ਲੰਬਿਤ ਇੰਤਕਾਲ ਮਾਮਲੇ ਨਿਪਟਾਉਣ ਲਈ ਮੁੜ ਤੋਂ ਲੱਗਣਗੇ ਕੈਂਪ, ਮੁੱਖ ਮੰਤਰੀ ਨੇ ਦੱਸੀ ਤਰੀਕ
ਮੁੱਖ ਮੰਤਰੀ ਭਗਵੰਤ ਮਾਨ ਨੇ ਮੁੜ ਤੋਂ ਇੰਤਕਾਲ ਮਾਮਲਿਆਂ ਨੂੰ ਨਿਪਟਾਉਣ ਦੇ ਲਈ ਲਗਾਏ ਜਾਣ ਵਾਲੇ ਕੈਂਪ ਨੂੰ ਲੈ ਕੇ ਇੱਕ ਟਵੀਟ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਮਾਰ 6 ਜਨਵਰੀ ਦੇ ਦਿਨ ਪੂਰੇ ਪੰਜਾਬ ਦੀਆਂ ਤਹਿਸੀਲਾਂ ਅਤੇ ਸਬ-ਤਹਿਸੀਲਾਂ ਚ ਲੋਕਾਂ ਦੇ ਹਿੱਤ ਨੂੰ ਅੱਗੇ ਰੱਖਦੇ ਹੋਏ ਇੰਤਕਾਲ ਦੇ ਲੰਬਿਤ ਪਏ ਮਾਮਲੇ ਨਿਪਟਾਉਣ ਲਈ ਵਿਸ਼ੇਸ਼ ਕੈਂਪਾਂ ਦਾ ਆਯੋਜਨ ਕੀਤਾ ਗਿਆ ਸੀ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਮੁੜ ਤੋਂ ਇੰਤਕਾਲ ਦੇ ਮਾਮਲਿਆਂ ਨੂੰ ਨਿਪਟਾਉਣ ਲਈ ਕੈਂਪ ਲਗਵਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਇਸ ਸਬੰਧ ਚ ਟਵੀਟ ਕਰਦਿਆਂ ਹੋਏ ਜਾਣਕਾਰੀ ਦਿੱਤੀ ਹੈ ਕਿ ਇਹ ਕੈਂਪ 15 ਜਨਵਰੀ ਨੂੰ ਲਗਾਇਆ ਜਾਵੇਗਾ। ਪੰਜਾਬ ਸਰਕਾਰ ਨੇ 6 ਜਨਵਰੀ ਦੇ ਦਿਨ ਇੰਤਕਾਲ ਦੇ ਮਾਮਲਿਆਂ ਨੂੰ ਨਿਪਟਾਉਣ ਲਈ ਕੈਂਪ ਲਗਾਏ ਗਏ ਸਨ ਜਿਸ ਦਾ ਰਿਕਾਰਡ ਲੋਕਾਂ ਨੇ ਲਾਹਾ ਲਿਆ ਸੀ।
ਬੀਤੇ ਦਿਨੀਂ ਪੰਜਾਬ ‘ਚ ਇੰਤਕਾਲਾਂ ਦੇ ਮਾਮਲਿਆਂ ਨੂੰ ਨਿਪਟਾਉਣ ਲਈ ਤਹਿਸੀਲਾਂ ਤੇ ਸਬ-ਤਹਿਸੀਲਾਂ ‘ਚ ਵਿਸ਼ੇਸ਼ ਕੈਂਪ ਲਗਾਏ ਗਏ ਜਿੱਥੇ 31 ਹਜ਼ਾਰ ਤੋਂ ਵੱਧ ਕੇਸਾਂ ਦਾ ਨਿਪਟਾਰਾ ਕੀਤਾ ਗਿਆ…ਇਹ ਇੱਕ ਚੰਗੀ ਪਹਿਲ ਹੈ ਤੇ ਅਸੀਂ ਲੋਕਾਂ ਨੂੰ ਸਹੂਲਤ ਦੇਣ ਲਈ ਲਗਾਤਾਰ ਅਜਿਹੇ ਉਪਰਾਲੇ ਕਰਾਂਗੇ…
ਅਸੀਂ ਦੋਬਾਰਾ 15 ਜਨਵਰੀ ਨੂੰ ਇਹ ਕੈਂਪ ਲਾਵਾਂਗੇ..— Bhagwant Mann (@BhagwantMann) January 7, 2024
