ਬਠਿੰਡਾ ਰਿਫਾਇਨਰੀ ‘ਚ 2600 ਕਰੋੜ ਦਾ ਨਿਵੇਸ਼ ਕਰੇਗਾ ਮਿੱਤਲ ਗਰੁੱਪ, ਬਣਨਗੇ ਰੁਜ਼ਗਾਰ ਦੇ ਅਵਸਰ

Updated On: 

23 Dec 2025 15:04 PM IST

ਅਰੋੜਾ ਨੇ ਦੱਸਿਆ ਕਿ ਰਿਫਾਇਨਰੀ 'ਚ ਪਲਾਸਟਿਕ ਦਾ ਦਾਣਾ (ਪਾਲੀਅਸਟਰ) ਦਾ ਉਤਪਾਦਨ ਕੀਤਾ ਜਾ ਰਿਹਾ ਹੈ। ਪਲਾਸਟਿਕ ਮੈਨੂਫੈਕਚਰਿੰਗ ਦਾ ਵਾਧਾ ਕਰਨ ਲਈ ਸਰਕਾਰ ਲੁਧਿਆਣਾ 'ਚ ਇੱਕ ਵਿਸ਼ੇਸ਼ ਇੰਡਸਟ੍ਰਿਅਲ ਪਾਰਕ ਵਿਕਸਤ ਕਰੇਗੀ। ਇਸ ਰੁਜ਼ਗਾਰ ਦੇ ਨਵੇਂ ਅਵਸਰ ਬਣਨਗੇ। ਉਨ੍ਹਾਂ ਨੇ ਕਿਹਾ ਕਿ 2600 ਕਰੋੜ ਰੁਪਏ ਦਾ ਇਹ ਨਿਵੇਸ਼ ਕੇਵਲ ਬਠਿੰਡਾ ਤੱਕ ਸੀਮਤ ਨਹੀਂ ਰਹੇਗਾ, ਸਗੋਂ ਪੂਰੇ ਪੰਜਾਬ 'ਚ ਰਿਫਾਇਨਰੀ ਤੇ ਸਬੰਧਤ ਉਦਯੋਗਾਂ ਦਾ ਵਿਸਤਾਰ ਕੀਤਾ ਜਾਵੇਗਾ।

ਬਠਿੰਡਾ ਰਿਫਾਇਨਰੀ ਚ 2600 ਕਰੋੜ ਦਾ ਨਿਵੇਸ਼ ਕਰੇਗਾ ਮਿੱਤਲ ਗਰੁੱਪ, ਬਣਨਗੇ ਰੁਜ਼ਗਾਰ ਦੇ ਅਵਸਰ

ਬਠਿੰਡਾ ਰਿਫਾਇਨਰੀ 'ਚ 2600 ਕਰੋੜ ਦਾ ਨਿਵੇਸ਼ ਕਰੇਗਾ ਮਿੱਤਲ ਗਰੁੱਪ

Follow Us On

ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਬਠਿੰਡਾ ਵਿਖੇ ਰਿਫਾਇਨਰੀ ਚ ਮਿੱਤਲ ਗਰੁੱਪ 2600 ਕਰੋੜ ਰੁਪਏ ਦਾ ਨਵਾਂ ਨਿਵੇਸ਼ ਕਰੇਗਾ। ਇਹ ਰਿਫਾਇਨਰੀ ਕਰੀਬ 2 ਹਜ਼ਾਰ ਏਕੜ ਚ ਫੈਲੀ ਹੋਈ ਹੈ। ਨਵੇਂ ਨਿਵੇਸ਼ ਨਾਲ ਰੁਜ਼ਗਾਰ ਦੇ ਅਵਸਰ ਪੈਦਾ ਹੋਣਗੇ। ਉਨ੍ਹਾਂ ਨੇ ਦੱਸਿਆ ਕਿ ਪਹਿਲੇ ਹੀ ਰਿਫਾਇਨਰੀ 10 ਹਜ਼ਾਰ ਲੋਕਾਂ ਨੂੰ ਰੁਜ਼ਗਾਰ ਦੇ ਰਹੀ ਹੈ ਤੇ ਆਉਣ ਵਾਲੇ ਦਿਨਾਂ ਚ ਰੁਜ਼ਗਾਰ ਚ ਹੋਰ 10 ਫ਼ੀਸਦੀ ਦਾ ਵਾਧਾ ਹੋਵੇਗਾ।

