ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਵੰਡ ਤੋਂ 75 ਸਾਲਾਂ ਬਾਅਦ ਮਿਲੇ ਸਨ ਹਿੰਦੁਸਤਾਨੀ ਅਤੇ ਪਾਕਿਸਤਾਨੀ ਭਰਾ, ਹੁਣ ਹਮੇਸ਼ਾ ਲਈ ਵਿਛੜੇ

Pakistani Brother Dead: ਭਾਰਤ-ਪਾਕਿਸਤਾਨ ਦੀ ਵੰਡ ਦੇ ਸਮੇਂ ਬਠਿੰਡਾ ਜ਼ਿਲ੍ਹੇ ਦੇ ਦੋ ਭਰਾ ਗੁੰਮ ਹੋ ਗਏ ਸਨ। ਬੀਤੇ ਸਾਲ 75 ਸਾਲ ਬਾਅਦ ਜਦੋਂ ਦੋਵੇਂ ਮਿਲੇ ਸਨ ਤਾਂ ਉਹ ਬਹੁਤ ਰੋਏ ਸਨ। ਹੁਣ ਦੁਖਦਾਈ ਖਬਰ ਆ ਰਹੀ ਹੈ ਕਿ ਪਾਕਿਸਤਾਨੀ ਭਰਾ ਮੁਹੰਮਦ ਸਦੀਕ ਖਾਨ ਦੀ ਮੌਤ ਹੋ ਗਈ ਹੈ।

ਵੰਡ ਤੋਂ 75 ਸਾਲਾਂ ਬਾਅਦ ਮਿਲੇ ਸਨ ਹਿੰਦੁਸਤਾਨੀ ਅਤੇ ਪਾਕਿਸਤਾਨੀ ਭਰਾ, ਹੁਣ ਹਮੇਸ਼ਾ ਲਈ ਵਿਛੜੇ
Follow Us
tv9-punjabi
| Published: 07 Jul 2023 15:26 PM IST
75 ਸਾਲ ਪਹਿਲਾਂ ਭਾਰਤ-ਪਾਕਿਸਤਾਨ ਦੀ ਵੰਡ ਵੇਲੇ ਦੋ ਭਰਾ ਵੱਖ ਹੋ ਗਏ ਸਨ। ਇਨ੍ਹਾਂ ਦੋ ਭਰਾਵਾਂ ਦੇ ਨਾਂ ਮੁਹੰਮਦ ਸਦੀਕ ਖਾਨ (Mohammad Sadiq Khan) ਅਤੇ ਸਿੱਕਾ ਖਾਨ (Sikka Khan) ਹਨ। ਸਾਲ 1947 ਵਿੱਚ ਦੇਸ਼ ਦੀ ਵੰਡ ( India-Pakistan Partition) ਸਮੇਂ ਇਹ ਦੋਵੇਂ ਭਰਾ ਵੱਖ ਹੋ ਗਏ ਸਨ। ਬੀਤੇ ਸਾਲ ਜਦੋਂ ਦੋਵੇਂ ਭਰਾ ਕਰਤਾਰਪੁਰ ਸਾਹਿਬ ਵਿੱਚ ਮਿਲੇ ਤਾਂ ਉਹ ਇੱਕ ਦੂਜੇ ਦੇ ਗਲੇ ਲੱਗ ਕੇ ਖੂਬ ਰੋਏ ਸਨ। ਹੁਣ ਮੁਲਾਕਾਤ ਦੇ ਇਕ ਸਾਲ ਬਾਅਦ ਮੁਹੰਮਦ ਸਦੀਕ ਦੀ 2 ਜੁਲਾਈ ਨੂੰ ਮੌਤ ਹੋ ਗਈ ਹੈ। ਬਚਪਨ ਵਿੱਚ ਵਿਛੜੇ ਦੋ ਭਰਾ ਕੁਝ ਸਮਾਂ ਪਹਿਲਾਂ ਮਿਲੇ ਸਨ। 1947 ਵਿਚ ਭਾਰਤ ਅਤੇ ਪਾਕਿਸਤਾਨ (India-Pakistan) ਦੀ ਵੰਡ ਸਮੇਂ ਸਿੱਕਾ ਖਾਨ ਅਤੇ ਮੁਹੰਮਦ ਸਦੀਕ ਦੇ ਵਿਛੜਣ ਦੇ ਦੁੱਖ ਵਿੱਚ ਉਨ੍ਹਾਂ ਦੀ ਮਾਂ ਨੇ ਵੀ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਕੁਝ ਸਮੇਂ ਬਾਅਦ ਪਿਤਾ ਦੀ ਵੀ ਮੌਤ ਹੋ ਗਈ ਸੀ।