ਮੁੱਖ ਮੰਤਰੀ ਭਗਵੰਤ ਮਾਨ ਨੇ ਮੁੜ ਤੋਂ ਇੰਤਕਾਲ ਮਾਮਲਿਆਂ ਨੂੰ ਨਿਪਟਾਉਣ ਦੇ ਲਈ ਲਗਾਏ ਜਾਣ ਵਾਲੇ ਕੈਂਪ ਨੂੰ ਲੈ ਕੇ ਇੱਕ ਟਵੀਟ ਕੀਤਾ ਹੈ। ਉਨ੍ਹਾਂ ਲਿਖਿਆ ਹੈ ਕਿ ਬੀਤੇ ਦਿਨੀਂ ਪੰਜਾਬ ‘ਚ ਇੰਤਕਾਲਾਂ ਦੇ ਮਾਮਲਿਆਂ ਨੂੰ ਨਿਪਟਾਉਣ ਲਈ ਤਹਿਸੀਲਾਂ ਤੇ ਸਬ-ਤਹਿਸੀਲਾਂ ‘ਚ ਵਿਸ਼ੇਸ਼ ਕੈਂਪ ਲਗਾਏ ਗਏ। ਜਿੱਥੇ 31 ਹਜ਼ਾਰ ਤੋਂ ਵੱਧ ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਇਹ ਇੱਕ ਚੰਗੀ ਪਹਿਲ ਹੈ ਤੇ ਅਸੀਂ ਲੋਕਾਂ ਨੂੰ ਸਹੂਲਤ ਦੇਣ ਲਈ ਲਗਾਤਾਰ ਅਜਿਹੇ ਉਪਰਾਲੇ ਕਰਾਂਗੇ। ਅਸੀਂ ਦੋਬਾਰਾ 15 ਜਨਵਰੀ ਨੂੰ ਇਹ ਕੈਂਪ ਲਾਵਾਂਗੇ।
ਇਹ ਵੀ ਪੜ੍ਹੋ
6 ਜਨਵਰੀ ਨੂੰ ਲਗਾਇਆ ਸੀ ਕੈਂਪ
ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਮਾਰ 6 ਜਨਵਰੀ ਦੇ ਦਿਨ ਪੂਰੇ ਪੰਜਾਬ ਦੀਆਂ ਤਹਿਸੀਲਾਂ ਅਤੇ ਸਬ-ਤਹਿਸੀਲਾਂ ਚ ਲੋਕਾਂ ਦੇ ਹਿੱਤ ਨੂੰ ਅੱਗੇ ਰੱਖਦੇ ਹੋਏ ਇੰਤਕਾਲ ਦੇ ਲੰਬਿਤ ਪਏ ਮਾਮਲੇ ਨਿਪਟਾਉਣ ਲਈ ਵਿਸ਼ੇਸ਼ ਕੈਂਪਾਂ ਦਾ ਆਯੋਜਨ ਕੀਤਾ ਗਿਆ ਸੀ। ਕੈਬਨਿਟ ਮੰਤਰੀ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਜਾਣਕਾਰੀ ਦਿੱਤੀ ਸੀ ਕਿ ਕੈਂਪਾਂ ਦੌਰਾਨ ਇੰਤਕਾਲ ਦੇ ਪੈਂਡਿੰਗ ਪਏ 31538 ਮਾਮਲਿਆਂ ਦਾ ਨਿਪਟਾਰਾ ਕੀਤੀ ਗਿਆ ਸੀ। ਇੱਕ ਦਿਨ ਵਿੱਚ ਇੰਨੇ ਇੰਤਕਾਲ ਦਾ ਇਹ ਨਵਾਂ ਰਿਕਾਰਡ ਬਣਾਇਆ ਗਿਆ ਸੀ। ਇਸ ਦੌਰਾਨ ਮੰਤਰੀ ਜਿੰਪਾ ਨੇ ਖੁਦ ਫਿਲੌਰ, ਹੁਸ਼ਿਆਰਪੁਰ, ਫਗਵਾੜਾ, ਲੁਧਿਆਣਾ ਪੂਰਬੀ, ਲੁਧਿਆਣਾ ਪੱਛਮੀ ਅਤੇ ਸ਼ਹੀਦ ਭਗਤ ਸਿੰਘ ਨਗਰ ਤਹਿਸੀਲਾਂ ਦਾ ਦੌਰਾ ਕੀਤਾ ਸੀ।