AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਬਰਨਾਲਾ ‘ਚ ਪਾਣੀ ਦੀ ਟੈਂਕੀ ‘ਤੇ ਚੜ੍ਹੀਆਂ ਤਿੰਨ ਲੜਕੀਆਂ ਜਬਰ-ਜਨਾਹ ਪੀੜਤ ਲੜਕੀਆਂ, ਪੁਲਿਸ ਤੋਂ FIR ਦਰਜ ਕਰਨ ਤੇ ਕਾਰਵਾਈ ਦੀ ਮੰਗ

ਲੜਕੀਆਂ ਦਾ ਇਲਜ਼ਾਮ ਹੈ ਕਿ ਵੱਖ-ਵੱਖ ਮਾਮਲਿਆਂ 'ਚ ਉਨ੍ਹਾਂ ਨੂੰ ਵਿਆਹ ਦਾ ਝਾਂਸਾ ਦੇ ਕੇ ਲੰਬੇ ਸਮੇਂ ਤੱਕ ਕਥਿਤ ਤੌਰ 'ਤੇ ਸ਼ੋਸ਼ਣ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਕਈ ਮਹੀਨਿਆਂ ਤੋਂ ਪੁਲਿਸ ਕੋਲ ਸ਼ਿਕਾਇਤਾਂ ਦੇਣ ਦੇ ਬਾਵਜੂਦ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ।

ਬਰਨਾਲਾ 'ਚ ਪਾਣੀ ਦੀ ਟੈਂਕੀ 'ਤੇ ਚੜ੍ਹੀਆਂ ਤਿੰਨ ਲੜਕੀਆਂ ਜਬਰ-ਜਨਾਹ ਪੀੜਤ ਲੜਕੀਆਂ, ਪੁਲਿਸ ਤੋਂ FIR ਦਰਜ ਕਰਨ ਤੇ ਕਾਰਵਾਈ ਦੀ ਮੰਗ
pradeepkumar
| Published: 19 Aug 2026 11:50 AM IST
Share
ਬਰਨਾਲਾ ਦੇ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਤੇ ਕੋਰਟ ਕੰਪਲੈਕਸ ਨੇੜੇ ਬੁੱਧਵਾਰ ਸਵੇਰੇ ਉਸ ਸਮੇਂ ਹੰਗਾਮਾ ਮਚ ਗਿਆ, ਜਦੋਂ ਤਿੰਨ ਜਬਰ-ਜਨਾਹ ਪੀੜਤ ਲੜਕੀਆਂ ਪਾਣੀ ਦੀ ਟੈਂਕੀ ‘ਤੇ ਚੜ੍ਹ ਗਈਆਂ ਤੇ ਇਨਸਾਫ਼ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਲੜਕੀਆਂ ਦਾ ਇਲਜ਼ਾਮ ਹੈ ਕਿ ਵੱਖ-ਵੱਖ ਮਾਮਲਿਆਂ ‘ਚ ਉਨ੍ਹਾਂ ਨੂੰ ਵਿਆਹ ਦਾ ਝਾਂਸਾ ਦੇ ਕੇ ਲੰਬੇ ਸਮੇਂ ਤੱਕ ਕਥਿਤ ਤੌਰ ‘ਤੇ ਸ਼ੋਸ਼ਣ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਕਈ ਮਹੀਨਿਆਂ ਤੋਂ ਪੁਲਿਸ ਕੋਲ ਸ਼ਿਕਾਇਤਾਂ ਦੇਣ ਦੇ ਬਾਵਜੂਦ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ। ਟੈਂਕੀ ‘ਤੇ ਚੜ੍ਹੀਆਂ ਲੜਕੀਆਂ ‘ਚੋਂ ਦੋ ਬਰਨਾਲਾ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਦੀਵਾਨਾ ਤੇ ਗਾਗੇਵਾਲ ਨਾਲ ਸਬੰਧਤ ਦੱਸੀਆਂ ਜਾ ਰਹੀਆਂ ਹਨ, ਜਦਕਿ ਤੀਜੀ ਲੜਕੀ ਬਰਨਾਲਾ ਦੀ ਰਹਿਣ ਵਾਲੀ ਹੈ। ਤਿੰਨਾਂ ਨੇ ਸਬੰਧਤ ਮੁਲਜ਼ਮਾਂ ਖ਼ਿਲਾਫ਼ FIR ਦਰਜ ਕਰਨ ਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।

