ਵਿਗਿਆਨੀਆਂ ਨੂੰ ਮਿਲਿਆ ਅਜਿਹਾ ਫਾਸਿਲ ਫਿਊਲ, ਪਤਾ ਲੱਗਿਆ ਧਰਤੀ ‘ਤੇ ਜੀਵਨ ਦੀ ਉਤਪਤੀ ਦਾ ਨਵਾਂ ਰਹੱਸ

Published: 

10 Jan 2024 09:58 AM

ਆਸਟ੍ਰੇਲੀਆ ਵਿੱਚ ਵਿਗਿਆਨੀਆਂ ਨੂੰ ਇਕ ਅਜਿਹਾ ਫਾਸਿਲ ਮਿਲਿਆ ਹੈ ਜਿਸ ਨੇ ਉਸ ਅੰਦਾਜ਼ੇ ਨੂੰ ਬਦਲ ਦਿੱਤਾ ਹੈ ਕਿ ਧਰਤੀ 'ਤੇ ਜੀਵਨ ਦੀ ਸ਼ੁਰੂਆਤ ਲਗਭਗ 500 ਮਿਲੀਅਨ ਸਾਲ ਪਹਿਲਾਂ ਹੋਈ ਸੀ। ਨਵੇਂ ਫਾਸਿਲ ਦੀ ਖੋਜ ਤੋਂ ਪਤਾ ਚੱਲਦਾ ਹੈ ਕਿ ਧਰਤੀ 'ਤੇ ਜੀਵਨ ਲਗਭਗ 175 ਕਰੋੜ ਸਾਲ ਪਹਿਲਾਂ ਵਧਣਾ-ਫੁੱਲਣਾ ਸ਼ੁਰੂ ਹੋ ਗਿਆ ਹੋਵੇਗਾ ਹੈ। ਨਵੀਂਆਂ ਨਵੀਆਂ ਖੋਜਾਂ ਨਾਲ ਜਲਦ ਹੀ ਇਸ ਰਹੱਸ ਤੋਂ ਵੀ ਪਰਦਾ ਉੱਠ ਸਕਦਾ ਹੈ ਕਿ ਅਸਲ ਧਰਤੀ ਤੇ ਜੀਵਨ ਦੀ ਸ਼ੁਰੂਆਤ ਹੋਈ ਸੀ।

ਵਿਗਿਆਨੀਆਂ ਨੂੰ ਮਿਲਿਆ ਅਜਿਹਾ ਫਾਸਿਲ ਫਿਊਲ, ਪਤਾ ਲੱਗਿਆ ਧਰਤੀ ਤੇ ਜੀਵਨ ਦੀ ਉਤਪਤੀ ਦਾ ਨਵਾਂ ਰਹੱਸ

Pic Credit: Pixabay (ਸੰਕੇਤਕ ਤਸਵੀਰ)

Follow Us On

ਕਈ ਅਜਿਹੀਆਂ ਗੱਲਾਂ ਹਨ ਜਿਨ੍ਹਾਂ ਦਾ ਰਹੱਸ ਵਿਗਿਆਨੀ ਵੀ ਅੱਜ ਤੱਕ ਵੀ ਨਹੀਂ ਸੁਲਝਾ ਸਕੇ ਹਨ। ਕਈ ਵਾਰ ਅਜਿਹਾ ਹੁੰਦਾ ਹੈ ਕਿ ਵਿਗਿਆਨੀ ਕਿਸੇ ਗੱਲ ਨੂੰ ਲੈ ਕੇ ਕਿਸੇ ਇੱਕ ਸਿੱਟੇ ‘ਤੇ ਪਹੁੰਚ ਜਾਂਦੇ ਹਨ, ਪਰ ਬਾਅਦ ‘ਚ ਉਹ ਸਿੱਟਾ ਵੀ ਗਲਤ ਸਾਬਿਤ ਹੁੰਦਾ ਹੈ। ਇਕ ਨਵੀਂ ਖੋਜ ਤੋਂ ਬਾਅਦ ਕੁਝ ਅਜਿਹਾ ਹੀ ਹੋਇਆ ਹੈ। ਦਰਅਸਲ, ਹੁਣ ਤੱਕ ਸਾਨੂੰ ਇਹੀ ਦੱਸਿਆ ਗਿਆ ਸੀ ਅਤੇ ਇਹੀ ਸਾਨੂੰ ਪਤਾ ਸੀ ਕਿ ਧਰਤੀ ‘ਤੇ ਜੀਵਨ ਦੀ ਸ਼ੁਰੂਆਤ ਲਗਭਗ ਅੱਧਾ ਅਰਬ ਯਾਨੀ 500 ਮਿਲੀਅਨ ਸਾਲ ਪਹਿਲਾਂ ਹੋਈ ਸੀ, ਪਰ ਇੱਕ ਨਵੇਂ ਫਾਸਿਲ ਦੀ ਖੋਜ ਨੇ ਵਿਗਿਆਨੀਆਂ ਨੂੰ ਇਸ ਸਮੇਂ ਦੇ ਪੈਮਾਨੇ ਨੂੰ 1.2 ਬਿਲੀਅਨ ਜਾਣੀਕਿ 120 ਕਰੋੜ ਸਾਲ ਹੋਰ ਅੱਗੇ ਵਧਾਉਣ ਲਈ ਮਜ਼ਬੂਰ ਕਰ ਦਿੱਤਾ ਹੈ।

