AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਚੰਡੀਗੜ੍ਹ ‘ਚ ਅੱਜ ਕੈਬ ਡਰਾਈਵਰਾਂ ਦੀ ਹੜਤਾਲ, ਟ੍ਰਾਈਸਿਟੀ ‘ਚ ਯਾਤਰੀਆਂ ਨੂੰ ਹੋ ਸਕਦੀ ਅਸੁਵਿਧਾ

ਕੈਬ ਡਰਾਈਵਰਾਂ ਦੀ ਇੱਕ ਮੁੱਖ ਮੰਗਾਂ 'ਚੋਂ 2025 ਕੈਬ ਪਾਲਿਸੀ ਨੂੰ ਪੂਰੀ ਤਰ੍ਹਾਂ ਲਾਗੂ ਕਰਨਾ ਹੈ। ਯੂਨੀਅਨ ਦਾ ਕਹਿਣਾ ਹੈ ਕਿ ਨਿਯਮਾਂ ਦੀ ਪਾਲਣਾ ਕਰਨ 'ਚ ਅਸਫਲ ਰਹਿਣ ਵਾਲੀਆਂ ਕੰਪਨੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ।

ਚੰਡੀਗੜ੍ਹ 'ਚ ਅੱਜ ਕੈਬ ਡਰਾਈਵਰਾਂ ਦੀ ਹੜਤਾਲ, ਟ੍ਰਾਈਸਿਟੀ 'ਚ ਯਾਤਰੀਆਂ ਨੂੰ ਹੋ ਸਕਦੀ ਅਸੁਵਿਧਾ
ਚੰਡੀਗੜ੍ਹ ‘ਚ ਅੱਜ ਕੈਬ ਡਰਾਈਵਰਾਂ ਦੀ ਹੜਤਾਲ, ਟ੍ਰਾਈਸਿਟੀ ‘ਚ ਯਾਤਰੀਆਂ ਨੂੰ ਹੋ ਸਕਦੀ ਅਸੁਵਿਧਾ
tv9-punjabi
| Published: 16 Jun 2026 10:19 AM IST
Share

ਮੰਗਲਵਾਰ ਯਾਨੀ ਕਿ ਅੱਜ ਕੈਬ ਡਰਾਈਵਰ ਯੂਨੀਅਨਾਂ ਵੱਖ-ਵੱਖ ਮੰਗਾਂ ਨੂੰ ਲੈ ਕੇ ਚੰਡੀਗੜ੍ਹ ‘ਚ ਵੱਡੇ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਹਨ। ਹੜਤਾਲ ਨਾਲ ਐਪ ਅਧਾਰਤ ਕੈਬ ਸੇਵਾਵਾਂ ‘ਤੇ ਨਿਰਭਰ ਯਾਤਰੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਵਿਰੋਧ ਪ੍ਰਦਰਸ਼ਨ ਦਾ ਪ੍ਰਭਾਵ ਟ੍ਰਾਈਸਿਟੀ ਖੇਤਰ, ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ ‘ਚ ਪੈ ਸਕਦਾ ਹੈ ਹੈ।

ਹਾਲਾਂਕਿ, ਟ੍ਰਾਈਸਿਟੀ ਆਟੋ ਯੂਨੀਅਨ ਇਸ ਹੜਤਾਲ ‘ਚ ਹਿੱਸਾ ਨਹੀਂ ਲੈ ਰਹੀ। ਯਾਤਰੀ ਆਟੋ-ਰਿਕਸ਼ਾ ਤੇ ਸੀਟੀਯੂ ਬੱਸ ਸੇਵਾਵਾਂ ਦੀ ਵਰਤੋਂ ਕਰਨ ਦਾ ਵਿਕਲਪ ਹੋਵੇਗਾ।

