ਕਾਰਟੂਨ ਵਾਲੇ ਪੋਸਟਰ ‘ਤੇ ਧਾਲੀਵਾਲ ਦਾ ਹਮਲਾ, ਬੋਲੇ- ਭਾਜਪਾ ਪੰਜਾਬ ਦੇ ਸਿੱਖਾਂ ਨਾਲ ਕਰਦੀ ਹੈ ਨਫ਼ਰਤ

Updated On: 

23 Dec 2025 15:03 PM IST

ਭਾਜਪਾ ਵੱਲੋਂ ਇਸ ਪੋਸਟਰ 'ਚ ਚਾਰ ਸਾਹਿਬਜ਼ਾਦਿਆਂ ਤੇ ਗੁਰੂ ਗੋਬਿੰਦ ਸਿੰਘ ਨੂੰ ਕਾਰਟੂਨ ਦੇ ਰੂਪ 'ਚ ਦਿਖਾਇਆ ਗਿਆ ਸੀ। ਇਸ 'ਚ ਕਾਰਟੂਨ ਰੂਪ 'ਚ ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ ਬਣਾਈ ਗਈ ਸੀ ਤੇ ਉਹ ਚਾਰ ਸਾਹਿਬਜ਼ਾਦਿਆਂ ਨੂੰ ਪ੍ਰਣਾਮ ਕਰ ਰਹੇ ਸਨ।

ਕਾਰਟੂਨ ਵਾਲੇ ਪੋਸਟਰ ਤੇ ਧਾਲੀਵਾਲ ਦਾ ਹਮਲਾ, ਬੋਲੇ- ਭਾਜਪਾ ਪੰਜਾਬ ਦੇ ਸਿੱਖਾਂ ਨਾਲ ਕਰਦੀ ਹੈ ਨਫ਼ਰਤ

ਕਾਰਟੂਨ ਵਾਲੇ ਪੋਸਟਰ 'ਤੇ ਧਾਲੀਵਾਲ ਦਾ ਹਮਲਾ, ਬੋਲੇ- ਭਾਜਪਾ ਪੰਜਾਬ ਤੇ ਸਿੱਖਾ ਨਾਲ ਕਰਦੀ ਨਫ਼ਰਤ

Follow Us On

ਸਿੱਖ ਕੌਮ ਵੱਲੋਂ ਇਨ੍ਹਾਂ ਦਿਨਾਂ ਚ ਸ਼ਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਹਨ। ਇਸ ਦੌਰਾਨ ਭਾਰਤੀ ਜਨਤਾ ਪਾਰਟੀ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਬਣੀ ਹੋਈ ਹੈ। ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਜਿੱਥੇ ਵੀਰ ਬਾਲ ਦਿਵਸ ਨਾਮ ਤੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ, ਭਾਜਪਾ ਦੇ ਅਧਿਕਾਰਤ ਸੋਸ਼ਲ ਮੀਡੀਆ ਤੇ ਇੱਕ ਪੋਸਟਰ ਸ਼ੇਅਰ ਕੀਤਾ ਗਿਆ ਸੀ, ਜਿਸ ਤੇ ਹੁਣ ਵਿਵਾਦ ਖੜ੍ਹਾ ਹੋ ਗਿਆ ਹੈ। ਹਾਲਾਂਕਿ, ਵਿਵਾਦ ਵਧਣ ਤੋਂ ਬਾਅਦ ਭਾਜਪਾ ਵੱਲੋਂ ਇਰ ਪੋਸਟਰ ਵਾਲੀ ਪੋਸਟ ਨੂੰ ਤੁਰੰਤ ਡਿਲੀਟ ਕਰ ਦਿੱਤਾ ਗਿਆ, ਪਰ ਇਸ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਦੀ ਇਸ ਪੋਸਟਰ ਤੇ ਨਜ਼ਰ ਪੈ ਗਈ, ਜਿਸ ਕਾਰਨ ਹੁਣ ਭਾਜਪਾ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪੋਸ਼ਟਰ ‘ਚ ਕੀ ਸੀ?

