ਪੰਜਾਬ ਪੁਲਿਸ ਕਾਂਸਟੇਬਲ ਭਰਤੀ ਲਈ ਟੈਸਟ ਦੀ ਤਾਰੀਖ਼ ਦਾ ਐਲਾਨ, ਜੁਲਾਈ ‘ਚ ਹੋਵੇਗੀ ਪ੍ਰੀਖਿਆ
ਪੰਜਾਬ ਪੁਲਿਸ ਨੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਪ੍ਰੀਖਿਆ ਸੰਬੰਧੀ ਸਮਾਂ ਸਾਰਣੀ, ਐਡਮਿਟ ਕਾਰਡ ਤੇ ਹੋਰ ਮਹੱਤਵਪੂਰਨ ਅਪਡੇਟਾਂ ਲਈ ਪੰਜਾਬ ਪੁਲਿਸ ਦੇ ਅਧਿਕਾਰਕ ਭਰਤੀ ਪੋਰਟਲ http://punjabpolice.gov.in ਨੂੰ ਨਿਯਮਿਤ ਤੌਰ 'ਤੇ ਚੈੱਕ ਕਰਦੇ ਰਹਿਣ।
ਪੰਜਾਬ ਪੁਲਿਸ ‘ਚ 3,298 ਕਾਂਸਟੇਬਲ (ਜ਼ਿਲ੍ਹਾ ਤੇ ਆਰਮਡ ਕੈਡ) ਭਰਤੀ ਦੇ ਲਈ ਪ੍ਰੀਖਿਆ ਦੀ ਤਾਰੀਖ਼ ਘੋਸ਼ਿਤ ਕਰ ਦਿੱਤੀ ਗਈ। ਕਾਂਸਟੇਬਲਾਂ ਦੀ ਭਰਤੀ ਲਈ ਕੰਪਿਊਟਰ ਬੇਸਡ (CBT) ਪ੍ਰੀਖਿਆ 1 ਜੁਲਾਈ ਨੂੰ ਸ਼ੁਰੂ ਹੋਵੇਗੀ। ਇਸ ਸਬੰਧ ‘ਚ ਜਲਦੀ ਹੀ ਐਡਮਿਟ ਕਾਰਡ ਜਾਰੀ ਕੀਤੇ ਜਾਣਗੇ। ਵਿਭਾਗ ਨੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਹੈ ਕਿ ਪ੍ਰੀਖਿਆ ਨਾਲ ਜੁੜੇ ਸਾਰੇ ਅਪਡੇਟਸ ਲਈ ਉਹ ਪੰਜਾਬ ਪੁਲਿਸ ਦੀ ਅਧਿਕਾਰਕ ਵੈੱਬਸਾਈਟ ਤੋਂ ਜਾਣਕਾਰੀ ਲੈਣ।
ਪੰਜਾਬ ਪੁਲਿਸ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਕਰਦੇ ਹੋਏ ਜਾਣਕਾਰੀ ਦਿੱਤੀ ਹੈ।
- ਕਾਂਸਟੇਬਲ ਭਰਤੀ (ਜ਼ਿਲ੍ਹਾ ਅਤੇ ਆਰਮਡ ਕਾਡਰ)-2026 ਲਈ ਕੰਪਿਊਟਰ ਆਧਾਰਿਤ ਪ੍ਰੀਖਿਆ (CBT) 1 ਜੁਲਾਈ 2026 ਤੋਂ ਸ਼ੁਰੂ ਹੋਵੇਗੀ।
- ਅਸਾਮੀਆਂ: ਜ਼ਿਲ੍ਹਾ ਕਾਡਰ: 2,522 ਅਸਾਮੀਆਂ, ਆਰਮਡ ਕਾਡਰ: 776 ਅਸਾਮੀਆਂ।
- CBT ਦੇ ਐਡਮਿਟ ਕਾਰਡ ਜਲਦ ਜਾਰੀ ਕੀਤੇ ਜਾਣਗੇ।
ਪੰਜਾਬ ਪੁਲਿਸ ਨੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਪ੍ਰੀਖਿਆ ਸੰਬੰਧੀ ਸਮਾਂ ਸਾਰਣੀ, ਐਡਮਿਟ ਕਾਰਡ ਤੇ ਹੋਰ ਮਹੱਤਵਪੂਰਨ ਅਪਡੇਟਾਂ ਲਈ ਪੰਜਾਬ ਪੁਲਿਸ ਦੇ ਅਧਿਕਾਰਕ ਭਰਤੀ ਪੋਰਟਲ http://punjabpolice.gov.in ਨੂੰ ਨਿਯਮਿਤ ਤੌਰ ‘ਤੇ ਚੈੱਕ ਕਰਦੇ ਰਹਿਣ। ਹਾਲਾਂਕਿ, ਅਜੇ ਤੱਕ ਇਹ ਨਹੀਂ ਦੱਸਿਆ ਗਿਆ ਹੈ ਕਿ ਉਮੀਦਵਾਰਾਂ ਦੀ ਪ੍ਰੀਖਿਆ ਕਿੰਨੇ ਚਰਨਾਂ ‘ਚ ਲਈ ਜਾਵੇਗੀ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਪ੍ਰੀਖਿਆ ਲਈ ਉਮੀਦਵਾਰਾਂ ਨੂੰ ਵੱਖ-ਵੱਖ ਚਰਨਾਂ ਤੇ ਵੱਖ-ਵੱਖ ਸਮੇਂ ‘ਤੇ ਬੁਲਾਇਆ ਜਾਂਦਾ ਰਿਹਾ ਹੈ। ਇਸ ਵਾਰ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਪੁਲਿਸ ਦੀ ਪ੍ਰੀਖਿਆ ਕਈ ਚਰਨਾਂ ‘ਚ ਲਈ ਜਾ ਸਕਦੀ ਹੈ।
ਇਸ ਪ੍ਰੀਖਿਆ ਦੌਰਾਨ ਪੰਜਾਬ ਸਰਕਾਰ ਉਮੀਦਵਾਰਾਂ ਦੀ ਸਹੂਲਤਾਂ ਲਈ ਕੁੱਝ ਐਲਾਨ ਵੀ ਕਰ ਸਕਦੀ ਹੈ। ਪੰਜਾਬ ਸਰਕਾਰ ਨੀਟ ਪ੍ਰੀਖਿਆ ਵਾਲੇ ਦਿਨਾਂ ਲਈ ਉਮੀਦਵਾਰਾਂ ਲਈ ਮੁਫ਼ਤ ਬੱਸ ਸਫ਼ਰ ਦਾ ਐਲਾਨ ਕਰ ਚੁੱਕੀ ਹੈ।