ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਮੋਹਾਲੀ ‘ਚ 35 ਕਰੋੜ ਰੁਪਏ ਠੱਗਣ ਵਾਲਾ ਮੁਲਜ਼ਮ ਗ੍ਰਿਫਤਾਰ, ਹਰਿਆਣਾ ਦਾ ਚੀਫ ਸੈਕਟਰੀ ਬਣਦਾ ਸੀ ਮੁਲਜ਼ਮ

ਮੋਹਾਲੀ ਪੁਲਿਸ ਨੇ ਇੱਕ ਹਰਿਆਣਾ ਦੇ ਫਰਜੀ ਚੀਫ ਸੈਕਟਰੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸਨੇ ਵਿਦੇਸ਼ ਭੇਜਣ ਦੇ ਨਾਂਅ ਤੇ ਹੁਣ ਤੱਕ ਲੋਕਾਂ ਤੋਂ ਕਰੀਬ 35 ਕਰੋੜ ਦੀ ਠੱਗੀ ਮਾਰੀ ਹੈ। ਇਸ ਤੋਂ ਇਲਾਵਾ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਹੜੇ ਉਸ ਨਾਲ ਇਸ ਗੈਰ-ਕਾਨੂੰਨੀ ਕੰਮ ਵਿੱਚ ਸ਼ਾਮਿਲ ਸਨ।

ਮੋਹਾਲੀ ‘ਚ 35 ਕਰੋੜ ਰੁਪਏ ਠੱਗਣ ਵਾਲਾ ਮੁਲਜ਼ਮ ਗ੍ਰਿਫਤਾਰ, ਹਰਿਆਣਾ ਦਾ ਚੀਫ ਸੈਕਟਰੀ ਬਣਦਾ ਸੀ ਮੁਲਜ਼ਮ
Follow Us
tv9-punjabi
| Published: 29 Sep 2023 17:50 PM

ਪੰਜਾਬ ਨਿਊਜ। ਮੋਹਾਲੀ ਪੁਲਿਸ ਨੇ ਹਰਿਆਣਾ ਦਾ ਫਰਜ਼ੀ ਚੀਫ ਸੈਕਟਰੀ ਦੱਸ ਕੇ ਇਮੀਗ੍ਰੇਸ਼ਨ ਦੇ ਨਾਂ ‘ਤੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਇਕ ਵਿਅਕਤੀ ਨੂੰ ਉਸਦੇ ਦੋ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਹੁਣ ਤੱਕ ਲੋਕਾਂ ਨਾਲ 35 ਕਰੋੜ ਰੁਪਏ ਦੀ ਠੱਗੀ ਮਾਰ ਚੁੱਕਾ ਹੈ। ਮੁਲਜ਼ਮ ਦੀ ਪਛਾਣ ਸਰਬਜੀਤ ਸਿੰਘ (28 ਸਾਲ) ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ। ਉਸ ਦੇ ਨਾਲ ਗ੍ਰਿਫ਼ਤਾਰ ਕੀਤੇ ਗਏ ਦੋ ਹੋਰ ਵਿਅਕਤੀਆਂ ਦੀ ਪਛਾਣ ਰਾਹੁਲ (35 ਸਾਲ) ਵਾਸੀ ਬਿਲਾਸਪੁਰ, ਹਿਮਾਚਲ (Himachal) ਅਤੇ ਰਵੀ ਮਿਸ਼ਰਾ (27 ਸਾਲ) ਵਾਸੀ ਛਪਰਾ, ਬਿਹਾਰ ਵਜੋਂ ਹੋਈ ਹੈ।

ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਪੰਜਾਬ ਪੁਲਿਸ (Punjab Police) ਨੂੰ ਪਤਾ ਲੱਗਾ ਕਿ ਮੁਲਜ਼ਮ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ਤੇ ਪੈਸੇ ਲੈਂਦਾ ਸੀ। ਉਨ੍ਹਾਂ ਨੂੰ ਜਾਅਲੀ ਪੀਆਰ ਸਰਟੀਫਿਕੇਟ ਦਿੰਦੇ ਸਨ। ਇਸ ਵਿੱਚ ਮੁਲਜ਼ਮ ਰਾਹੁਲ ਇਹ ਫਰਜ਼ੀ ਦਸਤਾਵੇਜ਼ ਤਿਆਰ ਕਰਵਾ ਲੈਂਦਾ ਸੀ। ਮੁਲਜ਼ਮ ਦਾ ਸੈਕਟਰ 82 ਅਤੇ ਮੁਹਾਲੀ ਦੇ ਡੇਰਾਬੱਸੀ ਵਿੱਚ ਦਫ਼ਤਰ ਸੀ। ਉਸ ਨੇ ਆਪਣੇ ਦਫ਼ਤਰ ਵਿੱਚ 70 ਲੱਖ ਰੁਪਏ ਦਾ ਫਰਨੀਚਰ ਲਗਾਇਆ ਹੋਇਆ ਹੈ।

ਮੁਲਜ਼ਮ ਸੁਰੱਖਿਆ ਗਾਰਡ ਦੇ ਨਾਲ ਆਉਂਦਾ ਸੀ

ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਐਸਕਾਰਟ ਵਾਹਨਾਂ ਨਾਲ ਡਰਾਈਵ ਕਰਦੇ ਸਨ। ਉਸ ਨੇ ਆਪਣੇ ਨਾਲ ਸੁਰੱਖਿਆ ਕਰਮਚਾਰੀ ਵੀ ਰੱਖੇ ਹੋਏ ਸਨ। ਉਹ ਇਨ੍ਹਾਂ ਸੁਰੱਖਿਆ ਕਰਮੀਆਂ ਅਤੇ ਆਪਣੇ ਰੁਤਬੇ ਨਾਲ ਲੋਕਾਂ ਨੂੰ ਫਸਾਉਂਦਾ ਸੀ। ਜਦੋਂ ਕਿਸੇ ਨੇ ਉਸ ਦੇ ਪੈਸੇ ਵਾਪਸ ਮੰਗੇ ਤਾਂ ਉਹ ਡਰ ਗਿਆ।

50 ਲੱਖ ਦੀ ਨਕਦੀ ਬਰਾਮਦ

ਪੁਲਿਸ ਨੇ ਗ੍ਰਿਫ਼ਤਾਰੀ ਸਮੇਂ ਮੁਲਜ਼ਮਾਂ ਕੋਲੋਂ 50 ਲੱਖ 40 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ 99 ਗ੍ਰਾਮ ਸੋਨਾ, 45 ਬੋਰ ਦਾ ਪਿਸਤੌਲ, 315 ਬੋਰ ਦੀ ਰਾਈਫਲ, ਪੰਜਾਬ ਪੁਲਿਸ ਦੇ ਇੰਸਪੈਕਟਰ ਰੈਂਕ ਦੇ ਦੋ ਜਾਅਲੀ ਆਈਡੀ ਕਾਰਡ, ਹਰਿਆਣਾ (Haryana) ਦੇ ਗ੍ਰਹਿ ਸਕੱਤਰ ਦੇ ਜਾਅਲੀ ਆਈਡੀ ਕਾਰਡ, 5 ਜਾਅਲੀ ਡਰਾਈਵਿੰਗ ਲਾਇਸੰਸ ਬਰਾਮਦ ਕੀਤੇ ਗਏ ਹਨ। 40 ਜਾਅਲੀ ਵੀਜ਼ਾ ਸਟਿੱਕਰ ਅਤੇ 5 ਅਸੈਂਬਲੀ ਸਟਿੱਕਰ ਜ਼ਬਤ ਕੀਤੇ ਗਏ ਹਨ।

