ਖਾਲਿਸਤਾਨੀ ਅੱਤਵਾਦੀ ਪੰਨੂ ਦੇ ਘਰ ਤਿਰੰਗਾ ਲਹਿਰਾਉਣ ਦੀ ਕੋਸ਼ਿਸ਼: ਚੰਡੀਗੜ੍ਹ ਪੁਲਿਸ ਨੇ ਗੁਰਸਿਮਰਨ ਮੰਡ ਨੂੰ ਰੋਕਿਆ
ਚੰਡੀਗੜ੍ਹ ਪੁਲਿਸ ਅਤੇ ਇੰਟਰਨੈਸ਼ਨਲ ਐਂਟੀ ਖਾਲਿਸਤਾਨੀ ਅੱਤਵਾਦੀ ਫਰੰਟ ਦੇ ਕੌਮੀ ਪ੍ਰਧਾਨ ਗੁਰਸਿਮਰਨ ਮੰਡ ਦਾ ਉਸ ਸਮੇਂ ਸਾਹਮਣਾ ਹੋ ਗਿਆ ਜਦੋਂ ਮੰਡ ਨੇ ਅੱਤਵਾਦੀ ਗੁਰਪਤਵੰਤ ਪੰਨੂ ਦੇ ਘਰ ਵਿਖੇ ਤਿਰੰਗਾ ਲਹਿਰਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਪੁਲਿਸ ਨੇ ਰੋਕਕੇ ਗੁਰਸਿਮਰਨ ਮੰਡ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਬਾਅਦ ਵਿੱਚ ਰਿਹਾਅ ਕਰ ਦਿੱਤਾ।

ਚੰਡੀਗੜ੍ਹ ਨਿਊਜ। ਇੰਟਰਨੈਸ਼ਨਲ ਐਂਟੀ ਖਾਲਿਸਤਾਨੀ ਅੱਤਵਾਦੀ (Khalistani terrorists) ਫਰੰਟ ਦੇ ਕੌਮੀ ਪ੍ਰਧਾਨ ਗੁਰਸਿਮਰਨ ਮੰਡ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੇ ਸੈਕਟਰ 15 ਸਥਿਤ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਪੰਨੂ ਦੇ ਘਰ ਤਿਰੰਗਾ ਲਹਿਰਾਉਣ ਦੀ ਕੋਸ਼ਿਸ਼ ਕੀਤੀ। ਪਰ ਪੁਲਿਸ ਨੇ ਉਸ ਨੂੰ ਪਹਿਲਾਂ ਹੀ ਰੋਕ ਲਿਆ ਸੀ ਅਤੇ ਤਿਰੰਗਾ ਲਹਿਰਾਉਣ ਦੀ ਇਜਾਜ਼ਤ ਨਹੀਂ ਦਿੱਤੀ ਸੀ। ਇਸ ‘ਤੇ ਮੰਡ ਨੇ ਕਿਹਾ ਕਿ ਭਾਰਤ ਦੇਸ਼ ‘ਚ ਤਿਰੰਗਾ ਲਹਿਰਾਉਣ ‘ਤੇ ਪਾਬੰਦੀ ਲਗਾਉਣਾ ਠੀਕ ਨਹੀਂ ਹੈ।
ਉਹ ਵਿਦੇਸ਼ ਜਾ ਕੇ ਵੀ ਪੰਨੂ ਦੇ ਘਰ ਤਿਰੰਗਾ (Tringa flag) ਲਹਿਰਾਉਣਗੇ।ਗੁਰਸਿਮਰਨ ਸਿੰਘ ਮੰਡ ਕਰੀਬ 3 ਵਜੇ ਆਪਣੇ ਸਾਥੀਆਂ ਨਾਲ ਸੈਕਟਰ 15 ਪਹੁੰਚੇ। ਇਸ ਸਬੰਧੀ ਸੂਚਨਾ ਮਿਲਦਿਆਂ ਹੀ ਡੀਐਸਪੀ ਗੁਰਮੁੱਖ ਸਿੰਘ ਸੈਕਟਰ 11 ਥਾਣੇ ਦੀ ਪੁਲਿਸ ਫੋਰਸ ਨਾਲ ਮੌਕੇ ਤੇ ਪੁੱਜੇ। ਉਨ੍ਹਾਂ ਗੁਰਸਿਮਰਨ ਮੰਡ ਨੂੰ ਹਿਰਾਸਤ ਵਿੱਚ ਲੈ ਲਿਆ। ਸੂਤਰਾਂ ਮੁਤਾਬਕ ਉਸ ਨੂੰ ਹੁਣ ਰਿਹਾਅ ਕਰ ਦਿੱਤਾ ਗਿਆ ਹੈ।