ਇਨਸਾਫ਼ ਲਈ ਇਕੱਠੇ ਕੀਤਾ ਪ੍ਰਦਰਸ਼ਨ

ਪਾਣੀ ਦੀ ਟੈਂਕੀ ‘ਤੇ ਚੜ੍ਹੀਆਂ ਲੜਕੀਆਂ ਨੇ ਦੱਸਿਆ ਕਿ ਤਿੰਨਾਂ ਦੀ ਆਪਸ ‘ਚ ਮੁਲਾਕਾਤ ਉਸ ਸਮੇਂ ਹੋਈ, ਜਦੋਂ ਉਹ ਇਨਸਾਫ਼ ਦੀ ਮੰਗ ਨੂੰ ਲੈ ਕੇ ਬਰਨਾਲਾ ‘ਚ ਅਧਿਕਾਰੀਆਂ ਕੋਲ ਆਪਣੀਆਂ ਸ਼ਿਕਾਇਤਾਂ ਲੈ ਕੇ ਪਹੁੰਚੀਆਂ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ-ਆਪਣੇ ਮਾਮਲਿਆਂ ‘ਚ ਕਾਰਵਾਈ ਦੀ ਮੰਗ ਨੂੰ ਲੈ ਕੇ ਇਕੱਠੇ ਹੋ ਕੇ ਵਿਰੋਧ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ। ਤਿੰਨੋਂ ਲੜਕੀਆਂ ਦਾ ਕਹਿਣਾ ਹੈ ਕਿ ਉਹ ਲੰਬੇ ਸਮੇਂ ਤੋਂ ਆਪਣੀਆਂ ਸ਼ਿਕਾਇਤਾਂ ਨੂੰ ਲੈ ਕੇ ਪੁਲਿਸ ਤੇ ਪ੍ਰਸ਼ਾਸਨਿਕ ਦਫ਼ਤਰਾਂ ਦੇ ਚੱਕਰ ਕੱਟ ਰਹੀਆਂ ਹਨ। ਉਨ੍ਹਾਂ ਨੇ ਹੋਰ ਲੜਕੀਆਂ ਨੂੰ ਵੀ ਅਪੀਲ ਕੀਤੀ ਕਿ ਕਿਸੇ ਵੀ ਵਿਅਕਤੀ ‘ਤੇ ਪੂਰੀ ਜਾਣਕਾਰੀ ਤੋਂ ਬਿਨਾਂ ਭਰੋਸਾ ਨਾ ਕਰਨ ਤੇ ਕਿਸੇ ਵੀ ਤਰ੍ਹਾਂ ਦੇ ਦਬਾਅ ਜਾਂ ਸ਼ੋਸ਼ਣ ਦੀ ਸਥਿਤੀ ‘ਚ ਤੁਰੰਤ ਆਪਣੇ ਪਰਿਵਾਰ ਤੇ ਸਬੰਧਤ ਅਧਿਕਾਰੀਆਂ ਤੋਂ ਮਦਦ ਲੈਣ।

