ਪ੍ਰਾਈਵੇਟ ਸਕੂਲਾਂ ‘ਤੇ ਲਗਾਮ ਜ਼ਰੂਰੀ, ਕੇਜਰੀਵਾਲ ਨੇ ਪੰਜਾਬ ਸਰਕਾਰ ਦੇ ਫੈਸਲੇ ਦਾ ਕੀਤਾ ਸਵਾਗਤ
ਕੇਜਰੀਵਾਲ ਨੇ ਕਿਹਾ ਕਿ ਭਾਰਤ ਦੇ ਇਤਿਹਾਸ 'ਚ ਕਦੇ ਅਜਿਹੇ ਹੋਇਆ ਕਿ ਕਿਸੇ ਪ੍ਰਾਈਵੇਟ ਸਕੂਲ ਨੂੰ ਪੈਸੇ ਰਿਫੰਡ ਕਰਨੇ ਪਏ ਹੋਣ। ਇਸ ਤੋਂ ਪਹਿਲਾਂ ਇਹ ਦਿੱਲੀ 'ਚ ਹੋਇਆ ਸੀ, ਜਦੋਂ ਅਸੀਂ ਪੈਸੇ ਰਿਫੰਡ ਕਰਵਾਏ ਸਨ। ਹੁਣ ਪੰਜਾਬ 'ਚ ਵੀ ਇਹ ਹੋਣ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹਰ ਮਾਂ-ਬਾਪ ਦਾ ਸੁਪਨਾ ਹੁੰਦਾ ਹੈ ਕਿ ਮੇਰੇ ਬੱਚੇ ਨੂੰ ਚੰਗੀ ਪੜ੍ਹਾਈ ਕਰਨ ਦਾ ਮੌਕਾ ਮਿਲੇ।
ਪ੍ਰਾਈਵੇਟ ਸਕੂਲਾਂ 'ਤੇ ਲਗਾਮ ਜ਼ਰੂਰੀ, ਕੇਜਰੀਵਾਲ ਵੱਲੋਂ CM ਦੇ ਫੈਸਲੇ ਦਾ ਸਵਾਗਤ
ਪੰਜਾਬ ਦੇ ਮੁੱਖ ਮੰਤਰੀ ਬੀਤੇ ਦਿਨੀਂ ਪ੍ਰੈੱਸ ਕਾਨਫਰੰਸ ਕਰਦੇ ਹੋਏ ਐਲਾਨ ਕੀਤਾ ਸੀ ਕਿ ਉਹ ਇੱਕ ਕਾਨੂੰਨ ਲਿਆਉਣ ਜਾ ਰਹੇ ਹਨ। ਇਹ ਕਾਨੂੰਨ ਤਹਿਤ ਕੋਈ ਵੀ ਪ੍ਰਾਈਵੇਟ ਸਕੂਲ ਇੱਕ ਸਾਲ ‘ਚ 5 ਫ਼ੀਸਦੀ ਤੋਂ ਵੱਧ ਦਾ ਫ਼ੀਸ ਵਾਧਾ ਨਹੀਂ ਕਰ ਸਕੇਗਾ। ਇਹ ਫੈਸਲਾ ਅੰਮ੍ਰਿਤਸਰ ਦੀ ਇੱਕ ਵਿਦਿਆਰਥਣ ਦੀ ਖ਼ੁਦਕੁਸ਼ੀ ਮਾਮਲੇ ਤੋਂ ਬਾਅਦ ਲਿਆ ਗਿਆ ਸੀ। ਵਿਦਿਆਰਥਣ ਨੇ ਸਕੂਲ ਪ੍ਰਬੰਧਨ ‘ਤੇ ਮਾਨਸਿਕ ਤੌਰ ‘ਤੇ ਪਰੇਸ਼ਾਨ ਕਰਨ ਦਾ ਇਲਜ਼ਾਮ ਲਗਾਇਆ ਸੀ। ਆਮ ਆਮਦੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਸਰਕਾਰ ਦੇ ਫੈਸਲੇ ਦਾ ਸੁਆਗਤ ਕੀਤਾ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ‘ਚ ਸਾਡੀ ਸਰਕਾਰ ਨੇ ਬਹੁਤ ਵਧੀਆ ਫੈਸਲਾ ਲਿਆ ਹੈ ਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਾਨੂੰਨ ਲਿਆਉਣ ਦਾ ਐਲਾਨ ਕੀਤਾ ਹੈ। ਕਾਨੂੰਨ ਤਹਿਤ ਕੋਈ ਵੀ ਸਕੂਲ ਇੱਕ ਸਾਲ ‘ਚ 5 ਫ਼ੀਸਦੀ ਤੋਂ ਵੱਧ ਫ਼ੀਸ ਨਹੀਂ ਵਧਾ ਸਕੇਗਾ। ਉਨ੍ਹਾਂ ਨੇ ਕਿਹਾ ਕਿ ਸਕੂਲਾਂ ਦੀ ਸਾਰੀਆਂ ਫ਼ੀਸਾਂ ਚਾਹੇ ਉਹ ਲਾਈਬ੍ਰੇਰੀ ਫ਼ੀਸ ਹੋਵੇ, ਡਿਵਲਪਮੈਂਟ ਫ਼ੀਸ ਜਾਂ ਹੋਰ ਕਿਸੇ ਪ੍ਰਕਾਰ ਦੀ ਫ਼ੀਸ ਸਭ ਨੂੰ ਮਿਲਾ 5 ਫ਼ੀਸਦੀ ਤੋਂ ਜ਼ਿਆਦਾ ਦਾ ਵਾਧਾ ਨਹੀਂ ਕੀਤਾ ਜਾ ਸਕੇਗਾ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਕਾਨੂੰਨ ਦੀ ਸਭ ਤੋਂ ਵੱਡੀ ਗੱਲ ਇਹ ਹੋਵੇਗੀ ਕਿ ਜਿਨ੍ਹਾਂ ਸਕੂਲਾਂ ਨੇ ਪਿਛਲੇ 3 ਸਾਲਾਂ ‘ਚ 15 ਫ਼ੀਸਦੀ ਤੋਂ ਵੱਧ ਫ਼ੀਸ ਵਧਾਈ ਹੈ, ਉਨ੍ਹਾਂ ਨੂੰ ਫ਼ੀਸ ਰਿਫੰਡ ਕਰਨੀ ਪਵੇਗੀ ਯਾਨੀ ਕਿ 15 ਫ਼ੀਸਦੀ ਤੋਂ ਉੱਪਰ ਦੀ ਫ਼ੀਸਦੀ ਵਾਪਸ ਕਰਨੀ ਪਵੇਗੀ। ਉਨ੍ਹਾਂ ਨੇ ਉਦਾਹਰਣ ਦਿੰਦੇ ਹੋਇਆ ਕਿਹਾ ਕਿ ਜੇਕਰ ਕਿਸੇ ਸਕੂਲ ਨੇ 50 ਫ਼ੀਸਦੀ ਫ਼ੀਸ ਵਧਾਈ ਹੈ ਤਾਂ 35 ਫ਼ੀਸਦੀ ਫ਼ੀਸ ਸਕੂਲਾਂ ਨੂੰ ਵਾਪਸ ਕਰਨੀ ਪਵੇਗੀ।
देश में पहली बार प्राइवेट स्कूलों की मनमानी पर नकेल। पंजाब की आम आदमी पार्टी सरकार ने ज़्यादा बढ़ाई गई फीस रिफंड करने के आदेश दिए। pic.twitter.com/9QQnu4U7wH
— Arvind Kejriwal (@ArvindKejriwal) June 5, 2026
ਕੇਜਰੀਵਾਲ ਨੇ ਕਿਹਾ ਕਿ ਭਾਰਤ ਦੇ ਇਤਿਹਾਸ ‘ਚ ਕਦੇ ਅਜਿਹੇ ਹੋਇਆ ਕਿ ਕਿਸੇ ਪ੍ਰਾਈਵੇਟ ਸਕੂਲ ਨੂੰ ਪੈਸੇ ਰਿਫੰਡ ਕਰਨੇ ਪਏ ਹੋਣ। ਇਸ ਤੋਂ ਪਹਿਲਾਂ ਇਹ ਦਿੱਲੀ ‘ਚ ਹੋਇਆ ਸੀ, ਜਦੋਂ ਅਸੀਂ ਪੈਸੇ ਰਿਫੰਡ ਕਰਵਾਏ ਸਨ। ਹੁਣ ਪੰਜਾਬ ‘ਚ ਵੀ ਇਹ ਹੋਣ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹਰ ਮਾਂ-ਬਾਪ ਦਾ ਸੁਪਨਾ ਹੁੰਦਾ ਹੈ ਕਿ ਮੇਰੇ ਬੱਚੇ ਨੂੰ ਚੰਗੀ ਪੜ੍ਹਾਈ ਕਰਨ ਦਾ ਮੌਕਾ ਮਿਲੇ। ਇੱਕ ਪਾਸੇ ਅਸੀਂ ਸਰਕਾਰੀ ਸਕੂਲਾਂ ਨੂੰ ਵਧੀਆ ਬਣਾ ਰਹੇ ਹਾਂ। ਸਰਕਾਰੀ ਸਕੂਲਾਂ ਦੇ ਸਿੱਖਿਆ ਦੇ ਖੇਤਰ ‘ਚ ਪੰਜਾਬ ਦੇਸ਼ ਭਰ ‘ਚੋਂ ਪਹਿਲੇ ਨੰਬਰ ‘ਤੇ ਕੇਰਲ ਤੋਂ ਉੱਪਰ ਆਇਆ ਹੈ।
ਇਹ ਵੀ ਪੜ੍ਹੋ
ਦੂਜੇ ਪਾਸੇ, ਜੋ ਲੋਕ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ‘ਚ ਪੜ੍ਹਾਉਂਦੇ ਹਨ। ਉਨ੍ਹਾਂ ਨੂੰ ਫ਼ੀਸ ਦੀ ਮਾਰ ਤੋਂ ਰਾਹਤ ਦਵਾ ਰਹੇ ਹਾਂ। ਕੇਜਰੀਵਾਲ ਨੇ ਕਿਹਾ ਕਿ ਪ੍ਰਾਈਵੇਟ ਸਕੂਲ ਮਨਮਾਨੇ ਤਰੀਕੇ ਨਾਲ ਫ਼ੀਸ ਵਧਾ ਦਿੰਦੇ ਹਨ ਤੇ ਮਾਂ-ਬਾਪ ਉੱਪਰ ਬੋਝ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਪ੍ਰਾਈਵੇਟ ਸਕੂਲ ਅਜਿਹੇ ਨਹੀਂ ਹਨ, ਪਰ ਮਨਮਾਨੀ ਕਰਨ ਵਾਲੇ ਸਕੂਲਾਂ ‘ਤੇ ਲਗਾਮ ਲੱਗਣੀ ਚਾਹੀਦੀ ਹੈ। ਅੱਜ ਜੋ ਪੰਜਾਬ ਨੇ ਕੀਤਾ ਹੈ, ਉਹ ਪੂਰੇ ਦੇਸ਼ ‘ਚ ਹੋਣਾ ਚਾਹੀਦਾ ਹੈ।
