ਰਾਮ ਮੰਦਰ ਬਾਰੇ ਕੀ ਬੋਲ ਗਏ ਰਾਹੁਲ ਗਾਂਧੀ, ਭਾਰਤ ਜੋੜੋ ਨਿਆਂ ਯਾਤਰਾ ਚ ਦਿੱਤਾ ਬਿਆਨ ?

Updated On: 

24 Jan 2024 10:13 AM

bharat jodo nyay yatra: ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਲੋਕ ਸਭਾ ਸਾਂਸਦ ਰਾਹੁਲ ਗਾਂਧੀ ਦੇਸ਼ ਭਰ ਵਿੱਚ ਭਾਰਤ ਜੋੜੋ ਨਿਆਂ ਯਾਤਰਾ ਕੱਢ ਰਹੇ ਹਨ। ਹੁਣ ਇਹ ਯਾਤਰਾ ਅਸਾਮ ਵਿੱਚ ਪਹੁੰਚ ਗਈ ਹੈ। ਇਸ ਯਾਤਰਾ ਦੌਰਾਨ ਰਾਹੁਲ ਗਾਂਧੀ ਨੇ ਕਈ ਮੁੱਦੇ ਚੁੱਕੇ ਹਨ। ਪੱਤਰਕਾਰਾਂ ਦੁਆਰਾ ਅਯੁੱਧਿਆ ਵਿੱਚ ਬਣੇ ਰਾਮ ਮੰਦਰ ਬਾਰੇ ਰਾਹੁਲ ਨੂੰ ਸਵਾਲ ਕੀਤਾ ਗਿਆ। ਜਿਸ ਦਾ ਜਵਾਬ ਰਾਹੁਲ ਨੇ ਕੁੱਝ ਇੰਝ ਦਿੱਤਾ।

ਰਾਮ ਮੰਦਰ ਬਾਰੇ ਕੀ ਬੋਲ ਗਏ ਰਾਹੁਲ ਗਾਂਧੀ, ਭਾਰਤ ਜੋੜੋ ਨਿਆਂ ਯਾਤਰਾ ਚ ਦਿੱਤਾ ਬਿਆਨ ?
Follow Us On

ਕਾਂਗਰਸ ਸਾਂਸਦ ਰਾਹੁਲ ਗਾਂਧੀ ਆਪਣੀ ਭਾਰਤ ਜੋੜੋ ਨਿਆਂ ਯਾਤਰਾ ਵਿੱਚ ਰੁਝੇ ਹੋਏ ਹਨ। ਉਹਨਾਂ ਯਾਤਰਾ ਮਣੀਪੁਰ ਤੋਂ ਹੁੰਦੀ ਹੋਈ ਹੁਣ ਅਸਾਮ ਵਿੱਚ ਪਹੁੰਚ ਗਈ ਹੈ। ਜਦੋਂ ਪੱਤਰਕਾਰਾਂ ਨੇ ਰਾਹੁਲ ਗਾਂਧੀ ਨੂੰ ਅਯੁੱਧਿਆ ਵਿੱਚ ਹੋਏ ਸਮਾਗਮ ਅਤੇ “ਰਾਮ ਲਹਿਰ” ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ਅਜਿਹੀ ਕੋਈ ‘ਲਹਿਰ’ ਨਹੀਂ ਹੈ ਸਗੋਂ ਇਹ ਭਾਜਪਾ ਦਾ ਸਿਰਫ਼ ਭਾਜਪਾ ਦਾ ਪ੍ਰਚਾਰ ਹੈ। ਨਾਲ ਹੀ ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਕੋਲ ਸਿਰਫ਼ ਸਿਆਸੀ ਪ੍ਰੋਗਰਾਮ ਹੈ ਪਰ ਕਾਂਗਰਸ ਕੋਲ ਸਪਸ਼ਟਤਾ ਹੈ। ਅਤੇ ਕਾਂਗਰਸ ਕੋਲ ਦੇਸ਼ ਨੂੰ ਮਜ਼ਬੂਤ ਕਰਨ ਲਈ ਨਿਆਂ ਦੇ ਪੰਜ ਥੰਮ੍ਹ ਹਨ।

