ਬਲਵੰਤ ਸਿੰਘ ਰਾਜੋਆਣਾ ਬਣ ਸਕਦੇ ਨੇ ਜੱਥੇਦਾਰ, ਪਰ ਅਕਾਲੀ ਦਲ ਨੇ ਕੀਤਾ ਇਨਕਾਰ, ਚੀਮਾ ਬੋਲੇ- ਇਹ SGPC ਦਾ ਅਧਿਕਾਰ ਖੇਤਰ
ਬੇਅੰਤ ਸਿੰਘ ਕਤਲ ਮਾਮਲੇ ਵਿੱਚ ਸਜ਼ਾ ਕੱਟ ਰਹੇ ਜੇਲ੍ਹ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਜੱਥੇਦਾਰ ਥਾਪਿਆ ਜਾ ਸਕਦਾ ਹੈ। ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਦਾ ਨਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਸਾਹਮਣੇ ਪੇਸ਼ ਕੀਤਾ ਜਾ ਸਕਦਾ ਹੈ। ਹਾਲਾਂਕਿ ਜੱਥੇਦਾਰ ਦੀ ਨਿਯੁਕਤੀ ਨੂੰ ਲੈਕੇ ਆਖਰੀ ਫੈਸਲਾ SGPC ਦੀ ਅੰਤ੍ਰਿੰਗ ਕਮੇਟੀ ਲੈਂਦੀ ਹੈ।

ਫਿਲਹਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਦੇ ਤੌਰ ਤੇ ਕੁਲਦੀਪ ਸਿੰਘ ਗੜਗੱਜ ਸੇਵਾਵਾਂ ਨਿਭਾਅ ਰਹੇ ਹਨ। ਉਹਨਾਂ ਨੂੰ ਗਿਆਨੀ ਰਘਬੀਰ ਸਿੰਘ ਤੋਂ ਬਾਅਦ ਇਹ ਸੇਵਾ ਸੌਂਪੀ ਗਈ ਸੀ। ਹਾਲਾਂਕਿ ਉਹ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਹਨ, ਇਸ ਤੋਂ ਇਲਾਵਾ ਉਹ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ।
ਅਕਾਲੀ ਦਲ ਨੇ ਕੀਤਾ ਇਨਕਾਰ
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਚੱਲ ਰਹੀਆਂ ਖ਼ਬਰਾਂ ਨੂੰ ਅਫਵਾਹ ਦੱਸਦਿਆਂ ਕਿਹਾ ਕਿ ਜੱਥੇਦਾਰ ਦੀ ਨਿਯੁਕਤੀ ਕਰਨਾ SGPC ਦਾ ਅਧਿਕਾਰ ਖੇਤਰ ਹੈ। ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਕਦੇ ਦਖਲ ਨਹੀਂ ਦਿੰਦਾ ਅਤੇ ਨਾ ਹੀ ਹੁਣ ਤੱਕ ਕਿਸੇ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਰਾਇ ਸਲਾਹ ਮੰਗੀ ਹੈ। ਜੇਕਰ ਕਦੇ ਕੋਈ ਪਾਰਟੀ ਤੋਂ ਸਲਾਹ ਮੰਗੀ ਜਾਵੇਗੀ ਤਾਂ ਫਿਰ ਪਾਰਟੀ ਲੀਡਰਸ਼ਿਪ ਕੋਈ ਜਵਾਬ ਦੇਵੇਗੀ।
ਚੀਮਾ ਨੇ ਕਿਹਾ ਕਿ ਜਿੱਥੋ ਤੱਕ ਸਵਾਲ ਬਲਵੰਤ ਸਿੰਘ ਰਾਜੋਆਣਾ ਦੇ ਜੱਥੇਦਾਰ ਬਣਨ ਦਾ ਹੈ ਤਾਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਧੀ ਵਿਧਾਨ ਬਣਾਇਆ ਜਾਵੇਗਾ। ਉਸ ਤੋਂ ਬਾਅਦ ਹੀ ਕੋਈ ਫੈਸਲਾ ਹੋਵੇਗਾ। ਉਹਨਾਂ ਨੇ ਸਿੱਧੇ ਤਰ੍ਹਾ ਚੱਲ ਰਹੀਆਂ ਖ਼ਬਰਾਂ ਤੋਂ ਅਕਾਲੀ ਦਲ ਨੂੰ ਪਾਸੇ ਕਰ ਲਿਆ।