ਸੁਖਬੀਰ ਬਾਦਲ ਦੇ ਘੱਟੋ-ਘੱਟ 150 ਟਾਂਕੇ ਲੱਗੇ, ਸ਼ਹੀਦੀ ਕਾਨਫਰੰਸ ‘ਚ ਹਰਸਿਮਰਤ ਨੇ ਦੱਸਿਆ ਵਾਰਦਾਤ ਵਾਲੇ ਦਿਨ ਕੀ ਹੋਇਆ

Updated On: 

16 Aug 2026 08:36 AM IST

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਿਰਫ਼ ਦੋ ਸਾਲਾਂ 'ਚ ਸੁਖਬੀਰ ਸਿੰਘ ਬਾਦਲ 'ਤੇ ਇਹ ਦੂਜਾ ਹਮਲਾ ਹੈ। ਉਨ੍ਹਾਂ ਇਲਜ਼ਾਮ ਲਗਾਇਆ ਕਿ ਇਹ ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਲਈ 2015 ਤੋਂ ਰਚੀ ਜਾ ਰਹੀ ਇੱਕ ਸੋਚੀ-ਸਮਝੀ ਸਿਆਸੀ ਸਾਜ਼ਿਸ਼ ਦਾ ਹਿੱਸਾ ਹੈ।

ਸੁਖਬੀਰ ਬਾਦਲ ਦੇ ਘੱਟੋ-ਘੱਟ 150 ਟਾਂਕੇ ਲੱਗੇ, ਸ਼ਹੀਦੀ ਕਾਨਫਰੰਸ ਚ ਹਰਸਿਮਰਤ ਨੇ ਦੱਸਿਆ ਵਾਰਦਾਤ ਵਾਲੇ ਦਿਨ ਕੀ ਹੋਇਆ

ਸੁਖਬੀਰ ਬਾਦਲ ਦੇ ਹੱਥ 'ਤੇ ਘੱਟੋ-ਘੱਟ 150 ਟਾਂਕੇ ਲੱਗੇ, ਸ਼ਹੀਦੀ ਕਾਨਫਰੰਸ 'ਚ ਹਰਸਿਮਰਤ ਨੇ ਦੱਸਿਆ ਵਾਰਦਾਤ ਵਾਲੇ ਦਿਨ ਕੀ ਹੋਇਆ

ਸ਼ਹੀਦ ਕਰਨੈਲ ਸਿੰਘ ਈਸੜੂ ਦੀ ਬਰਸੀ ਮੌਕੇ ਪਿੰਡ ਈਸੜੂ (ਲੁਧਿਆਣਾ) ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਤੇ ਦਿਨ, 15 ਅਗਸਤ ਨੂੰ ਕਰਵਾਈ ਗਈ ਕਾਨਫ਼ਰੰਸ ‘ਚ ਹਰਸਿਮਰਤ ਕੌਰ ਬਾਦਲ ਨੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਕਾਨਫ਼ਰੰਸ ‘ਚ ਪਹੁੰਚੀ ਸਮੂਹ ਸੰਗਤ ਦਾ ਧੰਨਵਾਦ ਕੀਤਾ ਤੇ ਸੁਖਬੀਰ ਸਿੰਘ ਬਾਦਲ ‘ਤੇ ਹੋਏ ਹਮਲੇ ਨੂੰ ਲੈ ਕੇ ਕਈ ਗੰਭੀਰ ਇਲਜ਼ਾਮ ਲਗਾਏ।

“ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਘੱਟੋ-ਘੱਟ 150 ਟਾਂਕੇ ਲੱਗੇ ਹਨ”

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਿਰਫ਼ ਦੋ ਸਾਲਾਂ ‘ਚ ਸੁਖਬੀਰ ਸਿੰਘ ਬਾਦਲ ‘ਤੇ ਇਹ ਦੂਜਾ ਹਮਲਾ ਹੈ। ਉਨ੍ਹਾਂ ਇਲਜ਼ਾਮ ਲਗਾਇਆ ਕਿ ਇਹ ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਲਈ 2015 ਤੋਂ ਰਚੀ ਜਾ ਰਹੀ ਇੱਕ ਸੋਚੀ-ਸਮਝੀ ਸਿਆਸੀ ਸਾਜ਼ਿਸ਼ ਦਾ ਹਿੱਸਾ ਹੈ।