ਪਾਕਿਸਤਾਨ ਜਾ ਰਹੇ ਹਿੰਦੁਸਤਾਨੀ ਭਰ੍ਹਾ

2 ਜੁਲਾਈ ਨੂੰ ਪਾਕਿਸਤਾਨ ‘ਚ ਰਹਿ ਰਹੇ ਸਿੱਕਾ ਖਾਨ ਦੇ ਵੱਡੇ ਭਰਾ ਮੁਹੰਮਦ ਸਦੀਕ ਖਾਨ ਦੀ ਅਚਾਨਕ ਮੌਤ ਹੋ ਗਈ। ਮੁਹੰਮਦ ਸਦੀਕ ਖਾਨ ਦੀ ਉਮਰ ਕਰੀਬ 87 ਸਾਲ ਸੀ। ਉਹ ਖੇਤਾਂ ‘ਚ ਕੰਮ ਕਰਨ ਲਈ ਗਏ ਸਨ, ਜਦੋਂ ਉਹ ਘਰ ਪਰਤੇ ਤਾਂ ਉਨ੍ਹਾਂ ਨੂੰ ਉਲਟੀਆਂ ਸ਼ੁਰੂ ਹੋ ਗਈਆਂ, ਜਿਸ ਤੋਂ ਬਾਅਦ ਮੁਹੰਮਦ ਸਦੀਕ ਖਾਨ ਦੀ ਮੌਤ ਹੋ ਗਈ। ਸਿੱਕਾ ਖਾਨ ਇਸ ਸਮੇਂ ਪਾਕਿਸਤਾਨ ਦਾ ਵੀਜ਼ਾ ਲੈਣ ਲਈ ਦਿੱਲੀ ਵਿੱਚ ਹਨ। ਸਿੱਕਾ ਖਾਨ ਬਠਿੰਡਾ ਦੇ ਪਿੰਡ ਫੂਲੇਵਾਲਾ, ਰਾਮਪੁਰਾ ਵਿੱਚ ਰਹਿੰਦੇ ਗਨ। ਦੂਜੇ ਪਾਸੇ ਮ੍ਰਿਤਕ ਮੁਹੰਮਦ ਸਦੀਕ ਖਾਨ ਦਾ ਬਠਿੰਡਾ ਵਿੱਚ ਸਿੱਕਾ ਖਾਨ ਤੋਂ ਇਲਾਵਾ ਕੋਈ ਹੋਰ ਪਰਿਵਾਰਕ ਮੈਂਬਰ ਨਹੀਂ ਹੈ। ਸਿੱਕਾ ਖਾਨ ਨੇ ਖੁਦ ਵੀ ਵਿਆਹ ਨਹੀਂ ਕਰਵਾਇਆ ਸੀ।