ਦਰਅਸਲ, ਭਾਜਪਾ ਵੱਲੋਂ ਇਸ ਪੋਸਟਰ ਚ ਚਾਰ ਸਾਹਿਬਜ਼ਾਦਿਆਂ ਤੇ ਗੁਰੂ ਗੋਬਿੰਦ ਸਿੰਘ ਨੂੰ ਕਾਰਟੂਨ ਦੇ ਰੂਪ ਚ ਦਿਖਾਇਆ ਗਿਆ ਸੀ। ਇਸ ਚ ਕਾਰਟੂਨ ਰੂਪ ਚ ਭਾਜਪਾ ਵਾਲੇ ਚਾਰ ਸਾਹਿਬਜ਼ਾਦਿਆਂ ਨੂੰ ਪ੍ਰਣਾਮ ਕਰ ਰਹੇ ਸਨ। ਇਸ ਦੌਰਾਨ ਉੱਪਰ ਕਾਂਗਰਸ ਨਾਮ ਦਾ ਕਾਰਟੂਨ ਬਣਾਇਆ ਗਿਆ ਸੀ, ਜੋ ਤੁਸ਼ਟੀਕਰਨ, ਵਾਮਦਲ, ਵੰਸ਼ਵਾਦ ਤੇ ਭਾਰਤ ਤੇ ਹਿੰਦੂ ਵਿਰੋਧ ਨੂੰ ਪ੍ਰਣਾਮ ਕਰ ਰਿਹਾ ਸੀ। ਇਸ ਪੋਸਟਰ ਚ ਚਾਰ ਸਾਹਿਬਜ਼ਾਦਿਆਂ ਤੇ ਗੁਰੂ ਗੋਬਿੰਦ ਸਿਂਘ ਜੀ ਨੂੰ ਕਾਰਟੂਨ ਰੂਪ ਚ ਦਿਖਾਉਣ ਤੇ ਵਿਵਾਦ ਹੋ ਗਿਆ ਹੈ।

ਕੁਲਦੀਪ ਧਾਲੀਵਾਲ ਭਾਜਪਾ ‘ਤੇ ਹਮਲਾ

ਇਸ ਪੋਸਟਰ ਵਿਵਾਦ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਭਾਜਪਾ ਤੇ ਨਿਸ਼ਾਨਾ ਸਾਧਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇ ਬਹੁਤ ਹੀ ਕੋਝੀ ਤੇ ਨੀਚ ਹਰਕਤ ਕੀਤੀ ਹੈ। ਉਨ੍ਹਾਂ ਨੇ ਕਿਹਾ ਜਿੱਥੇ ਸਿੱਖ ਕੌਮ ਸ਼ਹੀਦੀ ਦਿਹਾੜੇ ਮਨਾ ਰਹੀ ਹੈ ਤੇ ਸਾਰੇ ਇਸ ਪਲ ਚ ਜਜ਼ਬਾਤੀ ਹਨ। ਅਜਿਹੇ ਸਮੇਂ ਚ ਭਾਜਪਾ ਦੀ ਪੰਜਾਬ ਦੇ ਵਿਰੁੱਧ ਤੇ ਸਿੱਖਾਂ ਦੇ ਵਿਰੁੱਧ ਨਫ਼ਰਤ ਝਲਕ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹਾ ਕਾਰਟੂਨ ਪਾਉਣ ਵਾਲੀ ਘਟਨਾ ਬਹੁਤ ਹੀ ਘਟੀਆ ਹੈ।

ਉਨ੍ਹਾਂ ਨੇ ਇਸ ਦੇ ਨਾਲ ਹੀ ਕਿਹਾ ਕਿ ਇਹ ਸਿੱਖਾਂ ਦਾ ਮਸਲਾ ਸੀ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਚੁੱਪ ਰਹੇ। ਉਨ੍ਹਾਂ ਨੇ ਕਿਹਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਇਸ ਮੁੱਦੇ ਤੇ ਟਿੱਪਣੀ ਕਰਨੀ ਚਾਹੀਦ ਸੀ, ਪਰ ਉਹ ਚੁੱਪ ਰਹੇ। ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਗੰਭੀਰ ਮੁੱਦਾ ਹੈ। ਉਨ੍ਹਾਂ ਨੇ ਕਿਹਾ ਕਿ ਜਥੇਦਾਰ ਸਾਹਿਬ ਤੇ ਐਸਜੀਪੀਸੀ ਪ੍ਰਧਾਨ ਨੂੰ ਇਸ ਮਾਮਲੇ ਚ ਦਖ਼ਲ ਦੇਣਾ ਚਾਹੀਦਾ ਹੈ।