ਉਨ੍ਹਾਂ ਕਿਹਾ ਕਿ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਅਮਨ-ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਯਤਨ ਕਰਦਾ ਹੈ ਤਾਂ ਕੁਝ ਤਾਕਤਾਂ ਲੋਕਾਂ ਨੂੰ ਵੰਡਣ ਤੇ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕਰਦੀਆਂ ਹਨ। ਹਰਸਿਮਰਤ ਬਾਦਲ ਨੇ ਕਿਹਾ ਕਿ ਅਜਿਹੀਆਂ ਤਾਕਤਾਂ ਸੁਖਬੀਰ ਬਾਦਲ ਦੇ ਹੌਸਲੇ ਤੇ ਦ੍ਰਿੜ੍ਹ ਇਰਾਦੇ ਨੂੰ ਨਹੀਂ ਤੋੜ ਸਕਦੀਆਂ।

ਹਰਸਿਮਰਤ ਬਾਦਲ ਨੇ ਕਿਹਾ ਕਿ ਹਮਲੇ ‘ਚ ਸੁਖਬੀਰ ਬਾਦਲ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਉਨ੍ਹਾਂ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਘੱਟੋ-ਘੱਟ 150 ਟਾਂਕੇ ਲੱਗੇ ਹਨ। ਪਰ, ਇਸ ਦੇ ਬਾਵਜੂਦ ਸੁਖਬੀਰ ਬਾਦਲ ਦਾ ਹੌਸਲਾ ਹੋਰ ਮਜ਼ਬੂਤ ਹੋਇਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਅੱਜ ਉਨ੍ਹਾਂ ਨੂੰ ਆਪਣੀ ਥਾਂ ‘ਤੇ ਮੋਰਚਾ ਸੰਭਾਲਣ ਲਈ ਕਿਹਾ ਹੈ, ਜੋ ਪੰਜਾਬ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸੁਖਬੀਰ ਬਾਦਲ ਉਸ ਸਮੇਂ ਪੰਜਾਬ ਦੀ ਅਮਨ-ਸ਼ਾਂਤੀ ਤੇ ਖੁਸ਼ਹਾਲੀ ਲਈ ਅਰਦਾਸ ਕਰਨ ਵਾਸਤੇ ਗੁਰੂਘਰ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਗੁਰੂਘਰ ‘ਚ ਅਰਦਾਸ ਕਰਨ ਪਹੁੰਚੇ ਇੱਕ ਸ਼ਰਧਾਲੂ ‘ਤੇ ਹਮਲਾ ਕਰਨਾ ਕਾਇਰਾਨਾ ਕਾਰਵਾਈ ਹੈ।

ਉਨ੍ਹਾਂ ਆਪਣੇ ਸੰਬੋਧਨ ਦੌਰਾਨ ਭਾਵੁਕ ਹੁੰਦਿਆਂ ਕਿਹਾ ਕਿ ਪਿਛਲੇ 48 ਘੰਟੇ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਲਈ ਬਹੁਤ ਮੁਸ਼ਕਲ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਇਸ ਮੰਚ ‘ਤੇ ਸੁਖਬੀਰ ਬਾਦਲ ਨੇ ਹੋਣਾ ਸੀ, ਪਰ ਉਨ੍ਹਾਂ ‘ਤੇ ਹੋਏ ਹਮਲੇ ਕਾਰਨ ਉਹ ਖੁਦ ਇੱਥੇ ਪਹੁੰਚੇ ਹਨ। ਸੁਖਬੀਰ ਬਾਦਲ ਨੇ ਉਨ੍ਹਾਂ ਨੂੰ ਇਸ ਮੰਚ ‘ਤੇ ਪਹੁੰਚਣ ਲਈ ਕਿਹਾ।

ਸੁਖਬੀਰ ਬਾਦਲ ‘ਤੇ ਹਮਲਾ

ਦੱਸ ਦੇਈਏ ਕਿ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਵਿਖੇ 13 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ‘ਤੇ ਇੱਕ ਨਿਹੰਗ ਸਿੰਘ ਵੱਲੋਂ ਕਿਰਪਾਨ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਮੌਕੇ ‘ਤੇ ਮੌਜੂਦ ਸੁਰੱਖਿਆ ਕਰਮੀਆਂ ਨੇ ਹਮਲਾਵਰ ਨੂੰ ਤੁਰੰਤ ਕਾਬੂ ਕਰ ਲਿਆ।

Loading...
Unable to load recommendations.
Follow Us