ਪਹਿਲੀ ਪੀੜਤ ਲੜਕੀ ਦੀ ਸ਼ਿਕਾਇਤ

ਮਹਿਲ ਕਲਾਂ ਹਲਕੇ ਦੇ ਪਿੰਡ ਦੀਵਾਨਾ ਦੀ ਰਹਿਣ ਵਾਲੀ ਲੜਕੀ ਨੇ ਇਲਜ਼ਾਮ ਲਗਾਇਆ ਕਿ ਹਸਪਤਾਲ ‘ਚ ਕੰਮ ਕਰਨ ਦੌਰਾਨ ਉਸ ਦੀ ਮੁਲਾਕਾਤ ਲੁਧਿਆਣਾ ਦੇ ਪਿੰਡ ਸਹੌਲੀ ਦੇ ਰਹਿਣ ਵਾਲੇ ਇੱਕ ਡਰਾਈਵਰ ਨਾਲ ਹੋਈ ਸੀ। ਲੜਕੀ ਮੁਤਾਬਕ, ਮੁਲਜ਼ਮ ਨੇ ਵਿਆਹ ਦਾ ਝਾਂਸਾ ਦੇ ਕੇ ਕਈ ਸਾਲਾਂ ਤੱਕ ਉਸ ਨਾਲ ਸਬੰਧ ਬਣਾਏ, ਪਰ ਬਾਅਦ ‘ਚ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਉਸ ਨੂੰ ਵੀਡੀਓ ਰਾਹੀਂ ਬਲੈਕਮੇਲ ਅਤੇ ਧਮਕਾਇਆ ਗਿਆ। ਲੜਕੀ ਦਾ ਕਹਿਣਾ ਹੈ ਕਿ ਉਸ ਨੇ ਕਈ ਵਾਰ ਪੁਲਿਸ ਕੋਲ ਕਾਰਵਾਈ ਦੀ ਮੰਗ ਕੀਤੀ, ਪਰ ਉਸ ਨੂੰ ਇਨਸਾਫ਼ ਨਹੀਂ ਮਿਲਿਆ।

ਦੂਜੀ ਪੀੜਤ ਲੜਕੀ ਦੀ ਸ਼ਿਕਾਇਤ

ਮਹਿਲ ਕਲਾਂ ਦੇ ਪਿੰਡ ਗਾਗੇਵਾਲ ਦੀ ਰਹਿਣ ਵਾਲੀ ਲੜਕੀ ਨੇ ਇਲਜ਼ਾਮ ਲਗਾਇਆ ਕਿ ਲੁਧਿਆਣਾ ਦੇ ਰਾਏਕੋਟ ਵਾਸੀ ਇੱਕ ਵਿਅਕਤੀ ਨੇ ਵਿਆਹ ਦਾ ਝਾਂਸਾ ਦੇ ਕੇ ਕਰੀਬ ਤਿੰਨ ਸਾਲਾਂ ਤੱਕ ਉਸ ਦਾ ਕਥਿਤ ਤੌਰ ‘ਤੇ ਸ਼ੋਸ਼ਣ ਕੀਤਾ। ਲੜਕੀ ਮੁਤਾਬਕ, ਬਾਅਦ ‘ਚ ਉਸ ਨੂੰ ਪਤਾ ਲੱਗਾ ਕਿ ਮੁਲਜ਼ਮ ਪਹਿਲਾਂ ਹੀ ਵਿਆਹਿਆ ਹੋਇਆ ਹੈ ਤੇ ਉਸ ਦੇ ਦੋ ਬੱਚੇ ਹਨ। ਉਸ ਨੇ ਦਾਅਵਾ ਕੀਤਾ ਕਿ ਇਸ ਮਾਮਲੇ ‘ਚ ਉਸ ਨੇ ਪੁਲਿਸ ਤੇ ਪ੍ਰਸ਼ਾਸਨ ਕੋਲ ਕਈ ਵਾਰ ਸ਼ਿਕਾਇਤ ਕੀਤੀ, ਪਰ ਲੰਬੇ ਸਮੇਂ ਤੱਕ ਕੋਈ ਕਾਰਵਾਈ ਨਹੀਂ ਹੋਈ।

