ਮੁਲਜ਼ਮ ਨੇ ਪ੍ਰੇਮਿਕਾ ਨੂੰ ਕਿਡਨੈਪ ਕਰਕੇ ਜਿਉਂਦਾ ਦੱਬਿਆ, ਆਸਟ੍ਰੇਲੀਆ ਦੀ ਅਦਾਲਤ ਨੇ ਪੰਜਾਬੀ ਨੌਜਵਾਨ ਨੂੰ 22 ਸਾਲ ਦੀ ਸਜ਼ਾ ਸੁਣਾਈ

tv9-punjabi
Updated On: 

05 Aug 2023 23:43 PM

ਅਦਾਲਤ ਦੇ ਹੁਕਮਾਂ ਅਨੁਸਾਰ ਤਾਰਿਕਜੋਤ ਸਿੰਘ ਸਾਲ 2044 ਵਿੱਚ ਪਹਿਲੀ ਪੈਰੋਲ ਲਈ ਯੋਗ ਹੋ ਜਾਵੇਗਾ। ਨਾਲ ਹੀ ਸਜ਼ਾ ਪੂਰੀ ਹੋਣ ਤੋਂ ਬਾਅਦ ਉਸ ਨੂੰ ਆਸਟ੍ਰੇਲੀਆ ਛੱਡਣਾ ਹੋਵੇਗਾ। ਆਸਟ੍ਰੇਲੀਆ 'ਚ ਪੰਜਾਬ ਮੂਲ ਦੇ ਨੌਜਵਾਨ ਨੇ ਆਪਣੀ ਪ੍ਰੇਮਿਕਾ ਨੂੰ ਅਗਵਾ ਕਰਕੇ ਜ਼ਿੰਦਾ ਦਫਨ ਕਰ ਦਿੱਤਾ ਸੀ।

ਮੁਲਜ਼ਮ ਨੇ ਪ੍ਰੇਮਿਕਾ ਨੂੰ ਕਿਡਨੈਪ ਕਰਕੇ ਜਿਉਂਦਾ ਦੱਬਿਆ, ਆਸਟ੍ਰੇਲੀਆ ਦੀ ਅਦਾਲਤ ਨੇ ਪੰਜਾਬੀ ਨੌਜਵਾਨ ਨੂੰ 22 ਸਾਲ ਦੀ ਸਜ਼ਾ ਸੁਣਾਈ
Follow Us On
World News: ਦੱਖਣੀ ਆਸਟ੍ਰੇਲੀਆ (Australia) ਦੀ ਸੁਪਰੀਮ ਕੋਰਟ ਨੇ ਪੰਜਾਬ ਮੂਲ ਦੇ ਨੌਜਵਾਨ ਤਾਰਿਕ ਜੋਤ ਸਿੰਘ ਨੂੰ ਆਪਣੀ ਪ੍ਰੇਮਿਕਾ ਜੈਸਮੀਨ ਕੌਰ ਦੇ ਕਤਲ ਦੇ ਦੋਸ਼ ‘ਚ 22 ਸਾਲ 10 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ। ਜਿਕਰਯੋਗ ਹੈ ਕਿ ਦੋਸ਼ੀ ਨੇ 5 ਮਾਰਚ 2021 ਨੂੰ ਉਸਦੀ ਪ੍ਰੇਮਿਕਾ ਜੈਸਮੀਨ ਕੌਰ ਨੂੰ ਅਗਵਾ ਕਰ ਲਿਆ ਸੀ, ਫਿਰ ਉਸਨੂੰ ਕਾਰ ਦੇ ਟਰੰਕ ਵਿੱਚ ਪਾ ਕੇ ਕਰੀਬ 650 ਕਿਲੋਮੀਟਰ ਦੂਰ ਸਾਊਥ ਆਸਟ੍ਰੇਲੀਆ ਦੇ ਫਲੈਂਡਰ ਰੇਂਜ ਵਿੱਚ ਇੱਕ ਕਬਰ ਵਿੱਚ ਜ਼ਿੰਦਾ ਦਫ਼ਨਾ ਦਿੱਤਾ ਸੀ। ਮੁਲਜ਼ਮ ਤਾਰਿਕਜੋਤ ਸਿੰਘ ਪੰਜਾਬ (Punjab) ਦੇ ਸਮਰਾਲਾ ਸਬ-ਡਵੀਜ਼ਨ ਦੇ ਪਿੰਡ ਬਲਾਲਾ ਦੇ ਇੱਕ ਕਿਸਾਨ ਦਾ ਪੁੱਤ ਹੈ। ਤਾਰਿਕਜੋਤ ਸਿੰਘ ਸਾਲ 2016 ਵਿੱਚ ਐਡੀਲੇਡ, ਆਸਟ੍ਰੇਲੀਆ ਵਿੱਚ ਸੈਟਲ ਹੋਇਆ ਸੀ। ਉੱਥੇ ਉਸ ਦੀ ਮੁਲਾਕਾਤ ਭਾਰਤੀ ਮੂਲ ਦੀ ਜੈਸਮੀਨ ਕੌਰ ਨਾਲ ਹੋਈ। ਕੁਝ ਸਮੇਂ ਬਾਅਦ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਪਰ ਤਾਰਿਕਜੋਤ ਇਹ ਬਰਦਾਸ਼ਤ ਨਾ ਕਰ ਸਕਿਆ। ਇਸ ‘ਤੇ ਮੁਲਜ਼ਮ ਨੇ ਜੈਸਮੀਨ ਦਾ ਗਲਾ ਵੱਢ ਕੇ ਉਸ ਨੂੰ ਕਬਰ ‘ਚ ਦਫਨਾ ਦਿੱਤਾ। ਜਖਮੀ ਹੋ ਕੇ ਜੈਸਮੀਨ ਦੀ ਤੁਰੰਤ ਮੌਤ ਨਹੀਂ ਹੋਈ ਅਤੇ ਕਬਰ ‘ਚ ਦਬਾ ਕੇ ਦੋਸ਼ੀ ਨੇ ਉਸ ਨੂੰ ਜ਼ਿੰਦਾ ਦਫਨ ਕਰ ਦਿੱਤਾ।

ਜੈਸਮੀਨ ਦੀ ਹੋਈ ਸੀ ਦਰਦਨਾਕ ਮੌਤ

ਮੀਡੀਆ ਰਿਪੋਰਟਾਂ ਮੁਤਾਬਕ ਸਰਕਾਰੀ ਵਕੀਲ ਕਾਰਮੇਨ ਮੇਟੋ ਨੇ ਸੁਪਰੀਮ ਕੋਰਟ (Supreme Court) ਨੂੰ ਦੱਸਿਆ ਕਿ ਜੈਸਮੀਨ ਕੌਰ ਦੀ ਮੌਤ ਦਰਦਨਾਕ ਸੀ। ਇਸ ਦੇ ਨਾਲ ਹੀ ਮਾਮਲੇ ਦੇ ਮੁਲਜ਼ਮ ਤਾਰਿਕਜੋਤ ਸਿੰਘ ਨੇ ਆਪਣਾ ਜੁਰਮ ਕਬੂਲ ਕਰ ਲਿਆ ਸੀ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