ਭਾਰਤ ਤੋਂ ਬਾਹਰ ਵੀ ਮਸ਼ਹੂਰ ਹੈ ਰਾਮ ਮੰਦਰ, ਇਸ ਵਿਦੇਸ਼ੀ ਕ੍ਰਿਕਟਰ ਨੇ ਵਧਾਈ ਦੇਣ ਲਈ ਬਣਾਈ ਖਾਸ ਵੀਡੀਓ, ਜਾਣੋ ਕੀ ਕਿਹਾ ? | Cricketer Keshav Maharaj wish Indian on Ram Mandir pran pratishtha Punjabi news - TV9 Punjabi

ਭਾਰਤ ਤੋਂ ਬਾਹਰ ਵੀ ਮਸ਼ਹੂਰ ਹੈ ਰਾਮ ਮੰਦਰ, ਇਸ ਵਿਦੇਸ਼ੀ ਕ੍ਰਿਕਟਰ ਨੇ ਵਧਾਈ ਦੇਣ ਲਈ ਬਣਾਈ ਖਾਸ ਵੀਡੀਓ, ਜਾਣੋ ਕੀ ਕਿਹਾ ?

Published: 

21 Jan 2024 23:43 PM

ਸੋਮਵਾਰ 22 ਜਨਵਰੀ ਨੂੰ ਅਯੁੱਧਿਆ 'ਚ ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਦਾ ਪ੍ਰੋਗਰਾਮ ਹੈ ਅਤੇ ਪੂਰੇ ਭਾਰਤ 'ਚ ਇਸ ਨੂੰ ਲੈ ਕੇ ਕਾਫੀ ਉਤਸ਼ਾਹ ਹੈ। ਇਸ ਦੀ ਲੋਕਪ੍ਰਿਅਤਾ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਹੈ। ਦੱਖਣੀ ਅਫ਼ਰੀਕਾ ਦੇ ਇੱਕ ਕ੍ਰਿਕਟਰ ਨੇ ਰਾਮ ਮੰਦਰ ਦੇ ਇਸ ਪ੍ਰੋਗਰਾਮ ਵਿੱਚ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਭਾਰਤ ਤੋਂ ਬਾਹਰ ਵੀ ਮਸ਼ਹੂਰ ਹੈ ਰਾਮ ਮੰਦਰ, ਇਸ ਵਿਦੇਸ਼ੀ ਕ੍ਰਿਕਟਰ ਨੇ ਵਧਾਈ ਦੇਣ ਲਈ ਬਣਾਈ ਖਾਸ ਵੀਡੀਓ, ਜਾਣੋ ਕੀ ਕਿਹਾ ?

Cricketer Keshav Maharaj wish Indian on Ram Mandir pran pratishtha

Follow Us On

ਸੋਮਵਾਰ ਨੂੰ ਅਯੁੱਧਿਆ ‘ਚ ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਦਾ ਪ੍ਰੋਗਰਾਮ ਹੋ ਰਿਹਾ ਹੈ। ਇਸ ਨੂੰ ਲੈ ਕੇ ਪੂਰੇ ਭਾਰਤ ਵਿੱਚ ਜਸ਼ਨ ਦਾ ਮਾਹੌਲ ਹੈ। ਪੂਰਾ ਦੇਸ਼ ਰਾਮ ਮੰਦਰ ਦੇ ਰੰਗ ਵਿੱਚ ਰੰਗਿਆ ਹੋਇਆ ਹੈ। ਭਾਰਤ ਦਾ ਹਰ ਵਰਗ ਇਸ ਪਲ ਦੀ ਉਡੀਕ ਕਰ ਰਿਹਾ ਹੈ। ਭਾਰਤੀ ਅਦਾਕਾਰਾਂ ਤੋਂ ਲੈ ਕੇ ਕ੍ਰਿਕਟਰਾਂ ਨੇ ਇਸ ਬਾਰੇ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ। ਰਾਮ ਮੰਦਰ ਦੀ ਗੂੰਜ ਸਿਰਫ਼ ਭਾਰਤ ਤੱਕ ਹੀ ਸੀਮਤ ਨਹੀਂ ਹੈ ਸਗੋਂ ਇਸ ਦੀ ਗੂੰਜ ਵਿਦੇਸ਼ਾਂ ਵਿੱਚ ਵੀ ਸੁਣਾਈ ਦੇ ਰਹੀ ਹੈ। ਰਾਮ ਭਗਤ ਵਿਦੇਸ਼ੀ ਕ੍ਰਿਕਟਰ ਨੇ ਇਸ ਮੌਕੇ ‘ਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਇਹ ਕ੍ਰਿਕਟਰ ਹਨ ਦੱਖਣੀ ਅਫਰੀਕਾ ਦਾ ਸਪਿਨਰ ਕੇਸ਼ਵ ਮਹਾਰਾਜ।

