ਕਾਂਗਰਸ ‘ਚ ਟਿਕਟਾਂ ਨੂੰ ਲੈ ਕੇ ਖਿੱਚੋਤਾਣ… ਰਾਹੁਲ ਦੀ ਵੀਡੀਓ ਸ਼ੇਅਰ ਕਰ ਵੜਿੰਗ ਦਾ ਰੰਧਾਵਾ ਨੂੰ ਜਵਾਬ

Updated On: 

16 Aug 2026 11:44 AM IST

ਰਾਜਾ ਵੜਿੰਗ ਨੇ ਰਾਹੁਲ ਗਾਂਧੀ ਦੀ ਇੱਕ ਵੀਡੀਓ ਸਾਂਝੀ ਕਰਦਿਆਂ ਲਿਖਿਆ ਕਿ ਉਹ ਹਮੇਸ਼ਾ ਆਪਣੇ ਨੇਤਾ ਦੀ ਪਾਲਣਾ ਕਰਨਗੇ ਤੇ ਉਨ੍ਹਾਂ ਦੇ ਨਾਲ ਖੜ੍ਹੇ ਰਹਿਣਗੇ। ਵੀਡੀਓ 'ਚ ਰਾਹੁਲ ਗਾਂਧੀ ਇੱਕ ਪਰਿਵਾਰ, ਇੱਕ ਟਿਕਟ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਹਨ।

ਕਾਂਗਰਸ ਚ ਟਿਕਟਾਂ ਨੂੰ ਲੈ ਕੇ ਖਿੱਚੋਤਾਣ... ਰਾਹੁਲ ਦੀ ਵੀਡੀਓ ਸ਼ੇਅਰ ਕਰ ਵੜਿੰਗ ਦਾ ਰੰਧਾਵਾ ਨੂੰ ਜਵਾਬ

ਪੰਜਾਬ ਕਾਂਗਰਸ ‘ਚ ਪਹਿਲਾਂ ਹੀ ਧੜੇਬੰਦੀ ਨੂੰ ਲੈ ਕੇ ਕਲੇਸ਼ ਖ਼ਤਮ ਨਹੀਂ ਹੋ ਰਿਹਾ। ਹੁਣ, ਇਸੇ ਕਲੇਸ਼ ਵਿਚਕਾਰ ਟਿਕਟਾਂ ਦੀ ਵੰਡ ਨੂੰ ਲੈ ਕੇ ਅੰਦਰੂਨੀ ਖਿੱਚੋਤਾਣ ਤੇਜ਼ ਹੁੰਦੀ ਨਜ਼ਰ ਆ ਰਹੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਇੱਕ ਪਰਿਵਾਰ ਨੂੰ ਇੱਕ ਟਿਕਟ ਦੇਣ ਦੀ ਗੱਲ ਕਰਨ ਤੋਂ ਬਾਅਦ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਜਵਾਬ ਦਿੱਤਾ ਸੀ। ਰੰਧਾਵਾ ਦੇ ਬਿਆਨ ਤੋਂ ਬਾਅਦ ਹੁਣ ਰਾਜਾ ਵੜਿੰਗ ਨੇ ਰਾਹੁਲ ਗਾਂਧੀ ਦੀ ਇੱਕ ਵੀਡੀਓ ਸਾਂਝੀ ਕਰਦਿਆਂ ਆਪਣਾ ਪੱਖ ਰੱਖਿਆ ਹੈ।

ਰਾਜਾ ਵੜਿੰਗ ਨੇ ਰਾਹੁਲ ਗਾਂਧੀ ਦੀ ਇੱਕ ਵੀਡੀਓ ਸਾਂਝੀ ਕਰਦਿਆਂ ਲਿਖਿਆ ਕਿ ਉਹ ਹਮੇਸ਼ਾ ਆਪਣੇ ਨੇਤਾ ਦੀ ਪਾਲਣਾ ਕਰਨਗੇ ਤੇ ਉਨ੍ਹਾਂ ਦੇ ਨਾਲ ਖੜ੍ਹੇ ਰਹਿਣਗੇ। ਵੀਡੀਓ ‘ਚ ਰਾਹੁਲ ਗਾਂਧੀ ਇੱਕ ਪਰਿਵਾਰ, ਇੱਕ ਟਿਕਟ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਹਨ।