ਕੈਬ ਡਰਾਈਵਰਾਂ ਦੀਆਂ ਮੰਗਾਂ

ਕੈਬ ਡਰਾਈਵਰਾਂ ਦੀ ਇੱਕ ਮੁੱਖ ਮੰਗਾਂ ‘ਚੋਂ 2025 ਕੈਬ ਪਾਲਿਸੀ ਨੂੰ ਪੂਰੀ ਤਰ੍ਹਾਂ ਲਾਗੂ ਕਰਨਾ ਹੈ। ਯੂਨੀਅਨ ਦਾ ਕਹਿਣਾ ਹੈ ਕਿ ਨਿਯਮਾਂ ਦੀ ਪਾਲਣਾ ਕਰਨ ‘ਚ ਅਸਫਲ ਰਹਿਣ ਵਾਲੀਆਂ ਕੰਪਨੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ।

ਇਸ ਤੋਂ ਇਲਾਵਾ, ਡਰਾਈਵਰਾਂ ਨੇ ਕਿਰਾਏ ਨੂੰ 25 ਰੁਪਏ ਤੋਂ 35 ਰੁਪਏ ਪ੍ਰਤੀ ਕਿਲੋਮੀਟਰ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਤਰਕ ਹੈ ਕਿ ਸੀਐਨਜੀ, ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਕਾਰਨ ਮੌਜੂਦਾ ਕਿਰਾਇਆ ਘੱਟ ਹੈ।

ਯੂਨੀਅਨ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਕੰਪਨੀਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੈਬ ਡਰਾਈਵਰਾਂ ਦੀ ਬਜਾਏ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਕੰਪਨੀਆਂ ਦੇ ਕਾਰਵਾਈ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਨਿੱਜੀ ਵਾਹਨਾਂ ਦੀ ਟੈਕਸੀਆਂ ਵਜੋਂ ਵਰਤੋਂ ‘ਤੇ ਸਖ਼ਤ ਪਾਬੰਦੀ ਦੀ ਵੀ ਮੰਗ ਕੀਤੀ ਹੈ।

ਦੋ ਥਾਵਾਂ ‘ਤੇ ਵਿਰੋਧ ਪ੍ਰਦਰਸ਼ਨ

ਡਰਾਈਵਰ ਯੂਨੀਅਨਾਂ ਇਸ ਸਮੇਂ ਦੋ ਧੜਿਆਂ ‘ਚ ਵੰਡੀਆਂ ਹੋਈਆਂ ਹਨ। ਇੱਕ ਧੜਾ ਸਵੇਰੇ 10 ਵਜੇ ਸੈਕਟਰ 18 ‘ਚ ਸਟੇਟ ਟ੍ਰਾਂਸਪੋਰਟ ਅਥਾਰਟੀ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰੇਗਾ, ਜਦੋਂ ਕਿ ਦੂਜਾ ਧੜਾ ਸੈਕਟਰ 25 ਰੈਲੀ ਗਰਾਊਂਡ ‘ਚ ਵਿਰੋਧ ਪ੍ਰਦਰਸ਼ਨ ਕਰੇਗਾ। ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਉਦੇਸ਼ ਪ੍ਰਸ਼ਾਸਨ ਨੂੰ ਆਪਣੀਆਂ ਸ਼ਿਕਾਇਤਾਂ ਪਹੁੰਚਾਉਣਾ ਤੇ ਉਨ੍ਹਾਂ ਦੀਆਂ ਲੰਬਿਤ ਮੰਗਾਂ ਨੂੰ ਹੱਲ ਕਰਵਾਉਣਾ ਹੈ।।

