‘ਵਰਕਰਾਂ ਲਈ ਲੜਨਾ ਭੁੱਲ ਗਏ ਹਨ ਪੰਜਾਬ ਕਾਂਗਰਸ ਦੇ ਜਰਨੈਲ’, ਆਸ਼ੂ ਨੇ ਸੁਖਬੀਰ ਬਾਦਲ ਦੀ ਕੀਤੀ ਤਾਰੀਫ਼

Updated On: 

23 Dec 2025 12:12 PM IST

ਆਸ਼ੂ ਨੇ ਪੰਜਾਬ ਕਾਂਗਰਸ ਦੀ ਅਗਵਾਈ ਕਰਨ ਵਾਲੇ ਆਗੂਆਂ ਨੂੰ ਨਸੀਹਤ ਦਿੱਤੀ ਹੈ ਕਿ ਉਹ ਵਰਕਰਾਂ ਨਾਲ ਖੜੇ ਹੋਣਗੇ ਤਾਂ ਪਾਰਟੀ ਉਮੀਦ ਤੋਂ ਵੱਧ ਕੇ ਪ੍ਰਦਰਸ਼ਨ ਕਰੇਗੀ। ਉਨ੍ਹਾਂ ਨੇ ਕਿਹਾ ਕਿ ਵਰਕਰਾਂ 'ਤੇ ਪਰਚੇ ਹੀ ਪਰਚੇ ਦਰਜ ਕੀਤੇ ਜਾ ਰਹੇ ਹਨ। ਸੂਬਾ ਪ੍ਰਧਾਨ ਪਾਰਟੀ ਤੇ ਵਰਕਰਾਂ ਨਾਲ ਖੜ੍ਹੇ ਨਹੀਂ ਦਿਖਾਈ ਦਿੱਤੇ।

ਵਰਕਰਾਂ ਲਈ ਲੜਨਾ ਭੁੱਲ ਗਏ ਹਨ ਪੰਜਾਬ ਕਾਂਗਰਸ ਦੇ ਜਰਨੈਲ, ਆਸ਼ੂ ਨੇ ਸੁਖਬੀਰ ਬਾਦਲ ਦੀ ਕੀਤੀ ਤਾਰੀਫ਼

ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਭਾਰਤ ਭੂਸ਼ਣ ਆਸ਼ੂ ਦੀ ਤਸਵੀਰ

Follow Us On

ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਭਾਰਤ ਭੂਸ਼ਣ ਆਸ਼ੂ ਦਾ ਕਹਿਣਾ ਹੈ ਕਿ ਕਾਂਗਰਸ ਦੇ ਜਰਨੈਲ ਆਪਣੇ ਵਰਕਰਾਂ ਲਈ ਲੜਨਾ ਭੁੱਲ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵਰਕਰਾਂ ਨੂੰ ਆਗੂਆਂ ਦਾ ਸਪੋਰਟ ਹੋਣ ਨਾ ਕਾਰਨ ਉਹ ਸੰਗਠਨ ਤੋਂ ਦੂਰ ਹੋ ਰਹੇ ਹਨ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਤਾਰੀਫ਼ ਕੀਤੀ ਹੈ। ਆਸ਼ੂ ਨੇ ਸੁਖਬੀਰ ਬਾਦਲ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਉਹ ਬੁਰੇ ਸਮੇਂ ਦੌਰਾਨ ਆਪਣੇ ਵਰਕਰਾਂ ਨਾਲ ਖੜ੍ਹਦੇ ਹਨ।

