ਜੰਮੂ ‘ਚ ਆਤਮਘਾਤੀ ਹਮਲੇ ਦੀ ਤਿਆਰੀ ‘ਚ ਸੀ ਗੁਰਪ੍ਰੀਤ ਸਿੰਘ, ਅੱਤਵਾਦੀਆਂ ਤੋਂ ਸੀ ਪ੍ਰਭਾਵਿਤ, ਕਠੂਆ ਦਾ ਕਰ ਚੁੱਕਿਆ ਸੀ ਦੌਰਾ
Bathinda Gurpreet Singh: ਮੁੱਢਲੀਆਂ ਰਿਪੋਰਟਾਂ ਅਨੁਸਾਰ, ਇਹ ਬੰਬ ਧਮਾਕੇ ਦੀ ਘਟਨਾ 10 ਸਤੰਬਰ ਨੂੰ ਦਿਨ 'ਚ ਘੱਟੋ-ਘੱਟ ਦੋ ਵਾਰ ਵਾਪਰੀ, ਜਿਸ 'ਚ 19 ਸਾਲਾ ਗੁਰਪ੍ਰੀਤ ਸਿੰਘ ਤੇ ਉਸ ਦਾ ਪਿਤਾ ਜਗਤਾਰ ਸਿੰਘ ਜ਼ਖਮੀ ਹੋ ਗਏ। ਦੋਵਾਂ ਨੂੰ ਇਲਾਜ ਲਈ ਏਮਜ਼, ਬਠਿੰਡਾ ਭੇਜਿਆ ਗਿਆ। ਪੁਲਿਸ ਨੇ ਮੁਲਜ਼ਮ ਵਿਰੁੱਧ ਵਿਸਫੋਟਕਾਂ ਦੀ ਦਰਾਮਦ/ਨਿਰਮਾਣ ਦਾ ਮਾਮਲਾ ਦਰਜ ਕਰ ਲਿਆ ਹੈ। ਇਸ ਤੋਂ ਬਾਅਦ ਗੁਰਪ੍ਰੀਤ ਨੂੰ 7 ਦਿਨਾਂ ਦੇ ਰਿਮਾਂਡ ਤੇ ਭੇਜ ਦਿੱਤਾ ਗਿਆ ਸੀ। ਇਸ ਮਾਮਲੇ 'ਚ ਪੰਜਾਬ ਪੁਲਿਸ , ਆਈਬੀ, ਐਨਆਈਏ ਤੇ ਜੰਮੂ ਪੁਲਿਸ ਵੀ ਜਾਂਚ ਕਰ ਰਹੀ ਹੈ।
ਪੰਜਾਬ ‘ਚ ਬਠਿੰਡਾ ਦੇ ਜੀਦਾ ਪਿੰਡ ‘ਚ ਹੋਏ ਬੰਬ ਬਲਾਸਟ ਕੇਸ ਦੀ ਜਾਂਚ ਸੈਨਾ ਨੇ ਆਪਣੇ ਹੱਥ ‘ਚ ਲੈ ਲਈ ਹੈ। ਸੈਨਾ ਨੇ ਕੇਸ ‘ਚ ਮੁਲਜ਼ਮ ਵਿਦਿਆਰਥੀ ਗੁਰਪ੍ਰੀਤ ਸਿੰਘ (19) ਦੇ ਜੀਦਾ ਪਿੰਡ ਪਹੁੰਚ ਕੇ ਉਸ ਦੇ ਘਰ ਦੀ ਤਲਾਸ਼ੀ ਲਈ। ਸੈਨਾ ਦੇ ਅਫ਼ਸਰਾਂ ਨੇ ਘਰ ਦੇ ਹਰ ਕੋਨੇ ‘ਚ ਸਰਚ ਆਪ੍ਰੇਸ਼ਨ ਚਲਾਇਆ। ਗੁਰਪ੍ਰੀਤ ਦੇ ਘਰ ਅੰਦਰ ਬਣੇ ਬੰਕਰਾਂ ਦੀ ਤਲਾਸ਼ੀ ਲਈ ਗਈ, ਜਿੱਥੇ ਸ਼ੱਕੀ ਕੈਮਿਕਲ ਮਿਲਣ ਦਾ ਖ਼ਦਸ਼ਾ ਸੀ। ਸੈਨਾ ਨੇ ਇੱਥੋਂ ਸੈਂਪਲ ਵੀ ਲਏ।
