ਅੱਤਵਾਦੀ ਅਰਸ਼ ਡੱਲਾ ਦੇ 2 ਗੁਰਗੇ ਕਾਬੂ, ਟਾਰਗੇਟ ਕਿਲਿੰਗ ਦੀ ਬਣਾ ਰਹੇ ਸਨ ਯੋਜਨਾ
Arsh dalla Gang: ਮੁਲਜ਼ਮਾਂ ਦੀ ਪਹਿਚਾਣ ਕਵਲਜੀਤ ਸਿੰਘ ਨਿਵਾਸੀ ਧਰਮਕੋਟ ਤੇ ਨਵਦੀਪ ਸਿੰਘ ਉਰਫ਼ ਹਨੀ ਨਿਵਾਸੀ ਬੱਦੁਵਾਲ ਵਜੋਂ ਹੋਈ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਹੈ। ਪੁਲਿਸ ਨੇ ਮੁਲਜ਼ਮਾਂ ਤੋਂ ਜਿਗਾਨਾ ਪਿਸਤੌਲ ਤੇ 9 ਜ਼ਿੰਦਾਂ ਕਾਰਤੂਸ ਵੀ ਬਰਾਮਦ ਕੀਤੇ ਹਨ।

ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਨੇ ਕੈਨੇਡਾ ‘ਚ ਪਨਾਹ ਲੈ ਰਹੇ ਅੱਤਵਾਦ ਅਰਸ਼ ਡੱਲਾ ਦੇ ਦੋ ਗੁਰਗਿਆਂ ਨੂੰ ਕਾਬੂ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਦੋਵੇਂ ਮੁਲਜ਼ਮ ਟਾਰਗੇਟ ਕਿਲਿੰਗ ਦੀ ਤਿਆਰੀ ‘ਚ ਸਨ, ਪਰ ਉਹ ਇਸ ਵਾਰਦਾਤ ਨੂੰ ਅੰਜ਼ਾਮ ਦੇ ਪਾਉਣ ਕਿ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਮੁਲਜ਼ਮਾਂ ਦੀ ਪਹਿਚਾਣ ਕਵਲਜੀਤ ਸਿੰਘ ਨਿਵਾਸੀ ਧਰਮਕੋਟ ਤੇ ਨਵਦੀਪ ਸਿੰਘ ਉਰਫ਼ ਹਨੀ ਨਿਵਾਸੀ ਬੱਦੁਵਾਲ ਵਜੋਂ ਹੋਈ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਹੈ। ਪੁਲਿਸ ਨੇ ਮੁਲਜ਼ਮਾਂ ਤੋਂ ਜਿਗਾਨਾ ਪਿਸਤੌਲ ਤੇ 9 ਜ਼ਿੰਦਾਂ ਕਾਰਤੂਸ ਵੀ ਬਰਾਮਦ ਕੀਤੇ ਹਨ।
ਡੀਜਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਆਪਣੀ ਵਿਰੋਧੀ ਗੈਂਗ ਦੇ ਮੈਂਬਰ ਤੇ ਜਬਰੀ ਵਸੂਲੀ ਕਤਲ ਦੀ ਪਲਾਨਿੰਗ ਕਰ ਰਹੇ ਸਨ। ਇਸ ਦੇ ਲਈ ਉਹ ਆਪਣੇ ਹੈਂਡਲਰ ਦੇ ਨਾਲ ਸੰਪਰਕ ‘ਚ ਸਨ।
In a major breakthrough, State Special Operations Cell (#SSOC), Punjab foils a target killing plot orchestrated by Canada-based terrorist Arsh Dala and apprehends two key operatives: Kawaljit Singh, R/o Dharamkot, & Navdeep Singh @ Hani, R/o Badduwal.