ਆਸ਼ੂ ਨੇ ਪੰਜਾਬ ਕਾਂਗਰਸ ਦੀ ਅਗਵਾਈ ਕਰਨ ਵਾਲੇ ਆਗੂਆਂ ਨੂੰ ਨਸੀਹਤ ਦਿੱਤੀ ਹੈ ਕਿ ਉਹ ਵਰਕਰਾਂ ਨਾਲ ਖੜੇ ਹੋਣਗੇ ਤਾਂ ਪਾਰਟੀ ਉਮੀਦ ਤੋਂ ਵੱਧ ਕੇ ਪ੍ਰਦਰਸ਼ਨ ਕਰੇਗੀ। ਉਨ੍ਹਾਂ ਨੇ ਕਿਹਾ ਕਿ ਵਰਕਰਾਂ ਤੇ ਪਰਚੇ ਹੀ ਪਰਚੇ ਦਰਜ ਕੀਤੇ ਜਾ ਰਹੇ ਹਨ। ਸੂਬਾ ਪ੍ਰਧਾਨ ਪਾਰਟੀ ਤੇ ਵਰਕਰਾਂ ਨਾਲ ਖੜ੍ਹੇ ਨਹੀਂ ਦਿਖਾਈ ਦਿੱਤੇ। ਕਾਂਗਰਸ ਦੀ ਕੌਂਸਲਰ ਦੀ ਪਤੀ ਤੇ ਝੂਠਾ ਪਰਚਾ ਹੋਇਆ ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਪਰ ਪਾਰਟੀ ਦੇ ਆਗੂ ਚੁੱਪ ਰਹੇ। ਆਸ਼ੂ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ਦੇ ਕੌਂਸਲਰ ਦੀ ਪਤੀ ਤੇ ਉਨ੍ਹਾਂ ਦੇ ਪੀਏ ਰਹੇ ਇੰਦਰਜੀਤ ਇੰਦੀ ਦੇ ਖਿਲਾਫ਼ ਫਰਜ਼ੀ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਉਨ੍ਹਾਂ ਦੀ ਪੂਰੀ ਟੀਮ ਇੰਦੀ ਨਾਲ ਖੜ੍ਹੀ ਹੋ ਗਈ। ਥਾਣੇ ਤੋਂ ਲੈ ਕੇ ਕੋਰਟ ਤੱਕ ਲੜਾਈ ਲੜੀ। ਨਤੀਜਾ ਇਹ ਰਿਹਾ ਕਿ ਕੋਰਟ ਨੇ ਇੰਦੀ ਨੂੰ ਰਿਹਾ ਕਰ ਦਿੱਤਾ।

ਸੁਖਬੀਰ ਬਾਦਲ ਦੀ ਕੀਤੀ ਤਾਰੀਫ਼

ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਤੇ ਪਰਚੇ ਦਰਜ ਕੀਤੇ ਗਏ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਉਨ੍ਹਾਂ ਦੇ ਲਈ ਖੜ੍ਹੇ ਹੋਏ ਤੇ ਪੂਰੀ ਪਾਰਟੀ ਨੇ ਮਿਲ ਕੇ ਕੰਮ ਕੀਤਾ। ਉਨ੍ਹਾਂ ਨੇ ਆਪਣੇ ਵਰਕਰਾਂ ਨੂੰ ਰਿਹਾ ਕਰਵਾਇਆ। ਆਸ਼ੂ ਨੇ ਕਿਹਾ ਕਿ ਹੁਣ ਅਕਾਲੀ ਵਰਕਰਾਂ ਤੇ ਝੂਠੇ ਪਰਚੇ ਦਰਜ ਕਰਨ ਤੋਂ ਪਹਿਲਾਂ ਦੱਸ ਬਾਰ ਸੋਚਿਆ ਜਾਵੇਗਾ ਕਿਉਂਕਿ ਅਕਾਲੀਆਂ ਦੇ ਪ੍ਰਧਾਨ ਤੇ ਲੀਗਲ ਟੀਮ ਝੂਠੇ ਪਰਚਾ ਹੋਣ ਤੇ ਮੌਕੇ ਤੇ ਪਹੁੰਚ ਜਾਂਦੇ ਹਨ। ਆਸ਼ੂ ਨੇ ਕਿਹਾ ਕਿ ਜੇਕਰ ਪਾਰਟੀ ਦਾ ਪ੍ਰਧਾਨ ਵਰਕਰਾਂ ਨਾਲ ਇਸ ਤਰ੍ਹਾਂ ਮਜ਼ਬੂਤੀ ਨਾਲ ਖੜ੍ਹਾ ਹੋਵੇਗਾ ਤਾਂ ਵਰਕਰ ਉਸ ਨਾਲ ਕਿਉਂ ਨਹੀਂ ਜੁੜੇਗਾ।