ਮਹਾਰਾਜ ਆਪਣੇ ਆਪ ਨੂੰ ਰਾਮ ਭਗਤ ਅਤੇ ਹਨੂੰਮਾਨ ਭਗਤ ਕਹਿੰਦੇ ਹਨ। ਇਹ ਗੱਲ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਬਾਇਓ ‘ਚ ਵੀ ਲਿਖੀ ਹੈ। ਹਾਲ ਹੀ ‘ਚ ਜਦੋਂ ਮਹਾਰਾਜ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਹੋਏ ਮੈਚ ‘ਚ ਬੱਲੇਬਾਜ਼ੀ ਕਰਨ ਆਏ ਤਾਂ ‘ਰਾਮ ਸਿਆ ਰਾਮ’ ਗੀਤ ਵੀ ਚਲਾਇਆ ਗਿਆ, ਜਿਸ ਕਾਰਨ ਟੀਮ ਇੰਡੀਆ ਦੇ ਵਿਕਟਕੀਪਰ ਕੇਐੱਲ ਰਾਹੁਲ ਨੇ ਮਹਾਰਾਜ ਨੂੰ ਕਿਹਾ ਕਿ ਉਹ ਜਦੋਂ ਵੀ ਆਉਣ ਤਾਂ ਇਹ ਗੀਤ ਜ਼ਰੂਰ ਵਜਾਉਣਾ ਚਾਹੀਦਾ ਹੈ।

ਭਾਰਤੀ ਭਾਈਚਾਰੇ ਨੂੰ ਸ਼ੁਭਕਾਮਨਾਵਾਂ

ਕੇਸ਼ਵ ਮਹਾਰਾਜ ਨੇ ਆਪਣੀ ਇੰਸਟਾ ਸਟੋਰੀ ‘ਚ ਇੱਕ ਵੀਡੀਓ ਪੋਸਟ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਰਾਮ ਮੰਦਰ ਦੇ ਮੌਕੇ ‘ਤੇ ਦੱਖਣੀ ਅਫਰੀਕਾ ‘ਚ ਮੌਜੂਦ ਭਾਰਤੀ ਭਾਈਚਾਰੇ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਹ ਰਾਮ ਮੰਦਿਰ ਦੇ ਪਵਿੱਤਰ ਸਮਾਰੋਹ ‘ਤੇ ਦੱਖਣੀ ਅਫਰੀਕਾ ‘ਚ ਮੌਜੂਦ ਭਾਰਤੀ ਭਾਈਚਾਰੇ ਨੂੰ ਵਧਾਈ ਦਿੰਦੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਮੌਕੇ ਅਰਦਾਸ ਕਰਦੇ ਹਨ ਕਿ ਹਰ ਪਾਸੇ ਸ਼ਾਂਤੀ, ਸਦਭਾਵਨਾ ਅਤੇ ਅਧਿਆਤਮਿਕ ਚੇਤਨਾ ਬਣੀ ਰਹੇ। ਉਨ੍ਹਾਂ ਨੇ ਇਸ ਵੀਡੀਓ ਨੂੰ ਜੈ ਸ਼੍ਰੀ ਰਾਮ ਕਹਿ ਕੇ ਖਤਮ ਕੀਤਾ।

ਰਾਮ ਮੰਦਰ ਦੀ ਧੂਮ

ਇਸ ਸਮੇਂ ਪੂਰੇ ਭਾਰਤ ਵਿੱਚ ਰਾਮ ਮੰਦਰ ਨੂੰ ਲੈ ਕੇ ਕਾਫੀ ਚਰਚਾ ਹੈ। ਭਾਰਤ ਦੇ ਕਈ ਕ੍ਰਿਕਟਰਾਂ ਨੂੰ ਇਸ ਸਮਾਰੋਹ ‘ਚ ਹਿੱਸਾ ਲੈਣ ਦਾ ਸੱਦਾ ਮਿਲਿਆ ਹੈ, ਜਿਸ ‘ਚ ਵਿਰਾਟ ਕੋਹਲੀ, ਹਰਭਜਨ ਸਿੰਘ, ਸਚਿਨ ਤੇਂਦੁਲਕਰ ਦੇ ਨਾਮ ਸ਼ਾਮਲ ਹਨ। ਇਸ ਤੋਂ ਇਲਾਵਾ ਬਾਲੀਵੁੱਡ ਦੇ ਕਈ ਸਿਤਾਰਿਆਂ ਨੂੰ ਵੀ ਸੱਦਾ ਪੱਤਰ ਮਿਲਿਆ ਹੈ।

ਕੇਸ਼ਵ ਮਹਾਰਾਜ ਨੇ ਰਾਮ ਮੰਦਰ ਲਈ ਸ਼ੁੱਭਕਾਮਨਾਵਾਂ ਦਿੱਤੀਆਂ। (AFP Photo)

Exit mobile version