ਜਿੱਤਣ ਦਾ ਦਮ ਹੋਵੇ ਤਾਂ ਦੋ ਨਹੀਂ, ਚਾਰ ਟਿਕਟਾਂ ਵੀ ਲੈਣ…

ਇਹ ਵਿਵਾਦ ਉਸ ਸਮੇਂ ਵਧਿਆ ਸੀ, ਜਦੋਂ ਸੁਖਜਿੰਦਰ ਸਿੰਘ ਰੰਧਾਵਾ ਨੇ ਇੱਕ ਪ੍ਰੋਗਰਾਮ ਦੌਰਾਨ ਕਿਹਾ ਕਿ ਜਿਹੜੇ ਲੋਕ ਇਹ ਕਹਿੰਦੇ ਹਨ ਕਿ ਦੋ ਟਿਕਟਾਂ ਨਹੀਂ ਦਿੱਤੀਆਂ ਜਾਣਗੀਆਂ, ਜੇਕਰ ਜਿੱਤਣ ਦਾ ਦਮ ਹੋਵੇ ਤਾਂ ਉਹ ਦੋ ਨਹੀਂ ਸਗੋਂ ਚਾਰ ਟਿਕਟਾਂ ਲੈ ਕੇ ਕਾਂਗਰਸ ਨੂੰ ਜਿਤਾ ਕੇ ਲਿਆਉਣਗੇ। ਰੰਧਾਵਾ ਦਾ ਇਹ ਬਿਆਨ ਹੁਣ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪੰਜਾਬ ਕਾਂਗਰਸ ‘ਚ ਚੱਲ ਰਹੀ ਅੰਦਰੂਨੀ ਖਿੱਚੋਤਾਣ ਹੁਣ ਹੋਰ ਵਧਦੀ ਨਜ਼ਰ ਆ ਰਹੀ ਹੈ।

ਰਾਜਾ ਵੜਿੰਗ ਨੇ ਟਿਕਟਾਂ ਬਾਰੇ ਕੀ ਕਿਹਾ ਸੀ?

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਸੀ ਇੱਕ ਪਰਿਵਾਰ ਨੂੰ ਇੱਕ ਹੀ ਟਿਕਰ ਮਿਲਣੀ ਹੈ। ਉਨ੍ਹਾਂ ਨੇ ਦਲ ਬਦਲਣ ਵਾਲੇ ਆਗੂਆਂ ਨੂੰ ਵੀ ਚੇਤਾਵਨੀ ਦਿੱਤੀ ਸੀ ਕਿ । ਉਨ੍ਹਾਂ ਰਾਹੁਲ ਗਾਂਧੀ ਦੇ ਨਿਰਦੇਸ਼ਾਂ ਬਾਰੇ ਗੱਲ ਕਰਦੇ ਹੋਏ ਕਿਹਾ ਸੀ ਕਿ ਕਿਸੇ ਨੂੰ ਦੋ ਟਿਕਟਾਂ ਨਹੀਂ ਦੇਣੀਆਂ ਹਨ। ਇਸ ਦੇ ਨਾਲ ਵੜਿੰਗ ਨੇ ਦਲ ਬਦਲਣ ਵਾਲੇ ਆਗੂਆਂ ਨੂੰ ਵੀ ਚੇਤਾਵਨੀ ਦਿੱਤੀ ਸੀ। ਉਨ੍ਹਾਂ ਕਿਹਾ, “ਟਿਕਟਾਂ ਰਾਹੁਲ ਗਾਂਧੀ ਨੇ ਦੇਣੀਆਂ ਹਨ ਤੇ ਮੈਂ ਵਕਾਲਤ ਕਰਨੀ ਹੈ ਕਿ ਤੂੰ 2 ਟਿਕਟਾਂ ਭਾਲਦਾ ਹੈ, ਪਹਿਲਾਂ ਤੂੰ ਭਾਜਪਾ ਨਾਲ ਰਲਿਆ ਸੀ, ਹੋ ਸਕਦਾ ਹੈ ਕਿ ਇੱਕ ਟਿੱਕਟ ਵੀ ਨਾ ਦੇਵਾਂ। “

ਰਾਜਾ ਵੜਿੰਗ ਨੇ ਇਹ ਵੀ ਕਿਹਾ ਸੀ ਕਿ ਪਾਰਟੀ ਹੁਣ ਇੱਕ ਪਰਿਵਾਰ, ਇੱਕ ਟਿਕਟ’ ‘ਤੇ ਕੰਮ ਕਰੇਗੀ। ਉਨ੍ਹਾਂ ਨੇ ਕਿਹਾ ਸੀ ਕਿ ਇਹ ਨਹੀਂ ਹੋਵੇਗਾ ਇੱਕੋ ਪਰਿਵਾਰ ‘ਚੋਂ ਪਿਤਾ ਤੇ ਪੁੱਤਰ ਦੋਵਾਂ ਨੂੰ ਟਿਕਟ ਦਿੱਤੀ ਜਾਵੇ।

Loading...
Unable to load recommendations.
Follow Us