ਜਾਂਚ ਮੁਤਾਬਕ ਗੁਰਪ੍ਰੀਤ ਤੋਂ ਪੁੱਛਗਿੱਛ ‘ਚ ਸਾਹਮਣੇ ਆਇਆ ਹੈ ਕਿ ਉਹ ਜੰਮੂ ‘ਚ ਆਤਮਘਾਤੀ ਹਮਲੇ ਦੀ ਤਿਆਰੀ ਕਰ ਰਿਹਾ ਸੀ। ਉਸ ਨੇ ਜੰਮੂ ਦੇ ਕਠੂਆ ਖੇਤਰ ਦਾ ਦੌਰਾ ਵੀ ਕੀਤਾ ਸੀ। ਹਾਲਾਂਕਿ, ਉਸ ਦੀ ਸਾਜ਼ਿਸ਼ ਕਾਮਯਾਬ ਹੁੰਦੀ ਕਿ ਇਸ ਤੋਂ ਪਹਿਲਾਂ ਹੀ ਉਸ ਦੇ ਘਰ ‘ਚ ਬਲਾਸਟ ਹੋ ਗਿਆ।
10 ਸਤੰਬਰ ਨੂੰ ਹੋਇਆ ਸੀ ਧਮਾਕਾ
ਮੁੱਢਲੀਆਂ ਰਿਪੋਰਟਾਂ ਅਨੁਸਾਰ, ਇਹ ਬੰਬ ਧਮਾਕੇ ਦੀ ਘਟਨਾ 10 ਸਤੰਬਰ ਨੂੰ ਦਿਨ ‘ਚ ਘੱਟੋ-ਘੱਟ ਦੋ ਵਾਰ ਵਾਪਰੀ, ਜਿਸ ‘ਚ 19 ਸਾਲਾ ਗੁਰਪ੍ਰੀਤ ਸਿੰਘ ਤੇ ਉਸ ਦਾ ਪਿਤਾ ਜਗਤਾਰ ਸਿੰਘ ਜ਼ਖਮੀ ਹੋ ਗਏ। ਦੋਵਾਂ ਨੂੰ ਇਲਾਜ ਲਈ ਏਮਜ਼, ਬਠਿੰਡਾ ਭੇਜਿਆ ਗਿਆ। ਪੁਲਿਸ ਨੇ ਮੁਲਜ਼ਮ ਵਿਰੁੱਧ ਵਿਸਫੋਟਕਾਂ ਦੀ ਦਰਾਮਦ/ਨਿਰਮਾਣ ਦਾ ਮਾਮਲਾ ਦਰਜ ਕਰ ਲਿਆ ਹੈ। ਇਸ ਤੋਂ ਬਾਅਦ ਗੁਰਪ੍ਰੀਤ ਨੂੰ 7 ਦਿਨਾਂ ਦੇ ਰਿਮਾਂਡ ਤੇ ਭੇਜ ਦਿੱਤਾ ਗਿਆ ਸੀ। ਇਸ ਮਾਮਲੇ ‘ਚ ਪੰਜਾਬ ਪੁਲਿਸ , ਆਈਬੀ, ਐਨਆਈਏ ਤੇ ਜੰਮੂ ਪੁਲਿਸ ਵੀ ਜਾਂਚ ਕਰ ਰਹੀ ਹੈ।
ਔਨਲਾਈਨ ਖਰੀਦੇ ਸਨ ਵਿਸਫੋਟਕ ਰਸਾਇਣ