ਇਸ ਤੋਂ ਇਲਾਵਾ, ਰਾਹੁਲ ਗਾਂਧੀ ਨੇ ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ‘ਤੇ ਉਨ੍ਹਾਂ ਦੀ ਭਾਰਤ ਜੋੜੋ ਨਿਆਂ ਯਾਤਰਾ ਲਈ ਰੁਕਾਵਟਾਂ ਪੈਦਾ ਕਰਨ ਦੀ ਆਲੋਚਨਾ ਕੀਤੀ। ਹਾਲਾਂਕਿ ਉਨ੍ਹਾਂ ਕਿਹਾ ਕਿ ਹਿਮੰਤਾ ਬਿਸਵਾ ਸਰਮਾ ਦੀਆਂ ਕਾਰਵਾਈਆਂ ਨਾਲ ਯਾਤਰਾ ਨੂੰ ਫਾਇਦਾ ਹੋਵੇਗਾ ਅਤੇ ਇਸ ਨੂੰ ਪ੍ਰਚਾਰ ਵੀ ਮਿਲੇਗਾ।

ਰਾਹੁਲ ਗਾਂਧੀ ਦਾ ਬਿਆਨ

ਲੋਕ ਕਰਦੇ ਹਨ ਸ਼ਿਕਾਇਤ

ਮੀਡੀਆ ਨੂੰ ਦਿੱਤੇ ਬਿਆਨ ਵਿੱਚ ਰਾਹੁਲ ਗਾਂਧੀ ਨੇ ਕਿਹਾ ਕਿ “”ਸੂਬੇ ਦਾ ਮੁੱਖ ਮੰਤਰੀ ਦੇਸ਼ ਦੇ ਸਭ ਤੋਂ ਭ੍ਰਿਸ਼ਟ ਮੁੱਖ ਮੰਤਰੀਆਂ ਵਿੱਚੋਂ ਇੱਕ ਹੈ। ਜਦੋਂ ਵੀ ਮੈਂ ਸੂਬੇ ਵਿੱਚ ਜਾਂਦਾ ਹਾਂ ਤਾਂ ਲੋਕ ਮੈਨੂੰ ਕਹਿੰਦੇ ਹਨ – ਕਿ ਇਸ ਰਾਜ ਵਿੱਚ ਵੱਡੀ ਪੱਧਰ ‘ਤੇ ਬੇਰੁਜ਼ਗਾਰੀ ਹੈ, ਵੱਡੇ ਪੱਧਰ ‘ਤੇ ਭ੍ਰਿਸ਼ਟਾਚਾਰ ਹੈ, ਭਾਰੀ ਮਹਿੰਗਾਈ ਹੈ, ਕਿਸਾਨ ਸੰਘਰਸ਼ ਕਰ ਰਹੇ ਹਨ ਅਤੇ ਕਿਸੇ ਵੀ ਨੌਜਵਾਨ ਨੂੰ ਇਸ ਰਾਜ ਵਿੱਚ ਨੌਕਰੀ ਨਹੀਂ ਮਿਲ ਰਹੀ ਹੈ। ਇਹ ਉਹ ਮੁੱਦੇ ਹਨ ਜੋ ਅਸੀਂ ਉਠਾ ਰਹੇ ਹਾਂ,

ਰਾਹਪਲ ਗਾਂਧੀ ਨੇ ਕਿਹਾ ਕਿ ਇਹ ਯਾਤਰਾ ਨਿਆਂ ਦੇ ਪੰਜ ਥੰਮ੍ਹਾਂ ਲਈ ਕੀਤੀ ਜਾ ਰਹੀ ਹੈ ਕਿਉਂਕਿ ਉਹ ਪੰਜ ਥੰਮ ਹੀ ਦੇਸ਼ ਨੂੰ ਮਜ਼ਬੂਤ ਕਰ ਸਕਦੇ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਇਹਨਾਂ ਪੰਜ ਥੰਮਾਂ ਵਿੱਚ ਭਾਗੀਦਾਰੀ, ਨੌਜਵਾਨ, ਮਜ਼ਦੂਰ, ਔਰਤਾਂ, ਕਿਸਾਨਾਂ ਸ਼ਾਮਿਲ ਹਨ ਜਿਨ੍ਹਾਂ ਨੂੰ ਨਿਆਂ ਦਵਾਉਣ ਲਈ ਕਾਂਗਰਸ ਸੰਘਰਸ਼ ਕਰ ਰਹੀ ਹੈ।

Exit mobile version