ਅਗਨੀਵੀਰ ਅਕਾਸ਼ਦੀਪ ਸਿੰਘ ਦੇ ਨਾਮ ‘ਤੇ ਸਲਾਨਾ ਐਵਾਰਡ, ਬਾਬਾ ਫਰੀਦ ਯੂਨੀਵਰਸਿਟੀ ਦਾ ਐਲਾਨ
ਸਰਦਾਰ ਅਕਾਸ਼ਦੀਪ ਸਿੰਘ, ਪੁੱਤਰ ਸਰਦਾਰ ਬਲਵਿੰਦਰ ਸਿੰਘ, ਬਹਾਦਰੀ ਅਤੇ ਦੇਸ਼ ਭਗਤੀ ਦੇ ਪ੍ਰਤੀਕ ਸਨ। ਉਨ੍ਹਾਂ ਦੀ ਸ਼ਹਾਦਤ ਨੂੰ ਸਦਾ ਹੀ ਸਨਮਾਨ ਅਤੇ ਸ਼ਰਧਾ ਨਾਲ ਯਾਦ ਕੀਤਾ ਜਾਵੇਗਾ। ਯੂਨੀਵਰਸਿਟੀ ਪਰਿਵਾਰ ਉਨ੍ਹਾਂ ਦੇ ਪਰਿਵਾਰ ਨਾਲ ਪੂਰੀ ਹਮਦਰਦੀ ਪ੍ਰਗਟ ਕਰਦਾ ਹੈ ਅਤੇ ਆਪਣੇ ਸਹਿਯੋਗ ਦਾ ਭਰੋਸਾ ਦਿਲਾਉਂਦਾ ਹੈ।

Agniveer Akashdeep Singh: ਫਰੀਦਕੋਟ ‘ਚ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫਰੀਦਕੋਟ ਦੇ ਆਡੀਟੋਰਿਅਮ ਵਿੱਚ ਇੱਕ ਵਿਸ਼ੇਸ਼ ਦੇਸ਼ ਭਗਤੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਦਾ ਮਕਸਦ ਭਾਰਤੀ ਸੁਰੱਖਿਆ ਬਲਾਂ ਦੀ ਬੇਮਿਸਾਲ ਬਹਾਦੁਰੀ, ਕਮੇਟਮੈਂਟ ਅਤੇ ਸ਼ਹਾਦਤਾਂ ਨੂੰ ਸ਼ਰਧਾਂਜਲੀ ਦੇਣਾ ਸੀ। ਇਹ ਸਮਾਗਮ ਦੇਸ਼ ਭਗਤੀ ਅਤੇ ਇਕਤਾ ਦੀ ਭਾਵਨਾ ਨੂੰ ਪ੍ਰਗਟ ਕਰਦਾ ਸੀ।
ਸਮਾਗਮ ਦੌਰਾਨ ਮੁੱਖ ਭਾਸ਼ਣ ਪਰਮ ਵੀਰ ਚਕਰ ਪੁਰਸਕਾਰ ਵਿਜੇਤਾ, ਆਨਰੇਰੀ ਕੈਪਟਨ ਯੋਗੇਸ਼ ਯਾਦਵ, ਜੋ ਕਿ ਕਾਰਗਿਲ ਯੁੱਧ ਦੇ ਮਹਾਨ ਨਾਇਕ ਰਹੇ ਹਨ ਉਨ੍ਹਾਂ ਵੱਲੋਂ ਦਿੱਤਾ ਗਿਆ। ਉਨ੍ਹਾਂ ਨੇ ਆਪਣੀ ਵਿਰਾਸਤੀ ਕਹਾਣੀ ਰਾਹੀਂ ਨੌਜਵਾਨਾਂ ਨੂੰ ਦੇਸ਼ ਭਗਤੀ, ਸੇਵਾ ਅਤੇ ਬਹਾਦੁਰੀ ਵੱਲ ਪ੍ਰੇਰਿਤ ਕੀਤਾ।