ਜਾਂਚ ਦੇ ਨਤੀਜਿਆਂ ਤੇ ਕੱਟਰਪੰਥੀ ਸਮੱਗਰੀ ਦੀ ਸੰਭਾਵੀ ਬਰਾਮਦਗੀ ਦੇ ਸੰਬੰਧ ‘ਚ, ਪੁਲਿਸ ਨੇ ਕਿਹਾ ਕਿ ਦੋਸ਼ੀ ਨੇ ਖਤਰਨਾਕ ਰਸਾਇਣ ਔਨਲਾਈਨ ਖਰੀਦੇ ਸਨ ਤੇ ਉਸ ਦੀਆਂ ਤਸਵੀਰਾਂ/ਮੈਸੇਜ ਤੋਂ ਪਤਾ ਲੱਗਦਾ ਹੈ ਕਿ ਉਹ ਕੱਟਰਪੰਥੀ ਸਮੱਗਰੀ ਔਨਲਾਈਨ ਵੀ ਦੇਖ ਰਿਹਾ ਸੀ। ਇਨ੍ਹਾਂ ਤਲਾਸ਼ੀਆਂ ਦੇ ਅਸਲ ਰਿਕਾਰਡਾਂ ਦੀ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਗੁਰਪ੍ਰੀਤ ਸਿੰਘ ਗ੍ਰੈਜੂਏਸ਼ਨ ਦੀ ਪੜ੍ਹਾਈ ‘ਚ ਪਹਿਲੇ ਸਾਲ ਦਾ ਵਿਦਿਆਰਥੀ ਹੈ। ਉਹ ਪਾਕਿਸਤਾਨੀ ਕੱਟਰਪੰਥੀਆਂ ਦੀ ਵੀਡੀਓਜ਼ ਦੇਖਦਾ ਸੀ। ਇਸ ‘ਚ ਉਹ ਅੱਤਵਾਦੀ ਮਸੂਦ ਅਜ਼ਹਰ ਦੀ ਵੀਡੀਓ ਦੇਖ ਕੇ ਪ੍ਰਭਾਵਿਤ ਹੋਇਆ ਸੀ। ਉਸ ਨੇ ਆਤਮਘਾਤੀ ਹਮਲਾਵਰ ਬਣ ਕੇ ਸੈਨਾ ਨੇ ਠਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚੀ ਸੀ। ਪੁਲਿਸ ਨੂੰ ਗੁਰਪ੍ਰੀਤ ਦੇ ਮੋਬਾਈਲ ‘ਚ ਵੀਡੀਓਜ਼ ਤੇ ਹੋਰ ਵੀ ਸਮੱਗਰੀ ਮਿਲੀ ਹੈ। ਇਸ ‘ਚ ਕਠੂਆ ਖੇਤਰ ਦਾ ਵੀਡੀਓ ਵੀ ਹੈ। ਉਹ ਆਪਣੇ ਘਰ ‘ਚ ਬੰਬ ਬਣਾਉਣ ਦੀ ਤਿਆਰੀ ਕਰ ਰਿਹਾ ਸੀ ਤਾਂ ਜੋਂ ਮਨੁੱਖੀ ਬੰਬ ਬਣ ਕੇ ਸੈਨਾ ‘ਤੇ ਹਮਲਾ ਕਰ ਸਕੇ।
ਇਹ ਵੀ ਪੜ੍ਹੋ
ਇਹ ਵੀ ਪੜ੍ਹੋ: ਬਠਿੰਡਾ ਚ 19 ਸਾਲਾ ਵਿਦਿਆਰਥੀ ਗੁਰਪ੍ਰੀਤ ਗ੍ਰਿਫ਼ਤਾਰ, ਘਰ ਚ ਬਣਾ ਰਿਹਾ ਸੀ ਵਿਸਫੋਟਕ, ਅੱਤਵਾਦੀ ਮਸੂਦ ਅਜ਼ਹਰ ਨਾਲ ਕੀ ਸਬੰਧ?


