ਕੈਨੇਡਾ ਤੋਂ ਬਾਅਦ ਹੁਣ ਆਸਟ੍ਰੇਲੀਆ ਬਦਲੇਗਾ ਮਾਈਗ੍ਰੇਸ਼ਨ ਪਾਲਿਸੀ,ਨਿਯਮ ਸਖ਼ਤ ਹੋਣ ਤੇ ਅੱਧੀ ਹੋ ਜਾਵੇਗੀ ਪ੍ਰਵਾਸੀਆਂ ਦੀ ਗਿਣਤੀ

Updated On: 

11 Dec 2023 12:59 PM

ਕੈਨੇਡਾ ਸਰਕਾਰ ਧੋਖਾਧੜੀ, ਸ਼ੋਸ਼ਣ, ਦੁਰਵਿਵਹਾਰ ਅਤੇ ਰਿਹਾਇਸ਼ ਦੇ ਮੁੱਦਿਆਂ ਨਾਲ ਨਜਿੱਠਣ ਲਈ 1 ਜਨਵਰੀ ਤੋਂ ਅੰਤਰਰਾਸ਼ਟਰੀ ਵਿਦਿਆਰਥੀ ਫੰਡ ਨੂੰ 10,000 ਡਾਲਰ ਤੋਂ ਵਧਾ ਕੇ 20,635 ਕਰਨ ਜਾ ਰਹੀ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਨਵੇਂ ਨਿਯਮਾਂ ਤਹਿਤ ਕੈਨੇਡਾ ਚ ਪੜ੍ਹਨ ਲਈ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਲੋੜੀਂਦੀ ਫੰਡਿੰਗ ਦੁੱਗਣੀ ਕਰਨ ਦਾ ਐਲਾਨ ਕਰਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਇੱਕ ਹੋਰ ਬੋਝ ਪਾ ਦਿੱਤਾ ਹੈ।

ਕੈਨੇਡਾ ਤੋਂ ਬਾਅਦ ਹੁਣ ਆਸਟ੍ਰੇਲੀਆ ਬਦਲੇਗਾ ਮਾਈਗ੍ਰੇਸ਼ਨ ਪਾਲਿਸੀ,ਨਿਯਮ ਸਖ਼ਤ ਹੋਣ ਤੇ ਅੱਧੀ ਹੋ ਜਾਵੇਗੀ ਪ੍ਰਵਾਸੀਆਂ ਦੀ ਗਿਣਤੀ
Follow Us On

ਕੈਨੇਡਾ ਤੋਂ ਬਾਅਦ ਹੁਣ ਆਸਟ੍ਰੇਲੀਆ ਵੀ ਵੀਜ਼ਾ ਨਿਯਮ (Visa Rules) ਸਖ਼ਤ ਕਰਨ ਜਾ ਰਿਹਾ ਹੈ। ਇਹ ਫੈਸਲਾ ਭਾਰਤੀਆਂ ਅਤੇ ਖਾਸ ਕਰਕੇ ਆਸਟ੍ਰੇਲੀਆ ਜਾਣ ਦੀ ਸੋਚ ਰਹੇ ਪੰਜਾਬੀਆਂ ਲਈ ਔਖਾ ਹੋਵੇਗਾ। ਆਸਟ੍ਰੇਲੀਆਈ ਸਰਕਾਰ ਨੇ ਸੋਮਵਾਰ ਨੂੰ ਕਿਹਾ ਕਿ ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਲੋ ਵਾਲੇ ਕਾਮਿਆਂ ਲਈ ਵੀਜ਼ਾ ਨਿਯਮਾਂ ਨੂੰ ਸਖ਼ਤ ਕਰੇਗੀ। ਜਿਸ ਕਾਰਨ ਅਗਲੇ 2 ਸਾਲਾਂ ‘ਚ ਪ੍ਰਵਾਸੀਆਂ ਦੀ ਗਿਣਤੀ ਅੱਧੀ ਰਹਿ ਜਾਵੇਗੀ, ਕਿਉਂਕਿ ਸਰਕਾਰ ਟੁੱਟੀ ਹੋਈ ਮਾਈਗ੍ਰੇਸ਼ਨ ਪ੍ਰਣਾਲੀ ਨੂੰ ਸਹੀ ਕਰਨ ‘ਤੇ ਵਿਚਾਰ ਕਰ ਰਹੀ ਹੈ।

