ਹੱਥ-ਪੈਰ ਬੰਨ੍ਹੇ, ਗਲਾ ਕੱਟ ਕੇ ਜ਼ਿੰਦਾ ਦੱਬਿਆ, ਆਸਟ੍ਰੇਲੀਆ ‘ਚ ਸਾਬਕਾ ਪ੍ਰੇਮੀ ਨੇ ਪੰਜਾਬੀ ਮੂਲ ਦੀ ਵਿਦਿਆਰਥਣ ਦਾ ਕੀਤਾ ਕਤਲ, ਉਮਰ ਕੈਦ
Punjabi Girl Murdererd in Australia: ਪੁਲਿਸ ਨੇ ਸਾਮਾਨ ਅਤੇ ਲਾਸ਼ ਮਿਲਣ ਮਗਰੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ। ਮੁਲਜ਼ਮ ਨੂੰ ਜੇਲ੍ਹ ਭੇਜ ਦਿੱਤਾ ਗਿਆ, ਜਿਸ ਤੋਂ ਕੋਰਟ ਨੇ ਹੁਣ ਉਸਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਸੰਕੇਤਕ ਤਸਵੀਰ
Punjabi Origin Student Murder in Australia: ਆਸਟ੍ਰੇਲੀਆ ਤੋਂ ਸ਼ਰਧਾ ਵਾਲਕਰ (Shardha Walker) ਦੇ ਕਤਲ ਵਰਗਾ ਮਾਮਲਾ ਸਾਹਮਣੇ ਆਇਆ ਹੈ। 21 ਸਾਲਾ ਭਾਰਤੀ ਨਰਸਿੰਗ ਵਿਦਿਆਰਥਣ (Nursing Student) ਵੱਲੋਂ ਵਿਆਹ ਤੋਂ ਇਨਕਾਰ ਕਰਨ ‘ਤੇ ਉਸਦੇ ਸਾਬਕਾ ਪ੍ਰੇਮੀ ਤਾਰਿਕਜੋਤ ਸਿੰਘ (Tarikjot Singh) ਨੇ ਉਸਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮੁਲਜ਼ਮਾਂ ਨੇ ਪਹਿਲਾਂ ਕੁੜੀ ਦੇ ਹੱਥ-ਪੈਰ ਬੰਨ੍ਹ ਕੇ ਉਸਨੂੰ ਅਗਵਾ ਕੀਤਾ, ਫਿਰ ਉਸ ਦਾ ਗਲਾ ਵੱਢ ਕੇ ਜ਼ਮੀਨ ਵਿੱਚ ਜ਼ਿੰਦਾ ਹੀ ਦੱਬ ਦਿੱਤਾ।
ਮੀਡੀਆ ਰਿਪੋਰਟਾਂ ਮੁਤਾਬਕ ਦੋਸ਼ੀ ਪੀੜਤਾ ਦਾ ਸਾਬਕਾ ਪ੍ਰੇਮੀ ਦੱਸਿਆ ਜਾਂਦਾ ਹੈ ਅਤੇ ਉਹ ਲੰਬੇ ਸਮੇਂ ਤੋਂ ਉਸ ਨੂੰ ਪ੍ਰੇਸ਼ਾਨ ਕਰ ਰਿਹਾ ਸੀ। ਇਹ ਗੱਲਾਂ ਬੁੱਧਵਾਰ ਨੂੰ ਆਸਟ੍ਰੇਲੀਆ ਦੀ ਅਦਾਲਤ ‘ਚ ਹੋਈ ਸੁਣਵਾਈ ਦੌਰਾਨ ਸਾਹਮਣੇ ਆਈਆਂ ਹਨ। ਕੋਰਟ ਨੇ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮ੍ਰਿਤਕਾ ਦਾ ਨਾਂ ਜੈਸਮੀਨ ਕੌਰ ਸੀ। ਉਹ ਐਡੀਲੇਡ ਸ਼ਹਿਰ ਵਿੱਚ ਰਹਿੰਦੀ ਸੀ।