AUS vs PAK: ਹੋਮ ਗਰਾਉਂਡ ਤੇ ਡੇਵਿਡ ਵਾਰਨਰ ਨੇ ਖੇਡਿਆ ਆਖਰੀ ਟੈਸਟ, ਪਾਕਿਸਤਾਨ ਦਾ ਹੋਇਆ ਬੁਰਾ ਹਾਲ
ਸਿਡਨੀ ਟੈਸਟ ਨਾ ਸਿਰਫ ਪਾਕਿਸਤਾਨ ਅਤੇ ਆਸਟ੍ਰੇਲੀਆ ਵਿਚਾਲੇ ਖੇਡੀ ਗਈ ਸੀਰੀਜ਼ ਦਾ ਆਖਰੀ ਮੈਚ ਸੀ ਸਗੋਂ ਡੇਵਿਡ ਵਾਰਨਰ ਦੇ ਟੈਸਟ ਕਰੀਅਰ ਦਾ ਆਖਰੀ ਮੈਚ ਵੀ ਸੀ। ਪਾਕਿਸਤਾਨ ਇਹ ਆਖਰੀ ਲੜਾਈ ਵੀ ਨਹੀਂ ਜਿੱਤ ਸਕਿਆ। ਸਿਡਨੀ ਦੇ ਮੈਦਾਨ ਵਿੱਚ ਪਾਕਿਸਤਾਨੀ ਟੀਮ ਮਹਿਜ਼ ਸਾਢੇ ਤਿੰਨ ਦਿਨਾਂ ਵਿੱਚ ਹੀ ਢੇਰ ਹੋ ਗਈ। ਨਤੀਜਾ ਇਹ ਰਿਹਾ ਕਿ ਆਸਟ੍ਰੇਲੀਆ ਨੇ 8 ਵਿਕਟਾਂ ਨਾਲ ਸੀਰੀਜ਼ 'ਤੇ ਕਲੀਨ ਸਵੀਪ ਕਰ ਲਿਆ।
ਪਾਕਿਸਤਾਨ ਨੂੰ ਸਿਡਨੀ ਟੈਸਟ ‘ਚ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਮਸ਼ਹੂਰ ਕ੍ਰਿਕਟ ਡੇਵਿਡ ਵਾਰਨਰ ਦਾ ਇਹ ਆਖਰੀ ਟੈਸਟ ਸੀ। ਸਿਡਨੀ ਚ ਹੋਈ ਇਸ ਜਿੱਤ ਨਾਲ ਆਸਟ੍ਰੇਲੀਆ ਨੇ 3 ਮੈਚਾਂ ਵਿੱਚ ਹੂੰਝਾ-ਫੇਰ ਜਿੱਤ ਹਾਸਿਲ ਕਰਦਿਆਂ ਸੀਰੀਜ਼ ਵਿੱਚ ਕਲੀਨ ਸਵੀਪ ਦਿੱਤਾ
ਸਿਡਨੀ ਟੈਸਟ ਨਾ ਸਿਰਫ ਪਾਕਿਸਤਾਨ ਅਤੇ ਆਸਟ੍ਰੇਲੀਆ ਵਿਚਾਲੇ ਖੇਡੀ ਗਈ ਸੀਰੀਜ਼ ਦਾ ਆਖਰੀ ਮੈਚ ਸੀ ਸਗੋਂ ਡੇਵਿਡ ਵਾਰਨਰ ਦੇ ਟੈਸਟ ਕਰੀਅਰ ਦਾ ਆਖਰੀ ਮੈਚ ਵੀ ਸੀ। ਪਾਕਿਸਤਾਨ ਇਹ ਆਖਰੀ ਲੜਾਈ ਵੀ ਨਹੀਂ ਜਿੱਤ ਸਕਿਆ। ਸਿਡਨੀ ਦੇ ਮੈਦਾਨ ਵਿੱਚ ਪਾਕਿਸਤਾਨੀ ਟੀਮ ਮਹਿਜ਼ ਸਾਢੇ ਤਿੰਨ ਦਿਨਾਂ ਵਿੱਚ ਹੀ ਢੇਰ ਹੋ ਗਈ। ਨਤੀਜਾ ਇਹ ਰਿਹਾ ਕਿ ਆਸਟ੍ਰੇਲੀਆ ਨੇ 8 ਵਿਕਟਾਂ ਨਾਲ ਸੀਰੀਜ਼ ‘ਤੇ ਕਲੀਨ ਸਵੀਪ ਕਰ ਲਿਆ। ਪਾਕਿਸਤਾਨ ਨੇ ਆਸਟਰੇਲੀਆ ਨੂੰ ਜਿੱਤ ਲਈ 130 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਉਸ ਨੇ 2 ਵਿਕਟਾਂ ਗੁਆ ਕੇ ਹਾਸਲ ਕਰ ਲਿਆ।