ਆਸਟਰੇਲੀਆ ਦੀ ਮੀਡੀਆ ਏਜੰਸੀ ਰਾਇਟਰਜ਼ ਦੇ ਅਨੁਸਾਰ, ਨਵੀਂ ਨੀਤੀਆਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਅੰਗਰੇਜ਼ੀ ਪ੍ਰੀਖਿਆਵਾਂ ਵਿੱਚ ਉੱਚ ਰੇਟਿੰਗ ਪ੍ਰਾਪਤ ਕਰਨ ਦੀ ਜ਼ਰੂਰਤ ਹੋਏਗੀ ਅਤੇ ਇੱਕ ਵਿਦਿਆਰਥੀ ਦੀ ਦੂਜੀ ਵੀਜ਼ਾ ਅਰਜ਼ੀ ‘ਤੇ ਵਧੇਰੇ ਜਾਂਚ ਹੋਵੇਗੀ, ਜਿਸ ਨਾਲ ਉਨ੍ਹਾਂ ਦੇ ਠਹਿਰਣ ਦਾ ਸਮਾਂ ਲੰਮਾ ਹੋ ਸਕਦਾ ਹੈ।

ਮਾਈਗ੍ਰੇਸ਼ਨ ਨੰਬਰਾਂ ਨੂੰ ਆਮ ਬਣਾਉਣ ਲਈ ਚੁੱਕਿਆ ਕਦਮ

ਆਸਟ੍ਰੇਲੀਆ ਦੇ ਗ੍ਰਹਿ ਮਾਮਲਿਆਂ ਦੇ ਮੰਤਰੀ ਕਲੇਰ ਓ’ ਨੀਲ ਨੇ ਇੱਕ ਮੀਡੀਆ ਬ੍ਰੀਫਿੰਗ ਦੌਰਾਨ ਕਿਹਾ – ਸਾਡੀ ਰਣਨੀਤੀ ਮਾਈਗ੍ਰੇਸ਼ਨ ਸੰਖਿਆ ਨੂੰ ਨਾਰਮਲ ਕਰ ਦੇਵੇਗੀ, ਪਰ ਇਹ ਸਿਰਫ ਸੰਖਿਆਵਾਂ ਅਤੇ ਇਸ ਪਲ ਅਤੇ ਇਸ ਸਮੇਂ ਸਾਡੇ ਦੇਸ਼ ਵਿੱਚ ਹੋ ਰਹੇ ਮਾਈਗ੍ਰੇਸ਼ਨ ਦਾ ਅਨੁਭਵ ਬਾਰੇ ਨਹੀਂ, ਸਗੋਂ ਇਹ ਆਸਟ੍ਰੇਲੀਆ ਦੇ ਭਵਿੱਖ ਬਾਰੇ ਹੈ।

ਉੱਧਰ, ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਇਹ ਵੀ ਸਪੱਸ਼ਟ ਕੀਤਾ ਕਿ ਆਸਟ੍ਰੇਲੀਆ ਦੀ ਮਾਈਗ੍ਰੇਸ਼ਨ ਸੰਖਿਆ ਨੂੰ ਟਿਕਾਊ ਪੱਧਰ ‘ਤੇ ਵਾਪਸ ਲਿਆਉਣ ਦੀ ਲੋੜ ਹੈ।

ਮਾਈਗ੍ਰੇਸ਼ਨ ਨੰਬਰਾਂ ਨੂੰ ਘਟਾਉਣ ਵਿੱਚ ਮਿਲੇਗੀ ਮਦਦ

ਗ੍ਰਹਿ ਮਾਮਲਿਆਂ ਦੇ ਮੰਤਰੀ ਓ’ਨੀਲ ਨੇ ਕਿਹਾ ਕਿ ਸਰਕਾਰ ਦੇ ਸੁਧਾਰ ਪਹਿਲਾਂ ਹੀ ਵਿਦੇਸ਼ੀ ਪ੍ਰਵਾਸ ‘ਤੇ ਦਬਾਅ ਪਾ ਰਹੇ ਹਨ। ਇਸ ਨਾਲ ਮਾਈਗ੍ਰੇਸ਼ਨ ਗਿਣਤੀ ਵਿੱਚ ਸੰਭਾਵਿਤ ਗਿਰਾਵਟ ਵਿੱਚ ਯੋਗਦਾਨ ਮਿਲੇਗਾ।

ਇਹ ਫੈਸਲਾ 2022-23 ਵਿੱਚ ਇਮੀਗ੍ਰੇਸ਼ਨ ਦੇ ਰਿਕਾਰਡ 5.10 ਲੱਖ ਤੱਕ ਪਹੁੰਚਣ ਦੀ ਸੰਭਾਵਨਾ ਤੋਂ ਬਾਅਦ ਆਇਆ ਹੈ। ਅਧਿਕਾਰਤ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਨਵੀਂ ਨੀਤੀ ਤੋਂ ਬਾਅਦ, ਇਹ ਅੰਕੜਾ 2024-25 ਅਤੇ 2025-26 ਵਿੱਚ ਘਟ ਕੇ ਲਗਭਗ 2.5 ਲੱਖ ਰਹਿ ਜਾਣ ਦੀ ਉਮੀਦ ਹੈ, ਜੋ ਕਿ ਕੋਵਿਡ ਮਿਆਦ ਤੋਂ ਪਹਿਲਾਂ ਦੇ ਪੱਧਰ ਦੇ ਅਨੁਸਾਰ ਹੈ।