ਪੁਲਿਸ ਨੇ ਮੁਲਜ਼ਮਾਂ ਕੋਲੋਂ ਦੋ ਫਾਰਚੂਨਰ ਗੱਡੀਆਂ, ਦੋ ਐਂਡੇਵਰ, ਇਕ ਕ੍ਰਿਸਟਾ ਅਤੇ ਇਕ ਸਵਿਫਟ ਗੱਡੀ ਵੀ ਬਰਾਮਦ ਕੀਤੀ ਹੈ। ਇਨ੍ਹਾਂ ਵਾਹਨਾਂ ਤੋਂ ਪੁਲਿਸ ਕਮਾਂਡੋ ਵਰਦੀ, ਹਰਿਆਣਾ ਦੇ ਮੁੱਖ ਸਕੱਤਰ ਦਾ ਝੰਡਾ, ਲਾਲ ਅਤੇ ਨੀਲੀ ਪੁਲਿਸ ਜੈਕਟਾਂ ਦੇ ਨਾਲ-ਨਾਲ ਪਾਇਲਟ ਵਾਹਨ ਦਾ ਝੰਡਾ ਵੀ ਬਰਾਮਦ ਕੀਤਾ ਗਿਆ ਹੈ।

Bigg Boss 19 'ਚ ਦਿਖੇਗੀ ਪਹਿਲਗਾਮ ਹਮਲੇ ਵਿਚ ਸ਼ਹੀਦ ਹੋਏ ਵਿਨੈ ਨਰਵਾਲ ਦੀ ਪਤਨੀ?
Bigg Boss 19 'ਚ ਦਿਖੇਗੀ ਪਹਿਲਗਾਮ ਹਮਲੇ ਵਿਚ ਸ਼ਹੀਦ ਹੋਏ ਵਿਨੈ ਨਰਵਾਲ ਦੀ ਪਤਨੀ?...
ਰਾਹੁਲ ਗਾਂਧੀ 'ਤੇ ਬੀਜੇਪੀ ਆਗੂ ਤਰੁਣ ਚੁੱਘ ਦਾ ਹਮਲਾ, ਕਾਂਗਰਸ ਨੂੰ ਦਿੱਤੀ ਚੁਣੌਤੀ
ਰਾਹੁਲ ਗਾਂਧੀ 'ਤੇ ਬੀਜੇਪੀ ਆਗੂ ਤਰੁਣ ਚੁੱਘ ਦਾ ਹਮਲਾ, ਕਾਂਗਰਸ ਨੂੰ ਦਿੱਤੀ ਚੁਣੌਤੀ...
ਚੰਡੀਗੜ੍ਹ ਪੀਜੀਆਈ ਦੇ ਡਾਕਟਰਾਂ ਦਾ ਕਮਾਲ, ਬਿਨਾ ਚੀਰਾ ਲਗਾਏ 2 ਸਾਲ ਦੀ ਬੱਚੀ ਦੇ ਦਿਮਾਗ ਵਿੱਚੋਂ ਕੱਢਿਆ ਟਿਊਮਰ
ਚੰਡੀਗੜ੍ਹ ਪੀਜੀਆਈ ਦੇ ਡਾਕਟਰਾਂ ਦਾ ਕਮਾਲ, ਬਿਨਾ ਚੀਰਾ ਲਗਾਏ 2 ਸਾਲ ਦੀ ਬੱਚੀ ਦੇ ਦਿਮਾਗ ਵਿੱਚੋਂ ਕੱਢਿਆ ਟਿਊਮਰ...
Kapil Sharma: ਕੈਪਸ ਕੈਫੇ 'ਤੇ ਮੁੜ ਹਮਲੇ ਤੋਂ ਬਾਅਦ ਮੁੰਬਈ 'ਚ ਕਪਿਲ ਦੇ ਘਰ ਦੀ ਵਧਾਈ ਗਈ ਸੁਰੱਖਿਆ
Kapil Sharma: ਕੈਪਸ ਕੈਫੇ 'ਤੇ ਮੁੜ ਹਮਲੇ ਤੋਂ ਬਾਅਦ ਮੁੰਬਈ 'ਚ ਕਪਿਲ ਦੇ ਘਰ ਦੀ ਵਧਾਈ ਗਈ ਸੁਰੱਖਿਆ...