Preliminary investigation pic.twitter.com/nGoddcKPxk
ਇਹ ਵੀ ਪੜ੍ਹੋ
— DGP Punjab Police (@DGPPunjabPolice) June 15, 2025
ਅਰਸ਼ ਡੱਲਾ ਦਾ ਖਾਲਿਸਤਾਨ ਟਾਈਗਰ ਫੋਰਸ ਕਨੈਕਸ਼ਨ
ਅਰਸ਼ਦੀਪ ਡੱਲਾ ਨੂੰ 2023 ਵਿੱਚ ਭਾਰਤ ਸਰਕਾਰ ਨੇ ਅੱਤਵਾਦੀ ਘੋਸ਼ਿਤ ਕੀਤਾ ਸੀ, ਉਸਦੇ ਖਿਲਾਫ 70 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ। ਅਰਸ਼ਦੀਪ ਡੱਲਾ ਪਹਿਲਾਂ ਜਬਰੀ ਵਸੂਲੀ ਦਾ ਕੰਮ ਕਰਦਾ ਸੀ, ਪਰ ਬਾਅਦ ਵਿੱਚ ਖਾਲਿਸਤਾਨ ਟਾਈਗਰ ਫੋਰਸ (KTF) ਵਿੱਚ ਸ਼ਾਮਲ ਹੋ ਗਿਆ, ਜੋ ਭਾਰਤ ਵਿਰੋਧੀ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੈ। ਅਰਸ਼ ਡੱਲਾ ਖਾਲਿਸਤਾਨ ਪੱਖੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦਾ ਕਰੀਬੀ ਸੀ ਅਤੇ ਨਿੱਝਰ ਦੇ ਕਤਲ ਤੋਂ ਬਾਅਦ ਅਰਸ਼ ਨੇ KTF ਦੀ ਕਮਾਨ ਸੰਭਾਲੀ ਸੀ, ਯਾਨੀ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦੀ ਸਰਪ੍ਰਸਤੀ ਹੇਠ ਚੱਲ ਰਹੇ ਖਾਲਿਸਤਾਨੀ ਅੱਤਵਾਦੀ ਸੰਗਠਨ KTF ਦੇ ਸਾਰੇ ਫੈਸਲੇ ਲੈ ਰਿਹਾ ਹੈ।
ਪੰਜਾਬ ਤੋਂ ਕੈਨੇਡਾ ਤੱਕ ਅੱਤਵਾਦੀ ਨੈੱਟਵਰਕ
NIA ਨੇ ਚਾਰਜਸ਼ੀਟ ਚ ਲਿਖਿਆ ਹੈ, ਅਰਸ਼ਦੀਪ ਡੱਲਾ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਦਾ ਲਾਲਚ ਦੇ ਕੇ ਕੈਨੇਡਾ ਭੇਜਦਾ ਸੀ। ਉਨ੍ਹਾਂ ਦੇ ਕੈਨੇਡਾ ਵਿੱਚ ਰਹਿਣ ਦਾ ਪ੍ਰਬੰਧ ਕੀਤਾ ਜਾਂਦਾ ਅਤੇ ਫਿਰ ਉਨ੍ਹਾਂ ਨੂੰ ਹਥਿਆਰਾਂ ਦੀ ਸਿਖਲਾਈ ਦਿੱਤੀ ਜਾਂਦੀ ਸੀ। ਇਸ ਤੋਂ ਬਾਅਦ ਉਹ ਪੰਜਾਬ ਦੇ ਵੱਡੇ ਕਾਰੋਬਾਰੀਆਂ ਨੂੰ ਡਰਾ ਧਮਕਾ ਕੇ ਫਿਰੌਤੀ ਵਸੂਲਣ ਵਿੱਚ ਸ਼ਾਮਲ ਹੋ ਜਾਂਦੇ ਸਨ। ਅਰਸ਼ ਦਾ ਨੈੱਟਵਰਕ ਕੈਨੇਡਾ, ਅਮਰੀਕਾ, ਯੂਰਪ, ਮੱਧ-ਪੂਰਬ ਅਤੇ ਦੱਖਣ-ਪੂਰਬੀ ਏਸ਼ੀਆ ਤੱਕ ਫੈਲਿਆ ਹੋਇਆ ਹੈ ਅਤੇ ਅਰਸ਼ ਡੱਲਾ ਕਈ ਟਾਰਗੇਟ ਕਿਲਿੰਗਾਂ ਵਿੱਚ ਵੀ ਸ਼ਾਮਲ ਹੈ।
ਵਿਦੇਸ਼ੀ ਹਥਿਆਰਾਂ ਦੀ ਤਸਕਰੀ ਅਤੇ ਟੈਰਰ ਫੰਡਿੰਗ
ਐਨਆਈਏ ਦੀ ਚਾਰਜਸ਼ੀਟ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਅਰਸ਼ਦੀਪ ਡੱਲਾ ਅਤੇ ਬੰਬੀਹਾ ਗੈਂਗ ਦੇ ਮੈਂਬਰ ਪਾਕਿਸਤਾਨ ਤੋਂ ਵਿਦੇਸ਼ੀ ਹਥਿਆਰਾਂ ਦੀ ਤਸਕਰੀ ਕਰਦੇ ਹਨ। ਇਹ ਹਥਿਆਰ ਪਾਕਿਸਤਾਨ ਤੋਂ ਡਰੋਨ ਰਾਹੀਂ ਪੰਜਾਬ ਪਹੁੰਚਾਏ ਜਾਂਦੇ ਹਨ। ਇਨ੍ਹਾਂ ਹਥਿਆਰਾਂ ਦੀ ਵਰਤੋਂ ਪੰਜਾਬ ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਕੀਤੀ ਜਾਂਦੀ ਹੈ।
ਅੱਤਵਾਦ ਲਈ ਜਬਰੀ ਵਸੂਲੀ ਅਤੇ ਹਵਾਲਾ ਨੈਟਵਰਕ
ਅਰਸ਼ ਡੱਲਾ ਦਾ ਨੈੱਟਵਰਕ ਹਵਾਲਾ ਰਾਹੀਂ ਭਾਰਤ ਤੋਂ ਕੈਨੇਡਾ ਪੈਸੇ ਭੇਜਦਾ ਹੈ, ਜਿਸ ਦੀ ਵਰਤੋਂ ਅੱਤਵਾਦੀ ਗਤੀਵਿਧੀਆਂ ਚ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਇਹ ਗਿਰੋਹ ਪ੍ਰਾਪਰਟੀ ਡੀਲਰਾਂ ਅਤੇ ਕਾਰੋਬਾਰੀਆਂ ਤੋਂ ਫਿਰੌਤੀ ਵਸੂਲਣ ਵਿੱਚ ਵੀ ਸ਼ਾਮਲ ਹਨ। ਅਰਸ਼ ਦੇ ਗੈਂਗ ਦਾ ਮੁੱਖ ਉਦੇਸ਼ ਟਾਰਗੇਟ ਕਿਲਿੰਗ, ਜਬਰੀ ਵਸੂਲੀ ਅਤੇ ਅੱਤਵਾਦੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਾ ਹੈ।
NIA ਨੇ ਅਰਸ਼ ਡੱਲਾ ਅਤੇ ਉਸਦੇ ਗਿਰੋਹ ਦੇ ਖਤਰਨਾਕ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ, ਜੋ ਨਾ ਸਿਰਫ ਪੰਜਾਬ ਬਲਕਿ ਅੰਤਰਰਾਸ਼ਟਰੀ ਪੱਧਰ ਤੇ ਅੱਤਵਾਦੀ ਗਤੀਵਿਧੀਆਂ ਫੈਲਾ ਰਹੇ ਹਨ। ਅਰਸ਼ ਦੇ ਖਾਲਿਸਤਾਨ ਟਾਈਗਰ ਫੋਰਸ ਅਤੇ ਪਾਕਿਸਤਾਨ ਦੇ ਅੱਤਵਾਦੀ ਨੈੱਟਵਰਕ ਨਾਲ ਸਬੰਧ ਹਨ ਅਤੇ ਉਹ ਆਪਣੀਆਂ ਗਤੀਵਿਧੀਆਂ ਰਾਹੀਂ ਅੱਤਵਾਦ ਲਈ ਫੰਡ ਇਕੱਠਾ ਕਰਨ ਦਾ ਕੰਮ ਕਰ ਰਿਹਾ ਹੈ।