ਪਾਕਿਸਤਾਨ ‘ਤੇ ਇਸ ਆਖਰੀ ਜਿੱਤ ਦੇ ਨਾਲ ਹੀ ਆਸਟ੍ਰੇਲੀਆ ਨੇ ਟੈਸਟ ਸੀਰੀਜ਼ 3-0 ਨਾਲ ਜਿੱਤ ਲਈ ਹੈ। ਇਸ ਦੇ ਨਾਲ ਹੀ ਆਸਟ੍ਰੇਲੀਆਈ ਟੀਮ ਆਪਣੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੂੰ ਟੈਸਟ ਕ੍ਰਿਕਟ ਤੋਂ ਜੇਤੂ ਵਿਦਾਈ ਦੇਣ ‘ਚ ਵੀ ਸਫਲ ਰਹੀ। ਸਿਡਨੀ ਡੇਵਿਡ ਵਾਰਨਰ ਦਾ ਹੋਮ ਗਰਾਊਂਡ ਹੈ, ਜਿੱਥੋਂ ਉਨ੍ਹਾਂ ਨੇ ਕਾਫੀ ਸਮਾਂ ਪਹਿਲਾਂ ਆਪਣੇ ਟੈਸਟ ਕਰੀਅਰ ਨੂੰ ਅਲਵਿਦਾ ਕਹਿ ਦਿੱਤਾ ਸੀ।
ਜਿੱਤ ਰਹੀ ਵਾਰਨਰ ਦੀ ਅਹਿਮ ਭੂਮਿਕਾ
ਡੇਵਿਡ ਵਾਰਨਰ ਨੇ ਵੀ ਸਿਡਨੀ ਟੈਸਟ ‘ਚ ਆਸਟ੍ਰੇਲੀਆ ਦੀ ਪਾਕਿਸਤਾਨ ‘ਤੇ ਜਿੱਤ ‘ਚ ਅਹਿਮ ਭੂਮਿਕਾ ਨਿਭਾਈ ਸੀ। 130 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਉਸ ਨੇ ਸਲਾਮੀ ਬੱਲੇਬਾਜ਼ ਦੇ ਤੌਰ ‘ਤੇ ਆਪਣੀ ਆਖਰੀ ਟੈਸਟ ਪਾਰੀ ‘ਚ ਸ਼ਾਨਦਾਰ ਅਰਧ ਸੈਂਕੜਾ ਲਗਾਇਆ। ਵਾਰਨਰ ਨੇ 75 ਗੇਂਦਾਂ ਦਾ ਸਾਹਮਣਾ ਕਰਦਿਆਂ 57 ਦੌੜਾਂ ਬਣਾਈਆਂ, ਜਿਸ ਵਿੱਚ 7 ਚੌਕੇ ਸ਼ਾਮਲ ਸਨ। ਇਸ ਪਾਰੀ ਦੌਰਾਨ ਵਾਰਨਰ ਨੇ ਮਾਰਨਸ ਲਾਬੂਸ਼ੇਨ ਨਾਲ ਦੂਜੀ ਵਿਕਟ ਲਈ ਸੈਂਕੜੇ ਵਾਲੀ ਸਾਂਝੇਦਾਰੀ ਵੀ ਕੀਤੀ।
