ਭਾਰਤੀ ਟੀਮ ਦੀ ਸੀਰੀਜ਼ ‘ਚ ਖ਼ਰਾਬ ਸ਼ੁਰੂਆਤ, 6 ਵਿਕਟਾਂ ਨਾਲ ਜਿੱਤਿਆ ਆਸਟ੍ਰੇਲੀਆ
ਵੀਰਵਾਰ ਨੂੰ ਖੇਡੇ ਗਏ ਪਹਿਲੀ ਵਨਡੇ ਮੈਚ ਭਾਰਤੀ ਮਹਿਲਾ ਟੀਮ ਨੂੰ ਆਸਟ੍ਰੇਲੀਆ ਨੇ 6 ਵਿਕਟਾਂ ਨਾਲ ਹਰਾਇਆ ਹੈ। ਆਸਟ੍ਰੇਲੀਆ ਖਿਲਾਫ਼ ਸਭ ਤੋਂ ਵੱਧ ਵਨਡੇ ਸਕੋਰ ਬਣਾਉਣ ਦੇ ਬਾਵਜੂਦ ਭਾਰਤੀ ਟੀਮ ਦੀ ਘਰੇਲੂ ਮੈਦਾਨ ਵਿੱਚ ਲਗਾਤਾਰ 6ਵੀਂ ਹਾਰ ਸੀ। ਮਹਿਮਾਨ ਟੀਮ ਨੇ ਵੀਰਵਾਰ ਨੂੰ ਇੱਥੇ ਪਹਿਲੇ ਮੈਚ ਵਿੱਚ ਛੇ ਵਿਕਟਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ।

ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ
282 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲੀਆ ਦੀ ਮਹਿਲਾ ਟੀਮ ਨੇ 46.3 ਓਵਰਾਂ ਵਿੱਚ 4 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਆਸਟ੍ਰੇਲੀਆ ਲਈ ਫੋਬੀ ਲਿਚਫੀਲਡ ਨੇ ਸਭ ਤੋਂ ਵੱਧ 78 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਐਲੀਸ ਪੇਰੀ (75), ਬੇਥ ਮੂਨੀ (42) ਅਤੇ ਟਾਹਲੀਆ ਮੈਕਗ੍ਰਾ ਨੇ 68 ਦੌੜਾਂ ਦੀ ਪਾਰੀ ਖੇਡੀ। ਭਾਰਤ ਵੱਲੋਂ ਰੇਣੁਕਾ ਸਿੰਘ, ਸਨੇਹ ਰਾਣਾ, ਪੂਜਾ ਵਸਤਰਕਾਰ ਅਤੇ ਦੀਪਤੀ ਸ਼ਰਮਾ ਨੂੰ ਇੱਕ-ਇੱਕ ਸਫ਼ਲਤਾ ਮਿਲੀ।
ਭਾਰਤੀ ਮਹਿਲਾ ਟੀਮ ਨੇ 282 ਦੌੜਾਂ ਬਣਾਈਆਂ
ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਰ ਸ਼ੁਰੂਆਤ ਮਾੜੀ ਸੀ। ਤੀਜੇ ਓਵਰ ‘ਚ ਟੀਮ ਨੂੰ ਪਹਿਲਾ ਝਟਕਾ ਸੈਫਾਲੀ ਵਰਮਾ (1) ਦੇ ਰੂਪ ‘ਚ ਲੱਗਾ। ਜਦਕਿ ਵਿਕਟਕੀਪਰ ਬੱਲੇਬਾਜ਼ ਰਿਚਾ ਘੋਸ਼ 21 ਦੌੜਾਂ ਦੀ ਪਾਰੀ ਖੇਡ ਕੇ ਬੋਲਡ ਹੋ ਗਈ। ਕਪਤਾਨ ਹਰਮਨਪ੍ਰੀਤ ਕੌਰ ਸਿਰਫ਼ 9 ਦੌੜਾਂ ਹੀ ਬਣਾ ਸਕੀ ਅਤੇ ਕੈਚ ਹੋ ਕੇ ਪੈਵੇਲੀਅਨ ਪਰਤ ਗਈ। ਮੱਧਕ੍ਰਮ ਦੀ ਬੱਲੇਬਾਜ਼ ਜੇਮੀਮਾ ਰੌਡਰਿਗਜ਼ ਨੇ ਸਭ ਤੋਂ ਵੱਧ 82 ਦੌੜਾਂ ਦੀ ਪਾਰੀ ਖੇਡੀ। ਉਸ ਨੇ ਆਪਣੀ ਪਾਰੀ ਦੌਰਾਨ 7 ਚੌਕੇ ਲਾਏ। ਓਪਨਰ ਯਸਤਿਕਾ ਭਾਟੀਆ ਨੇ 49 ਦੌੜਾਂ ਦੀ ਪਾਰੀ ਖੇਡੀ। ਦੀਪਤੀ ਸ਼ਰਮਾ ਨੇ ਵੀ 21 ਦੌੜਾਂ ਬਣਾਈਆਂ। ਇਸ ਤਰ੍ਹਾਂ ਪੂਰੀ ਟੀਮ ਨੇ ਨਿਰਧਾਰਤ 50 ਓਵਰਾਂ ਵਿੱਚ 8 ਵਿਕਟਾਂ ਗੁਆ ਕੇ 282 ਦੌੜਾਂ ਬਣਾਈਆਂ ਅਤੇ ਆਸਟਰੇਲੀਆ ਨੂੰ ਜਿੱਤ ਲਈ 283 ਦੌੜਾਂ ਦਾ ਟੀਚਾ ਦਿੱਤਾ।