ਇਸ ਮੌਕੇ ਇਸ ਮੌਕੇ ਗੱਲਬਾਤ ਕਰਦਿਆਂ ਬਾਬਾ ਫਰੀਦ ਯੂਨੀਵਰਸਟੀ ਦੇ ਵਾਈਸ ਚਾਂਸਲਰ ਪ੍ਰੋ. ਰਾਜੀਵ ਸੂਦ ਨੇ ਮਹੱਤਵਪੂਰਣ ਐਲਾਨ ਕਰਦਿਆਂ ਦੱਸਿਆ ਕਿ ਯੂਨੀਵਰਸਟੀ ਵਲੋਂ ਅਗਨੀਵੀਰ ਸਰਦਾਰ ਅਕਾਸ਼ਦੀਪ ਸਿੰਘ ਐਨੁਅਲ ਐਵਾਰਡ ਦੀ ਅੱਜ ਸਥਾਪਨਾ ਕੀਤੀ ਗਈ। ਉਹਨਾਂ ਦੱਸਿਆ ਕਿ ਇਹ ਐਵਾਰਡ ਪਿੰਡ ਚਹਿਲ, ਜ਼ਿਲ੍ਹਾ ਫਰੀਦਕੋਟ ਦੇ ਰਹਿਣ ਵਾਲੇ ਸਰਦਾਰ ਅਕਾਸ਼ਦੀਪ ਸਿੰਘ, ਜਿਨ੍ਹਾਂ ਨੇ ਅਗਨੀਵੀਰ ਵਜੋਂ ਸੇਵਾ ਦੌਰਾਨ ਸ਼ਹੀਦੀ ਪ੍ਰਾਪਤ ਕੀਤੀ ਹੈ। ਉਨ੍ਹਾਂ ਦੀ ਯਾਦ ਨੂੰ ਇਹ ਐਵਾਰਡ ਸਮਰਪਿਤ ਹੋਵੇਗਾ ਜੋ ਹਰ ਸਾਲ ਯੂਨੀਵਰਸਿਟੀ ਦੇ ਹੈਲਥ ਸਕਿਲਿੰਗ ਸਟੱਡੀਜ਼ ਵਿੱਚ ਸਰਵੋਤਮ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀ ਨੂੰ ਦਿੱਤਾ ਜਾਵੇਗਾ। ਇਹ ਉੱਦਮ ਵਿਦਿਆਰਥੀਆਂ ਨੂੰ ਸ਼੍ਰੇਸ਼ਠਤਾ ਵੱਲ ਉਤਸ਼ਾਹਤ ਕਰੇਗਾ ਤੇ ਅਕਾਸ਼ਦੀਪ ਸਿੰਘ ਦੀ ਤਰ੍ਹਾਂ ਦੇਸ਼ ਸੇਵਾ ਦੀ ਭਾਵਨਾ ਨੂੰ ਵਧਾਏਗਾ।
ਸਰਦਾਰ ਅਕਾਸ਼ਦੀਪ ਸਿੰਘ, ਪੁੱਤਰ ਸਰਦਾਰ ਬਲਵਿੰਦਰ ਸਿੰਘ, ਬਹਾਦਰੀ ਅਤੇ ਦੇਸ਼ ਭਗਤੀ ਦੇ ਪ੍ਰਤੀਕ ਸਨ। ਉਨ੍ਹਾਂ ਦੀ ਸ਼ਹਾਦਤ ਨੂੰ ਸਦਾ ਹੀ ਸਨਮਾਨ ਅਤੇ ਸ਼ਰਧਾ ਨਾਲ ਯਾਦ ਕੀਤਾ ਜਾਵੇਗਾ। ਯੂਨੀਵਰਸਿਟੀ ਪਰਿਵਾਰ ਉਨ੍ਹਾਂ ਦੇ ਪਰਿਵਾਰ ਨਾਲ ਪੂਰੀ ਹਮਦਰਦੀ ਪ੍ਰਗਟ ਕਰਦਾ ਹੈ ਅਤੇ ਆਪਣੇ ਸਹਿਯੋਗ ਦਾ ਭਰੋਸਾ ਦਿਲਾਉਂਦਾ ਹੈ। ਉਹਨਾਂ ਕਿਹਾ ਕਿ ਅਕਾਸ਼ਦੀਪ ਦੇ ਪਰਿਵਾਰ ਨੂੰ ਯੂਨੀਵਰਸਟੀ ਵਲੋਂ ਲੌਂਗ ਲਾਈਫ ਮੁਫ਼ਤ ਮੈਡੀਕਲ ਸਹਾਇਤਾ ਦਿੱਤੀ ਜਾਵੇਗੀ।
‘ਸਿੱਖਿਆ ਨੂੰ ਦੇਸ਼ ਭਗਤੀ ਨਾਲ ਜੋੜਨ ਦੀ ਕੋਸ਼ਿਸ਼’