ਇਸ ਤੋਂ ਪਹਿਲਾਂ ਪਹਿਲੀ ਪਾਰੀ ਵਿੱਚ 14 ਦੌੜਾਂ ਦਾ ਵਾਧਾ ਲੈਣ ਦੇ ਬਾਵਜੂਦ ਪਾਕਿਸਤਾਨੀ ਟੀਮ ਆਸਟਰੇਲੀਆ ਨੂੰ ਸਿਰਫ਼ 130 ਦੌੜਾਂ ਦਾ ਟੀਚਾ ਦੇ ਸਕੀ। ਮਤਲਬ ਉਸ ਨੇ ਦੂਜੀ ਪਾਰੀ ‘ਚ ਸਿਰਫ 115 ਦੌੜਾਂ ਬਣਾਈਆਂ। ਦੂਜੀ ਪਾਰੀ ਵਿੱਚ ਉਸ ਦੀਆਂ 7 ਵਿਕਟਾਂ ਮੈਚ ਦੇ ਤੀਜੇ ਦਿਨ ਹੀ ਡਿੱਗ ਗਈਆਂ। ਜਦਕਿ ਬਾਕੀ ਦੀਆਂ 3 ਵਿਕਟਾਂ ਚੌਥੇ ਦਿਨ ਦੀ ਸਵੇਰ ਵਾਲੇ ਟਾਇਮ ਵਿੱਚ ਹੀ ਡਿੱਗ ਗਈਆਂ। ਆਪਣਾ ਪਹਿਲਾ ਟੈਸਟ ਖੇਡ ਰਹੇ ਨੌਜਵਾਨ ਸਲਾਮੀ ਬੱਲੇਬਾਜ਼ ਸਿਆਮ ਅਯੂਬ ਨੇ ਪਾਕਿਸਤਾਨ ਲਈ ਦੂਜੀ ਪਾਰੀ ਵਿੱਚ ਸਭ ਤੋਂ ਵੱਧ 33 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਰਿਜ਼ਵਾਨ ਦੇ ਬੱਲੇ ਤੋਂ 28 ਦੌੜਾਂ ਆਈਆਂ।
ਇਹ ਵੀ ਪੜ੍ਹੋ
ਆਸਟਰੇਲੀਆ ਲਈ ਗੇਂਦਬਾਜ਼ੀ ਦੀ ਦੂਜੀ ਪਾਰੀ ਵਿੱਚ ਹੇਜ਼ਲਵੁੱਡ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ। ਉਸ ਤੋਂ ਇਲਾਵਾ ਨਾਥਨ ਲਿਓਨ ਨੇ 3 ਵਿਕਟਾਂ ਲਈਆਂ। ਵਾਰਨਰ ਤੋਂ ਇਲਾਵਾ ਲੈਬੁਸ਼ਗਨ ਨੇ ਵੀ ਬੱਲੇਬਾਜ਼ੀ ‘ਚ ਅਰਧ ਸੈਂਕੜਾ ਲਗਾਇਆ।
ਆਮਿਰ ਜਮਾਲ ਬਣਿਆ ਪਲੇਅਰ ਆਫ਼ ਦਾ ਮੈਚ
ਭਾਵੇਂ ਪਾਕਿਸਤਾਨ ਸਿਡਨੀ ਟੈਸਟ ਹਾਰ ਗਿਆ ਸੀ, ਆਮਿਰ ਜਮਾਲ ਨੂੰ ਪਹਿਲੀ ਪਾਰੀ ਵਿੱਚ 82 ਦੌੜਾਂ ਬਣਾਉਣ ਅਤੇ 6 ਵਿਕਟਾਂ ਲੈਣ ਲਈ ਪਲੇਅਰ ਆਫ਼ ਦਾ ਮੈਚ ਚੁਣਿਆ ਗਿਆ ਸੀ। ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਨੂੰ ਸੀਰੀਜ਼ ‘ਚ 19 ਵਿਕਟਾਂ ਲੈਣ ਅਤੇ 38 ਦੌੜਾਂ ਬਣਾਉਣ ਲਈ ‘ਪਲੇਅਰ ਆਫ ਦਿ ਸੀਰੀਜ਼’ ਚੁਣਿਆ ਗਿਆ।