ਪ੍ਰਸ਼ਾਸਕੀ ਦਖਲਅੰਦਾਜ਼ੀ ਦੀ ਮੰਗ

ਟ੍ਰਾਈਸਿਟੀ ਕੈਬ ਡਰਾਈਵਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਵਿਕਰਮ ਸਿੰਘ ਪੁੰਡੀਰ ਨੇ ਕਿਹਾ ਕਿ ਜੇਕਰ ਚੰਡੀਗੜ੍ਹ ਪ੍ਰਸ਼ਾਸਨ ਉਨ੍ਹਾਂ ਦੀਆਂ ਮੰਗਾਂ ‘ਤੇ ਗੰਭੀਰਤਾ ਨਾਲ ਵਿਚਾਰ ਕਰਦਾ ਹੈ ਤਾਂ ਹੜਤਾਲ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਇਸ ਦੌਰਾਨ, ਚੰਡੀਗੜ੍ਹ ਟ੍ਰਾਈਸਿਟੀ ਡਰਾਈਵਰ ਯੂਨੀਅਨ ਦੇ ਪ੍ਰਧਾਨ ਅਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਯੂਨੀਅਨ ਪਿਛਲੇ 15 ਦਿਨਾਂ ਤੋਂ ਸੈਕਟਰ 25 ਰੈਲੀ ਗਰਾਊਂਡ ‘ਤੇ ਲਗਾਤਾਰ ਧਰਨਾ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਕਈ ਮੰਗ ਪੱਤਰ ਸੌਂਪਣ ਤੇ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰੇ ਕਰਨ ਦੇ ਬਾਵਜੂਦ, ਕੋਈ ਠੋਸ ਹੱਲ ਨਹੀਂ ਨਿਕਲਿਆ ਹੈ।

ਯੂਨੀਅਨਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਮੁੱਦਿਆਂ ਦਾ ਸਥਾਈ ਹੱਲ ਸਿਰਫ਼ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਪ੍ਰਸ਼ਾਸਕ ਦੇ ਪੱਧਰ ‘ਤੇ ਹੀ ਸੰਭਵ ਹੈ। ਇਸ ਲਈ, ਉਹ ਪ੍ਰਸ਼ਾਸਕ ਨਾਲ ਸਿੱਧੀ ਮੀਟਿੰਗ ਦੀ ਮੰਗ ਕਰ ਰਹੇ ਹਨ। ੇ

