਆਂ ‘ਤੇ ਨਿਸ਼ਾਨਾ
ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸਮਾਰੋਹ ਦੌਰਾਨ ਪਿਛਲੀਆਂ ਸਰਕਾਰਾਂ ‘ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਘਰ ਉਜਾੜ ਕੇ ਰੱਖ ਦਿੱਤੇ। ਘਰਾਂ ‘ਚ ਸੱਥਰ ਵਿਛਾ ਦਿੱਤੇ ਤੇ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰ ਦਿੱਤੇ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਸਾਨੂੰ ਵਿਧਾਨ ਸਭਾ ‘ਚ ਪੁੱਛਦੀਆਂ ਹਨ ਕਿ ਤੁਸੀਂ ਕਿੱਥੋਂ ਆ ਗਏ ਤੇ ਅਸੀਂ ਕਹਿੰਦੇ ਹਾਂ ਕਿ ਅੱਕੇ ਹੋਏ, ਦੁੱਖੀ ਹੋਏ ਅਸੀਂ ਆਏ ਹਾਂ। ਜੇਕਰ ਤੁਸੀਂ ਚੰਗੇ ਹੁੰਦੇ ਤਾਂ ਸਾਨੂੰ ਸਰਕਾਰ ‘ਚ ਆਉਣ ਦੀ ਲੋੜ ਨਹੀਂ ਸੀ।