ਆਸਟ੍ਰੇਲੀਆ ‘ਚ ਮਿਲੇ ਉਸ ਫਾਸਿਲ ਦੀ ਖੋਜ ਤੋਂ ਪਤਾ ਲੱਗਾ ਹੈ ਕਿ ਧਰਤੀ ‘ਤੇ ਜੀਵਨ ਨੇ ਲਗਭਗ 1.75 ਅਰਬ ਯਾਨੀ 175 ਕਰੋੜ ਸਾਲ ਪਹਿਲਾਂ ਵਧਣਾ-ਫੁੱਲਣਾ ਸ਼ੁਰੂ ਕੀਤਾ ਹੋਵੇਗਾ। ਵਿਗਿਆਨੀਆਂ ਦੀ ਇਹ ਖੋਜ 1.75 ਬਿਲੀਅਨ ਸਾਲ ਪੁਰਾਣੇ ਜੀਵਾਸ਼ਮ ਵਿੱਚ ਪਾਏ ਗਏ ਆਕਸੀਜਨ ਵਾਲੇ ਪ੍ਰਕਾਸ਼ ਸੰਸ਼ਲੇਸ਼ਣ ਦੇ ਸਭ ਤੋਂ ਪੁਰਾਣੇ ਸਬੂਤ ਦੇ ਆਲੇ-ਦੁਆਲੇ ਘੁੰਮਦੀ ਹੈ। ਇਹਨਾਂ ਬਣਤਰਾਂ ਦੀ ਮੌਜੂਦਗੀ ਇੱਕ ਅਜਿਹੇ ਵਰਤਾਰੇ ਵੱਲ ਇਸ਼ਾਰਾ ਕਰਦੀ ਹੈ ਜਿੱਥੇ ਸੈੱਲ ਸੂਰਜ ਦੀ ਰੌਸ਼ਨੀ, ਪਾਣੀ ਅਤੇ ਕਾਰਬਨ ਡਾਈਆਕਸਾਈਡ ਨੂੰ ਊਰਜਾ ਅਤੇ ਆਕਸੀਜਨ ਵਿੱਚ ਬਦਲ ਸਕਦੇ ਹਨ, ਭਾਵ ਸਧਾਰਨ ਸ਼ਬਦਾਂ ਵਿੱਚ, ਇਹ ਜੀਵਨ ਦੀ ਮੌਜੂਦਗੀ ਹੈ।

ਮਹੱਤਵਪੂਰਨ ਕਿਉਂ ਹੈ ਇਹ ਖੋਜ ?

ਵਿਗਿਆਨੀਆਂ ਦਾ ਕਹਿਣਾ ਹੈ ਕਿ ਅੱਜ ਧਰਤੀ ‘ਤੇ ਮੌਜੂਦ ਜੀਵਨ ਦੇ ਪੈਮਾਨੇ ਨੂੰ ਦੇਖਦੇ ਹੋਏ ਨਵੇਂ ਖੋਜੇ ਗਏ ਪ੍ਰਕਾਸ਼ ਸੰਸ਼ਲੇਸ਼ਣ ਢਾਂਚੇ ਕਾਫ਼ੀ ਬੁਨਿਆਦੀ ਹਨ। ਹਾਲਾਂਕਿ, ਮੰਨਿਆ ਜਾਂਦਾ ਹੈ ਕਿ ਇਨ੍ਹਾਂ ਬਣਤਰਾਂ ਨੇ ‘ਮਹਾਨ ਆਕਸੀਜਨੇਸ਼ਨ ਈਵੈਂਟ’ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ। ‘ਮਹਾਨ ਆਕਸੀਜਨੇਸ਼ਨ ਈਵੈਂਟ’ ਧਰਤੀ ‘ਤੇ ਇੱਕ ਮਹੱਤਵਪੂਰਨ ਘਟਨਾ ਸੀ ਜਿਸ ਨੇ ਵਾਯੂਮੰਡਲ ਨੂੰ ਸਾਹ ਲੈਣ ਯੋਗ ਹਵਾ ਨਾਲ ਭਰਨ ਵਿੱਚ ਮਦਦ ਕੀਤੀ ਅਤੇ ਜੀਵਨ ਨੂੰ ਵਧਣ-ਫੁੱਲਣਾ ਸੰਭਵ ਬਣਾਇਆ। ਇਹ ਅਧਿਐਨ ਹਾਲ ਹੀ ਵਿੱਚ ਨੇਚਰ ਜਰਨਲ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ।

ਧਰਤੀ ਦੀ ਰਚਨਾ ਕਦੋਂ ਹੋਈ?

ਵਿਗਿਆਨੀਆਂ ਦਾ ਮੰਨਣਾ ਹੈ ਕਿ ਧਰਤੀ ਦਾ ਗਠਨ ਲਗਭਗ 4.5 ਅਰਬ ਸਾਲ ਪਹਿਲਾਂ ਹੋਇਆ ਸੀ, ਜਦੋਂ ਕਿ ਜੀਵਨ ਦੀ ਸ਼ੁਰੂਆਤ ਇਸ ਦੇ ਬਣਨ ਤੋਂ ਲੱਖਾਂ ਸਾਲ ਬਾਅਦ ਹੋਈ ਸੀ ਅਤੇ ਉਦੋਂ ਤੋਂ ਹੀ ਧਰਤੀ ‘ਤੇ ਜੀਵਨ ਮੌਜੂਦ ਹੈ। ਮੰਨਿਆ ਜਾਂਦਾ ਹੈ ਕਿ ਅੱਜ ਦੁਨੀਆ ਵਿੱਚ ਜਾਨਵਰਾਂ ਦੀਆਂ 80 ਲੱਖ ਤੋਂ ਵੱਧ ਕਿਸਮਾਂ ਮੌਜੂਦ ਹਨ।

Exit mobile version