Follow Us
ਬਿੱਟੂ SC ਕਮਿਸ਼ਨ ਅੱਗੇ ਨਹੀਂ ਹੋਏ ਪੇਸ਼, ਵਕੀਲਾਂ ਨੇ ਦਿੱਤਾ ਰੁਝੇਵਿਆਂ ਦਾ ਹਵਾਲਾ, 24 ਜੂਨ ਨੂੰ ਮੁੜ ਤਲਬ
ਬਿੱਟੂ SC ਕਮਿਸ਼ਨ ਅੱਗੇ ਨਹੀਂ ਹੋਏ ਪੇਸ਼, ਵਕੀਲਾਂ ਨੇ ਦਿੱਤਾ ਰੁਝੇਵਿਆਂ ਦਾ ਹਵਾਲਾ, 24 ਜੂਨ ਨੂੰ ਮੁੜ ਤਲਬ...
E30 ਈਥਾਨੌਲ ਫਿਊਲ 'ਤੇ ਸਰਕਾਰ ਦਾ ਅਹਿਮ ਫੈਸਲਾ, ਕੀ ਸਸਤਾ ਹੋਵੇਗਾ ਪੈਟਰੋਲ?
E30 ਈਥਾਨੌਲ ਫਿਊਲ 'ਤੇ ਸਰਕਾਰ ਦਾ ਅਹਿਮ ਫੈਸਲਾ, ਕੀ ਸਸਤਾ ਹੋਵੇਗਾ ਪੈਟਰੋਲ?...
ਅਮਰੀਕਾ-ਈਰਾਨ ਸਮਝੌਤੇ ਨਾਲ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ, ਆਮ ਆਦਮੀ ਨੂੰ ਮਿਲੇਗੀ ਰਾਹਤ
ਅਮਰੀਕਾ-ਈਰਾਨ ਸਮਝੌਤੇ ਨਾਲ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ, ਆਮ ਆਦਮੀ ਨੂੰ ਮਿਲੇਗੀ ਰਾਹਤ...
ਅਯੁੱਧਿਆ ਰਾਮ ਮੰਦਰ ਦੇ ਚੜ੍ਹਾਵੇ 'ਚ ਗੜਬੜੀ ਦੇ ਇਲਜ਼ਾਮ, SIT ਜਾਂਚ ਦੀ ਮੰਗ
ਅਯੁੱਧਿਆ ਰਾਮ ਮੰਦਰ ਦੇ ਚੜ੍ਹਾਵੇ 'ਚ ਗੜਬੜੀ ਦੇ ਇਲਜ਼ਾਮ, SIT ਜਾਂਚ ਦੀ ਮੰਗ...
ਜਲੰਧਰ 'ਚ ਲੇਡੀ ਡਾਕਟਰ ਨੇ ਕੀਤਾ ਸੁਸਾਈਡ ਜਾਂ ਹੋਇਆ ਕਤਲ....? ਜਾਣੋ Inside Story
ਜਲੰਧਰ 'ਚ ਲੇਡੀ ਡਾਕਟਰ ਨੇ ਕੀਤਾ ਸੁਸਾਈਡ ਜਾਂ ਹੋਇਆ ਕਤਲ....? ਜਾਣੋ Inside Story...
ਕੇਵਲ ਸਿੰਘ ਨੇ ਨੱਢਾ ਨੂੰ ਲਿਖਿਆ ਪੱਤਰ, ਕਿਸਾਨਾਂ ਲਈ DAP ਤੇ ਯੂਰੀਆ ਦੀ ਸਪਲਾਈ ਦੀ ਮੰਗ
ਕੇਵਲ ਸਿੰਘ ਨੇ ਨੱਢਾ ਨੂੰ ਲਿਖਿਆ ਪੱਤਰ, ਕਿਸਾਨਾਂ ਲਈ DAP ਤੇ ਯੂਰੀਆ ਦੀ ਸਪਲਾਈ ਦੀ ਮੰਗ...
ਦਿੱਗਜ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਦੇਹਾਂਤ, ਏਸ਼ੀਅਨ ਗੇਮਸ 'ਤੇ CWG 'ਚ ਲਹਿਰਾਇਆ ਸੀ ਤਿਰੰਗਾ
ਦਿੱਗਜ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਦੇਹਾਂਤ, ਏਸ਼ੀਅਨ ਗੇਮਸ 'ਤੇ CWG 'ਚ ਲਹਿਰਾਇਆ ਸੀ ਤਿਰੰਗਾ...
ਭਾਖੜਾ ਡੈਮ ਦੇ ਪਾਣੀ ਦਾ ਵਧਿਆ ਪੱਧਰ? ਮੰਤਰੀ ਬਰਿੰਦਰ ਗੋਇਲ ਨੇ ਦੱਸਿਆ ਸੱਚ... ਵੇਖੋ ਖਾਸ ਮੁਲਾਕਾਤ
ਭਾਖੜਾ ਡੈਮ ਦੇ ਪਾਣੀ ਦਾ ਵਧਿਆ ਪੱਧਰ? ਮੰਤਰੀ ਬਰਿੰਦਰ ਗੋਇਲ ਨੇ ਦੱਸਿਆ ਸੱਚ... ਵੇਖੋ ਖਾਸ ਮੁਲਾਕਾਤ...
Sukhbir Badal ਦੀਆਂ ਵੱਧ ਸਕਦੀਆਂ ਹਨ ਮੁਸ਼ਕਲਾਂ, ਗਿਆਨੀ ਰਘਬੀਰ ਨੇ SIT ਅੱਗੇ ਦਰਜ ਕਰਵਾਏ ਬਿਆਨ
Sukhbir Badal ਦੀਆਂ ਵੱਧ ਸਕਦੀਆਂ ਹਨ ਮੁਸ਼ਕਲਾਂ, ਗਿਆਨੀ ਰਘਬੀਰ ਨੇ SIT ਅੱਗੇ ਦਰਜ ਕਰਵਾਏ ਬਿਆਨ...