ਕੇਜਰੀਵਾਲ ਤੋਂ ਬਾਅਦ ਹੁਣ ਭਗਵੰਤ ਮਾਨ ਕਰਨਗੇ ਵਿਪਾਸਨਾ, ਬੀਜੇਪੀ ਨੇ ਚੁੱਕੇ ਸਵਾਲ

3 Jan 2024

TV9Punjabi

ਅਰਵਿੰਦ ਕੇਜਰੀਵਾਲ ਤੋਂ ਬਾਅਦ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਪਾਸਨਾ ਕਰਨਗੇ। ਸੂਤਰਾਂ ਮੁਤਾਬਕ ਮਾਨ ਚਾਰ ਦਿਨਾਂ ਲਈ ਧਿਆਨ ਕਰਨ ਲਈ ਆਂਧਰਾ ਪ੍ਰਦੇਸ਼ ਜਾ ਰਹੇ ਹਨ।

ਭਗਵੰਤ ਮਾਨ ਵਿਪਾਸਨਾ ਕਰਨਗੇ

ਦੱਸ ਦੇਈਏ ਕਿ ਦਸੰਬਰ ਦੇ ਆਖਰੀ ਦਿਨਾਂ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਸ ਦਿਨਾਂ ਦੀ ਵਿਪਾਸਨਾ ਲਈ ਹੁਸ਼ਿਆਰਪੁਰ ਆਏ ਸਨ।

ਕੇਜਰੀਵਾਲ ਨੇ ਹੁਸ਼ਿਆਰਪੁਰ ‘ਚ ਕੀਤੀ ਸੀ ਵਿਪਾਸਨਾ

ਉਹ ਹੁਸ਼ਿਆਰਪੁਰ-ਊਨਾ ਰੋਡ ‘ਤੇ ਪਿੰਡ ਮਹਿਲਾਂਵਾਲੀ ਤੋਂ ਆਨੰਦਗੜ੍ਹ ਨੂੰ ਜਾਂਦੀ ਸੜਕ ‘ਤੇ ਸਥਿਤ ਧੰਮ ਧੱਜ ਵਿਪਾਸਨਾ ਕੇਂਦਰ ਵਿਖੇ ਰੁਕੇ ਸਨ|

ਵਿਪਾਸਨਾ ਕੇਂਦਰ ਵਿਖੇ ਰੁਕੇ ਸਨ

ਭਾਜਪਾ ਨੇ ਦੋਸ਼ ਲਾਇਆ ਸੀ ਕਿ ਕੇਜਰੀਵਾਲ ਨੇ ਈਡੀ ਦੇ ਸਾਹਮਣੇ ਜਾਣ ਤੋਂ ਬਚਣ ਲਈ ਅਜਿਹਾ ਕੀਤਾ ਹੈ। ਈਡੀ ਨੇ ਕੇਜਰੀਵਾਲ ਨੂੰ ਸੰਮਨ ਭੇਜ ਕੇ 21 ਦਸੰਬਰ ਨੂੰ ਪੇਸ਼ ਹੋਣ ਲਈ ਕਿਹਾ ਸੀ ਪਰ ਕੇਜਰੀਵਾਲ ਧਿਆਨ ਲਈ ਪਹਿਲਾਂ ਹੀ ਹੁਸ਼ਿਆਰਪੁਰ ਪਹੁੰਚ ਗਏ ਸਨ।

ਭਾਜਪਾ ਨੇ ਚੁੱਕੇ ਸਨ ਸਵਾਲ

ਇਸ ਮਾਮਲੇ ਵਿੱਚ ਬੀਜੇਪੀ ਨੇ ਸੀਐਮ ਮਾਨ ਉੱਤੇ ਨਿਸ਼ਾਨਾ ਸਾਧਿਆ ਹੈ। ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਸੋਸ਼ਲ ਮੀਡੀਆ ਸਾਈਟ ਐਕਸ ਤੇ ਲੰਬੀ ਚੋੜੀ ਪੋਸਟ ਪਾਕੇ ਮੁੱਖ ਮੰਤਰੀ ਮਾਨ ਅਤੇ ਅਰਵਿੰਦ ਕੇਜਰੀਵਾਲ ਤੇ ਤਿੱਖੇ ਨਿਸ਼ਾਨੇ ਲਾਏ ਹਨ।

ਜਾਖੜ ਨੇ ਸੀਐਮ ਨੂੰ ਬਣਾਇਆ ਨਿਸ਼ਾਨਾ

ਸੁਨੀਲ ਜਾਖੜ ਨੇ ਟਵਿਟਰ ‘ਤੇ ਲਿਖਿਆ- “ਇੱਕ ਮੀਡੀਆ ਰਿਪੋਰਟ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਚਾਰ ਦਿਨਾਂ ਲਈ ਆਂਧਰਾ ਪ੍ਰਦੇਸ਼ ਜਾ ਰਹੇ ਹਨ। ਇਹ ਬਹੁਤ ਅਜੀਬ ਲੱਗਦਾ ਹੈ। ਅਜਿਹਾ ਕਰਕੇ ਕੀ ਉਹ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਪੰਜਾਬ ਦਾ ਹੁਸ਼ਿਆਰਪੁਰ ਮੈਡੀਟੇਸ਼ਨ ਸੈਂਟਰ ਚੰਗਾ ਨਹੀਂ ਹੈ?’

ਜਾਖੜ ਨੇ ਕੀ ਕਿਹਾ?

ਸਰਦੀਆਂ ਵਿੱਚ ਆਪਣੇ ਆਪ ਨੂੰ ਡੈਂਡਰਫ ਤੋਂ ਕਿਵੇਂ ਬਚਾਈਏ?