ਤੀਜੀ ਪੀੜਤ ਲੜਕੀ ਦੀ ਸ਼ਿਕਾਇਤ

ਬਰਨਾਲਾ ਵਾਸੀ ਤੀਜੀ ਲੜਕੀ ਨੇ ਇਲਜ਼ਾਮ ਲਗਾਇਆ ਕਿ ਬਰਨਾਲਾ ਦੀ ਸੇਖਾ ਰੋਡ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਵਿਆਹ ਦਾ ਝਾਂਸਾ ਦੇ ਕੇ ਕਈ ਸਾਲਾਂ ਤੱਕ ਉਸ ਦਾ ਸ਼ੋਸ਼ਣ ਕੀਤਾ। ਲੜਕੀ ਦਾ ਇਲਜ਼ਾਮ ਹੈ ਕਿ ਮੁਲਜ਼ਮ ਬਾਅਦ ‘ਚ ਵਿਦੇਸ਼ ਲੰਡਨ ਚਲਾ ਗਿਆ ਤੇ ਉਸ ਨਾਲ ਸੰਪਰਕ ਵੀ ਬੰਦ ਕਰ ਦਿੱਤਾ। ਉਸ ਨੇ ਮੁਲਜ਼ਮ ਦੇ ਪਰਿਵਾਰ ਦੇ ਕੁਝ ਮੈਂਬਰਾਂ ‘ਤੇ ਵੀ ਮਾਮਲੇ ‘ਚ ਸ਼ਾਮਲ ਹੋਣ ਦੇ ਇਲਜ਼ਾਮ ਲਗਾਏ ਹਨ। ਉਸ ਨੇ ਪੁਲਿਸ ਤੋਂ ਸਾਰੇ ਸਬੰਧਤ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

