BKU ਸੂਬਾ ਪ੍ਰਧਾਨ ਸੁੱਖ ਗਿੱਲ ਤੋਤੇਵਾਲਾ ਦੇ ਘਰ ਈਡੀ ਦੀ ਰੇਡ, ਕਿਸਾਨ ਆਗੂ ਬੋਲਿਆ ਕੁੱਝ ਨਹੀਂ ਮਿਲੇਗਾ
Sukh Gill Totewala ED Raid: ਕਿਸਾਨ ਆਗੂ ਸੁੱਖ ਗਿੱਲ ਨੇ ਕਿਹਾ ਕਿ ਜਿਹੜੇ ਲੋਕ ਪੰਜ-ਸੱਤ ਸਾਲਾਂ ਦੇ ਵਿਚਕਾਰ ਕਰੋੜਾਂ ਰੁਪਏ ਬਣਾ ਚੁੱਕੇ ਹਨ, ਉਨ੍ਹਾਂ ਦੇ ਘਰ ਇਹ ਰੇਡ ਕਿਉਂ ਨਹੀਂ ਪਈ ਤੇ ਮੇਰੇ ਘਰ ਰੇਡ ਕਿਉਂ ਪਈ? ਮੈਂ ਪ੍ਰਸਾਸ਼ਨ ਨੂੰ ਤੇ ਈਡੀ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਅਸੀਂ ਇੱਕ ਮੱਧ-ਵਰਗੀ ਪਰਿਵਾਰ 'ਚੋਂ ਛੋਟੇ ਕਿਸਾਨ ਹਾਂ, ਖੇਤੀ ਕਰਕੇ ਘਰ ਪਾਲਦੇ ਹਾਂ। ਜੇ ਕਿਸੇ ਨੂੰ ਤੰਗੀ ਹੈ ਤਾਂ ਸਿੱਧੀ ਸਾਡੇ ਨਾਲ ਗੱਲ ਕਰੇ, ਅਸੀਂ ਮਿਹਨਤ ਕਰਨ ਵਾਲੇ 8-10 ਕਿਲ੍ਹਿਆਂ ਵਾਲੇ ਕਿਸਾਨ ਹਾਂ।

ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਸੁਖ ਗਿੱਲ ਤੋਤੇਵਾਲਾ, ਮੋਗਾ ਦੀ ਰਿਹਾਇਸ਼ ‘ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਛਾਪੇਮਾਰੀ ਕੀਤੀ ਹੈ। ਇਹ ਜਾਣਕਾਰੀ ਖੁੱਦ ਸੁੱਖ ਗਿੱਲ ਤੋਤੇਵਾਲਾ ਨੇ ਦਿੱਤੀ ਹੈ, ਉਨ੍ਹਾਂ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਹੈ, ਜਿਸ ‘ਚ ਉਨ੍ਹਾਂ ਨੇ ਇਸ ਮਾਮਲੇ ਦੀ ਜਾਣਕਾਰੀ ਦਿੱਤੀ। ਜਾਣਕਾਰੀ ਦਿੰਦੇ ਹੋਏ ਸੁੱਖ ਗਿੱਲ ਨੇ ਦੱਸਿਆ ਕਿ ਈਡੀ ਨੇ ਤੜਕਸਾਰ ਹੀ ਛਾਪੇਮਾਰੀ ਕੀਤੀ ਤੇ ਜਾਂਚ-ਪੜਤਾਲ ਕੀਤੀ।
ਕਿਸਾਨ ਆਗੂ ਸੁੱਖ ਗਿੱਲ ਨੇ ਕਿਹਾ ਕਿ ਜਿਹੜੇ ਲੋਕ ਪੰਜ-ਸੱਤ ਸਾਲਾਂ ਦੇ ਵਿਚਕਾਰ ਕਰੋੜਾਂ ਰੁਪਏ ਬਣਾ ਚੁੱਕੇ ਹਨ, ਉਨ੍ਹਾਂ ਦੇ ਘਰ ਇਹ ਰੇਡ ਕਿਉਂ ਨਹੀਂ ਪਈ ਤੇ ਮੇਰੇ ਘਰ ਰੇਡ ਕਿਉਂ ਪਈ? ਮੈਂ ਪ੍ਰਸਾਸ਼ਨ ਨੂੰ ਤੇ ਈਡੀ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਅਸੀਂ ਇੱਕ ਮੱਧ-ਵਰਗੀ ਪਰਿਵਾਰ ‘ਚੋਂ ਛੋਟੇ ਕਿਸਾਨ ਹਾਂ, ਖੇਤੀ ਕਰਕੇ ਘਰ ਪਾਲਦੇ ਹਾਂ। ਜੇ ਕਿਸੇ ਨੂੰ ਤੰਗੀ ਹੈ ਤਾਂ ਸਿੱਧੀ ਸਾਡੇ ਨਾਲ ਗੱਲ ਕਰੇ, ਅਸੀਂ ਮਿਹਨਤ ਕਰਨ ਵਾਲੇ 8-10 ਕਿਲ੍ਹਿਆਂ ਵਾਲੇ ਕਿਸਾਨ ਹਾਂ।
ਜਾਂਚ ‘ਚ ਕੁੱਝ ਨਹੀਂ ਮਿਲੇਗਾ
ਕਿਸਾਨ ਆਗੂ ਨੇ ਅੱਗੇ ਕਿਹਾ ਕਿ ਸਾਡੇ ਘਰ ਅੱਜ ਈਡੀ ਨੇ ਅਲਮਾਰੀਆਂ, ਪੇਟੀਆਂ ਤੇ ਜੋ ਲੀੜਾ-ਕਪੜਾ ਸਾਰਾ ਕੁੱਝ ਫਰੋਲਿਆ, ਪਰ ਮਿਲਣਾ ਕੁੱਝ ਨਹੀਂ। ਇਹ ਮੇਰੇ ਖਿਲਾਫ਼ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ, ਕਿਉਂਕਿ ਅਸੀਂ ਸੰਯੁਕਤ ਕਿਸਾਨ ਮੋਰਚਾ ਦੇ 32 ਜਥੇਬੰਦੀਆਂ ਦੇ ਵਿੱਚ ਹਾਂ ਤੇ ਸਰਕਾਰ ਕਿਸਾਨਾਂ ‘ਤੇ ਤਸ਼ੱਦਦ ਕਰ ਰਹੀ ਹੈ। ਸਰਕਾਰ ਆਪਣਾ ਕੰਮ ਕਰੇ ਤੇ ਕਿਸਾਨ ਤੇ ਕਿਸਾਨ ਆਗੂਆਂ ਨੂੰ ਆਪਣਾ ਕੰਮ ਕਰਨ ਦੇਣ।