ਪ੍ਰੋ. ਰਾਜੀਵ ਸੂਦ ਨੇ ਕਿਹਾ, ਅਗਨੀਵੀਰ ਸਰਦਾਰ ਅਕਾਸ਼ਦੀਪ ਸਿੰਘ ਵੱਲੋਂ ਦਿੱਤੀ ਗਈ ਸ਼ਹਾਦਤ ਇੱਕ ਬੇਮਿਸਾਲ ਹੌਂਸਲੇ ਤੇ ਦੇਸ਼ ਪ੍ਰਤੀ ਨਿਭਾਉਣ ਵਾਲੀ ਨਿਸ਼ਠਾ ਦੀ ਮਿਸਾਲ ਹੈ। ਉਨ੍ਹਾਂ ਦੇ ਸਨਮਾਨ ਵਿੱਚ ਇਹ ਐਵਾਰਡ ਸਥਾਪਿਤ ਕਰਕੇ ਅਸੀਂ ਵਿਦਿਆਰਥੀਆਂ ਵਿੱਚ ਕਮੇਟਮੈਂਟ, ਇੰਟੈਗ੍ਰਿਟੀ ਅਤੇ ਸੇਵਾ ਦੀਆਂ ਮੁੱਲਾਂ ਨੂੰ ਪ੍ਰੋਤਸਾਹਿਤ ਕਰਨਾ ਚਾਹੁੰਦੇ ਹਾਂ। ਇਹ ਯੂਨੀਵਰਸਿਟੀ ਵੱਲੋਂ ਸਿੱਖਿਆ ਨੂੰ ਦੇਸ਼ ਭਗਤੀ ਅਤੇ ਜ਼ਿੰਮੇਵਾਰੀ ਨਾਲ ਜੋੜਨ ਦੀ ਕੋਸ਼ਿਸ਼ ਹੈ।
ਇਹ ਵੀ ਪੜ੍ਹੋ
ਡਾ. ਸੂਦ ਨੇ ਅੱਗੇ ਕਿਹਾ ਕਿ ,ਇਸ ਤਰ੍ਹਾਂ ਦੇ ਸਮਾਗਮ ਦਾ ਆਯੋਜਨ ਯੂਨੀਵਰਸਿਟੀ ਲਈ ਮਾਣ ਦਾ ਮੌਕਾ ਹੈ। ਅਸੀਂ ਆਪਣੇ ਸੁਰੱਖਿਆ ਬਲਾਂ ਨੂੰ ਸਲਾਮ ਕਰਦੇ ਹਾਂ ਅਤੇ ਉਨ੍ਹਾਂ ਦੀਆਂ ਬੇਮਿਸਾਲ ਸ਼ਹਾਦਤਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ।
ਇਸ ਮੌਕੇ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਅੱਜ ਦੇਸ ਦੇ ਜਵਾਨਾਂ ਦੀ ਹੌਂਸਲਾ ਅਫਜਾਈ ਲਈ ਬਾਬਾ ਫਰੀਦ ਯੂਨੀਵਰਸਟੀ ਵਲੋਂ ਚੰਗਾ ਉਦਮ ਕੀਤਾ ਗਿਆ ਹੈ ਅਤੇ ਦੇਸ ਲਈ ਜਿੰਦਗੀ ਲਗਾਉਣ ਵਾਲੇ ਯੋਧਿਆਂ ਦਾ ਸਨਮਾਨ ਕੀਤਾ ਗਿਆ ਹੈ। ਇਕ ਸਵਾਲ ਦੇ ਜਵਾਨ ਵਿਚ ਉਹਨਾਂ ਕਿਹਾ ਕਿ ਅਗਨੀਵੀਰ ਸ਼ਹੀਦਾਂ ਲਈ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਪਹਿਲਾਂ ਐਲਾਨ ਕੀਤੇ ਗਏ ਨੇ ਉਹ ਸਭ ਸ਼ਹੀਦ ਅਗਨੀਵੀਰ ਅਕਾਸ਼ਦੀਪ ਦੇ ਪਰਿਵਾਰ ਨੂੰ ਵੀ ਮਿਲਣਗੇ।