ਪੁਲਿਸ ਟੀਮ ਮੌਕੇ ‘ਤੇ ਪਹੁੰਚੀ

ਮਾਮਲੇ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਤੇ ਟੈਂਕੀ ‘ਤੇ ਚੜ੍ਹੀਆਂ ਲੜਕੀਆਂ ਨਾਲ ਗੱਲਬਾਤ ਸ਼ੁਰੂ ਕੀਤੀ। ਥਾਣਾ ਬਰਨਾਲਾ ਦੇ ਐਸਐਚਓ ਚਰਨਜੀਤ ਸਿੰਘ ਨੇ ਦੱਸਿਆ ਕਿ ਲੜਕੀਆਂ ਵੱਲੋਂ ਪਹਿਲਾਂ ਦਿੱਤੀਆਂ ਗਈਆਂ ਸ਼ਿਕਾਇਤਾਂ ਦੇ ਆਧਾਰ ‘ਤੇ ਪੁਲਿਸ ਵੱਲੋਂ ਰਿਪੋਰਟ ਤਿਆਰ ਕਰਕੇ ਕਾਨੂੰਨੀ ਕਾਰਵਾਈ ਲਈ ਸਬੰਧਤ DLA ਸੈੱਲ ਨੂੰ ਭੇਜੀ ਜਾ ਚੁੱਕੀ ਹੈ। ਪੁਲਿਸ ਦਾ ਕਹਿਣਾ ਹੈ ਕਿ ਲੜਕੀਆਂ ਦੇ ਬਿਆਨਾਂ ਅਤੇ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Follow Us
SIR: ਪੰਜਾਬ ਵਿੱਚ ਕੱਟੇ 20 ਲੱਖ ਤੋਂ ਵੱਧ ਨਾਮ, 75 ਵਿਧਾਨ ਸਭਾ ਸੀਟਾਂ 'ਤੇ ਬਦਲਿਆ ਸਿਆਸੀ ਸਮੀਕਰਨ!
SIR: ਪੰਜਾਬ ਵਿੱਚ ਕੱਟੇ 20 ਲੱਖ ਤੋਂ ਵੱਧ ਨਾਮ, 75 ਵਿਧਾਨ ਸਭਾ ਸੀਟਾਂ 'ਤੇ ਬਦਲਿਆ ਸਿਆਸੀ ਸਮੀਕਰਨ!...
ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਮੀਂਹ ਨੇ ਮਚਾਈ ਤਬਾਹੀ, ਚੰਬਾ 'ਚ ਹੜ੍ਹ ਚ ਫਸੀ ਬਰਾਤ, ਲਾੜੇ ਦਾ ਰੈਸਿਕਿਊ
ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਮੀਂਹ ਨੇ ਮਚਾਈ ਤਬਾਹੀ, ਚੰਬਾ 'ਚ ਹੜ੍ਹ ਚ ਫਸੀ ਬਰਾਤ, ਲਾੜੇ ਦਾ ਰੈਸਿਕਿਊ...
UGC NET 'ਤੇ ਮੁੜ ਘਿਰੀ NTA, ਰਾਹੁਲ ਗਾਂਧੀ ਨੇ ਮੰਗਿਆ ਜਵਾਬ
UGC NET 'ਤੇ ਮੁੜ ਘਿਰੀ NTA, ਰਾਹੁਲ ਗਾਂਧੀ ਨੇ ਮੰਗਿਆ ਜਵਾਬ...
ਖਨੌਰੀ ਬਾਰਡਰ 'ਤੇ ਮੁੜ ਕਿਸਾਨਾਂ ਦਾ ਇੱਕਠ, ਪੱਕੇ ਮੋਰਚੇ ਦਾ ਐਲਾਨ
ਖਨੌਰੀ ਬਾਰਡਰ 'ਤੇ ਮੁੜ ਕਿਸਾਨਾਂ ਦਾ ਇੱਕਠ, ਪੱਕੇ ਮੋਰਚੇ ਦਾ ਐਲਾਨ...
ਵੰਦੇ ਮਾਤਰਮ ਤੇ ਸਿਆਸੀ ਜੰਗ, BJP-Congress ਆਹਮੋ-ਸਾਹਮਣੇ
ਵੰਦੇ ਮਾਤਰਮ ਤੇ ਸਿਆਸੀ ਜੰਗ, BJP-Congress ਆਹਮੋ-ਸਾਹਮਣੇ...
PM ਮੋਦੀ ਦਾ ਵੱਡਾ ਐਲਾਨ: AI, ਚਿਪਸ ਤੇ ਪ੍ਰਮਾਣੂ ਊਰਜਾ 'ਤੇ ਫੋਕਸ
PM ਮੋਦੀ ਦਾ ਵੱਡਾ ਐਲਾਨ: AI, ਚਿਪਸ ਤੇ ਪ੍ਰਮਾਣੂ ਊਰਜਾ 'ਤੇ ਫੋਕਸ...
ਲਾਲ ਚੌਕ 'ਤੇ ਲਹਿਰਾਇਆ ਤਿਰੰਗਾ, ਕਸ਼ਮੀਰ 'ਚ ਦੇਖਣ ਨੂੰ ਮਿਲਿਆ 80ਵੇਂ ਆਜ਼ਾਦੀ ਦਿਵਸ ਦਾ ਜੋਸ਼
ਲਾਲ ਚੌਕ 'ਤੇ ਲਹਿਰਾਇਆ ਤਿਰੰਗਾ, ਕਸ਼ਮੀਰ 'ਚ ਦੇਖਣ ਨੂੰ ਮਿਲਿਆ 80ਵੇਂ ਆਜ਼ਾਦੀ ਦਿਵਸ ਦਾ ਜੋਸ਼...
ਹਰ ਕੁਰਬਾਨੀ ਦੇਣ ਨੂੰ ਤਿਆਰ ਅਕਾਲੀ ਦਲ... ਅਸੀਂ ਡਰਨ ਵਾਲੇ ਨਹੀਂ...ਹਸਪਤਾਲ ਤੋਂ ਨਿਕਲੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ
ਹਰ ਕੁਰਬਾਨੀ ਦੇਣ ਨੂੰ ਤਿਆਰ ਅਕਾਲੀ ਦਲ... ਅਸੀਂ ਡਰਨ ਵਾਲੇ ਨਹੀਂ...ਹਸਪਤਾਲ ਤੋਂ ਨਿਕਲੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ...
ਡੂੰਘੀ ਜਾਂਚ ਕਰ ਰਹੀ ਮਹਾਰਾਸ਼ਟਰ ਸਰਕਾਰ, ਤੰਦਰੁਸਤੀ ਦੀ ਕਰਦਾ ਹਾਂ ਕਾਮਨਾ, ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਢਿੱਲੋਂ ਨੇ ਕੀਤੀ ਨਿੰਦਾ
ਡੂੰਘੀ ਜਾਂਚ ਕਰ ਰਹੀ ਮਹਾਰਾਸ਼ਟਰ ਸਰਕਾਰ, ਤੰਦਰੁਸਤੀ ਦੀ ਕਰਦਾ ਹਾਂ ਕਾਮਨਾ, ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਢਿੱਲੋਂ ਨੇ ਕੀਤੀ ਨਿੰਦਾ...