Huma Qureshi Brother News: ਹੁਮਾ ਕੁਰੈਸ਼ੀ ਦੇ ਚਚੇਰੇ ਭਰਾ ਦਾ ਦਿੱਲੀ ਵਿੱਚ ਕਤਲ
Huma Qureshi Brother News: ਹੁਮਾ ਕੁਰੈਸ਼ੀ ਦੇ ਚਚੇਰੇ ਭਰਾ ਦਾ ਦਿੱਲੀ ਵਿੱਚ ਕਤਲ...
US Tariff on India: ਟੈਰਿਫ ਵਿਵਾਦ ਵਿਚਾਲੇ ਪ੍ਰਧਾਨ ਮੰਤਰੀ ਮੋਦੀ ਬੋਲੇ- ਕਿਸਾਨਾਂ ਦੇ ਹਿੱਤ ਸਭ ਤੋਂ ਉੱਪਰ
US Tariff on India: ਟੈਰਿਫ ਵਿਵਾਦ ਵਿਚਾਲੇ ਪ੍ਰਧਾਨ ਮੰਤਰੀ ਮੋਦੀ ਬੋਲੇ- ਕਿਸਾਨਾਂ ਦੇ ਹਿੱਤ ਸਭ ਤੋਂ ਉੱਪਰ...
ਜੰਮੂ ਕਸ਼ਮੀਰ ਵਿੱਚ ਕਿਉਂ ਅਲਰਟ ਤੇ ਫੌਜ ਅਤੇ ਪੁਲਿਸ, ਅਚਾਨਕ ਕਿਉਂ ਲਿਆ ਗਿਆ ਇਹ ਫੈਸਲਾ?
ਜੰਮੂ ਕਸ਼ਮੀਰ ਵਿੱਚ ਕਿਉਂ ਅਲਰਟ ਤੇ ਫੌਜ ਅਤੇ ਪੁਲਿਸ, ਅਚਾਨਕ ਕਿਉਂ ਲਿਆ ਗਿਆ ਇਹ ਫੈਸਲਾ?...
NCSL Summit ਵਿੱਚ ਪਹੁੰਚਿਆ ਭਾਰਤ ਦਾ ਸਭ ਤੋਂ ਵੱਡਾ ਵਿਧਾਨਕ ਵਫ਼ਦ, ਵਿਸ਼ਵਵਿਆਪੀ ਮੁੱਦਿਆਂ 'ਤੇ ਹੋਈ ਚਰਚਾ
NCSL Summit ਵਿੱਚ ਪਹੁੰਚਿਆ ਭਾਰਤ ਦਾ ਸਭ ਤੋਂ ਵੱਡਾ ਵਿਧਾਨਕ ਵਫ਼ਦ, ਵਿਸ਼ਵਵਿਆਪੀ ਮੁੱਦਿਆਂ 'ਤੇ ਹੋਈ ਚਰਚਾ...
Himachal Weather: ਬੱਦਲ ਫਟਣ ਨਾਲ ਕਿੰਨੌਰ ਵਿੱਚ ਹੜ੍ਹ ਵਰਗ੍ਹੇ ਹਾਲਾਤ, NH-5 ਬੰਦ; ਭਾਰੀ ਮੀਂਹ ਦੀ ਚੇਤਾਵਨੀ
Himachal Weather: ਬੱਦਲ ਫਟਣ ਨਾਲ ਕਿੰਨੌਰ ਵਿੱਚ ਹੜ੍ਹ ਵਰਗ੍ਹੇ ਹਾਲਾਤ, NH-5 ਬੰਦ; ਭਾਰੀ ਮੀਂਹ ਦੀ ਚੇਤਾਵਨੀ...