ਅਰੋੜਾ ਨੇ ਦੱਸਿਆ ਕਿ ਰਿਫਾਇਨਰੀ ਚ ਪੈਟਰੋਲ ਤੇ ਡੀਜ਼ਲ ਦਾ ਉਤਪਾਦਨ ਲਗਾਤਾਰ ਜਾਰੀ ਹੈ। ਦੇਸ਼ ਦੇ ਕੁੱਲ ਪੈਟਰੋਲ-ਡੀਜ਼ਲ ਉਤਪਾਦਨ ਚ ਬਠਿੰਡਾ ਰਿਫਾਇਨਰੀ ਦਾ 5 ਤੋਂ 6 ਪ੍ਰਤੀਸ਼ਤ ਯੋਗਦਾਨ ਹੈ, ਜਦਕਿ 14 ਪ੍ਰਤੀਸ਼ਤ ਪਾਲੀਅਸਟਰ ਦਾ ਉਤਪਾਦਨ ਵੀ ਇੱਥੋਂ ਹੀ ਕੀਤਾ ਜਾ ਰਿਹਾ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਚ ਹੁਣ ਪੈਟਰੋਲ ਪੰਪ ਲਗਾਉਣ ਦੀ ਪ੍ਰਕਿਰਿਆ ਨੂੰ ਵੀ ਕੰਪਨੀ ਨੇ ਸਰਲ ਕਰ ਦਿੱਤਾ ਹੈ। ਜਿੱਥੇ ਪਹਿਲਾਂ ਪੰਪ ਦਾ ਲਾਈਸੰਸ ਲੈਣ ਲਈ ਭਟਕਣਾ ਪੈਂਦਾ ਸੀ ਤੇ ਸਿਫ਼ਾਰਿਸ਼ਾਂ ਕਰਨਾ ਪੈਂਦੀਆਂ ਸੀ, ਹੁਣ ਕੰਪਨੀ ਦੋ ਦਿਨਾਂ ਚ ਪੈਟਰੋਲ ਪੰਪ ਦਾ ਲਾਈਸੰਸ ਜਾਰੀ ਕਰ ਦਿੱਤਾ ਜਾਵੇਗਾ। ਆਉਣ ਵਾਲੇ ਸਮੇਂ ‘ਚ ਪੈਟਰੋਲ, ਡੀਜ਼ਲ ਤੇ ਸੀਐਨਜੀ ਤੇ ਨਾਲ-ਨਾਲ ਇਲੈਕਟ੍ਰਿਕ ਸਟੇਸ਼ਨ ਵੀ ਬਣਾਏ ਜਾਣਗੇ ਤੇ ਲਾਈਸੰਸ ਦਿੱਤੇ ਜਾਣਗੇ। ਪੈਟਰੋਲ ਪੰਪ ਦੇ ਲਈ 0.5 ਏਕੜ ਤੋਂ ਲੈ ਕੇ 2 ਏਕੜ ਜ਼ਮੀਨ ਤੱਕ ਦੀ ਜ਼ਰੂਰਤ ਹੋਵੇਗੀ।

ਅਰੋੜਾ ਨੇ ਦੱਸਿਆ ਕਿ ਰਿਫਾਇਨਰੀ ਚ ਪਲਾਸਟਿਕ ਦਾ ਦਾਣਾ (ਪਾਲੀਅਸਟਰ) ਦਾ ਉਤਪਾਦਨ ਕੀਤਾ ਜਾ ਰਿਹਾ ਹੈ। ਪਲਾਸਟਿਕ ਮੈਨੂਫੈਕਚਰਿੰਗ ਦਾ ਵਾਧਾ ਕਰਨ ਲਈ ਸਰਕਾਰ ਲੁਧਿਆਣਾ ਚ ਇੱਕ ਵਿਸ਼ੇਸ਼ ਇੰਡਸਟ੍ਰਿਅਲ ਪਾਰਕ ਵਿਕਸਤ ਕਰੇਗੀ। ਇਸ ਰੁਜ਼ਗਾਰ ਦੇ ਨਵੇਂ ਅਵਸਰ ਬਣਨਗੇ। ਉਨ੍ਹਾਂ ਨੇ ਕਿਹਾ ਕਿ 2600 ਕਰੋੜ ਰੁਪਏ ਦਾ ਇਹ ਨਿਵੇਸ਼ ਕੇਵਲ ਬਠਿੰਡਾ ਤੱਕ ਸੀਮਤ ਨਹੀਂ ਰਹੇਗਾ, ਸਗੋਂ ਪੂਰੇ ਪੰਜਾਬ ਚ ਰਿਫਾਇਨਰੀ ਤੇ ਸਬੰਧਤ ਉਦਯੋਗਾਂ ਦਾ ਵਿਸਤਾਰ ਕੀਤਾ ਜਾਵੇਗਾ। ਪੰਜਾਬ ਸਰਕਾਰ ਰਿਨਿਊਬਲ ਐਨਰਜੀ ਦੀ ਦਿਸ਼ਾਂ ਵੀ ਤੇਜ਼ੀ ਨਾਲ ਕੰਮ ਕਰ ਰਹੀ ਹੈ ਤੇ ਉਸ ਨਾਲ ਚੀਨ ਦਾ ਮੁਕਾਬਲਾ ਕਰਨ ਚ ਮਦਦ ਮਿਲੇਗੀ।