ਪਾਕਿਸਤਾਨ ਜਾਣਗੇ ਸਿੱਕਾ ਖਾਨ

ਵੰਡ ਦੇ ਸਮੇਂ ਛੋਟੇ ਭਰਾ ਸਿੱਕਾ ਖਾਨ ਦੀ ਉਮਰ ਸਿਰਫ 6 ਤੋਂ 7 ਮਹੀਨੇ ਸੀ, ਵੱਡੇ ਭਰਾ ਮੁਹੰਮਦ ਸਦੀਕ ਦੀ ਉਮਰ 10 ਤੋਂ 12 ਸਾਲ ਸੀ। ਦੋਵੇਂ ਭਰਾ 76 ਅਤੇ 85 ਸਾਲ ਦੀ ਉਮਰ ਵਿੱਚ ਸੋਸ਼ਲ ਮੀਡੀਆ ਰਾਹੀਂ ਇੱਕ ਦੂਜੇ ਨੂੰ ਮਿਲੇ ਸਨ। ਬਠਿੰਡਾ ਦੇ ਪਿੰਡ ਫੂਲੇਵਾਲਾ, ਰਾਮਪੁਰਾ ਦੇ ਵਸਨੀਕ ਡਾ: ਜਗਸੀਰ ਸਿੰਘ ਇਸ ਸਮੇਂ ਸਿੱਕਾ ਖਾਨ ਕੋਲ ਮੌਜੂਦ ਹਨ ਜੋ ਉਨ੍ਹਾਂ ਦੇ ਨਾਲ ਪਾਕਿਸਤਾਨ ਜਾਣਗੇ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Punjab Secretariat : ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਚਲਾਈ ਗਈ ਭਾਲ ਮੁਹਿੰਮ
Punjab Secretariat : ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਚਲਾਈ ਗਈ ਭਾਲ ਮੁਹਿੰਮ...
ਐਕਟਿੰਗ, ਸਿਗਿੰਗ, ਬਾਡੀ ਬਿਲਡਿੰਗ ਤੇ ਰੈਸਲਿੰਗ, ਮਲਟੀ ਟੈਲੇਂਟੇਡ ਅੰਮ੍ਰਿਤਸਰ ਦੇ ਗੱਭਰੂ ਰੋਨੀ ਸਿੰਘ ਵਿਦੇਸ਼ਾਂ 'ਚ ਵੀ ਪਾ ਰਿਹਾ ਧਮਾਲਾਂ
ਐਕਟਿੰਗ, ਸਿਗਿੰਗ, ਬਾਡੀ ਬਿਲਡਿੰਗ ਤੇ ਰੈਸਲਿੰਗ, ਮਲਟੀ ਟੈਲੇਂਟੇਡ ਅੰਮ੍ਰਿਤਸਰ ਦੇ ਗੱਭਰੂ ਰੋਨੀ ਸਿੰਘ ਵਿਦੇਸ਼ਾਂ 'ਚ ਵੀ ਪਾ ਰਿਹਾ ਧਮਾਲਾਂ...
Ajit Pawar Plane Crash: ਬਾਰਾਮਤੀ ਜਹਾਜ਼ ਹਾਦਸੇ 'ਚ ਅਜਿਤ ਪਵਾਰ ਦੀ ਮੌਤ 'ਤੇ ਚਸ਼ਮਦੀਦਾਂ ਦਾ ਅੱਖੀਂ ਦੇਖਿਆ ਹਾਲ
Ajit Pawar Plane Crash: ਬਾਰਾਮਤੀ ਜਹਾਜ਼ ਹਾਦਸੇ 'ਚ ਅਜਿਤ ਪਵਾਰ ਦੀ ਮੌਤ 'ਤੇ ਚਸ਼ਮਦੀਦਾਂ ਦਾ ਅੱਖੀਂ ਦੇਖਿਆ ਹਾਲ...
ਜਹਾਜ ਹਾਦਸੇ 'ਚ ਅਜਿਤ ਪਵਾਰ ਦਾ ਦੇਹਾਂਤ, ਪੀਐਮ ਮੋਦੀ ਨੇ ਸੀਐਮ ਫੜਨਵੀਸ ਤੋਂ ਲਈ ਜਾਣਕਾਰੀ
ਜਹਾਜ ਹਾਦਸੇ 'ਚ ਅਜਿਤ ਪਵਾਰ ਦਾ ਦੇਹਾਂਤ, ਪੀਐਮ ਮੋਦੀ ਨੇ ਸੀਐਮ ਫੜਨਵੀਸ ਤੋਂ ਲਈ ਜਾਣਕਾਰੀ...
SYL ਦੇ ਮੁੱਦੇ 'ਤੇ ਹੋਈ ਬੈਠਕ ਦਾ ਕੀ ਨਿਕਲਿਆ ਨਤੀਜਾ? ਜਾਣੋ...
SYL ਦੇ ਮੁੱਦੇ 'ਤੇ ਹੋਈ ਬੈਠਕ ਦਾ ਕੀ ਨਿਕਲਿਆ ਨਤੀਜਾ? ਜਾਣੋ......
India-EU Deal ਨਾਲ ਭਾਰਤੀ ਅਰਥਵਿਵਸਥਾ ਨੂੰ ਹੋਣਗੇ ਇਹ ਫਾਇਦੇ
India-EU Deal ਨਾਲ ਭਾਰਤੀ ਅਰਥਵਿਵਸਥਾ ਨੂੰ ਹੋਣਗੇ ਇਹ ਫਾਇਦੇ...
Weather Update: ਉੱਤਰੀ ਭਾਰਤ ਵਿੱਚ ਮੌਸਮ ਦਾ ਮਿਜਾਜ਼... ਬਰਫ਼ਬਾਰੀ, ਮੀਂਹ, ਅਤੇ ਕੜਾਕੇ ਦੀ ਠੰਢ
Weather Update: ਉੱਤਰੀ ਭਾਰਤ ਵਿੱਚ ਮੌਸਮ ਦਾ ਮਿਜਾਜ਼... ਬਰਫ਼ਬਾਰੀ, ਮੀਂਹ, ਅਤੇ ਕੜਾਕੇ ਦੀ ਠੰਢ...
CM ਮਾਨ ਨੇ ਹੁਸ਼ਿਆਰਪੁਰ 'ਚ ਲਹਿਰਾਇਆ ਤਿਰੰਗਾ, ਜਾਣੋ ਕੀ ਬੋਲੇ?
CM ਮਾਨ ਨੇ ਹੁਸ਼ਿਆਰਪੁਰ 'ਚ ਲਹਿਰਾਇਆ ਤਿਰੰਗਾ, ਜਾਣੋ ਕੀ ਬੋਲੇ?...
Digital Payment India: UPI ਬਣਿਆ ਦੁਨੀਆ ਦਾ ਸਭ ਤੋਂ ਤੇਜ਼ ਭੁਗਤਾਨ ਪ੍ਰਣਾਲੀ ਸਿਸਟਮ
Digital Payment India: UPI ਬਣਿਆ ਦੁਨੀਆ ਦਾ ਸਭ ਤੋਂ ਤੇਜ਼ ਭੁਗਤਾਨ ਪ੍ਰਣਾਲੀ ਸਿਸਟਮ...